Fact Check: ਬੈਂਕੌਕ ਦੇ ਮਸਾਜ ਪਾਰਲਰ ਦੀ ਫੋਟੋ ਨੂੰ ਐਡਿਟ ਕਰ ਜੋੜਾ ਗਿਆ ਰਾਹੁਲ ਗਾਂਧੀ ਦਾ ਚੇਹਰਾ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਰਾਹੁਲ ਗਾਂਧੀ ਦੇ ਨਾਂ ਤੋਂ ਇੱਕ ਫਰਜ਼ੀ ਅਤੇ ਇਤਰਾਜਯੋਗ ਤਸਵੀਰ ਵਾਇਰਲ ਹੋ ਰਹੀ ਹੈ। ਥਾਈਲੈਂਡ ਵਿਚ ਇੱਕ ਮਸਾਜ ਪਾਰਲਰ ਦੇ ਮਾਲਕ ਟਾਈਕੂਨ ਚੁਵਿਤ ਕਾਮੋਲਵਿਸਿਤ ਦੇ ਇੱਕ ਫੋਟੋ ਨੂੰ ਐਡਿਟ ਕਰ ਉਸਦੇ ਉੱਤੇ ਰਾਹੁਲ ਗਾਂਧੀ ਦੀ ਤਸਵੀਰ ਨੂੰ ਜੋੜ ਦਿੱਤਾ ਗਿਆ ਹੈ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਰਾਹੁਲ ਗਾਂਧੀ ਦੇ ਨਾਂ ਤੋਂ ਵਾਇਰਲ ਹੋ ਰਹੀ ਤਸਵੀਰ ਫਰਜੀ ਨਿਕਲੀ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਕਾਂਗਰੇਸ ਸਾਂਸਦ ਰਾਹੁਲ ਗਾਂਧੀ ਕਥਿਤ ਰੂਪ ਤੋਂ ਕਈ ਕੁੜੀਆਂ ਨਾਲ ਨਜਰ ਆ ਰਹੇ ਹਨ। ਫੇਸਬੁੱਕ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ, ‘हरियाणा महाराष्ट्र के आगामी चुनाव को ध्यान में रखते हुए राहुल गांधी जी बैंकॉक में कांग्रेस वर्किंग कमिटी की बैठक में हिस्सा लेते हुए।’

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਰਾਹੁਲ ਗਾਂਧੀ ਦੀ ਤਸਵੀਰ

ਪੜਤਾਲ

ਵਾਇਰਲ ਤਸਵੀਰ ਦਿੱਸਣ ਵਿਚ ਹੀ ਐਡਿਟ ਕੀਤੀ ਗਈ ਨਜ਼ਰ ਆ ਰਹੀ ਹੈ। ਰਿਵਰਸ ਇਮੇਜ ਕਰਨ ‘ਤੇ ਸਾਨੂੰ ਅਸਲੀ ਤਸਵੀਰ ਮਿਲੀ ਗਈ। ਬੈਂਕੌਕ ਪੋਸਟ ਵਿਚ ਛਪੀ ਖਬਰ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ।

ਇਹ ਤਸਵੀਰ ਥਾਈਲੈਂਡ ਦੇ ਮਸਾਜ ਪਾਰਲਰ ਟਾਈਕੂਨ ਚੁਵਿਤ ਕਾਮੋਲਵਿਸਿਤ ਦੀ ਹੈ। GettyImages ‘ਤੇ ਇਨ੍ਹਾਂ ਦੀ ਹੋਰ ਤਸਵੀਰਾਂ ਨੂੰ ਵੀ ਵੇਖਿਆ ਜਾ ਸਕਦਾ ਹੈ। ਫੋਟੋ ਨਾਲ ਲਿਖੀ ਗਈ ਜਾਣਕਾਰੀ ਮੁਤਾਬਕ, ਚੁਵਿਤ ਉਸ ਸਮੇਂ ਮੀਡੀਆ ਦੀ ਸੁਰਖੀ ਵਿਚ ਆਏ, ਜਦੋਂ ਉਨ੍ਹਾਂ ਨੇ ਸਾਰਵਜਨਿਕ ਤੌਰ ‘ਤੇ ਸ਼ਿਕਾਇਤ ਕਰਦੇ ਹੋਏ ਦੱਸਿਆ ਕਿ ਕਿਵੇਂ ਪੁਲਿਸ ਨੂੰ ਲਗਾਤਾਰ ਰਿਸ਼ਵਤ ਦਿੰਦੇ ਰਹੇ ਹਨ।


Image Credit-Getty Images

ਨਿਊਜ਼ ਸਰਚ ਵਿਚ ਸਾਨੂੰ ਪਤਾ ਚਲਿਆ ਕਿ ਪਿਛਲੇ ਸਾਲ ਉਨ੍ਹਾਂ ਨੂੰ ਟੈਕਸ ਚੋਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਇੱਕ ਮਹੀਨੇ ਦੀ ਸਜਾ ਵੀ ਹੋਈ ਸੀ। 21 ਜੁਲਾਈ 2018 ਨੂੰ ਪ੍ਰਕਾਸ਼ਿਤ ‘’The Nation Thailand’’ ਦੀ ਰਿਪੋਰਟ ਮੁਤਾਬਕ, ਸੁਪ੍ਰੀਮ ਕੋਰਟ ਦੇ ਕ੍ਰਿਮੀਨਲ ਡਿਵੀਜ਼ਨ ਨੇ ਉਨ੍ਹਾਂ ਨੂੰ ਟੈਕਸ ਚੋਰੀ ਦਾ ਦੋਸ਼ੀ ਪਾਇਆ ਸੀ ਅਤੇ ਸਿੱਧਾ ਜੇਲ ਭੇਜ ਦਿੱਤਾ ਸੀ। ਇਸਦੇ ਨਾਲ ਹੀ, ਉਨ੍ਹਾਂ ਨੂੰ ਰਾਜਨੀਤੀ ਤੋਂ ਵੀ ਪੰਜ ਸਾਲ ਲਈ ਬੈਨ ਕਰ ਦਿੱਤਾ ਗਿਆ ਸੀ।

ਗੌਰ ਕਰਨ ਵਾਲੀ ਗੱਲ ਹੈ ਕਿ ਕੁੱਝ ਦਿਨਾਂ ਪਹਿਲਾਂ ਰਾਹੁਲ ਗਾਂਧੀ ਦੇ ਬੈਂਕੌਕ ਜਾਣ ਦੀ ਖਬਰਾਂ ਆਈਆਂ ਸਨ। ਸੋਸ਼ਲ ਮੀਡੀਆ ‘ਤੇ ਕਈ ਪੱਤਰਕਾਰਾਂ ਅਤੇ ਨੇਤਾਵਾਂ ਨੇ ਰਾਹੁਲ ਗਾਂਧੀ ਦੇ ਬੈਂਕੌਕ ਜਾਣ ਦੀ ਖਬਰ ਨੂੰ ਸ਼ੇਅਰ ਕੀਤਾ ਸੀ। ਮੀਡੀਆ ਰਿਪੋਰਟ ਵਿਚ ਇਸਦਾ ਜਿਕਰ ਹੋਣ ਦੇ ਬਾਅਦ ਕਾਂਗਰੇਸ ਦੇ ਵੱਡੇ ਨੇਤਾ ਅਤੇ ਰਾਸ਼ਟਰੀ ਪ੍ਰਵਕਤਾ ਅਭਿਸ਼ੇਕ ਮਨੁ ਸਿੰਧਵੀ ਨੇ ਟਵੀਟ ਕਰ ਕਿਹਾ ਸੀ ਕਿ ਕਿਸੇ ਦੇ ਨਿਜੀ ਜੀਵਨ ਨੂੰ ਸਾਰਵਜਨਿਕ ਜੀਵਨ ਨਾਲ ਮਿਲਾ ਕੇ ਨਹੀਂ ਦੇਖਣਾ ਚਾਹੀਦਾ ਹੈ।

6 ਅਕਤੂਬਰ ਨੂੰ ਟਵੀਟ ਕਰਦੇ ਹੋਏ ਸਿੰਧਵੀ ਨੇ ਕਿਹਾ, ‘ਕਿਸੇ ਵਿਅਕਤੀ ਦੇ ਨਿਜੀ ਅਤੇ ਸਾਰਵਜਨਿਕ ਜੀਵਨ ਨੂੰ ਨਹੀਂ ਮਿਲਾਣਾ ਚਾਹੀਦਾ ਹੈ। ਸਾਨੂੰ ਹਰ ਵਿਅਕਤੀ ਦੀ ਨਿੱਜਤਾ ਦਾ ਸੱਮਾਨ ਕਰਨਾ ਚਾਹੀਦਾ ਹੈ। ਇਹ ਪ੍ਰਗਤੀਸ਼ੀਲ ਅਤੇ ਉਦਾਰ ਲੋਕਤੰਤਰ ਦਾ ਮੂਲ ਸਿਧਾਂਤ ਹੈ।’


ਅਭਿਸ਼ੇਕ ਮਨੁ ਸਿੰਧਵੀ ਦਾ ਟਵੀਟ

ਕਾਂਗਰੇਸ ਦੇ ਪ੍ਰਵਕਤਾ ਰਾਜੀਵ ਤਿਆਗੀ ਨੇ ਕਿਹਾ, ‘ਇਹ ਕੋਈ ਨਵੀਂ ਗੱਲ ਨਹੀਂ ਹੈ। ਰਾਹੁਲ ਗਾਂਧੀ ਹਮੇਸ਼ਾ ਤੋਂ ਹੀ ਸਰਕਾਰ ਦੀ ਸ਼ਹਿ ‘ਤੇ ਚੱਲਣ ਵਾਲੇ ਟ੍ਰੋਲ ਆਰਮੀ ਦੇ ਨਿਸ਼ਾਨੇ ਉੱਤੇ ਰਹੇ ਹਨ। ਬੀਜੇਪੀ ਨੂੰ ਝੂਠ ਬੋਲਣ ਦੇ ਅਲਾਵਾ ਕੁਜ ਹੋਰ ਨਹੀਂ ਆਉਂਦਾ ਹੈ। ਕਿਸੇ ਵਿਅਕਤੀ ਦੇ ਚਰਿਤ੍ਰ ‘ਤੇ ਕਿੱਚੜ ਉਛਾਲਣ ਦੇ ਅਲਾਵਾ ਉਨ੍ਹਾਂ ਨੂੰ ਕੁੱਝ ਹੋਰ ਨਹੀਂ ਆਉਂਦਾ ਹੈ।’

ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਰਾਹੁਲ ਗਾਂਧੀ ਫਰਜ਼ੀ ਖਬਰ ਫੈਲਾਉਣ ਵਾਲਿਆਂ ਦੇ ਨਿਸ਼ਾਨੇ ‘ਤੇ ਆਏ ਹਨ। ਇਸਤੋਂ ਪਹਿਲਾਂ ਵੀ ਉਨ੍ਹਾਂ ਦੀ ਕਈ ਤਸਵੀਰਾਂ ਗਲਤ ਸੰਧਰਭ ਵਿਚ ਵਾਇਰਲ ਕੀਤੀ ਜਾਂਦੀ ਰਹੀ ਹਨ, ਜਿਸਦੀ ਸਚਾਈ ਵਿਸ਼ਵਾਸ ਨਿਊਜ਼ ਨੇ ਤੁਹਾਨੂੰ ਦੱਸਿਆ ਹੈ। ਇਨ੍ਹਾਂ ਖਬਰਾਂ ਨੂੰ ਇਥੇ ਪੜ੍ਹਿਆ ਜਾ ਸਕਦਾ ਹੈ।

ਰਾਹੁਲ ਗਾਂਧੀ ਦੀ ਵਾਇਰਲ ਤਸਵੀਰ ਨੂੰ ”Chiku Verma” ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਸੀ। ਸੋਸ਼ਲ ਸਕੈਨਿੰਗ ਕਰਨ ‘ਤੇ ਸਾਨੂੰ ਪਤਾ ਚਲਿਆ ਕਿ ਯੂਜ਼ਰ ਇੰਦੌਰ ਵਿਚ ਰਹਿੰਦਾ ਹੈ ਅਤੇ ਇੱਕ ਖਾਸ ਵਿਚਾਰਧਾਰਾ ਨੂੰ ਫਾਲੋ ਕਰਦਾ ਹੈ।

ਨਤੀਜਾ: ਬੈਂਕੌਕ ਦੇ ਨਾਂ ਤੋਂ ਵਾਇਰਲ ਹੋ ਰਹੀ ਰਾਹੁਲ ਗਾਂਧੀ ਦੀ ਤਸਵੀਰ ਫਰਜ਼ੀ ਹੈ। ਥਾਈਲੈਂਡ ਵਿਚ ਇੱਕ ਮਸਾਜ ਪਾਰਲਰ ਦੇ ਮਾਲਕ ਟਾਈਕੂਨ ਚੁਵਿਤ ਕਾਮੋਲਵਿਸਿਤ ਦੇ ਇੱਕ ਫੋਟੋ ਨੂੰ ਐਡਿਟ ਕਰ ਉਸਦੇ ਉੱਤੇ ਰਾਹੁਲ ਗਾਂਧੀ ਦੀ ਤਸਵੀਰ ਨੂੰ ਜੋੜ ਦਿੱਤਾ ਗਿਆ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts