Fact Check: 26 ਜਨਵਰੀ ਨੂੰ ਹੋਏ ਇਸ ਹਾਦਸੇ ਵਿਚ ਨਹੀਂ ਹੋਈ ਸੀ ਕਿਸੇ ਦੀ ਮੌਤ, ਬਲਕਿ ਗੱਡੀ ਵਿਚ ਕੋਈ ਜੋੜਾ ਨਹੀਂ ਸਾਰੇ ਮੁੰਡੇ ਸੀ

ਜਿਹੜੇ ਹਾਦਸੇ ਦੀ ਤਸਵੀਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਉਸਦੇ ਵਿਚ ਪਹਿਲਾਂ ਤਾਂ ਕਿਸੇ ਦੀ ਮੌਤ ਨਹੀਂ ਹੋਈ ਸੀ ਅਤੇ ਦੁੱਜੀ, ਉਸ ਗੱਡੀ ਵਿਚ ਕੋਈ ਜੋੜਾ ਨਹੀਂ ਸੀ ਬਲਕਿ ਸਾਰੇ ਮੁੰਡੇ ਬੈਠੇ ਸੀ। ਜਿਹੜਾ ਨੰਬਰ ਪੋਸਟ ਵਿਚ ਦਿੱਤਾ ਗਿਆ ਹੈ ਉਹ ਨੰਬਰ ਲੱਗ ਹੀ ਨਹੀਂ ਰਿਹਾ ਹੈ।

Fact Check: 26 ਜਨਵਰੀ ਨੂੰ ਹੋਏ ਇਸ ਹਾਦਸੇ ਵਿਚ ਨਹੀਂ ਹੋਈ ਸੀ ਕਿਸੇ ਦੀ ਮੌਤ, ਬਲਕਿ ਗੱਡੀ ਵਿਚ ਕੋਈ ਜੋੜਾ ਨਹੀਂ ਸਾਰੇ ਮੁੰਡੇ ਸੀ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਤਸਵੀਰ ਅੰਦਰ ਗੱਡੀ ਨੂੰ ਸੜਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਵਿਚ ਇੱਕ ਜੋੜੇ ਦੀ ਤਸਵੀਰ ਵੀ ਕੱਟ ਕੇ ਲਾਈ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਹਿੰਦ ਤੋਂ ਫਤਿਹਗੜ੍ਹ ਸਾਹਿਬ ਰੋਡ ਉੱਤੇ ਗੱਡੀ ਟਰਾਲੇ ਵਿੱਚ ਜਾ ਵੱਜੀ ਤੇ ਗੱਡੀ ਨੂੰ ਮੌਕੇ ਤੇ ਅੱਗ ਲੱਗਣ ਕਾਰਨ ਇਸ ਜੋੜੇ ਦੀ ਮੌਤ ਹੋ ਗਈ। ਨਾਲ ਹੀ ਇਸ ਪੋਸਟ ਦੇ ਡਿਸਕ੍ਰਿਪਸ਼ਨ ਵਿਚ ਇੱਕ ਨੰਬਰ ਵੀ ਦਿੱਤਾ ਗਿਆ ਹੈ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੇ ਹਾਦਸੇ ਦੀ ਤਸਵੀਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਉਸਦੇ ਵਿਚ ਪਹਿਲਾਂ ਤਾਂ ਕਿਸੇ ਦੀ ਮੌਤ ਨਹੀਂ ਹੋਈ ਸੀ ਅਤੇ ਦੁੱਜੀ, ਉਸ ਗੱਡੀ ਵਿਚ ਕੋਈ ਜੋੜਾ ਨਹੀਂ ਸੀ ਬਲਕਿ ਮੁੰਡੇ ਬੈਠੇ ਸੀ। ਜਿਹੜਾ ਨੰਬਰ ਪੋਸਟ ਵਿਚ ਦਿੱਤਾ ਗਿਆ ਹੈ ਉਹ ਨੰਬਰ ਲੱਗ ਹੀ ਨਹੀਂ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ “ਗਰੀਬਾਂ ਦਾ ਪੇਜ Greeba Da Page Punjabi” ਨੇ ਇੱਕ ਪੋਸਟ ਸ਼ੇਅਰ ਕੀਤਾ ਜਿਸਦੇ ਵਿਚ ਇੱਕ ਤਸਵੀਰ ਅੰਦਰ ਗੱਡੀ ਨੂੰ ਸੜਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਵਿਚ ਇੱਕ ਜੋੜੇ ਦੀ ਤਸਵੀਰ ਵੀ ਕੱਟ ਕੇ ਲਾਈ ਗਈ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “😭😰ਇਹ ਗੱਡੀ ਦੀ ਨੰਬਰ ਪਲੇਟ ਤੋਂ ਪਤਾ ਲੱਗਾ ਹੈ ਕੀ ਵੀਰ ਪਟਿਅਾਲੇ ਦਾ ਰਹਿਣ ਵਾਲਾ ਸੀ ਅੱਜ ਸਰਹਿੰਦ ਤੋਂ ਫਤਿਹਗੜ੍ਹ ਸਾਹਿਬ ਰੋਡ ੳੁਪਰ ਗੱਡੀ ਟਰਾਲੇ ਵਿੱਚ ਜਾ ਵੱਜੀ ਤੇ ਗੱਡੀ ਨੂੰ ਮੌਕੇ ਤੇ ਅੱਗ ਲੱਗਣ ਕਾਰਨ ਗੱਡੀ ਅੰਦਰੋਂ Lock ਹੋਗੲੀ ਤੇ ਦਮਪਤੀ ਜ਼ਿੰਦਾ ਸੜਨ ਲੲੀ ਮਜਬੂਰ ਹੋਗੲੇ ਵੀਰ ਦੀ ਤੇ ਭਾਬੀ ਦੀ ਮੌਤ ਗਈ ਹੈ ਜੇ ਕੌਈ ਵੀਰ ਪਟਿਅਾਲੇ ਤੋਂ ਇਸ ਨੂੰ ਜਾਣਦਾ ਹੈ ਤਾ ਪਤਾ ਸਾਨੂੰ ਦੱਸਦਿੳੁ ਤਾਂ ਜੋ ਵੀਰ ਦੇ ਵਾਰਿਸਾਂ ਨਾਲ ਕੰਟੈਕਟ ਹੋ ਸਕੇਹੇਠਾਂ ਲਿਖੇ ਨੰਬਰ ਤੇ ਸੰਪਰਕ ਕਰੋ ਫਤਿਹਗੜ੍ਹ ਸਾਹਿਬ ਸਿਵਲ ਹਸਪਤਾਲ ਦੇ SMO ਡਾ.ਜਸਪ੍ਰੀਤ ਸਿੰਘ – 9855772210 ਨਾਲ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 😭 😭ਵੱਧ ਤੌ ਵੱਧ ਸੇਅਰ ਕਰੋ ਜੀ🙏🙏🙏🙏🙏”

ਪੜਤਾਲ

ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਵਜੋਂ ਸਾਨੂੰ ਦੈਨਿਕ ਜਾਗਰਣ ਦੀ 28 ਜਨਵਰੀ 2020 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ ਜਿਸਦੀ ਹੇਡਲਾਈਨ ਸੀ: धुंध का कहर, ट्राले के नीचे घुसी कार में लगी आग (ਪੰਜਾਬੀ ਅਨੁਵਾਦ: ਧੁੰਦ ਦਾ ਕਹਿਰ, ਟਰਾਲੇ ਹੇਠਾਂ ਵੜੀ ਕਾਰ ਅੰਦਰ ਲੱਗੀ ਅੱਗ)। ਇਸ ਖਬਰ ਅੰਦਰ ਇਸੇ ਵਾਇਰਲ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ।

ਇਸ ਖਬਰ ਅਨੁਸਾਰ ਮੰਡੀ ਗੋਬਿੰਦਗੜ੍ਹ ’ਚ ਇਕ ਕਾਰ ਦੀ ਟਰਾਲੇ ਨਾਲ ਟੱਕਰ ਹੋ ਗਈ ਤੇ ਕਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਚਾਰ ਲੋਕ ਗੰਭੀਰ ਜਖਮੀ ਹੋ ਗਏ ਸਨ।

ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਲੱਭਣੀਆਂ ਸ਼ੁਰੂ ਕੀਤੀ। ਸਾਨੂੰ ਨਿਊਜ਼ 18 ਪੰਜਾਬੀ ਦੀ 26 ਜਨਵਰੀ 2020 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ ਜਿਸਦੀ ਹੇਡਲਾਈਨ ਸੀ: ਧੁੰਦ ਦਾ ਕਹਿਰ: ਟਰਾਲੇ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ…

ਇਸ ਖਬਰ ਵਿਚ ਇਸੇ ਹਾਦਸੇ ਦੀਆਂ ਵੱਖਰੇ ਐਂਗਲ ਤੋਂ ਤਸਵੀਰਾਂ ਖਿੱਚੀਆਂ ਗਈਆਂ ਸਨ। ਖਬਰ ਅਨੁਸਾਰ: “ਪੰਜਾਬ ਭਰ ’ਚ ਸੰਘਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ। ਧੁੰਦ ਕਾਰਨ ਸੜਕਾਂ ਉਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਮੰਡੀ ਗੋਬਿੰਦਗੜ੍ਹ ’ਚ ਇਸ ਸੰਘਣੀ ਧੁੰਦ ਨੇ ਕਹਿਰ ਢਾਹਿਆ। ਸੰਘਣੀ ਧੁੰਦ ਦੇ ਕਾਰਨ ਇਕ ਭਿਆਨਕ ਹਾਦਸਾ ਵਾਪਰਿਆ। ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਚਾਰ ਲੋਕ ਗੰਭੀਰ ਜਖਮੀ ਹੋ ਗਏ।”

ਇਹ ਗੱਲ ਸਾਫ ਹੋਈ ਕਿ ਇਹ ਵਾਇਰਲ ਤਸਵੀਰ 26 ਜਨਵਰੀ 2020 ਨੂੰ ਹੋਏ ਹਾਦਸੇ ਦੀ ਹੈ ਹਾਲ ਦੀ ਨਹੀਂ।

ਜਦੋਂ ਅਸੀਂ ਇਸ ਵਾਇਰਲ ਪੋਸਟ ਵਿਚ ਦਿੱਤੇ ਗਏ ਨੰਬਰ ‘ਤੇ ਕਾਲ ਕੀਤਾ ਤਾਂ ਨੰਬਰ ਨੂੰ ਕਾਲ ਲਗ ਨਹੀਂ ਰਹੀ ਸੀ। ਜਦੋਂ ਅਸੀਂ ਇਸ ਨੰਬਰ ਨੂੰ ਗੂਗਲ ਸਰਚ ਵਿਚ ਪਾਇਆ ਤਾਂ ਸਾਨੂੰ ਇੱਕ ਫੇਸਬੁੱਕ ਪੋਸਟ ਦਾ ਲਿੰਕ ਮਿਲਿਆ ਜਿਸਦਾ ਡਿਸਕ੍ਰਿਪਸ਼ਨ ਸੀ: “Inbox ਅਾਕੇ ਗਾਲਾਂ ਕੱਡਕੇ ਸ਼ੇਰ ਨਾ ਬਣੋ 9855772210 ਫੋਨ ਕਰਕੇ ਟੈਮ ਪਾਲੋ ਮੇਰੇ ਨਾਲ ਬੱਬੂ ਮਾਨ ਦੀ ਕਤੀੜੋ”

ਇਹ ਪੋਸਟ 8 ਜੂਨ 2019 ਨੂੰ ਸ਼ੇਅਰ ਕੀਤਾ ਗਿਆ ਸੀ। ਮਤਲਬ ਸਾਫ ਹੈ ਕਿ ਇਹ ਨੰਬਰ ਕਿਸੇ ਡਾਕਟਰ ਦਾ ਵੀ ਨਹੀਂ ਹੈ।

ਹੁਣ ਅਸੀਂ ਇਸ ਪੋਸਟ ਨੂੰ ਲੈ ਕੇ ਸਾਡੇ ਪੰਜਾਬੀ ਜਾਗਰਣ ਦੇ ਫਤਹਿਗੜ੍ਹ ਜ਼ਿਲ੍ਹਾ ਇੰਚਾਰਜ ਰਿਪੋਰਟਰ ਰਣਜੋਧ ਸਿੰਘ ਔਜਲਾ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਪੋਸਟ ਵਿਚ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਗੱਡੀ ਵਿਚ ਮੁੰਡੇ ਸੀ ਕੋਈ ਵਿਆਹੁਤਾ ਜੋੜਾ ਨਹੀਂ। ਤੁਹਾਨੂੰ ਦੱਸ ਦਈਏ ਕਿ ਰਣਜੋਧ ਨੇ ਵੀ ਇਸ ਖਬਰ ਨੂੰ ਕਵਰ ਕੀਤਾ ਸੀ।

ਹੁਣ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਗਰੀਬਾਂ ਦਾ ਪੇਜ Greeba Da Page Punjabi ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਸ ਪੇਜ ਨੂੰ 14,390 ਲੋਕ ਫਾਲੋ ਕਰਦੇ ਹਨ। ਇਹ ਪੇਜ ਮਈ 2018 ਵਿਚ ਬਣਾਇਆ ਗਿਆ ਸੀ ਅਤੇ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।

ਨਤੀਜਾ: ਜਿਹੜੇ ਹਾਦਸੇ ਦੀ ਤਸਵੀਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਉਸਦੇ ਵਿਚ ਪਹਿਲਾਂ ਤਾਂ ਕਿਸੇ ਦੀ ਮੌਤ ਨਹੀਂ ਹੋਈ ਸੀ ਅਤੇ ਦੁੱਜੀ, ਉਸ ਗੱਡੀ ਵਿਚ ਕੋਈ ਜੋੜਾ ਨਹੀਂ ਸੀ ਬਲਕਿ ਸਾਰੇ ਮੁੰਡੇ ਬੈਠੇ ਸੀ। ਜਿਹੜਾ ਨੰਬਰ ਪੋਸਟ ਵਿਚ ਦਿੱਤਾ ਗਿਆ ਹੈ ਉਹ ਨੰਬਰ ਲੱਗ ਹੀ ਨਹੀਂ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts