ਅਸੀਂ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਬਿਹਾਰ ਦੇ ਮੁੱਖਮੰਤਰੀ ਨੀਤੀਸ਼ ਕੁਮਾਰ ਨਾਲ ਜੁੜੇ ਇਸ ਵੀਡੀਓ ਨੂੰ ਹੁਣ ਭਾਜਪਾ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਜਨਵਰੀ 2018 ਵਿਚ ਬਕਸਰ ਜਾਉਂਦੇ ਸਮੇਂ ਨੀਤੀਸ਼ ਕੁਮਾਰ ਦੇ ਕਾਫ਼ਿਲੇ ‘ਤੇ ਗ੍ਰਾਮੀਣਾਂ ਨੇ ਪਥਰਾਅ ਕੀਤਾ ਸੀ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸਦੇ ਵਿਚ ਗੱਡੀਆਂ ‘ਤੇ ਲੋਕ ਪੱਥਰਬਾਜ਼ੀ ਕਰ ਰਹੇ ਹਨ। ਵਿਸ਼ਵਾਸ ਟੀਮ ਨੇ ਪਹਿਲਾਂ ਵੀ ਇਸ ਵੀਡੀਓ ਦੀ ਪੜਤਾਲ ਕੀਤੀ ਸੀ। ਇਸ ਵਾਰ ਇਸ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਹਾਰ ਚੋਣਾਂ ਦੇ ਪ੍ਰਚਾਰ ਲਈ ਆਏ ਭਾਜਪਾ ਨੇਤਾਵਾਂ ਦਾ ਇਸ ਤਰ੍ਹਾਂ ਸਵਾਗਤ ਕੀਤਾ ਗਿਆ। ਪਹਿਲਾਂ ਇਹ ਵੀਡੀਓ ਨੀਤੀਸ਼ ਕੁਮਾਰ ਦੇ ਨਾਂ ਤੋਂ ਵਾਇਰਲ ਹੋਇਆ ਸੀ।
ਸਾਡੀ ਜਾਂਚ ਵਿਚ ਪਤਾ ਚਲਿਆ ਕਿ ਵਾਇਰਲ ਪੋਸਟ ਫਰਜੀ ਹੈ। ਬਿਹਾਰ ਦੇ ਮੁੱਖਮੰਤਰੀ ਨੀਤੀਸ਼ ਕੁਮਾਰ ਨਾਲ ਜੁੜੇ ਇਸ ਵੀਡੀਓ ਨੂੰ ਹੁਣ ਭਾਜਪਾ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਜਨਵਰੀ 2018 ਵਿਚ ਬਕਸਰ ਜਾਉਂਦੇ ਸਮੇਂ ਨੀਤੀਸ਼ ਕੁਮਾਰ ਦੇ ਕਾਫ਼ਿਲੇ ‘ਤੇ ਗ੍ਰਾਮੀਣਾਂ ਨੇ ਪਥਰਾਅ ਕੀਤਾ ਸੀ।
ਫੇਸਬੁੱਕ ਯੂਜ਼ਰ International Sikh Leader ਨੇ 22 ਜੂਨ ਨੂੰ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ : “ਬਿਹਾਰ ਚੋਣਾਂ ਵਿੱਚ ਇਹ ਕੀ ਹੋ ਰਿਹਾ?”
ਇਸ ਪੋਸਟ ਦਾ ਆਰਕਾਇਵਡ ਲਿੰਕ।
ਵਿਸ਼ਵਾਸ ਨਿਊਜ਼ ਨੇ InVID ਟੂਲ ਦੇ ਜਰੀਏ ਓਰਿਜਿਨਲ ਵੀਡੀਓ ਨੂੰ ਸਰਚ ਕੀਤਾ। ਇਹ ਵੀਡੀਓ ਸਾਨੂੰ ਨਿਊਜ਼ 18 ਦੇ ਫੇਸਬੁੱਕ ਪੇਜ ‘ਤੇ ਮਿਲੀ। ਜਨਵਰੀ 2018 ਨੂੰ ਅਪਲੋਡ ਵੀਡੀਓ ਅਨੁਸਾਰ, ਨੀਤੀਸ਼ ਕੁਮਾਰ ਦੇ ਕਾਫ਼ਿਲੇ ‘ਤੇ ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਉਹ ਸਮਿਕਸ਼ਾ ਯਾਤਰਾ ਲਈ ਬਕਸਰ ਦੀ ਤਰਫ ਜਾ ਰਹੇ ਸਨ। ਓਰਿਜਿਨਲ ਵੀਡੀਓ ਇੱਥੇ ਵੇਖੋ।
ਪੜਤਾਲ ਦੋਰਾਨ ਇਸ ਘਟਨਾ ਨਾਲ ਜੁੜੀ ਖ਼ਬਰਾਂ ਕਈ ਮੀਡੀਆ ਸੰਸਥਾਵਾਂ ਦੀ ਵੈੱਬਸਾਈਟ ‘ਤੇ ਵੀ ਮਿਲੀ। ਐਨਡੀਟੀਵੀ ਦੀ ਵੈੱਬਸਾਈਟ ‘ਤੇ ਵੀ ਇਹ ਖ਼ਬਰ 12 ਜਨਵਰੀ 2018 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਖਬਰ ਵਿਚ ਦੱਸਿਆ ਗਿਆ ਕਿ ਮੁੱਖਮੰਤਰੀ ਨੀਤੀਸ਼ ਕੁਮਾਰ ਦੀ ‘ਵਿਕਾਸ ਸਮਿਕਸ਼ਾ ਯਾਤਰਾ’ ਦੋਰਾਨ ਬਕਸਰ ਦੇ ਨਾਂਦਰ ਵਿਚ ਉਨ੍ਹਾਂ ਦੇ ਕਾਫ਼ਿਲਾ ‘ਤੇ ਪਥਰਾਅ ਹੋਇਆ। ਇਸ ਵਿਚ 2 ਸੁਰੱਖਿਆਕਰਮੀ ਜ਼ਖ਼ਮੀ ਹੋ ਗਏ ਸਨ। ਪੂਰੀ ਖ਼ਬਰ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਇਸਤੋਂ ਬਾਅਦ ਵਿਸ਼ਵਾਸ ਨਿਊਜ਼ ਨੇ ਬਿਹਾਰ ਜਨਤਾ ਦਲ (ਯੂ) ਦੇ ਮੁੱਖ ਬੁਲਾਰੇ ਸੰਜੇ ਸਿੰਘ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਪੁਰਾਣਾ ਵੀਡੀਓ ਹੈ। ਇਸਤੋਂ ਪਹਿਲਾਂ ਵੀ ਇਹ ਵੀਡੀਓ ਮੁੱਖਮੰਤਰੀ ਨੀਤੀਸ਼ ਕੁਮਾਰ ਦੇ ਖਿਲਾਫ ਭ੍ਰਮ ਫੈਲਾਉਣ ਲਈ ਵਾਇਰਲ ਕੀਤਾ ਜਾ ਚੁਕਿਆ ਹੈ। ਪੁਰਾਣੀ ਘਟਣਾ ਨੂੰ ਹੁਣ ਕੁੱਝ ਲੋਕ ਜਾਣਦੇ ਹੋਏ ਵੀ ਵਾਇਰਲ ਕਰ ਰਹੇ ਹਨ।
ਇਸ ਪੋਸਟ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ International Sikh Leaders ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਬਿਹਾਰ ਦੇ ਮੁੱਖਮੰਤਰੀ ਨੀਤੀਸ਼ ਕੁਮਾਰ ਨਾਲ ਜੁੜੇ ਇਸ ਵੀਡੀਓ ਨੂੰ ਹੁਣ ਭਾਜਪਾ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਜਨਵਰੀ 2018 ਵਿਚ ਬਕਸਰ ਜਾਉਂਦੇ ਸਮੇਂ ਨੀਤੀਸ਼ ਕੁਮਾਰ ਦੇ ਕਾਫ਼ਿਲੇ ‘ਤੇ ਗ੍ਰਾਮੀਣਾਂ ਨੇ ਪਥਰਾਅ ਕੀਤਾ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।