X
X

Fact Check : ਯੋਗੀ ਆਦਿੱਤਯਨਾਥ ਦੇ ਕਾਫ਼ਿਲੇ ਦੇ 2017 ਦੇ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਕੀਤਾ ਜਾ ਰਿਹਾ ਵਾਇਰਲ, ਪੋਸਟ ਫਰਜੀ ਹੈ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। 2017 ਦੀ ਘਟਨਾ ਦੇ ਵੀਡੀਓ ਨੂੰ ਹੁਣ ਕੁਝ ਲੋਕ ਵਾਇਰਲ ਕਰ ਰਹੇ ਹਨ।

  • By: Ashish Maharishi
  • Published: Sep 21, 2020 at 05:48 PM
  • Updated: Sep 28, 2020 at 06:40 PM

ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਯੂਪੀ ਦੇ ਮੁੱਖਮੰਤਰੀ ਯੋਗੀ ਆਦਿੱਤਯਨਾਥ ਦੇ ਕਾਫ਼ਿਲੇ ਨੂੰ ਕਾਲਾ ਝੰਡਾ ਦਿਖਾਏ ਜਾਣ ਦੀ ਘਟਨਾ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ। ਕੁਝ ਯੂਜ਼ਰ ਇਸਨੂੰ ਹਾਲ ਦਾ ਦੱਸਦੇ ਹੋਏ ਵਾਇਰਲ ਕਰ ਰਹੇ ਹਨ। ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਖਨਊ ਵਿਚ ਯੋਗੀ ਆਦਿੱਤਯਨਾਥ ਦੇ ਕਾਫ਼ਿਲੇ ਨੂੰ ਰੋਕਦੇ ਹੋਏ ਬੇਰੋਜ਼ਗਾਰ ਲੋਕ।

ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਜਾਂਚ ਵਿਚ ਪੋਸਟ ਝੂਠੀ ਸਾਬਿਤ ਹੋਈ। ਤਿੰਨ ਸਾਲ ਪੁਰਾਣੀ ਘਟਨਾ ਦੇ ਵੀਡੀਓ ਨੂੰ ਹਾਲ ਦਾ ਦੱਸਦੇ ਹੋਏ ਵਾਇਰਲ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਵਿਚ ਅਜੇਹੀ ਕੋਈ ਘਟਨਾ ਲਖਨਊ ਵਿਚ ਨਹੀਂ ਹੋਈ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ Lakha Sidhana ਦੇ Fan ਨੇ ਇਸ ਵਾਇਰਲ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਲਖਨਊ ਚ ਯੋਗੀ ਦੇ ਕਾਫਲੇ ਨੂੰ ਰੋਕਦੇ ਹੋਏ ਬੇਰੁਜ਼ਗਾਰ।”

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਟੀਮ ਨੇ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਮੁੱਖਮੰਤਰੀ ਯੋਗੀ ਆਦਿੱਤਯਨਾਥ ਦੇ ਕਾਫ਼ਿਲੇ ਦੇ ਸਾਹਮਣੇ ਅਚਾਨਕ ਤੋਂ ਕੁਝ ਲੋਕ ਆ ਕੇ ਉਨ੍ਹਾਂ ਨੂੰ ਕਾਲਾ ਝੰਡਾ ਦਿਖਾਉਂਦੇ ਹਨ। ਇਸਦੇ ਅਲਾਵਾ ਯੋਗੀ ਸਰਕਾਰ ਖਿਲਾਫ ਨਾਅਰੇਬਾਜ਼ੀ ਨੂੰ ਵੀ ਵੀਡੀਓ ਵਿਚ ਸੁਣਿਆ ਜਾ ਸਕਦਾ ਹੈ। ਵਿਸ਼ਵਾਸ ਟੀਮ ਨੇ ਵਾਇਰਲ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕਰਕੇ ਕਈ ਗਰੈਬਸ ਕੱਢੇ। ਇਸਦੇ ਬਾਅਦ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ।

ਘਟਨਾ ਨਾਲ ਜੁੜੇ ਦੂਜੇ ਐਂਗਲ ਦੇ ਕਈ ਵੀਡੀਓ ਸਾਨੂੰ Youtube ‘ਤੇ ਮਿਲੇ। ਇੱਕ ਵੀਡੀਓ ਸਾਨੂੰ 7 ਜੂਨ 2017 ਦਾ ਮਿਲਿਆ। ਇਸਦੇ ਵਿਚ ਸਾਨੂੰ ਓਹੀ ਲੋਕ ਨਜ਼ਰ ਆਏ, ਜਿਹੜੇ ਵਾਇਰਲ ਹੋ ਰਹੇ ਵੀਡੀਓ ਵਿਚ ਦਿੱਸ ਰਹੇ ਹਨ। ਇਸਦੇ ਵਿਚ ਸਾਨੂੰ ਚਿੱਟੇ ਸੂਟ ਅਤੇ ਗੁਲਾਬੀ ਸੂਟ ਪਾਏ ਦੋ ਕੁੜੀਆਂ ਦਿਸੀਆਂ। ਇਹ ਦੋਵੇਂ ਵਾਇਰਲ ਵੀਡੀਓ ਵਿਚ ਵੀ ਮੌਜੂਦ ਸਨ। ਇਸਦੇ ਨਾਲ ਇਹ ਤਾਂ ਸਾਬਿਤ ਹੋ ਗਿਆ ਕਿ ਘਟਨਾ ਹਾਲੀਆ ਨਹੀਂ, ਬਲਕਿ 2017 ਦੀ ਹੈ।

Fark India ਨਾਂ ਦੇ Youtube ਚੈੱਨਲ ‘ਤੇ ਅਪਲੋਡ ਪੁਰਾਣੇ ਵੀਡੀਓ ਵਿਚ ਦੱਸਿਆ ਗਿਆ ਕਿ ਲਖਨਊ ਯੂਨੀਵਰਸਿਟੀ ਵਿਚ ਸੀਐਮ ਯੋਗੀ ਅਦਿੱਤਯਨਾਥ ਦੀ ਗੱਡੀ ਨੂੰ ਕਾਲਾ ਝੰਡਾ ਦਿਖਾਉਣ ਵਾਲੇ ਗਏ ਜੇਲ।

ਪੜਤਾਲ ਦੌਰਾਨ ਸਾਨੂੰ ਉਹ ਓਰਿਜਨਲ ਵੀਡੀਓ ਵੀ ਮਿਲਿਆ, ਜਿਹੜਾ ਹੁਣ ਵਾਇਰਲ ਹੋ ਰਿਹਾ ਹੈ। Lehren News ਨਾਂ ਦੇ ਇੱਕ Youtube ਚੈੱਨਲ ਨੇ ਇਸਨੂੰ 11 ਜੂਨ 2017 ਨੂੰ ਅਪਲੋਡ ਕਰਦੇ ਹੋਏ ਇਸਨੂੰ ਯੋਗੀ ਅਦਿੱਤਯਨਾਥ ਦੇ ਕਾਫ਼ਿਲੇ ‘ਤੇ ਹਮਲਾ ਦੱਸਿਆ। ਪੂਰਾ ਵੀਡੀਓ ਤੁਸੀਂ ਇਥੇ ਵੇਖ ਸਕਦੇ ਹੋ।

ਵਾਇਰਲ ਵੀਡੀਓ ਦੀ ਸਚਾਈ ਜਾਣਨ ਲਈ ਅਸੀਂ ਲਖਨਊ ਸਥਿਤ ਦੈਨਿਕ ਜਾਗਰਣ ਦੇ ਔਨਲਾਈਨ ਪ੍ਰਭਾਰੀ ਧਰਮੇਂਦਰ ਕੁਮਾਰ ਪਾਂਡੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਹੈ। ਪੁਰਾਣਾ ਹੈ। 2017 ਵਿਚ ਮੁੱਖਮੰਤਰੀ ਯੋਗੀ ਅਦਿੱਤਯਨਾਥ ਲਖਨਊ ਯੂਨੀਵਰਸਿਟੀ ਵਿਚ ਇੱਕ ਪ੍ਰੋਗਰਾਮ ਵਿਚ ਜਾ ਰਹੇ ਸਨ। ਇਸੇ ਦੌਰਾਨ ਹਨੂਮਾਨ ਸੇਤੁ ਮੰਦਿਰ ਦੇ ਸਾਹਮਣੇ ਕੁਝ ਸਟੂਡੈਂਟਸ ਨੇ ਉਨ੍ਹਾਂ ਦੇ ਕਾਫ਼ਿਲੇ ਨੂੰ ਕਾਲਾ ਝੰਡਾ ਦਿਖਾਉਣ ਦਾ ਪ੍ਰਯਾਸ ਕੀਤਾ ਸੀ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Lakha Sidhana ਦੇ Fan ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।

Instagram video:

https://www.instagram.com/p/CFbiifdnV4O/

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। 2017 ਦੀ ਘਟਨਾ ਦੇ ਵੀਡੀਓ ਨੂੰ ਹੁਣ ਕੁਝ ਲੋਕ ਵਾਇਰਲ ਕਰ ਰਹੇ ਹਨ।

  • Claim Review : ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਖਨਊ ਵਿਚ ਯੋਗੀ ਆਦਿੱਤਯਨਾਥ ਦੇ ਕਾਫ਼ਿਲੇ ਨੂੰ ਰੋਕਦੇ ਹੋਏ ਬੇਰੋਜ਼ਗਾਰ ਲੋਕ।
  • Claimed By : FB Page- Lakha Sidhana ਦੇ Fan
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later