ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਬਿਹਾਰ ਵਿਚ ਚਲ ਰਹੇ ਚੋਣਾਂ ਵਿਚਕਾਰ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਉਨ੍ਹਾਂ ਨੂੰ ਲੋਕਾਂ ਨੂੰ ਪੈਸੇ ਵੰਡਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਹੈ ਅਤੇ ਉਹ ਵੋਟਾਂ ਖਰੀਦਣ ਲਈ ਪੈਸੇ ਵੰਡ ਰਹੇ ਹਨ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੁਰਾਣਾ ਹੈ, ਜਦੋਂ ਤੇਜਸਵੀ ਯਾਦਵ ਹੜ ਪੀੜਤਾਂ ਨੂੰ ਪੈਸੇ ਵੰਡ ਰਹੇ ਸਨ। ਇਹ ਪੋਸਟ ਗੁੰਮਰਾਹ ਕਰਨ ਵਾਲਾ ਹੈ।
ਵਾਇਰਲ ਵੀਡੀਓ ਵਿਚ ਤੇਜਸਵੀ ਯਾਦਵ ਲੋਕਾਂ ਨੂੰ ਪੈਸੇ ਵੰਡਦੇ ਦਿੱਸ ਰਹੇ ਹਨ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ, “चुनाव प्रचार में नोट बांटते हुए तेजस्वी यादव का वीडियो हुआ वायरल।”
ਇਸ ਪੋਸਟ ਦਾ ਆਰਕਾਇਵਡ ਲਿੰਕ।
ਇਸ ਵੀਡੀਓ ਦੀ ਪੜਤਾਲ ਕਰਨ ਲਈ ਅਸੀਂ ਇਸ ਵੀਡੀਓ ਨੂੰ InVID ਟੂਲ ‘ਤੇ ਪਾਇਆ ਅਤੇ ਇਸਦੇ ਕੀਫ਼੍ਰੇਮਸ ਕੱਢੇ। ਹੁਣ ਅਸੀਂ ਇਨ੍ਹਾਂ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ ਤੇਜਸਵੀ ਯਾਦਵ ਦੇ ਫੇਸਬੁੱਕ ਪੇਜ ‘ਤੇ 31 ਜੁਲਾਈ ਨੂੰ ਅਪਲੋਡ ਇੱਕ ਫੇਸਬੁੱਕ ਲਾਈਵ ਦਾ ਵੀਡੀਓ ਮਿਲਿਆ। 16 ਮਿੰਟ ਦੇ ਇਸ ਫੇਸਬੁੱਕ ਲਾਈਵ ਵਿਚ 5ਵੇਂ ਮਿੰਟ ‘ਤੇ ਵਾਇਰਲ ਕਲਿਪ ਨੂੰ ਵੇਖਿਆ ਜਾ ਸਕਦਾ ਹੈ। ਇਸ ਲਾਈਵ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਸੀ, “ਚਕੀਆ, ਪਿਪਰਾ ਵਿਧਾਨਸਭਾ ਖੇਤਰ ਵਿਚ ਹੜ ਪੀੜਤਾਂ ਸੰਗ ਦੁੱਖ-ਦਰਦ ਸਾਂਝਾ ਕਰ ਸਹਿਯੋਗ ਕੀਤਾ।”
ਸਾਨੂੰ ਤੇਜਸਵੀ ਯਾਦਵ ਦੇ ਪਿਪਰਾ ਵਿਧਾਨਸਭਾ ਖੇਤਰ ਦੇ 31 ਜੁਲਾਈ ਦੇ ਦੌਰੇ ਨੂੰ ਲੈ ਕੇ ਖਬਰ navbharattimes.indiatimes.com ‘ਤੇ ਵੀ ਮਿਲੀ। ਇਸ ਖਬਰ ਅਨੁਸਾਰ, “31 ਜੁਲਾਈ ਨੂੰ ਤੇਜਸਵੀ ਯਾਦਵ ਨੇ ਹੜ ਪ੍ਰਭਾਵਤ ਜਿਲੇ ਚੰਮਪਾਰਣ ਦਾ ਦੌਰਾ ਕੀਤਾ ਸੀ ਅਤੇ ਹਰ ਇਕ ਹੜ ਪ੍ਰਭਾਵਤ ਪਰਿਵਾਰ ਨੂੰ ਖਾਣਾ ਖਵਾਇਆ ਸੀ ਅਤੇ 200-200 ਰੁਪਏ ਵੀ ਦਿੱਤੇ ਸਨ।”
ਅਸੀਂ ਪੁਸ਼ਟੀ ਲਈ ਦੈਨਿਕ ਜਾਗਰਣ ਦੇ ਪਟਨਾ ਸੰਵਾਦਦਾਤਾ ਆਸ਼ੀਸ਼ ਕੁਮਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਇਹ ਵੀਡੀਓ ਜੁਲਾਈ 31 ਦਾ ਹੈ, ਜਦਕਿ ਚੋਣ ਆਯੋਗ ਨੇ ਸਿਤੰਬਰ ਵਿਚ ਬਿਹਾਰ ਵਿਧਾਨਸਭਾ ਚੋਣਾਂ ਦੀ ਤਰੀਕ ਦੀ ਘੋਸ਼ਣਾ ਕੀਤੀ ਸੀ। ਆਦਰਸ਼ ਆਚਾਰ ਸੰਹਿਤਾ ਓਸੇ ਤਰੀਕ ਤੋਂ ਸ਼ੁਰੂ ਹੁੰਦੀਆਂ ਹਨ ਜਦੋਂ ਚੋਣ ਦੀ ਤਰੀਕਾਂ ਦਾ ਐਲਾਨ ਹੁੰਦਾ ਹੈ ਅਤੇ ਨਤੀਜੇ ਘੋਸ਼ਿਤ ਹੋਣ ਦੀ ਤਰੀਕ ਤੱਕ ਰਹਿੰਦੀਆਂ ਹਨ। ਅਜਿਹੇ ਵਿਚ ਇਹ ਕਹਿਣਾ ਗਲਤ ਹੋਵੇਗਾ ਕਿ ਤੇਜਸਵੀ ਯਾਦਵ ਨੇ ਚੋਣ ਪ੍ਰਚਾਰ ਦੌਰਾਨ ਪੈਸੇ ਵੰਡੇ।”
ਇਸ ਵਾਰ ਬਿਹਾਰ ਵਿਧਾਨਸਭਾ ਚੋਣ 3 ਚਰਣਾਂ ਵਿਚ ਹੋ ਰਿਹਾ ਹੈ। ਪਹਿਲੇ ਚਰਣ ਦਾ ਮਤਦਾਨ 28 ਅਕਤੂਬਰ ਨੂੰ ਹੋਇਆ ਸੀ, ਜਦਕਿ ਦੂਜੇ ਚਰਣ ਦਾ 3 ਨਵੰਬਰ ਨੂੰ ਹੋਵੇਗਾ ਅਤੇ ਨਤੀਜਾ 10 ਨਵੰਬਰ ਨੂੰ ਘੋਸ਼ਿਤ ਕੀਤਾ ਜਾਵੇਗਾ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Chhagan Prajapat ਨਾਂ ਦਾ ਫੇਸਬੁੱਕ ਯੂਜ਼ਰ। ਇਹ ਯੂਜ਼ਰ ਹੈਦਰਾਬਾਦ ਵਿਚ ਰਹਿੰਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।