Fact Check: ਜਖਮੀ ਹਾਲਤ ਵਿਚ ਦਿਸ ਰਿਹਾ ਵਿਅਕਤੀ ਬਿਕਰਮ ਮਜੀਠੀਆ ਨਹੀਂ ਹੈ, ਵਾਇਰਲ ਦਾਅਵਾ ਫਰਜ਼ੀ

Fact Check: ਜਖਮੀ ਹਾਲਤ ਵਿਚ ਦਿਸ ਰਿਹਾ ਵਿਅਕਤੀ ਬਿਕਰਮ ਮਜੀਠੀਆ ਨਹੀਂ ਹੈ, ਵਾਇਰਲ ਦਾਅਵਾ ਫਰਜ਼ੀ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਵਿਅਕਤੀ ਹਸਪਤਾਲ ਵਿਚ ਪਿਆ ਨਜ਼ਰ ਆ ਰਿਹਾ ਹੈ ਜਿਸਦੇ ਕਪੜਿਆਂ ‘ਤੇ ਖੂਨ ਦੇ ਨਿਸ਼ਾਨ ਦਿਸ ਰਹੇ ਹਨ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਪੰਜਾਬ ਵਿਚ ਮੰਤਰੀ ਰਹੇ ਬਿਕਰਮ ਸਿੰਘ ਮਜੀਠੀਆ ਦੀ ਹੈ ਜਿਹੜੇ ਚਿੱਟੇ ਨਸ਼ੇ ਦੀ ਓਵਰਡੋਜ਼ ਨਾਲ ਬੇਹੋਸ਼ ਹੋ ਗਏ ਹਨ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਹੋ ਰਹੀ ਤਸਵੀਰ ਬਿਕਰਮ ਸਿੰਘ ਮਜੀਠੀਆ ਦੀ ਨਹੀਂ ਹੈ। ਪਿਛਲੇ ਸਾਲ 2018 ਵਿਚ ਇੱਕ ਇਲੈਕਸ਼ਨ ਕੇਮਪੇਨ ਦੌਰਾਨ ਅਕਾਲੀ ਦਲ ਅਤੇ ਕਾਂਗਰੇਸ ਦੇ ਲੋਕ ਆਪਸ ਵਿਚ ਲੱੜ ਪਏ ਸਨ। ਇਹ ਤਸਵੀਰ ਵੀ ਓਸੇ ਦੌਰਾਨ ਦੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ “Jasminder Singh Saran” ਨਾਂ ਦੇ ਯੂਜ਼ਰ ਨੇ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਓ ਭਾਈ ਆ ਕੀ ਹੋ ਗਿਆ ਕਹਿੰਦੇ ਸੀ ਹਲਕੇ ਦਾਖੇ ਵਿੱਚ ਮਜੀਠੀਏ ਨੇ ਚੋਣ ਪ੍ਰਚਾਰ ਕਰਨਾ ਸੀ ਇਹ ਚਿੱਟੇ ਦੀ ਡੋਜ ਵੱਧ ਲੈ ਗਿਆ ਹੋਸ਼ ਨਹੀਂ ਆ ਰਿਹਾ ਹੁਣ ਕੀ ਬਣੂਗਾ।।”

ਇਸ ਤਸਵੀਰ ਵਿਚ ਇੱਕ ਵਿਅਕਤੀ ਹਸਪਤਾਲ ਵਿਚ ਪਿਆ ਨਜ਼ਰ ਆ ਰਿਹਾ ਹੈ ਜਿਸਦੇ ਕਪੜਿਆਂ ‘ਤੇ ਖੂਨ ਦੇ ਨਿਸ਼ਾਨ ਦਿਸ ਰਹੇ ਹਨ।

ਪੜਤਾਲ

ਪੜਤਾਲ ਨੂੰ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਸਰਚ ਕੀਤਾ। ਸਰਚ ਦੇ ਨਤੀਜਿਆਂ ਵਿਚ ਕਈ ਥਾਵਾਂ ‘ਤੇ ਸਾਨੂੰ ਇਹ ਤਸਵੀਰ ਬਿਕਰਮ ਸਿੰਘ ਮਜੀਠੀਆ ਦੇ ਨਾਂ ‘ਤੇ ਸ਼ੇਅਰ ਕੀਤੀ ਗਈ ਮਿਲੀ। ਆਪਣੀ ਪੜਤਾਲ ਨੂੰ ਜਾਰੀ ਰੱਖਦੇ ਹੋਏ ਅਸੀਂ ਵੱਖ-ਵੱਖ ਕੀਵਰਡ ਨਾਲ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਜਗ ਬਾਣੀ ਦੀ ਖਬਰ ਦਾ ਲਿੰਕ ਮਿਲਿਆ। ਇਹ ਖਬਰ 19 ਸਿਤੰਬਰ 2018 ਨੂੰ ਅਪਲੋਡ ਕੀਤੀ ਗਈ ਸੀ। ਇਸ ਖਬਰ ਵਿਚ ਵਾਇਰਲ ਤਸਵੀਰ ਵਿਚ ਦਿੱਸ ਰਹੇ ਸ਼ਕਸ ਦੀ ਇੱਕ ਦੂਜੇ ਐਂਗਲ ਨਾਲ ਖਿੱਚੀ ਗਈ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਖਬਰ ਦੀ ਹੈਡਲਾਈਨ ਸੀ: ਹਲਕਾ ਸਾਹਨੇਵਾਲ ‘ਚ ਪੋਲਿੰਗ ਬੂਥ ‘ਤੇ ਕਾਂਗਰਸੀ ਤੇ ਅਕਾਲੀ ਭੀੜੇ, 2 ਜ਼ਖ਼ਮੀ

ਇਸ ਖਬਰ ਅਨੁਸਾਰ: ਹਲਕਾ ਸਾਹਨੇਵਾਲ ਦੇ ਪਿੰਡ ਬੁੱਢੇਵਾਲ ਵਿਖੇ ਬਲਾਕ ਸਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਦੌਰਾਨ ਪੋਲਿੰਗ ਬੂਥ ‘ਤੇ ਹੀ ਕਾਂਗਰਸੀ ਅਤੇ ਅਕਾਲੀ ਵਰਕਰ ਭੀੜ ਪਏ। ਅਕਾਲੀ ਦਲ ਦੇ ਉਮੀਦਵਾਰ ਦਾ ਪੋਲਿੰਗ ਏਜੰਟ ਤਜਿੰਦਰ ਸਿੰਘ ਪੋਲਿੰਗ ਬੂਥ ਅੰਦਰ ਬੈਠਾ ਸੀ ਤੇ ਅਚਾਨਕ ਉਸਦੀ ਭਿੜੰਤ ਕਾਂਗਰਸੀ ਉਮੀਦਵਾਰ ਬਲਵੀਰ ਸਿੰਘ ਬੁੱਢੇਵਾਲ ਨਾਲ ਹੋ ਗਈ ਜਿਸਦੇ ਵਿਚ ਉਸਦੇ ਅਤੇ ਉਸਦੇ ਭਰਾ ਨੂੰ ਸੱਟਾਂ ਵੱਜੀਆਂ।

ਇਸੇ ਤਸਵੀਰ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਦੇ ਇੰਟਰਵਿਊ ਦੀ ਵੀਡੀਓ ਸਾਨੂੰ ਯੂਟਿਊਬ ‘ਤੇ ਮਿਲੀ। ਇਹ ਵੀਡੀਓ ਪੰਜਾਬ ਕੇਸਰੀ ਦੇ Youtube ਅਕਾਊਂਟ ਤੋਂ 26 ਸਿਤੰਬਰ 2018 ਨੂੰ ਅਪਲੋਡ ਕੀਤੀ ਗਈ ਸੀ। ਇਸ ਇੰਟਰਵਿਊ ਵਿਚ ਬਿਕਰਮ ਮਜੀਠੀਆ ਨੇ ਸਾਫ ਦੱਸਿਆ ਹੈ ਕਿ ਇਹ ਫੋਟੋ ਉਨ੍ਹਾਂ ਦੀ ਨਹੀਂ ਹੈ। ਇਸ ਵੀਡੀਓ ਦਾ ਸਕ੍ਰੀਨਸ਼ੋਟ ਤੁਸੀਂ ਹੇਠਾਂ ਵੇਖ ਸਕਦੇ ਹੋ।

ਇਸ ਤਸਵੀਰ ‘ਤੇ ਵੱਧ ਪੁਸ਼ਟੀ ਲੈਣ ਲਈ ਸਾਡੀ ਗੱਲ ਬਿਕਰਮ ਸਿੰਘ ਮਜੀਠੀਆ ਦੇ PA ਸ਼ਲਿੰਦਰ ਸਿੰਘ ਨਾਲ ਹੋਈ। ਸ਼ਲਿੰਦਰ ਨੇ ਇਸ ਤਸਵੀਰ ਬਾਰੇ ਪੁਸ਼ਟੀ ਦਿੰਦੇ ਹੋਏ ਦੱਸਿਆ ਕਿ ਇਹ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ ਅਤੇ ਇੱਕ ਸਾਲ ਪਹਿਲਾਂ ਵੀ ਵਾਇਰਲ ਹੋ ਚੁੱਕੀ ਹੈ।

ਅੰਤ ਵਿਚ ਵਿਸ਼ਵਾਸ ਟੀਮ ਨੇ ਇਸ ਤਸਵੀਰ ਨੂੰ ਵਾਇਰਲ ਕਰਨ ਵਾਲੇ ਯੂਜ਼ਰ “Jasminder Singh Saran” ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਯੂਜ਼ਰ ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਰਹਿੰਦਾ ਹੈ ਅਤੇ ਉਸਨੇ ਆਪਣਾ ਅਕਾਊਂਟ ਜੂਨ 2013 ਵਿਚ ਬਣਾਇਆ ਸੀ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਹੋ ਰਹੀ ਤਸਵੀਰ ਬਿਕਰਮ ਸਿੰਘ ਮਜੀਠੀਆ ਦੀ ਨਹੀਂ ਹੈ ਬਲਕਿ ਅਕਾਲੀ ਦਲ ਦੇ ਕਾਰਜਕਰਤਾ ਦੀ ਹੈ ਜਿਹੜਾ ਕਿ ਦੋਵੇਂ ਧੀਰਾਂ (ਅਕਾਲੀ ਦਲ ਅਤੇ ਕਾਂਗਰਸ) ਦੀ ਲੜਾਈ ਅੰਦਰ ਜਖਮੀ ਹੋ ਗਿਆ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts