Fact Check: ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਕਰ ਰਹੇ IPS ਵਿਨੈ ਤਿਵਾਰੀ ਦੇ CBI ਜੋਇਨ ਕਰਨ ਦਾ ਦਾਅਵਾ ਫਰਜੀ ਹੈ
ਆਈਪੀਐਸ ਵਿਨੈ ਤਿਵਾਰੀ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਕਰਨ ਕਈ CBI ਜੋਇਨ ਨਹੀਂ ਕਰ ਰਹੇ ਹਨ, ਵਾਇਰਲ ਹੋ ਰਿਹਾ ਪੋਸਟ ਫਰਜੀ ਹੈ।
- By: Amanpreet Kaur
- Published: Aug 11, 2020 at 06:02 PM
- Updated: Aug 30, 2020 at 07:51 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਟਨਾ ਸਿਟੀ ਦੇ ਐਸਪੀ ਆਈਪੀਐਸ ਅਫਸਰ ਵਿਨੈ ਤਿਵਾਰੀ, ਜਿਨ੍ਹਾਂ ਨੂੰ ਮੁੰਬਈ ਪੁਲਿਸ ਨੇ ਕੁਆਰੰਟੀਨ ਕਰ ਦਿੱਤਾ ਸੀ, ਹੁਣ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਕਰਨ ਲਈ CBI ਜੋਇਨ ਕਰਨ ਜਾ ਰਹੇ ਹਨ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਵਿਚ ਕੀਤਾ ਜਾ ਰਿਹਾ ਦਾਅਵਾ ਪੂਰੀ ਤਰ੍ਹਾਂ ਫਰਜੀ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ “Harshita Bhaskar” ਨੇ ਰਿਯਾ ਚਕ੍ਰਵਰਤੀ ਅਤੇ ਆਈਪੀਐਸ ਵਿਨੈ ਤਿਵਾਰੀ ਦੀ ਤਸਵੀਰ ਦਾ ਕੋਲਾਜ ਸ਼ੇਅਰ ਕਰਦੇ ਹੋਏ ਲਿਖਿਆ: “IPS Vinay Tiwari, who was quarantined by Mumbai Police will join CBI Probe.. Goodluck Sir…More Power to you..👍👍👍 #SSRKilledOn14June”
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਈਵਡ ਲਿੰਕ।
ਪੜਤਾਲ
ਵਾਇਰਲ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈਪੀਐਸ ਵਿਨੈ ਤਿਵਾਰੀ ਨੂੰ ਮੁੰਬਈ ਪੁਲਿਸ ਨੇ ਕੁਆਰੰਟੀਨ ਕੀਤਾ ਸੀ। ਮੀਡੀਆ ਰਿਪੋਰਟ ਅਨੁਸਾਰ, ਉਨ੍ਹਾਂ ਨੂੰ ਬੀਐਮਸੀ ਨੇ ਕੁਆਰੰਟੀਨ ਕੀਤਾ ਸੀ, ਨਾ ਕਿ ਮੁੰਬਈ ਪੁਲਿਸ ਨੇ। ਬਿਹਾਰ ਪੁਲਿਸ ਦੇ FIR ਦਰਜ ਕਰਨ ਤੋਂ ਬਾਅਦ ਆਈਪੀਐਸ ਤਿਵਾਰੀ ਰਵਿਵਾਰ 2 ਅਗਸਤ ਨੂੰ ਸੁਸ਼ਾਂਤ ਦੇ ਕੇਸ ਦੀ ਜਾਂਚ ਕਰਨ ਲਈ ਮੁੰਬਈ ਪੁੱਜੇ ਸਨ, ਜਦੋਂ BMC ਨੇ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਸੀ।
ਵਾਇਰਲ ਪੋਸਟ ਵਿਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਆਈਪੀਐਸ ਵਿਨੈ ਤਿਵਾਰੀ ਹੁਣ ਇਸ ਕੇਸ ਦੀ ਜਾਂਚ ਲਈ CBI ਨੂੰ ਜੋਇਨ ਕਰ ਰਹੇ ਹਨ।
ਇਸ ਦਾਅਵੇ ਦੀ ਪੜਤਾਲ ਲਈ ਅਸੀਂ ਸਬਤੋਂ ਪਹਿਲਾਂ ਕੀਵਰਡ ਸਰਚ ਨਾਲ ਇੰਟਰਨੈੱਟ ‘ਤੇ ਇਸ ਬਾਰੇ ਲੱਭਣਾ ਸ਼ੁਰੂ ਕੀਤਾ, ਪਰ ਸਾਨੂੰ ਇਸ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਵੀ ਮੀਡੀਆ ਰਿਪੋਰਟ ਨਹੀਂ ਮਿਲੀ। ਜੇਕਰ ਆਈਪੀਐਸ ਤਿਵਾਰੀ CBI ਦਾ ਹਿੱਸਾ ਬਣਨ ਜਾ ਰਹੇ ਹੁੰਦੇ, ਤਾਂ ਇਸ ਖਬਰ ਨੇ ਸੁਰਖੀ ਜਰੂਰ ਬਣਨਾ ਸੀ।
ਸੱਚ ਜਾਣਨ ਲਈ ਵਿਸ਼ਵਾਸ ਟੀਮ ਨੇ ਆਈਪੀਐਸ ਵਿਨੈ ਤਿਵਾਰੀ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਇਸ ਦਾਅਵੇ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਉਹ ਸੁਸ਼ਾਂਤ ਕੇਸ ਦੀ ਜਾਂਚ ਕਰਨ ਲਈ CBI ਨੂੰ ਜੋਇਨ ਨਹੀਂ ਕਰ ਰਹੇ ਹਨ ਅਤੇ ਵਾਇਰਲ ਪੋਸਟ ਫਰਜੀ ਹੈ।
ਇਸ ਦਾਅਵੇ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Harshita Bhaskar ਨਾਂ ਦੀ ਫੇਸਬੁੱਕ ਯੂਜ਼ਰ।
ਨਤੀਜਾ: ਆਈਪੀਐਸ ਵਿਨੈ ਤਿਵਾਰੀ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਕਰਨ ਕਈ CBI ਜੋਇਨ ਨਹੀਂ ਕਰ ਰਹੇ ਹਨ, ਵਾਇਰਲ ਹੋ ਰਿਹਾ ਪੋਸਟ ਫਰਜੀ ਹੈ।
- Claim Review : ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਟਨਾ ਸਿਟੀ ਦੇ ਐਸਪੀ ਆਈਪੀਐਸ ਅਫਸਰ ਵਿਨੈ ਤਿਵਾਰੀ, ਜਿਨ੍ਹਾਂ ਨੂੰ ਮੁੰਬਈ ਪੁਲਿਸ ਨੇ ਕੁਆਰੰਟੀਨ ਕਰ ਦਿੱਤਾ ਸੀ, ਹੁਣ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਕਰਨ ਲਈ CBI ਜੋਇਨ ਕਰਨ ਜਾ ਰਹੇ ਹਨ।
- Claimed By : FB User- Harshita Bhaskar
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...