ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਵੀਡੀਓ ਇੱਕ ਸਾਲ ਪੁਰਾਣਾ ਹੈ। ਵੀਡੀਓ ਵਿਚ ਸਨੀ ਨੂੰ ਧੱਕੇ ਮਾਰ ਕੇ ਭਜਾਉਣ ਵਾਲੀ ਗੱਲ ਵੀ ਫਰਜ਼ੀ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ਤੋਂ ਲੈ ਕੇ ਟਵਿਟਰ ਤਕ ‘ਤੇ ਸਨੀ ਦਿਓਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਬਾਰੇ ਵਿਚ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਸਨੀ ਦਿਓਲ ਨੂੰ ਧੱਕੇ ਮਾਰ ਕੇ ਭਜਾਇਆ ਗਿਆ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜੀ ਸਾਬਤ ਹੋਇਆ। ਵੀਡੀਓ 2 ਮਈ 2019 ਦਾ ਹੈ।
ਫੇਸਬੁੱਕ ਯੂਜ਼ਰ Sonia Heldestad ਨੇ ਇੱਕ ਵੀਡੀਓ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ ਕਿ ਸਨੀ ਦਿਓਲ ਨੂੰ ਧੱਕੇ ਮਾਰ ਕੇ ਭਜਾਇਆ ਗਿਆ ਹੈ। ਇਸ ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ: ਸਨੀ ਦਿਓਲ ਨੂੰ ਲੋਕਾਂ ਨੇ ਧੱਕੇ ਮਾਰ ਕੇ ਗੁਰੁਦ੍ਵਾਰੇ ਸਾਹਿਬ ਤੋਂ ਬਾਹਰ ਕੱਢ ਦਿੱਤਾ ਸੀ …ਤੇ ਕਿਹਾ ਸੀ ਤੂੰ ਬੀਜੇਪੀ ਦਾ …..ਹੈਂ ਕਾਫੀ ਗ਼ਲਤ ਸ਼ਬਦ ਉਸਨੂੰ ਕਹੇ ਗਏ ਸੀ ……………..
ਵਾਇਰਲ ਪੋਸਟ ਦਾ ਲਿੰਕ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਸਨੀ ਦਿਓਲ ਭੀੜ ਵਿਚ ਫਸੇ ਦਿੱਸ ਰਹੇ ਹਨ। ਕੁਝ ਪੁਲਸਕਰਮੀ ਉਨ੍ਹਾਂ ਨੂੰ ਭੀੜ ਵਿਚੋਂ ਦੀ ਸੁਰੱਖਿਅਤ ਲੈ ਜਾ ਰਹੇ ਹਨ। ਇਸ ਪੂਰੇ ਵੀਡੀਓ ਵਿਚ ਕੀਤੇ ਵੀ ਸਾਨੂੰ ਅਜਿਹਾ ਨਹੀਂ ਦਿੱਸਿਆ, ਜਿਸਦੇ ਅਧਾਰ ‘ਤੇ ਅਸੀਂ ਇਹ ਕਹਿ ਸਕੀਏ ਕਿ ਭੀੜ ਸਨੀ ਦਿਓਲ ‘ਤੇ ਗੁੱਸਾ ਕੱਢ ਰਹੀ ਹੈ।
ਇਸਦੇ ਬਾਅਦ ਅਸੀਂ ਇਹ ਜਾਣਨਾ ਸੀ ਕਿ ਇਹ ਵੀਡੀਓ ਕਿਹੜੀ ਜਗਾਹ ਦਾ ਹੈ। ਇਸਦੇ ਲਈ ਅਸੀਂ InVID ਟੂਲ ਦੀ ਮਦਦ ਲਈ। ਇਨਵੀਡ ਵਿਚ ਵੀਡੀਓ ਦਾ ਲਿੰਕ ਪਾਉਣ ਦੇ ਬਾਅਦ ਇਸਦੇ ਇੱਕ ਫਰੇਮ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ ਗਿਆ।
ਸਾਨੂੰ ਦੈਨਿਕ ਜਾਗਰਣ ਦੀ ਇੱਕ ਖਬਰ ਮਿਲੀ। ਇਸ ਖਬਰ ਅਨੁਸਾਰ, ਸਨੀ ਦਿਓਲ ਡੇਰਾ ਬਾਬਾ ਨਾਨਕ ਗਏ ਸਨ। ਖਬਰ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਵਿਚ ਸਨੀ ਦਿਓਲ ਨੇ ਅਜੇਹੀ ਹੀ ਹਲਕੇ ਹਰੇ ਰੰਗ ਦੀ ਰੁਮਾਲ ਸਰ ‘ਤੇ ਬੰਨਿਆ ਹੋਇਆ ਹੈ, ਜਿਵੇਂ ਕਿ ਵਾਇਰਲ ਵੀਡੀਓ ਵਿਚ ਵੀ ਦਿੱਸ ਰਹੇ ਹਨ। ਪੂਰੀ ਖਬਰ ਵਿਚ ਕੀਤੇ ਵੀ ਇਸ ਗੱਲ ਦਾ ਜਿਕਰ ਨਹੀਂ ਹੈ ਕਿ ਸਨੀ ਦਿਓਲ ‘ਤੇ ਕਿਸੇ ਵੀ ਪ੍ਰਕਾਰ ਦਾ ਹਮਲਾ ਹੋਇਆ ਹੋ। ਪੂਰੀ ਖਬਰ ਇਥੇ ਪੜ੍ਹੀ ਜਾ ਸਕਦੀ ਹੈ।
ਗੌਰ ਕਰਨ ਵਾਲੀ ਗੱਲ ਹੈ ਕਿ ਭਾਜਪਾ ਦੇ ਐਮਪੀ ਸਨੀ ਦਿਓਲ ਨੇ 2 ਮਈ 2019 ਨੂੰ ਗੁਰਦਸਪੂਰ ਦੇ ਡੇਰਾ ਬਾਬਾ ਨਾਨਕ ਗੁਰੂਦਵਾਰੇ ਵਿਚ ਪਹਿਲਾਂ ਤਾਂ ਦਰਸ਼ਨ ਕੀਤਾ ਅਤੇ ਬਾਅਦ ਵਿਚ ਚੋਣ ਪ੍ਰਚਾਰ। ਇਸਦੇ ਬਾਅਦ ਅਸੀਂ Youtube ‘ਤੇ Sunny Deol Roadshow ਟਾਈਪ ਕਰਕੇ ਸਰਚ ਕੀਤਾ। ਇਥੇ ਸਾਨੂੰ ਕਈ ਵੀਡੀਓ ਮਿਲੇ। ਇੱਕ ਵੀਡੀਓ ਸਾਨੂੰ ਦੈਨਿਕ ਜਾਗਰਣ ਦਾ ਮਿਲਿਆ। 2 ਮਈ 2019 ਨੂੰ ਅਪਲੋਡ ਇਹ ਵੀਡੀਓ ਡੇਰਾ ਬਾਬਾ ਨਾਨਕ ਗੁਰੂਦਵਾਰੇ ਦਾ ਨਿਕਲਿਆ। ਪੂਰਾ ਵੀਡੀਊ ਤੁਸੀਂ ਇਥੇ ਵੇਖ ਸਕਦੇ ਹੋ।
ਇਸਦੇ ਬਾਅਦ ਵਿਸ਼ਵਾਸ ਟੀਮ ਨੇ ਗੁਰਦਸਪੂਰ ਦੇ ਜ਼ਿਲ੍ਹਾ ਭਾਜਪਾ ਪ੍ਰਧਾਨ ਬਾਲ ਕ੍ਰਿਸ਼ਣ ਮਿੱਤਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ 2 ਮਈ 2019 ਨੂੰ ਡੇਰਾ ਬਾਬਾ ਨਾਨਕ ਵਿਚ ਕੋਈ ਬਵਾਲ ਨਹੀਂ ਹੋਇਆ ਸੀ। ਭੀੜ ਇੰਨੀ ਵੱਧ ਸੀ ਕਿ ਹਰ ਕੋਈ ਸਨੀ ਦਿਓਲ ਨਾਲ ਮਿਲਣਾ ਚਾਉਂਦਾ ਸੀ, ਪਰ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਉਨ੍ਹਾਂ ਨੂੰ ਧੱਕੇ ਮਾਰ ਕੇ ਭਜਾਇਆ ਗਿਆ ਹੈ। ਇਹ ਫਰਜ਼ੀ ਹੈ।
ਇਸ ਵੀਡੀਓ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Sonia Heldestad ਨਾਂ ਦੀ ਫੇਸਬੁੱਕ ਯੂਜ਼ਰ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਵੀਡੀਓ ਇੱਕ ਸਾਲ ਪੁਰਾਣਾ ਹੈ। ਵੀਡੀਓ ਵਿਚ ਸਨੀ ਨੂੰ ਧੱਕੇ ਮਾਰ ਕੇ ਭਜਾਉਣ ਵਾਲੀ ਗੱਲ ਵੀ ਫਰਜ਼ੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।