Fact Check : ਦਿੱਲੀ ਦੇ ਭਾਜਪਾ ਨੇਤਾ ਕਪਿਲ ਮਿਸ਼ਰਾ ਦੀ ਭੈਣ ਦਾ ਨਹੀਂ ਹੋਇਆ ਕਿਸੇ ਮੁਸਲਿਮ ਨਾਲ ਵਿਆਹ, ਫਰਜੀ ਹੈ ਵਾਇਰਲ ਪੋਸਟ
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਕਪਿਲ ਮਿਸ਼ਰਾ ਦੀ ਭੈਣ ਦੇ ਨਾਂ ਤੋਂ ਵਾਇਰਲ ਮੈਸੇਜ ਫਰਜੀ ਨਿਕਲਿਆ। ਵਾਇਰਲ ਤਸਵੀਰ ਵਿਚ ਕਪਿਲ ਮਿਸ਼ਰਾ ਦੀ ਭੈਣ ਨਹੀਂ ਹੈ।
- By: Ashish Maharishi
- Published: Sep 4, 2020 at 06:45 PM
ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਦਿੱਲੀ ਦੇ ਭਾਜਪਾ ਨੇਤਾ ਕਪਿਲ ਮਿਸ਼ਰਾ ਨੂੰ ਲੈ ਕੇ ਇੱਕ ਫਰਜੀ ਪੋਸਟ ਵਾਇਰਲ ਹੋ ਰਹੀ ਹੈ। ਇਸਦੇ ਵਿਚ ਨਵੇਂ ਵਿਆਹੇ ਜੋੜੇ ਦੀ ਤਸਵੀਰ ਨੂੰ ਕੁਝ ਲੋਕ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਕਪਿਲ ਮਿਸ਼ਰਾ ਦੀ ਭੈਣ ਨੇ ਸ਼ਹਿਜ਼ਾਦ ਅਲੀ ਨਾਂ ਦੇ ਇੱਕ ਸ਼ਕਸ ਨਾਲ ਵਿਆਹ ਕਰ ਲਿਆ ਹੈ। ਇਸ ਪੋਸਟ ਨੂੰ ਦੂਜੇ ਯੂਜ਼ਰ ਵੀ ਤੇਜ਼ੀ ਨਾਲ ਵਾਇਰਲ ਕਰ ਰਹੇ ਹਨ।
ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਸਾਨੂੰ ਪਤਾ ਚਲਿਆ ਕਿ 2016 ਵਿਚ ਕਰਨਾਟਕ ਅੰਦਰ ਹੋਏ ਇੱਕ ਚਰਚਿਤ ਵਿਆਹ ਦੀ ਤਸਵੀਰ ਨੂੰ ਹੁਣ ਕੁਝ ਲੋਕ ਕਪਿਲ ਮਿਸ਼ਰਾ ਦੀ ਭੈਣ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ A.vakeel Hasnain ਨੇ ਇੱਕ ਵਿਆਹੁਤਾ ਜੋੜੇ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “#दिल्ली में हिन्दू #मुसलमान के बीच दंगे कराने वाले #कपिल मिश्रा की बहन ने की #शहज़ाद अली से शादी कपिलमिश्राऔर भक्तोकोनयाजीजामुबारक_हो 😏”
ਪੜਤਾਲ
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਇਹ ਤਸਵੀਰ ਸਾਨੂੰ coastaldigest.com ਨਾਂ ਦੀ ਇੱਕ ਵੈੱਬਸਾਈਟ ‘ਤੇ ਇੱਕ ਖਬਰ ਨਾਲ ਮਿਲੀ। 18 ਅਪ੍ਰੈਲ 2016 ਨੂੰ ਪ੍ਰਕਾਸ਼ਿਤ ਖਬਰ ਨਾਲ ਪਤਾ ਚਲਿਆ ਕਿ ਤਸਵੀਰ ਕਰਨਾਟਕ ਦੇ ਮੈਸੂਰ ਦੇ ਇੱਕ ਵਿਆਹ ਦੀ ਪਾਰਟੀ ਦੀ ਹੈ। ਇਹ ਵਿਆਹ ਸ਼ਕੀਲ ਅਹਿਮਦ ਅਤੇ ਅਸ਼ਿਤਾ ਵਿਚਕਾਰ ਹੋਈ ਸੀ। ਦੋਹਾਂ ਦਾ ਵੱਖ-ਵੱਖ ਧਰਮ ਹੋਣ ਕਾਰਣ ਇਸ ਵਿਆਹ ਦਾ ਕਾਫੀ ਵਿਰੋਧ ਵੀ ਹੋਇਆ ਸੀ। ਇਸਲਈ ਪੁਲਿਸ ਦਾ ਤਗੜਾ ਇੰਤਜ਼ਾਮ ਵੇਖਣ ਨੂੰ ਮਿਲਿਆ ਸੀ। ਅਸ਼ਿਤਾ ਨੇ ਧਰਮ ਬਦਲਕੇ ਆਪਣਾ ਨਾਂ ਸ਼ਾਇਸਤਾ ਸੁਲਤਾਨ ਰੱਖ ਲਿਆ। ਇਹ ਵਿਆਹ ਕਾਫੀ ਚਰਚਾ ਵਿਚ ਰਿਹਾ ਸੀ। ਪੂਰੀ ਖਬਰ ਇਥੇ ਪੜ੍ਹੋ।
ਪੜਤਾਲ ਦੌਰਾਨ ਸਾਨੂੰ The Quint ਦੇ Youtube ਚੈੱਨਲ ‘ਤੇ ਇੱਕ ਖਬਰ ਮਿਲੀ। ਇਸਦੇ ਵਿਚ ਵਿਸਤਾਰ ਨਾਲ ਸਾਰੇ ਮੁੱਦੇ ਬਾਰੇ ਦੱਸਿਆ ਗਿਆ ਸੀ। ਵੀਡੀਓ ਨੂੰ 19 ਅਪ੍ਰੈਲ 2016 ਨੂੰ ਅਪਲੋਡ ਕੀਤਾ ਗਿਆ ਸੀ। ਤੁਸੀਂ ਇਸਨੂੰ ਇਥੇ ਵੇਖ ਸਕਦੇ ਹੋ।
ਵਾਇਰਲ ਤਸਵੀਰ ਨੂੰ ਲੈ ਕੇ ਅਸੀਂ ਕਪਿਲ ਮਿਸ਼ਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਸਨੂੰ ਬੇਤੁਕਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਕਿਸੀ ਵੀ ਭੈਣ ਦਾ ਵਿਆਹ ਕਿਸੇ ਮੁਸਲਿਮ ਨਾਲ ਨਹੀਂ ਹੋਇਆ ਹੈ। ਵਾਇਰਲ ਤਸਵੀਰ ਵਿਚ ਦਿੱਸ ਰਹੀ ਯੁਵਤੀ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ।
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ A.vakeel Hasnain ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਕਪਿਲ ਮਿਸ਼ਰਾ ਦੀ ਭੈਣ ਦੇ ਨਾਂ ਤੋਂ ਵਾਇਰਲ ਮੈਸੇਜ ਫਰਜੀ ਨਿਕਲਿਆ। ਵਾਇਰਲ ਤਸਵੀਰ ਵਿਚ ਕਪਿਲ ਮਿਸ਼ਰਾ ਦੀ ਭੈਣ ਨਹੀਂ ਹੈ।
- Claim Review : ਨਵੇਂ ਵਿਆਹੇ ਜੋੜੇ ਦੀ ਤਸਵੀਰ ਨੂੰ ਕੁਝ ਲੋਕ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਕਪਿਲ ਮਿਸ਼ਰਾ ਦੀ ਭੈਣ ਨੇ ਸ਼ਹਿਜ਼ਾਦ ਅਲੀ ਨਾਂ ਦੇ ਇੱਕ ਸ਼ਕਸ ਨਾਲ ਵਿਆਹ ਕਰ ਲਿਆ ਹੈ।
- Claimed By : FB User- A.vakeel Hasnain
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...