Fact Check : ਲੱਦਾਖ ਵਿਚ 75 ਭਾਰਤੀ ਸੈਨਿਕਾਂ ਦੇ ਸ਼ਹੀਦ ਹੋਣ ਦੀ ਖਬਰ ਫਰਜ਼ੀ ਹੈ
ਲੱਦਾਖ ਵਿਚ 75 ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਫਰਜੀ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਲੱਗਿਆ ਕਿ ਤਾਬੂਤਾਂ ਦੀ ਪੁਰਾਣੀ ਤਸਵੀਰ ਦੇ ਜਰੀਏ ਝੂਠ ਫੈਲਾਇਆ ਜਾ ਰਿਹਾ ਹੈ।
- By: Ashish Maharishi
- Published: May 29, 2020 at 02:53 PM
- Updated: Aug 29, 2020 at 06:06 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਭਾਰਤ-ਚੀਨ ਤਣਾਅ ਵਿਚਕਾਰ ਸੋਸ਼ਲ ਮੀਡੀਆ ‘ਤੇ ਭਾਰਤੀ ਸੈਨਾ ਦੇ ਜਵਾਨਾਂ ਨੂੰ ਲੈ ਕੇ ਫਰਜ਼ੀ ਖਬਰ ਵਾਇਰਲ ਹੋ ਰਹੀ ਹੈ। ਕੁਝ ਲੋਕ ਇਹ ਝੂਠ ਫੈਲ ਰਹੇ ਹਨ ਕਿ ਚੀਨ ਨੇ ਸਾਡੇ 75 ਹਿੰਦੁਸਤਾਨੀ ਸੈਨਿਕਾਂ ਨੂੰ ਸ਼ਹੀਦ ਕਰ ਦਿੱਤਾ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਖਬਰ ਫਰਜ਼ੀ ਨਿਕਲੀ। ਆਪ ਭਾਰਤੀ ਸੈਨਾ ਨੇ ਇਸ ਖਬਰ ਨੂੰ ਫਰਜ਼ੀ ਦੱਸਿਆ ਹੈ।
ਕੀ ਹੋ ਰਿਹਾ ਹੈ ਵਾਇਰਲ?
‘Bhat Shahid’ ਨਾਂ ਦੇ ਟਵਿੱਟਰ ਯੂਜ਼ਰ ਨੇ 25 ਮਈ ਨੂੰ ਤਾਬੂਤਾਂ ਦੀ ਇੱਕ ਤਸਵੀਰ ਅਪਲੋਡ ਕਰਦੇ ਹੋਏ ਸੈਨਾ ਲਈ ਗਲਤ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਦਾਅਵਾ ਕੀਤਾ: ’75 indian troops reached hell,a silent messege from China in ladakh Raam raam satty ha.’
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਦੈਨਿਕ ਜਾਗਰਣ ਦੀ ਖ਼ਬਰ ਮੁਤਾਬਕ, ਭਾਰਤ ਦੀ ਤਰਫ਼ੋਂ ਲੱਦਾਖ ਸੀਮਾ ਕੋਲ ਭਾਰਤੀ ਖੇਤਰ ਵਿਚ ਸੜਕਾਂ ਅਤੇ ਦੂਜੇ ਆਧਾਰਭੂਤ ਢਾਂਚਿਆਂ ਦੇ ਨਿਰਮਾਣ ਨੂੰ ਰੋਕਣ ਦੇ ਮੱਕਸਦ ਨਾਲ ਚੀਨੀ ਸੇਨਾ ਨੇ ਸੀਮਾ ‘ਤੇ ਤਣਾਅ ਦਾ ਮਾਹੌਲ ਹੋਰ ਵਧਾ ਦਿੱਤਾ ਹੈ।
ਇਸ ਸਭ ਵਿਚਕਾਰ ਸੋਸ਼ਲ ਮੀਡਿਆ ‘ਤੇ 75 ਜਵਾਨਾਂ ਦੀ ਮੌਤ ਦੀ ਅਫਵਾਹ ਨੇ ਤਣਾਅ ਦਾ ਮਾਹੌਲ ਹੋਰ ਵਧਾ ਦਿੱਤਾ ਹੈ। ਇਸ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾ ਗੂਗਲ ਵਿਚ ਵੱਖ-ਵੱਖ ਕਿਵਰਡ ਪਾ ਕੇ ਖ਼ਬਰਾਂ ਨੂੰ ਸ਼ਰਚ ਕਰਨਾ ਸ਼ੁਰੂ ਕੀਤਾ। ਸਾਨੂੰ ਭਾਰਤ-ਚੀਨ ਦੇ ਤਨਾਵ ਦੀ ਤਾਂ ਖ਼ਬਰਾਂ ਮਿਲੀਆਂ, ਪਰ ਇੱਕ ਵੀ ਅਜਿਹੀ ਖ਼ਬਰ ਨਹੀਂ ਮਿਲੀ ਜਿਹੜੀ ਵਾਇਰਲ ਪੋਸਟ ਦੇ ਦਾਅਵੇ ਦੀ ਪੁਸ਼ਟੀ ਕਰਦੀ ਹੋਵੇ।
ਇਸਤੋਂ ਬਾਅਦ ਵਿਸ਼ਵਾਸ ਨਿਊਜ਼ ਨੇ ਤਿਰੰਗੇ ਵਿਚ ਲਿਪਟੇ ਤਾਬੂਤਾਂ ਦੀ ਸੱਚਾਈ ਜਾਣਨੀ ਚਾਹੀ। ਇਸਦੇ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਸ਼ਰਚ ਕੀਤਾ। ਸਾਨੂੰ ਪਤਾ ਲੱਗਿਆ ਕਿ ਇਸ ਤਸਵੀਰ ਨੂੰ ਪੀਟੀਆਈ ਦੇ ਫੋਟੋ ਜਰਨਲਿਸਟ ਨੇ 15 ਫਰਵਰੀ 2019 ਨੂੰ ਕਲਿਕ ਕੀਤੀ ਸੀ। ਇਹ ਤਾਬੂਤ ਪੁਲਵਾਮਾ ਆਤੰਕੀ ਹਮਲੇ ਵਿਚ ਸ਼ਹੀਦ ਸੈਨਿਕਾਂ ਦੇ ਸੀ।
ਇਸਤੋਂ ਬਾਅਦ ਵਿਸ਼ਵਾਸ ਨਿਊਜ਼ ਨੇ ਭਾਰਤੀ ਸੈਨਾ ਦੇ ਬੁਲਾਰੇ ਅਰੁਣ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵੀ ਵਾਇਰਲ ਪੋਸਟ ਨੂੰ ਫਰਜੀ ਦੱਸਿਆ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Bhat Sahid ਨਾਂ ਦਾ ਟਵਿੱਟਰ ਯੂਜ਼ਰ। ਯੂਜ਼ਰ ਖਾਸ ਵਿਚਾਰਧਾਰਾ ਦਾ ਸਮਰਥਕ ਹੈ।
ਨਤੀਜਾ: ਲੱਦਾਖ ਵਿਚ 75 ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਫਰਜੀ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਲੱਗਿਆ ਕਿ ਤਾਬੂਤਾਂ ਦੀ ਪੁਰਾਣੀ ਤਸਵੀਰ ਦੇ ਜਰੀਏ ਝੂਠ ਫੈਲਾਇਆ ਜਾ ਰਿਹਾ ਹੈ।
- Claim Review : ਕੁਝ ਲੋਕ ਇਹ ਝੂਠ ਫੈਲ ਰਹੇ ਹਨ ਕਿ ਚੀਨ ਨੇ ਸਾਡੇ 75 ਹਿੰਦੁਸਤਾਨੀ ਸੈਨਿਕਾਂ ਨੂੰ ਸ਼ਹੀਦ ਕਰ ਦਿੱਤਾ ਹੈ।
- Claimed By : Twitter User- Bhat Shahid
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...