ਵਿਸ਼ਵਾਸ ਟੀਮ ਦੀ ਪੜਤਾਲ ਵਿਚ ਯੋਗੀ ਆਦਿਤਿਯਨਾਥ ਦੇ ਦੀਵਾਲੀ ਮਨਾਉਣ ਦਾ ਦਾਅਵਾ ਕਰਨ ਵਾਲੀ ਪੋਸਟ ਫਰਜੀ ਸਾਬਿਤ ਹੋਈ। ਰਾਮ ਮੰਦਿਰ ਭੂਮੀ ਪੂਜਣ ਦੇ ਪੁਰਾਣੇ ਵੀਡੀਓ ਨੂੰ ਕੁਝ ਲੋਕ ਦੀਵਾਲੀ ਦਾ ਦੱਸਕੇ ਵਾਇਰਲ ਕਰ ਰਹੇ ਹਨ। ਵੀਡੀਓ 4 ਅਗਸਤ 2020 ਦਾ ਹੈ। ਉਸ ਸਮੇਂ ਯੂਪੀ ਵਿਚ ਆਤਿਸ਼ਬਾਜ਼ੀਆਂ ‘ਤੇ ਰੋਕ ਨਹੀਂ ਸੀ।
ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਯੂਪੀ ਦੇ ਮੁੱਖਮੰਤਰੀ ਯੋਗੀ ਆਦਿਤਿਯਨਾਥ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਉਨ੍ਹਾਂ ਨੂੰ ਅਨਾਰ ਜਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰ ਇਸ ਵੀਡੀਓ ਨੂੰ ਦੀਵਾਲੀ ਦਾ ਦੱਸਦੇ ਹੋਏ ਸੋਸ਼ਲ ਮੀਡੀਆ ‘ਤੇ ਫਰਜੀ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਜਾਂਚ ਦੇ ਬਾਅਦ ਸਾਨੂੰ ਪਤਾ ਚਲਿਆ ਕਿ 4 ਅਗਸਤ ਦੇ ਰਾਮ ਮੰਦਿਰ ਭੂਮੀ ਪੂਜਣ ਦੀ ਪੂਰਵ ਸੰਧਿਆ ਦੇ ਵੀਡੀਓ ਨੂੰ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ “I am with Sujata Paul” ਨੇ 15 ਨਵੰਬਰ ਨੂੰ ਯੋਗੀ ਆਦਿਤਿਯਨਾਥ ਦਾ 20 ਸੈਕੰਡ ਦਾ ਵੀਡੀਓ ਅਪਲੋਡ ਕਰਦੇ ਹੋਏ ਦਾਅਵਾ ਕੀਤਾ : ‘उत्तरप्रदेश के मुख्यमंत्री प्रदूषण रहित ग्रीन पटाखे वाली दिवाली मनाते हुए…’
ਇਸ ਪੋਸਟ ਦਾ ਆਰਕਾਇਵਡ ਲਿੰਕ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕਰਕੇ ਕਈ ਗਰੇਬ ਕੱਢੇ। ਇਸਦੇ ਬਾਅਦ ਇਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਸਰਚ ਦੌਰਾਨ ਸਾਨੂੰ ਯੂਪੀ ਸਰਕਾਰ ਦੇ Youtube ‘ਤੇ 4 ਅਗਸਤ ਦਾ ਇੱਕ ਵੀਡੀਓ ਮਿਲਿਆ। 7:29 ਮਿੰਟ ਦੇ ਵੀਡੀਓ ਵਿਚ ਸਾਨੂੰ ਉਹ ਨਜ਼ਾਰਾ ਵੀ ਨਜ਼ਰ ਆਇਆ, ਜਿਸਨੂੰ ਦੀਵਾਲੀ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। ਵੀਡੀਓ ਵਿਚ 5:40 ਮਿੰਟ ‘ਤੇ ਯੋਗੀ ਨੂੰ ਅਨਾਰ ਜਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਇਹ ਵੀਡੀਓ ਰਾਮ ਜਨਮਭੂਮੀ ਪੂਜਣ ਦੀ ਪੂਰਵ ਸੰਧਿਆ ਦਾ ਹੈ। ਪੂਰਾ ਵੀਡੀਓ ਇਥੇ ਵੇਖਿਆ ਜਾ ਸਕਦਾ ਹੈ।
ਸਰਚ ਦੌਰਾਨ ਸਾਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। 5 ਅਗਸਤ 2020 ਨੂੰ ਪ੍ਰਕਾਸ਼ਿਤ ਖਬਰ ਤੋਂ ਸਾਨੂੰ ਪਤਾ ਚਲਿਆ ਕਿ 5 ਅਗਸਤ ਨੂੰ ਰਾਮ ਮੰਦਿਰ ਲਈ ਹੋਣ ਵਾਲੇ ਭੂਮੀ ਪੂਜਣ ਤੋਂ ਪਹਿਲਾਂ ਯੂਪੀ ਦੇ ਮੁੱਖਮੰਤਰੀ ਯੋਗੀ ਆਦਿਤਿਯਨਾਥ ਨੇ ਲਖਨਊ ਦੇ ਆਪਣੇ ਸਰਕਾਰੀ ਘਰ ਪੰਜ ਕਾਲੀਦਾਸ ਮਾਰਗ ‘ਤੇ ਦੀਪ ਉਤਸਵ ਮਨਾਇਆ। ਪੂਰੀ ਖਬਰ ਇਥੇ ਪੜ੍ਹੀ ਜਾ ਸਕਦੀ ਹੈ।
ਜਾਂਚ ਦੌਰਾਨ ਸਾਨੂੰ ਯੂਪੀ ਦੇ ਮੁੱਖਮੰਤਰੀ ਯੋਗੀ ਆਦਿਤਿਯਨਾਥ ਦੇ ਮੀਡੀਆ ਸਲਾਹਕਾਰ ਮ੍ਰਤਯੂੰਜੇ ਕੁਮਾਰ ਦੇ ਟਵਿੱਟਰ ਹੈਂਡਲ ‘ਤੇ ਕੁਝ ਤਸਵੀਰਾਂ ਮਿਲੀਆਂ। 4 ਅਗਸਤ 2020 ਦੇ ਟਵੀਟ ਵਿਚ ਦੱਸਿਆ ਗਿਆ ਕਿ ਅਯੋਧਿਆ ਵਿਚ ਰਾਮ ਮੰਦਿਰ ਦੇ ਭੂਮੀ ਪੂਜਣ ਦੀ ਪੂਰਵ ਸੰਧਿਆ ‘ਤੇ ਸੀਐਮ ਹਾਊਸ ਵਿਚ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ।
ਪੜਤਾਲ ਦੇ ਅਗਲੇ ਚਰਨ ਵਿਚ ਜਾਗਰਣ ਡਾਟ ਕਾਮ ਦੀ ਹੀ ਇੱਕ ਖਬਰ ਤੋਂ ਪਤਾ ਚਲਿਆ ਕਿ ਉੱਤਰ ਪ੍ਰਦੇਸ਼ ਵਿਚ ਸਮੋਗ ਅਤੇ ਹਵਾ ਪ੍ਰਦੂਸ਼ਣ ਨੂੰ ਵੇਖਦੇ ਹੋਏ ਪ੍ਰਦੇਸ਼ ਸਰਕਾਰ ਨੇ ਲਖਨਊ ਅਤੇ ਵਾਰਾਣਸੀ ਸਣੇ 12 ਜਿਲਿਆਂ ਵਿਚ ਆਤਿਸ਼ਬਾਜ਼ੀ ‘ਤੇ ਰੋਕ ਲਾ ਦਿੱਤੀ ਹੈ। ਆਦੇਸ਼ ਵਿਚ ਕਿਹਾ ਗਿਆ ਕਿ ਲਖਨਊ, ਕਾਨਪੁਰ, ਮੁੱਜਫਰਨਗਰ, ਆਗਰਾ, ਵਾਰਾਣਸੀ, ਮੇਰਠ, ਹਾਪੁੜ, ਗਾਜ਼ੀਆਬਾਦ, ਮੁਰਾਦਾਬਾਦ, ਗੋਤਮਬੁੱਧ ਨਗਰ, ਬਾਗਪਤ ਅਤੇ ਬੁਲੰਦਸ਼ਹਿਰ ਵਿਚ ਹਵਾ ਪ੍ਰਦੂਸ਼ਣ ਦੇ ਖਰਾਬ ਸਤਰ ਨੂੰ ਵੇਖਦੇ ਹੋਏ ਇਥੇ ਆਤਿਸ਼ਬਾਜ਼ੀ ‘ਤੇ ਰੋਕ ਲਾਉਣ ਦਾ ਨਿਰਣੇ ਲਿਆ ਗਿਆ ਹੈ।
ਇਹ ਖਬਰ 10 ਨਵੰਬਰ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਇਸਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਪੜਤਾਲ ਦੇ ਅਗਲੇ ਚਰਣ ਵਿਚ ਵਿਸ਼ਵਾਸ ਟੀਮ ਨੇ ਯੂਪੀ ਦੇ ਮੁੱਖਮੰਤਰੀ ਯੋਗੀ ਆਦਿਤਿਯਨਾਥ ਦੇ ਮੀਡੀਆ ਸਲਾਹਕਾਰ ਮ੍ਰਤਯੂੰਜੇ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵੀਡੀਓ ਦਾ ਦੀਵਾਲੀ ਨਾਲ ਸਬੰਧ ਨਹੀਂ ਹੈ। ਇਹ ਰਾਮ ਮੰਦਿਰ ਭੂਮੀ ਪੂਜਣ ਦੇ ਸਮੇਂ ਦਾ ਹੈ।
ਇਸ ਵੀਡੀਓ ਨੂੰ ਗਲਤ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ I am with Sujata Paul ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਇੱਕ ਖਾਸ ਰਾਜਨੀਤਿਕ ਧੀਰ ਦਾ ਸਮਰਥਕ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਯੋਗੀ ਆਦਿਤਿਯਨਾਥ ਦੇ ਦੀਵਾਲੀ ਮਨਾਉਣ ਦਾ ਦਾਅਵਾ ਕਰਨ ਵਾਲੀ ਪੋਸਟ ਫਰਜੀ ਸਾਬਿਤ ਹੋਈ। ਰਾਮ ਮੰਦਿਰ ਭੂਮੀ ਪੂਜਣ ਦੇ ਪੁਰਾਣੇ ਵੀਡੀਓ ਨੂੰ ਕੁਝ ਲੋਕ ਦੀਵਾਲੀ ਦਾ ਦੱਸਕੇ ਵਾਇਰਲ ਕਰ ਰਹੇ ਹਨ। ਵੀਡੀਓ 4 ਅਗਸਤ 2020 ਦਾ ਹੈ। ਉਸ ਸਮੇਂ ਯੂਪੀ ਵਿਚ ਆਤਿਸ਼ਬਾਜ਼ੀਆਂ ‘ਤੇ ਰੋਕ ਨਹੀਂ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।