Fact Check : ਇਹ ਤਸਵੀਰ ਦਿੱਲੀ ਦੇ ਕਿਸਾਨ ਅੰਦੋਲਨ ਦੀ ਨਹੀਂ, ਠਾਣੇ ਦੀ ਪੁਰਾਣੀ ਤਸਵੀਰ ਹੈ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਦਿੱਲੀ ਦੇ ਕਿਸਾਨ ਅੰਦੋਲਨ ਦੇ ਨਾਂ ਤੋਂ ਵਾਇਰਲ ਪੋਸਟ ਫਰਜੀ ਹੈ। ਅਸਲ ਵਿਚ ਮਾਰਚ 2018 ਵਿਚ ਠਾਣੇ ਦੀ ਇੱਕ ਰੈਲੀ ਨੂੰ ਹੁਣ ਕੁਝ ਲੋਕ ਹਾਲੀਆ ਕਿਸਾਨ ਅੰਦੋਲਨ ਨਾਲ ਜੋੜਕੇ ਵਾਇਰਲ ਕਰ ਰਹੇ ਹਨ।

ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸਦੇ ਵਿਚ ਸੜਕ ਦੇ ਇੱਕ ਪਾਸੇ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਨੂੰ ਬੈਠੇ ਵੇਖਿਆ ਜਾ ਸਕਦਾ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਤਸਵੀਰ ਦਿੱਲੀ ਵਿਚ ਹੋ ਰਹੇ ਕਿਸਾਨ ਅੰਦੋਲਨ ਦੀ ਹੈ।

ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਨੂੰ ਪਤਾ ਚਲਿਆ ਕਿ ਮਹਾਰਾਸ਼ਟਰ ਦੀ ਇੱਕ ਪੁਰਾਣੀ ਤਸਵੀਰ ਨੂੰ ਕੁਝ ਲੋਕ ਦਿੱਲੀ ਦਾ ਦੱਸਕੇ ਵਾਇਰਲ ਕਰ ਰਹੇ ਹਨ। ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ।

ਕੀ ਹੋ ਰਿਹਾ ਹੈ ਵਾਇਰਲ?

ਪੰਜਾਬੀ ਕਲਾਕਾਰ Gurshabad ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਜਿਹੜੇ ਨਹੀਂ ਪਹੁੰਚੇ ਪਹੁੰਚ ਕਰੋ ਇਤਿਹਾਸ ਸਿਰਜਿਆ ਜਾ ਰਿਹਾ ਹਿੱਸਾ ਬਣੋ #sanjuktkisaanmorcha #kisaanektazindabaad #farmersprotestchalleng #FarmersProtest”

ਤਸਵੀਰ ਨੂੰ ਸੱਚ ਮੰਨਕੇ ਕਈ ਯੂਜ਼ਰ ਇਸ ਪੋਸਟ ਨੂੰ ਵਾਇਰਲ ਕਰ ਰਹੇ ਹਨ। ਇਸ ਪੋਸਟ ਦਾ ਆਰਕਾਇਵਡ ਲਿੰਕ ਇਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਟੀਮ ਨੇ ਦਿੱਲੀ ਦੇ ਨਾਂ ਤੋਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰਕੇ ਸਰਚ ਕੀਤਾ। ਸਰਚ ਦੌਰਾਨ ਸਾਨੂੰ ਅਸਲੀ ਤਸਵੀਰ ਮੁੰਬਈ ਲਾਈਵ ਨਾਂ ਦੇ ਇੱਕ ਟਵਿੱਟਰ ਹੈਂਡਲ ‘ਤੇ ਮਿਲੀ। ਇਸਨੂੰ 10 ਮਾਰਚ 2018 ਨੂੰ ਅਪਲੋਡ ਕੀਤਾ ਗਿਆ ਸੀ। ਤਸਵੀਰ ਨੂੰ ਲੈ ਕੇ ਦੱਸਿਆ ਗਿਆ ਕਿ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਕਰੀਬ 25 ਹਜਾਰ ਦੇ ਨੇੜੇ ਕਿਸਾਨ ਠਾਣੇ ਦੇ ਈਸਟਰਨ ਐਕਸਪ੍ਰੈਸ ਹਾਈਵੇ ‘ਤੇ ਕੱਠੇ ਹੋਏ ਸੀ। ਅਸਲੀ ਤਸਵੀਰ ਇਥੇ ਵੇਖੀ ਜਾ ਸਕਦੀ ਹੈ।

ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਗੂਗਲ ਸਰਚ ਦੀ ਮਦਦ ਲਈ। ਕਈ ਕੀਵਰਡ ਨਾਲ ਸਰਚ ਕਰਨ ‘ਤੇ ਸਾਨੂੰ ਕੁਝ ਖਬਰਾਂ ਮਿਲੀਆਂ, ਜਿਨ੍ਹਾਂ ਤੋਂ ਪਤਾ ਚਲਿਆ ਕਿ ਨਾਸਿਕ ਤੋਂ ਮੁੰਬਈ ਲਈ ਕਿਸਾਨਾਂ ਨੇ ਮਾਰਚ 2018 ਵਿਚ ਇੱਕ ਪ੍ਰਦਰਸ਼ਨ ਕੀਤਾ ਸੀ। ਇਸ ਰੈਲੀ ਨੂੰ ਆਲ ਇੰਡੀਆ ਕਿਸਾਨ ਸਭਾ ਤਰਫ਼ੋਂ ਕੱਢਿਆ ਗਿਆ ਸੀ। 5 ਮਾਰਚ ਨੂੰ ਨਾਸਿਕ ਤੋਂ ਕੱਢੀ ਗਈ ਕਿਸਾਨਾਂ ਦੀ ਇਹ ਰੈਲੀ 12 ਮਾਰਚ ਨੂੰ ਮੁੰਬਈ ਪੁੱਜੀ ਸੀ। ਆਊਟਲੁਕ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਖਬਰ ਨੂੰ ਤੁਸੀਂ ਇਥੇ ਪੜ੍ਹ ਸਕਦੇ ਹੋ।

ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਅਖਿਲ ਭਾਰਤੀ ਕਿਸਾਨ ਸਭਾ ਦੇ ਰਾਜ ਪ੍ਰਮੁੱਖ ਅਰਜੁਨ ਏਡੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਮਾਰਚ 2018 ਵਿਚ ਕਿਸਾਨਾਂ ਦੀ ਮੰਗਾ ਨੂੰ ਲੈ ਕੇ ਇਹ ਰੈਲੀ ਕੱਢੀ ਗਈ ਸੀ। ਅਸੀਂ ਲਗਾਤਾਰ ਪੂਰੇ ਪ੍ਰਦੇਸ਼ ਵਿਚ ਅਜੇਹੀ ਰੈਲੀ ਕੱਢ ਰਹੇ ਹਨ।

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਪੰਜਾਬੀ ਕਲਾਕਾਰ Gurshabad.

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਦਿੱਲੀ ਦੇ ਕਿਸਾਨ ਅੰਦੋਲਨ ਦੇ ਨਾਂ ਤੋਂ ਵਾਇਰਲ ਪੋਸਟ ਫਰਜੀ ਹੈ। ਅਸਲ ਵਿਚ ਮਾਰਚ 2018 ਵਿਚ ਠਾਣੇ ਦੀ ਇੱਕ ਰੈਲੀ ਨੂੰ ਹੁਣ ਕੁਝ ਲੋਕ ਹਾਲੀਆ ਕਿਸਾਨ ਅੰਦੋਲਨ ਨਾਲ ਜੋੜਕੇ ਵਾਇਰਲ ਕਰ ਰਹੇ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts