ਨਵੀਂ ਦਿੱਲੀ (ਵਿਸ਼ਵਾਸ ਟੀਮ)। ਹਰ ਦਿਨ ਸੋਸ਼ਲ ਮੀਡੀਆ ‘ਤੇ ਸਾਡੇ ਦੇਸ਼ ਦੇ ਲੀਡਰਾਂ ਦੀਆਂ ਫਰਜ਼ੀ ਤਸਵੀਰਾਂ ਵੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਇਸੇ ਤਰਾਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਯੂਪੀ ਦੇ ਮੁੱਖਮੰਤਰੀ ਯੋਗੀ ਆਦਿੱਤਯਨਾਥ ਨੂੰ ਗੋ ਮੂਤਰ ਪੀਂਦੇ ਹੋਏ ਵੇਖਿਆ ਜਾ ਸਕਦਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਤਸਵੀਰ ਫਰਜੀ ਸਾਬਤ ਹੋਈ। ਅਸਲੀ ਵਿਚ ਤਸਵੀਰ ਯੋਗੀ ਆਦਿੱਤਯਨਾਥ ਗੋ ਮੂਤਰ ਨਹੀਂ, ਬਲਕਿ ਹੈਂਡਪੰਪ ਤੋਂ ਪਾਣੀ ਪੀ ਰਹੇ ਸਨ। ਫਰਜ਼ੀ ਤਸਵੀਰ ਵਿਚ ਹੈਂਡਪੰਪ ਦੀ ਥਾਂ ‘ਤੇ ਗਾਂ ਦੀ ਤਸਵੀਰ ਨੂੰ ਚਿਪਕਾਇਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰ 2017 ਵਿਚ ਖੂਬ ਵਾਇਰਲ ਹੋਈ ਸੀ।
ਫੇਸਬੁੱਕ ਪਲੇਟਫਾਰਮ ‘ਤੇ “Holland Wale Punjabi” ਨਾਂ ਦਾ ਪੇਜ ਇੱਕ ਤਸਵੀਰ ਅਪਲੋਡ ਕਰਦਾ ਹੈ। ਇਸ ਤਸਵੀਰ ਵਿਚ ਯੂਪੀ ਦੇ ਮੁੱਖਮੰਤਰੀ ਯੋਗੀ ਆਦਿੱਤਯਨਾਥ ਨੂੰ ਗੋ ਮੂਤਰ ਪੀਂਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “ਜੂ ਪੀ ਦੇ ਸੀ ਐਮ ਸਾਹਿਬ ਮਾਰਕਿਟ ਸਪਲਾਈ ਤੋਂ ਪਹਿਲਾਂ ਸੈਂਪਲ ਚੈੱਕ ਕਰਦੇ ਹੋਏ 🤣🤣😀😀😂😂😁😁”
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕੀਤਾ। ਸਰਚ ਦੇ ਨਤੀਜਿਆਂ ਤੋਂ ਇਹ ਸਾਫ ਹੋ ਗਿਆ ਕਿ ਇਹ ਤਸਵੀਰ ਫਰਜੀ ਹੈ ਅਤੇ ਪਹਿਲਾਂ 2017 ਵਿਚ ਵਾਇਰਲ ਹੋ ਚੁੱਕੀ ਹੈ।
ਸਾਨੂੰ ਜੂਨ 2017 ਵਿਚ ਪ੍ਰਕਾਸ਼ਿਤ ਕੀਤੀ ਗਈ Jagran Junction ਦੀ ਖਬਰ ਦਾ ਲਿੰਕ ਮਿਲਿਆ। ਇਸ ਖਬਰ ਦੀ ਹੇਡਲਾਈਨ ਸੀ: ਗੋ ਮੂਤਰ ਪੀਂਦੇ ਹੋਏ ਸੀਐਮ ਯੋਗੀ ਦੀ ਵਾਇਰਲ ਤਸਵੀਰ ਦਾ ਸੱਚ ਚੋਕਾਉਂਣ ਵਾਲਾ ਹੈ
ਇਸ ਖਬਰ ਅਨੁਸਾਰ ਲੋਕਾਂ ਨੇ ਸੀਐਮ ਯੋਗੀ ਦੀ ਤਸਵੀਰ ਨਾਲ ਛੇੜਛਾੜ ਕਰ ਉਸਨੂੰ ਵਾਇਰਲ ਕਰ ਦਿੱਤਾ। ਅਸਲ ਤਸਵੀਰ ਵਿਚ ਸੀਐਮ ਯੋਗੀ ਗੋ ਮੂਤਰ ਨਹੀਂ ਬਲਕਿ, ਸਰਕਾਰੀ ਹੈਂਡਪੰਪ ਤੋਂ ਪਾਣੀ ਪੀ ਰਹੇ ਸਨ।
ਹੁਣ ਅਸੀਂ ਅਸਲੀ ਤਸਵੀਰ ਨੂੰ ਲੱਭਣ ਦੀ ਪੜਤਾਲ ਵਧਾਈ ਅਤੇ ਸਾਨੂੰ 3 ਅਪ੍ਰੈਲ 2017 ਨੂੰ ਸ਼ੇਅਰ ਕੀਤਾ ਗਿਆ ਇੱਕ ਟਵੀਟ ਮਿਲਿਆ। ਇਹ ਟਵੀਟ @krispunam ਨਾਂ ਦੇ ਟਵਿੱਟਰ ਹੈਂਡਲ ਤੋਂ ਕੀਤਾ ਗਿਆ ਸੀ। ਇਸ ਟਵੀਟ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ: Ye hamare C M Jai ho yogi ji
ਵਾਇਰਲ ਤਸਵੀਰ ਅਤੇ ਅਸਲੀ ਤਸਵੀਰ ਵਿਚਕਾਰ ਫਰਕ ਤੁਸੀਂ ਹੇਠਾਂ ਵੇਖ ਸਕਦੇ ਹੋ।
ਇਸ ਤਸਵੀਰ ਬਾਰੇ ਅਧਿਕਾਰਕ ਪੁਸ਼ਟੀ ਲੈਣ ਲਈ ਵਿਸ਼ਵਾਸ ਟੀਮ ਨੇ ਯੋਗੀ ਦੇ ਪਰਸਨਲ ਫੋਟੋਗ੍ਰਾਫਰ ਵਿਨਯ ਕੁਮਾਰ ਗੌਤਮ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ। ਅਸਲੀ ਤਸਵੀਰ 2015-2016 ਦੇ ਵਿਚਕਾਰ ਦੀ ਹੈ ਜਦੋਂ ਯੋਗੀ ਅਦਿੱਤਯਨਾਥ ਮੁੱਖਮੰਤਰੀ ਨਹੀਂ ਸਗੋਂ ਇੱਕ ਸਾਂਸਦ ਸਨ। ਇਹ ਅਸਲੀ ਤਸਵੀਰ ਇੱਕ ਗੋਸ਼ਾਲਾ ਦੇ ਨਿਰਖਣ ਦੌਰਾਨ ਦੀ ਹੈ।”
ਹੁਣ ਅਸੀਂ ਇਸ ਤਸਵੀਰ ਨੂੰ ਫੇਰ ਤੋਂ ਵਾਇਰਲ ਕਰਨ ਵਾਲੇ ਪੇਜ “Holland Wale Punjabi” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਸ ਪੇਜ ਨੂੰ 12,176 ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਮਈ 2018 ਵਿਚ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਹੋ ਰਹੀ ਤਸਵੀਰ ਨੂੰ ਫਰਜੀ ਸਾਬਿਤ ਕੀਤਾ। ਅਸਲੀ ਵਿਚ ਤਸਵੀਰ ਯੋਗੀ ਆਦਿੱਤਯਨਾਥ ਗੋ ਮੂਤਰ ਨਹੀਂ, ਬਲਕਿ ਹੈਂਡਪੰਪ ਤੋਂ ਪਾਣੀ ਪੀ ਰਹੇ ਸਨ।ਫਰਜ਼ੀ ਤਸਵੀਰ ਵਿਚ ਹੈਂਡਪੰਪ ਦੀ ਥਾਂ ‘ਤੇ ਗਾਂ ਦੀ ਤਸਵੀਰ ਨੂੰ ਚਿਪਕਾਇਆ ਗਿਆ ਹੈ।
ਯੋਗੀ ਅਦਿੱਤਯਨਾਥ ਨਾਲ ਜੁੜੀ ਵਿਸ਼ਵਾਸ ਟੀਮ ਦੁਆਰਾ Fact Check ਕੀਤੀ ਗਈ ਖਬਰਾਂ ਦੇ ਲਿੰਕ ਤੁਸੀਂ ਹੇਠਾਂ ਵੇਖ ਸਕਦੇ ਹੋ:
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।