ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਦਾਅਵਾ ਗ਼ਲਤ ਹੈ। ਵਾਇਰਲ ਵੀਡੀਓ 2017 ਦਾ ਹੈ, ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਈਲ ਦੌਰੇ ਦੌਰਾਨ ਮੋਬਾਈਲ ਵਾਟਰ ਫਿਲਟ੍ਰੇਸ਼ਨ ਪਲਾਂਟ ਦੁਆਰਾ ਸਾਫ ਕੀਤਾ ਗਿਆ ਸਮੁੰਦਰ ਦਾ ਪਾਣੀ ਪੀਤਾ ਸੀ।
ਨਵੀਂ ਦਿੱਲੀ ਵਿਸ਼ਵਾਸ ਨਿਊਜ਼ । ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਪੀਐੱਮ ਮੋਦੀ ਕੁਝ ਲੋਕਾਂ ਨਾਲ ਕੱਚ ਦੇ ਗਲਾਸ ਵਿੱਚ ਕੁਝ ਪੀਂਦੇ ਹੋਏ ਦਿੱਖ ਰਹੇ ਹਨ। ਵਾਇਰਲ ਵੀਡੀਓ ਨੂੰ ਸ਼ੇਅਰ ਕਰਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਨੇ ਵਿਦੇਸ਼ੀਆਂ ਨਾਲ ਸ਼ਰਾਬ ਪੀਤੀ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਦੁਸ਼ਪ੍ਰਚਾਰ ਕੀਤਾ ਜਾ ਰਿਹਾ ਹੈ।ਵਾਇਰਲ ਵੀਡੀਓ 2017 ਵਿੱਚ ਉਨ੍ਹਾਂ ਦੀ ਇਜ਼ਰਾਈਲ ਯਾਤਰਾ ਦਾ ਹੈ, ਜਦੋਂ ਉਨ੍ਹਾਂ ਨੇ ਤੱਤਕਾਲੀਨ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਨਾਲ ਮੋਬਾਈਲ ਵਾਟਰ ਫਿਲਟ੍ਰੇਸ਼ਨ ਪਲਾਂਟ ਦੁਆਰਾ ਸਾਫ ਕੀਤਾ ਗਿਆ ਸਮੁੰਦਰ ਦਾ ਪਾਣੀ ਪੀਤਾ ਸੀ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਵੀਡੀਓ ‘ਚ ਪੀਐੱਮ ਮੋਦੀ ਕੁਝ ਲੋਕਾਂ ਨਾਲ ਕੱਚ ਦੇ ਗਲਾਸ ਵਿੱਚ ਕੁਝ ਪੀਂਦੇ ਨਜ਼ਰ ਆ ਰਹੇ ਹਨ। ਵਾਇਰਲ ਵੀਡੀਓ ਦੇ ਨਾਲ ਇੱਕ ਵਿਅੰਗਮਈ ਲਹਿਜੇ ਵਿੱਚ ਲਿਖਿਆ ਹੈ, “विदेशो में फिरंगियों के साथ Chears करते पंडित नेहरू “
ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਇਸ ਵੀਡੀਓ ਦੀ ਜਾਂਚ ਦੇ ਲਈ ਇਸ ਵੀਡੀਓ ਦੇ ਸਕਰੀਨਗ੍ਰੈਬਸ ਨੂੰ ਗੂਗਲ ਰਿਵਰਸ ਇਮੇਜ ਤੇ ਸਰਚ ਕੀਤਾ । ਸਾਨੂੰ ਦੂਰਦਰਸ਼ਨ ਦੇ ਅਧਿਕਾਰਿਤ ਯੂਟਿਊਬ ਚੈਨਲ ਤੇ 6 ਜੁਲਾਈ, 2017 ਨੂੰ ਅਪਲੋਡ ਇੱਕ ਵੀਡੀਓ ਮਿਲਿਆ, ਜਿਸ ਵਿੱਚ ਇਸ ਵਾਇਰਲ ਕਲਿੱਪ ਨੂੰ ਦੇਖਿਆ ਜਾ ਸਕਦਾ ਹੈ। ਡਿਸਕ੍ਰਿਪਸ਼ਨ ਦੇ ਅਨੁਸਾਰ ਇਹ ਵੀਡੀਓ ਜੁਲਾਈ 2017 ਵਿੱਚ ਪੀਐਮ ਮੋਦੀ ਦੇ ਇਜ਼ਰਾਈਲ ਦੌਰੇ ਦਾ ਹੈ। ਦੌਰੇ ਦੇ ਆਖਰੀ ਦਿਨ ਪੀਐਮ ਮੋਦੀ ਹਾਈਫਾ ਸ਼ਹਿਰ ਦੇ ਡੋਰ ਬੀਚ ਤੇ ਗਏ ਸੀ , ਜਿੱਥੇ ਉਨ੍ਹਾਂ ਨੇ ਇਜ਼ਰਾਈਲ ਦੇ ਤਤਕਾਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਨਾਲ ਚਲਦੇ – ਫਿਰਦੇ ਵਾਟਰ ਫਿਲਟ੍ਰੇਸ਼ਨ ਪਲਾਂਟ ਦਾ ਦੌਰਾ ਕੀਤਾ ਸੀ। ਇਹ ਫਿਲਟ੍ਰੇਸ਼ਨ ਪਲਾਂਟ ਸਮੁੰਦਰ ਦੇ ਖਾਰੇ ਪਾਣੀ ਨੂੰ ਪੀਣ ਯੋਗ ਬਣਾਉਂਦਾ ਹੈ। ਮੌਕੇ ਤੇ ਪਲਾਂਟ ‘ਚ ਸਾਫ ਹੋਏ ਸਮੁੰਦਰ ਦੇ ਪਾਣੀ ਨੂੰ ਪ੍ਰਧਾਨ ਮੰਤਰੀ ਮੋਦੀ ਸਮੇਤ ਉੱਥੇ ਮੌਜੂਦ ਸਾਰੇ ਲੋਕਾਂ ਨੇ ਪੀਤਾ ਸੀ ਅਤੇ ਇਹ ਵਾਇਰਲ ਵੀਡੀਓ ਵੀ ਉਸੇ ਸਮੇਂ ਦਾ ਹੈ।
ਵਿਸ਼ਵਾਸ ਨਿਊਜ਼ ਨੂੰ ਇਹ ਵੀਡੀਓ 6 ਜੁਲਾਈ 2017 ਨੂੰ ਪ੍ਰਧਾਨ ਮੰਤਰੀ ਮੋਦੀ ਦੇ ਅਧਿਕਾਰਿਤ ਯੂਟਿਊਬ ਚੈਨਲ ਤੇ ਵੀ ਅਪਲੋਡ ਮਿਲੀ। ਵੀਡੀਓ ਦੇ ਨਾਲ ਡਿਸਕ੍ਰਿਪਸ਼ਨ ਵਿੱਚ ਲਿਖਿਆ ਸੀ , “ਅਨੁਵਾਦ ਕੀਤਾ ਗਿਆ: ਪੀਐਮ ਮੋਦੀ ਹਾਈਫਾ ਸ਼ਹਿਰ ਦੇ ਡੋਰ ਬੀਚ ਗਏ , ਜਿੱਥੇ ਉਨ੍ਹਾਂ ਨੇ GAL ਮੋਬਾਈਲ ਵਾਟਰ ਫਿਲਟ੍ਰੇਸ਼ਨ ਪਲਾਂਟ ਦਾ ਦੌਰਾ ਕੀਤਾ।”
ਵਿਸ਼ਵਾਸ ਨਿਊਜ਼ ਨੇ ਇਸ ਤੋਂ ਬਾਅਦ ਦਿੱਲੀ ਬੀਜੇਪੀ ਦੇ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਨਾਲ ਸੰਪਰਕ ਕੀਤਾ। ਬੱਗਾ ਨੇ ਦੱਸਿਆ , “ਇਹ ਵੀਡੀਓ ਪੁਰਾਣਾ ਹੈ। ਇਹ ਪ੍ਰਧਾਨ ਮੰਤਰੀ ਮੋਦੀ ਦੇ 2017 ਇਜ਼ਰਾਈਲ ਦੇ ਦੌਰੇ ਦੌਰਾਨ ਦਾ ਹੈ, ਜਦੋਂ ਉਨ੍ਹਾਂ ਨੇ ਮੋਬਾਈਲ ਵਾਟਰ ਫਿਲਟ੍ਰੇਸ਼ਨ ਪਲਾਂਟ ਦੁਆਰਾ ਸਾਫ ਕੀਤਾ ਗਿਆ ਸਮੁੰਦਰ ਦਾ ਪਾਣੀ ਪੀਤਾ ਸੀ।”
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ Chand Chaudhary Aazad ਨਾਂ ਦੇ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ। ਯੂਜ਼ਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਕੁੱਲ 4.9K ਫੇਸਬੁੱਕ ਦੋਸਤ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਦਾਅਵਾ ਗ਼ਲਤ ਹੈ। ਵਾਇਰਲ ਵੀਡੀਓ 2017 ਦਾ ਹੈ, ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਈਲ ਦੌਰੇ ਦੌਰਾਨ ਮੋਬਾਈਲ ਵਾਟਰ ਫਿਲਟ੍ਰੇਸ਼ਨ ਪਲਾਂਟ ਦੁਆਰਾ ਸਾਫ ਕੀਤਾ ਗਿਆ ਸਮੁੰਦਰ ਦਾ ਪਾਣੀ ਪੀਤਾ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।