X
X

Fact Check: ਪੰਜਾਬ ਵਿਚ 4 ਸਾਲ ਪਹਿਲਾਂ ਹੋਈ ਇੱਕ ਰੈਲੀ ਦੇ ਵੀਡੀਓ ਨੂੰ ਹੁਣ ਕਿਸਾਨ ਸੰਘਰਸ਼ ਨਾਲ ਜੋੜਕੇ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਨਿਕਲਿਆ। ਜਿਹੜੇ ਵੀਡੀਓ ਨੂੰ ਹਾਲੀਆ ਕਿਸਾਨ ਸੰਘਰਸ਼ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ 2016 ਦਾ ਹੈ।

  • By: Bhagwant Singh
  • Published: Dec 14, 2020 at 08:16 PM
  • Updated: Dec 14, 2020 at 10:56 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕਿਸਾਨ ਸੰਘਰਸ਼ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਕੁਝ ਲੋਕਾਂ ਦੇ ਸਮੂਹ ਨੂੰ ਹੱਥ ਵਿਚ ਤਲਵਾਰ ਫੜੇ ਅਤੇ ਨਾਅਰੇਬਾਜੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਆਪਣੇ ਪ੍ਰਦਰਸ਼ਨ ਵਿਚ ਦੇਸ਼ ਵਿਰੋਧੀ ਨਾਅਰੇ ਲੈ ਰਹੇ ਹਨ। ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ 4 ਸਾਲ ਪੁਰਾਣਾ ਹੈ। ਇਸ ਵੀਡੀਓ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

ਦੱਸ ਦਈਏ ਕਿ ਇਹ ਵੀਡੀਓ ਠੀਕ ਪਿਛਲੇ ਸਾਲ ਦਿਸੰਬਰ 2019 ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਨਾਂ ‘ਤੇ ਵੀ ਵਾਇਰਲ ਹੋਇਆ ਸੀ, ਜਿਸਦੇ ਪੜਤਾਲ ਵਿਸ਼ਵਾਸ ਟੀਮ ਨੇ ਕੀਤੀ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ ਹਿੰਦੂ ਯੁਵਾ ਵਾਹਿਨੀ ਨੇ 9 ਦਿਸੰਬਰ ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ: “नाम किसान आंदोलन,और हाथों में हत्यार और खालिसतान के नारे 🤯”

ਓਥੇ ਹੀ, ਟਵਿੱਟਰ ਯੂਜ਼ਰ Ach. Ankur Arya (@AchAnkurArya) ਨੇ ਵਾਇਰਲ ਵੀਡੀਓ ਦੇ ਵੱਧ ਅਵਧੀ ਦੇ ਵੀਡੀਓ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ: यह हिंदुस्तान का गरीब किसान है इनकी मांगें पूरी करो सरकार… Confused face अब कुछ लोग कहेंगे यह दिल्ली का नही, कुछ कहेंगे ये किसान नही। और कुछ कहेंगे अंकुर आर्य नफरत फैला रहा है। Face with rolling eyes ताकि मूल संकट से ध्यान भटका सकें।

ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਅਤੇ ਟਵਿੱਟਰ ਪੋਸਟ ਦਾ ਆਰਕਾਇਵਡ ਲਿੰਕ ਇਥੇ ਵੇਖੋ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਵੀਡੀਓ ਨੂੰ InVID ਟੂਲ ‘ਤੇ ਪਾਇਆ ਅਤੇ ਇਸਦੇ ਕੀਫ਼੍ਰੇਮਸ ਕੱਢੇ। ਇਨ੍ਹਾਂ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ਟੂਲ ਦੇ ਜਰੀਏ ਰਚ ਕਰਨ ‘ਤੇ ਸਾਨੂੰ ਇਹ ਪੂਰਾ ਵੀਡੀਓ Youtube ‘ਤੇ 25 ਮਈ 2016 ਦਾ ਅਪਲੋਡ ਮਿਲਿਆ। ਖਾਲਸਾ ਗਤਕਾ ਗਰੁੱਪ ਨਾਂ ਦੇ ਇੱਕ Youtube ਚੈੱਨਲ ਦੁਆਰਾ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ: “Live From Beas (Shiv Sena not Come to Amritsar)”

ਅਸੀਂ ਖਾਲਸਾ ਗਤਕਾ ਗਰੁੱਪ ਚੈੱਨਲ ਦੇ ਇੱਕ ਐਡਮਿਨ ਭੁਪੇੰਦ੍ਰ ਸਿੰਘ ਛੱਤਵਾਲ ਨਾਲ ਸੰਪਰਕ ਕੀਤਾ। ਛੱਤਵਾਲ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਉਨ੍ਹਾਂ ਨੇ ਹੀ ਫਿਲਮਾਇਆ ਸੀ ਅਤੇ ਇਹ ਵੀਡੀਓ 2016 ਦਾ ਹੈ, ਜਦੋਂ ਸ਼ਿਵਸੈਨਾ ਦੁਆਰਾ ਪ੍ਰਸਤਾਵਿਤ ਲਲਕਾਰ ਰੈਲੀ ਦੇ ਖਿਲਾਫ ਸਿੱਖ ਆਊਟਫਿੱਟ ਨੇ ਅੰਮ੍ਰਿਤਸਰ ਵਿਚ ਆਪਣੀ ਇੱਕ ਰੈਲੀ ਕੱਢੀ ਸੀ।

ਇਸ ਰੈਲੀ ਨੂੰ ਲੈ ਕੇ ਹਿੰਦੁਸਤਾਨ ਟਾਇਮਸ ‘ਤੇ ਪ੍ਰਕਾਸ਼ਿਤ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਇਸ ਵੀਡੀਓ ਨੂੰ ਲੈ ਕੇ ਅਧਿਕਾਰਿਕ ਪੁਸ਼ਟੀ ਲਈ ਸਾਡੇ ਪੰਜਾਬੀ ਜਾਗਰਣ ਦੇ ਸਹਿਯੋਗੀ ਅੰਮ੍ਰਿਤਸਰ ਜਿਲ੍ਹਾ ਇੰਚਾਰਜ ਰਿਪੋਰਟਰ ਅੰਮ੍ਰਿਤਪਾਲ ਸਿੰਘ ਨਾਲ ਸੰਪਰਕ ਕੀਤਾ। ਅੰਮ੍ਰਿਤਪਾਲ ਸਿੰਘ ਨੇ ਸਾਨੂੰ ਦੱਸਿਆ ਕਿ ਸ਼ਿਵਸੈਨਾ ਨੇ ਮਈ 2016 ਵਿਚ ਲਲਕਾਰ ਰੈਲੀ ਦਾ ਪ੍ਰਸਤਾਵ ਦਿੱਤਾ ਸੀ। ਇਸਨੂੰ ਰੋਕਣ ਲਈ ਬਿਆਸ ਪੁਲ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਕੱਠੇ ਹੋਏ ਸਨ ਅਤੇ ਉਹ ਰੈਲੀ ਨਹੀਂ ਹੋਈ ਸੀ। ਇਸ ਰੈਲੀ ਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਕਿਸਾਨ ਸੰਘਰਸ਼ ਨੂੰ ਲੈ ਕੇ ਵਿਸ਼ਵਾਸ ਟੀਮ ਦੀ ਹਾਲੀਆ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਕਿਸਾਨ ਸੰਘਰਸ਼ ਨਾਲ ਜੋੜਕੇ ਕਈ ਯੂਜ਼ਰ ਅਤੇ ਪੇਜ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ, “ਹਿੰਦੂ ਯੁਵਾ ਵਾਹਿਨੀ” ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਨਿਕਲਿਆ। ਜਿਹੜੇ ਵੀਡੀਓ ਨੂੰ ਹਾਲੀਆ ਕਿਸਾਨ ਸੰਘਰਸ਼ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ 2016 ਦਾ ਹੈ।

  • Claim Review : ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਆਪਣੇ ਪ੍ਰਦਰਸ਼ਨ ਵਿਚ ਦੇਸ਼ ਵਿਰੋਧੀ ਨਾਅਰੇ ਲੈ ਰਹੇ ਹਨ
  • Claimed By : FB Page- ਹਿੰਦੂ ਯੁਵਾ ਵਾਹਿਨੀ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later