ਵਿਸ਼ਵਾਸ ਟੀਮ ਦੀ ਪੜਤਾਲ ਵਿਚ ‘ਕੋਰੋਨਾ ਮਰੀਜ ਦਾ ਗੁਰਦਾ’ ਕੱਢਣ ਵਾਲੀ ਪੋਸਟ ਫਰਜੀ ਸਾਬਤ ਹੋਈ। 2018 ਦੀ ਘਟਨਾ ਨੂੰ ਹੁਣ ਕੋਰੋਨਾ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (Vishvas News)। ਦੇਸ਼ ਵਿਚ ਕੋਰੋਨਾ ਦੇ ਵੱਧਦੇ ਕਹਿਰ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਫਰਜੀ ਪੋਸਟ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਪੀ ਵਿਚ ਇੱਕ ਡਾਕਟਰ ਨੇ ਕੋਰੋਨਾ ਨਾਲ ਸੰਕ੍ਰਮਿਤ ਮਰੀਜ ਦੇ ਗੁਰਦੇ ਕੱਢ ਕੇ ਵੇਚਣ ਦੀ ਕੋਸ਼ਿਸ਼ ਕੀਤੀ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਗੱਲ ਪੂਰੀ ਤਰ੍ਹਾਂ ਬੇਬੁਨਿਆਦ ਸਾਬਤ ਹੋਈ। ਮੁਜੱਫਰਨਗਰ ਦੀ 2018 ਦੀ ਘਟਨਾ ਨੂੰ ਹੁਣ ਕੁਝ ਲੋਕ ਫਰਜੀ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
ਫੇਸਬੁੱਕ ਯੂਜ਼ਰ Vikas Talwandi ਨੇ 31 ਜੁਲਾਈ ਨੂੰ 2 ਤਸਵੀਰਾਂ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਉਁਤਰ ਪ੍ਦੇਸ਼ ਦੇ ਮੁਜਫਰਨਗਰ ਵਿਁਚ ਗਰਗ ਹਾਸਪਿਟਲ ਵਿਁਚ ਇਁਕ ਡਾਕਟਰ ਕਰੋਨਾ ਪੀਡ਼ਤ ਮ੍ਤਿਕ ਦੇ ਗੁਰਦੇ ਕਁਢਦੇ ਹੋਏ ਰੰਗੇ ਹਁਥੀਂ ਫਡ਼ਿਆ ਗਿਆ ਹੈ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਲੋਕਰਾਇ ਨੂੰ ਕਿਤੇ ਨਾ ਕਿਤੇ ਪ੍ਮਾਨਿਤ ਜਰੂਰ ਕਰਦੀ ਹੈ। :ਰਵਿਸ਼ ਕੁਮਾਰ ਪੇਜ”
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
Vishvas News ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੌਰਾਨ ਸਾਨੂੰ ਰਾਯਲ ਬੁਲੇਟਿਨ ਨਾਂ ਦੀ ਵੈੱਬਸਾਈਟ ‘ਤੇ ਵਾਇਰਲ ਤਸਵੀਰਾਂ ਮਿਲੀਆਂ। ਖਬਰ ਅਨੁਸਾਰ, ਯੂਪੀ ਦੇ ਮੁਜੱਫਰਨਗਰ ਵਿਚ ਇੱਕ ਡਾਕਟਰ ਨੇ ਪਥਰੀ ਦੱਸਕੇ ਮਰੀਜ ਦਾ ਗੁਰਦਾ ਕੱਢ ਦਿੱਤਾ। ਇਸਦੇ ਬਾਅਦ ਕਾਫੀ ਹੰਗਾਮਾ ਹੋਣ ‘ਤੇ ਡਾਕਟਰ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ। ਘਟਨਾ 2018 ਦੀ ਹੈ। ਪੂਰੀ ਖਬਰ ਪੜ੍ਹੋ।
ਸਰਚ ਦੌਰਾਨ ਸਾਨੂੰ ਪਤ੍ਰਿਕਾ ਡਾਟ ਕਾਮ ‘ਤੇ ਵੀ ਇੱਕ ਪੁਰਾਣੀ ਖਬਰ ਮਿਲੀ। 24 ਜੂਨ 2018 ਨੂੰ ਪ੍ਰਕਾਸ਼ਿਤ ਖਬਰ ਵਿਚ ਦੱਸਿਆ ਗਿਆ ਕਿ ਮੁਜੱਫਰਨਗਰ ਦੇ ਕਿਡਨੀ ਕਾਂਡ ਵਿਚ ਹਸਪਤਾਲ ਨੂੰ ਸੀਲ ਕਰਕੇ ਡਾਕਟਰ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਪੂਰੀ ਖਬਰ ਇਥੇ ਪੜ੍ਹੀ ਜਾ ਸਕਦੀ ਹੈ।
ਗੂਗਲ ਸਰਚ ਦੌਰਾਨ ਸਾਨੂੰ ਇੰਡੀਆ ਟੀਵੀ ਦੇ ਯੂਟਿਊਬ ਚੈੱਨਲ ‘ਤੇ ਇੱਕ ਖਬਰ ਮਿਲੀ। ਇਸਦੇ ਵਿਚ ਮੁਜੱਫਰਨਗਰ ਦੇ ਕਿਡਨੀ ਕਾਂਡ ਦੇ ਬਾਰੇ ਵਿਚ ਵਿਸਤਾਰ ਨਾਲ ਦੱਸਿਆ ਗਿਆ। ਪੂਰਾ ਵੀਡੀਓ ਇਥੇ ਵੇਖੋ।
ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਦੈਨਿਕ ਜਾਗਰਣ ਦੇ ਮੁਜੱਫਰਨਗਰ ਬਿਊਰੋ ਚੀਫ ਮਨੀਸ਼ ਸ਼ਰਮਾ ਨਾਲ ਗੱਲ ਕੀਤੀ। ਉਨ੍ਹਾਂ ਨੇ ਵਾਇਰਲ ਪੋਸਟ ਨੂੰ ਦੇਖ ਕੇ ਦੱਸਿਆ ਕਿ ਇਹ ਕਰੀਬ 2 ਸਾਲ ਪੁਰਾਣੀ ਘਟਨਾ ਦੀ ਤਸਵੀਰਾਂ ਹਨ। ਇਸਦਾ ਕੋਰੋਨਾ ਨਾਲ ਕੋਈ ਸਬੰਧ ਨਹੀਂ ਹੈ।
ਪੜਤਾਲ ਦੌਰਾਨ ਅਸੀਂ ਫਰਜੀ ਖਬਰ ਵਾਇਰਲ ਕਰਨ ਵਾਲੇ ਫੇਸਬੁੱਕ ਯੂਜ਼ਰ ਦੇ ਅਕਾਊਂਟ ਦੀ ਵੀ ਸੋਸ਼ਲ ਸਕੈਨਿੰਗ ਕੀਤੀ। ਇਹ ਯੂਜ਼ਰ ਤਲਵੰਡੀ ਸਾਬੋ ਹਲਕੇ ਦੇ ਪੰਜਾਬ ਯੂਥ ਕਾਂਗਰੇਸ ਸੋਸ਼ਲ ਮੀਡੀਆ ਸੈਲ ਦਾ ਇੰਚਾਰਜ ਹੈ। ਇਹ ਅਕਾਊਂਟ ਜੁਲਾਈ 2017 ਵਿਚ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ‘ਕੋਰੋਨਾ ਮਰੀਜ ਦਾ ਗੁਰਦਾ’ ਕੱਢਣ ਵਾਲੀ ਪੋਸਟ ਫਰਜੀ ਸਾਬਤ ਹੋਈ। 2018 ਦੀ ਘਟਨਾ ਨੂੰ ਹੁਣ ਕੋਰੋਨਾ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।