X
X

Fact Check: ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਦੇ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਕੀਤਾ ਗਿਆ ਵਾਇਰਲ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ 2019 ਦਾ ਹੈ, ਜਦੋਂ ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਡੁੰਗਰਪੁਰ ਵਿਚ ਇੱਕ ਦਰਗਾਹ ਗਏ ਸਨ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਨੂੰ ਇੱਕ ਮਸਜਿਦ/ਦਰਗਾਹ ਤੋਂ ਬਾਹਰ ਆਉਂਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸ਼ੋਕ ਗਹਿਲੋਤ ਦੀਵਾਲੀ ‘ਤੇ ਰਾਜ ਵਿਚ ਪਟਾਖਿਆਂ ‘ਤੇ ਰੋਕ ਲਾਉਣ ਦੇ ਬਾਅਦ ਮਸਜਿਦ ਨਮਾਜ਼ ਪੜ੍ਹਨ ਗਏ ਸਨ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ 2019 ਦਾ ਹੈ, ਜਦੋਂ ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਡੁੰਗਰਪੁਰ ਵਿਚ ਇੱਕ ਦਰਗਾਹ ਗਏ ਸਨ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਵਿਚ ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਨੂੰ ਇੱਕ ਮਸਜਿਦ/ਦਰਗਾਹ ਤੋਂ ਬਾਹਰ ਆਉਂਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ: “पहले श्री राम मंदिर के पत्थरों की कटाई पर रोक व 44 ट्रक जब्त करने के बाद #दीपावली में #पटाखों पर बैन लगा कर पाप धोने गए, राजस्थान में के #मुख्यमंत्री अशोक गहलोत नमाज पढ़ कर निकलते हुए।

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਇਸ ਵੀਡੀਓ ਦੀ ਪੜਤਾਲ ਕਰਨ ਲਈ ਅਸੀਂ ਇਸ ਵੀਡੀਓ ਨੂੰ InVID ਟੂਲ ‘ਤੇ ਪਾਇਆ ਅਤੇ ਇਸਦੇ ਕੀਫ਼੍ਰੇਮਸ ਕੱਢੇ। ਹੁਣ ਅਸੀਂ ਇਨ੍ਹਾਂ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਰਚ ਦੌਰਾਨ ਸਾਨੂੰ Youtube ‘ਤੇ News 53 Network ਨਾਂ ਦੇ ਇੱਕ ਚੈੱਨਲ ‘ਤੇ 28 ਜਨਵਰੀ, 2019 ਦਾ ਅਪਲੋਡ ਇੱਕ ਵੀਡੀਓ ਮਿਲਿਆ, ਜਿਸਦੇ ਵਿਚ ਵਾਇਰਲ ਕਲਿਪ ਦੀਆਂ ਝਲਕੀਆਂ ਨੂੰ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਸੀ, “Ashok Gehlot Rajasthan CM visited Shrine in Galiakot today to pay Homage at the Grave of Syedi Fakhruddin Shaheed.” ਜਿਸਦਾ ਪੰਜਾਬੀ ਅਨੁਵਾਦ ਹੈ, “ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਸੈਯਦੀ ਫਕਰੁੱਦੀਨ ਸ਼ਹੀਦ ਦੀ ਕਬਰ ‘ਤੇ ਸ਼ਰਧਾਂਜਲੀ ਅਰਪਿਤ ਕਰਨ ਲਈ ਅੱਜ ਗਲਿਯਾਕੋਟ ਦੀ ਮਜਾਰ ‘ਤੇ ਗਏ।”

ਸੀਐਮ ਅਸ਼ੋਕ ਗਹਿਲੋਤ ਦੀ ਗਲਿਯਾਕੋਟ ਮਜਾਰ ਦੌਰੇ ਨੂੰ ਲੈ ਕੇ ਸਾਨੂੰ ਇੱਕ ਵੀਡੀਓ First India News Rajasthan ਨਾਂ ਦੇ ਇੱਕ Youtube ਚੈੱਨਲ ‘ਤੇ ਵੀ 28 ਜਨਵਰੀ, 2019 ਦਾ ਅਪਲੋਡ ਮਿਲਿਆ।

ਇਸ ਵੀਡੀਓ ‘ਤੇ ਵੱਧ ਪੁਸ਼ਟੀ ਲਈ ਅਸੀਂ ਜਾਗਰਣ ਰਾਜਸਥਾਨ ਦੇ ਸੰਵਾਦਦਾਤਾ ਨਰੇਂਦਰ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ, “ਇਹ ਵੀਡੀਓ ਜਨਵਰੀ 2019 ਦਾ ਹੈ ਜਦੋਂ ਅਸ਼ੋਕ ਗਹਿਲੋਤ ਨੇ ਡੁੰਗਰਪੁਰ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਹ ਡੁੰਗਰਪੁਰ ਜਿਲੇ ਸਥਿਤ ਗਲਿਯਾਕੋਟ ਵੀ ਗਏ ਹਨ ਅਤੇ ਓਥੇ ਉਨ੍ਹਾਂ ਨੇ ਕੁਝ ਮੰਦਿਰਾਂ ਵਿਚ ਪੂਜਾ ਵੀ ਕੀਤੀ ਸੀ ਅਤੇ ਪੀਰ ਫਕਰੁੱਦੀਨ ਦੀ ਦਰਗਾਹ ‘ਤੇ ਜ਼ਿਆਰਤ ਕੀਤੀ ਸੀ। ਵੀਡੀਓ ਫਕਰੁੱਦੀਨ ਦੀ ਦਰਗਾਹ ਦਾ ਹੈ।”

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਗਲਤ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ अरे गज़ब ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ 2019 ਦਾ ਹੈ, ਜਦੋਂ ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਡੁੰਗਰਪੁਰ ਵਿਚ ਇੱਕ ਦਰਗਾਹ ਗਏ ਸਨ।

  • Claim Review : ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸ਼ੋਕ ਗਹਿਲੋਤ ਦੀਵਾਲੀ 'ਤੇ ਰਾਜ ਵਿਚ ਪਟਾਖਿਆਂ 'ਤੇ ਰੋਕ ਲਾਉਣ ਦੇ ਬਾਅਦ ਮਸਜਿਦ ਨਮਾਜ਼ ਪੜ੍ਹਨ ਗਏ ਸਨ
  • Claimed By : FB Page- अरे गज़ब
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later