ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ। ਹਾਲੀਆ ਪੰਜਾਬ 2022 ਚੌਣਾਂ ਨਾਲ ਜੋੜਦੇ ਹੋਏ ਵਾਇਰਲ ਕੀਤਾ ਜਾ ਰਿਹਾ ਇਹ ਵੀਡੀਓ 2019 ਦਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ 12 ਸੈਕੰਡ ਦੀ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਇੱਕ ਔਰਤ ਨੂੰ ਲੋਕਾਂ ਦਾ ਸੰਬੋਧਨ ਕਰਦੇ ਹੋਏ ਆਪ ਪੰਜਾਬ ਪ੍ਰਭਾਰੀ ਅਤੇ ਆਉਣ ਵਾਲੇ ਪੰਜਾਬ ਚੋਣਾਂ ‘ਚ ਆਪ ਦੇ ਪੰਜਾਬ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੂੰ ਵੋਟ ਦੇਣ ਦੀ ਅਪੀਲ ਕਰਦੀ ਦਿੱਸ ਰਹੀ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਉਮੀਦਵਾਰ ਮਹਿਲ ਕਲਾਂ ( ਕਾਂਗਰਸ) ਦੀ ਹਰਚੰਦ ਕੌਰ ਘਨੌਰੀ ਕਲਾਂ ਨੇ ਭਗਵੰਤ ਮਾਨ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ ਹੈ। ਵਾਇਰਲ ਵੀਡੀਓ ਨੂੰ ਹਾਲੀਆ ਪੰਜਾਬ 2022 ਚੌਣਾਂ ਨਾਲ ਜੋੜਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ, ਬਲਕਿ 2019 ਦਾ ਹੈ। ਪੁਰਾਣੇ ਵੀਡੀਊ ਨੂੰ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ Fan 22 ਭਗਵੰਤ ਮਾਨ ਦੇ ਨੇ 4 ਫਰਵਰੀ ਨੂੰ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ : ਲਓ ਜੀ ਹੁਣ ਕਾਂਗਰਸੀ ਉਮੀਦਵਾਰ ਵੀ ਭਗਵੰਤ ਮਾਨ ਜੀ ਨੂੰ ਕਾਮਯਾਬ ਬਣਾਉਣ ਲੱਗ ਪਏ
ਉਮੀਦਵਾਰ ਮਹਿਲ ਕਲਾਂ ( ਕਾਂਗਰਸ) ਹਰਚੰਦ ਕੌਰ ਘਨੌਰੀ ਕਲਾਂ ਭਗਵੰਤ ਮਾਨ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਅਪੀਲ ਕਰਦੇ ਹੋਏ 👍👍
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਵੀਡੀਊ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸੰਬੰਧਿਤ ਕੀਵਰਡ ਸਰਚ ਦੇ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਖਬਰ ਦੈਨਿਕ ਜਾਗਰਣ ਦੀ ਵੈਬਸਾਈਟ ਤੇ 18 ਮਈ 2019 ਨੂੰ ਪ੍ਰਕਾਸ਼ਿਤ ਮਿਲੀ। ਖਬਰ ਮੁਤਾਬਿਕ .” विधानसभा हलका महलकलां की पूर्व विधायक बीबी हरचंद कौर घनौरी ने लोकसभा हलका संगरूर से प्रत्याशी केवल सिंह ढिल्लों के हक में छीनीवालकलां में चुनाव प्रचार कर रही थीं, इस दौरान उनकी जुबान फिसल गई और केवल सिंह ढिल्लों के लिए वोट मांगने की बजाए भगवंत मान को वोट के लिए कह बैठीं। इतने ही लोग उक्त भाषण पर हंसने लगे तो बीबी घनौरी भड़कते हुए लोगों को बोली इसमें हंसने वाली क्या बात है, कई बार गलती हो जाती है। जिसके बाद उक्त वीडियो बनाकर के लोगों द्वारा सोशल मीडिया पर खूब वायरल किया।” ਪੂਰੀ ਖਬਰ ਇੱਥੇ ਪੜ੍ਹੋ।
ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਖਬਰ News 18 ਪੰਜਾਬ ਵਿੱਚ ਮਿਲੀ। 17 ਮਈ 2019 ਨੂੰ ਪ੍ਰਕਾਸ਼ਿਤ ਇਸ ਖਬਰ ਵਿੱਚ 30 ਸੈਕੰਡ ਦੇ ਵੀਡੀਓ ਵਿੱਚ ਹਰਚੰਦ ਕੌਰ ਘਨੌਰੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ : ਤੁਸੀਂ ਕੱਲੀ ਕੱਲੀ ਵੋਟ ਭਗਵੰਤ ਮਾਨ ਨੂੰ ਪਾ ਕੇ ਕਾਮਯਾਬ ਕਰਨਾ ਪਵੇ, ਆਪਣੀ ਵੋਟ , ਕਈ ਬਾਰ ਗ਼ਲਤੀ ਹੋ ਜਾਂਦੀ ਹੈ,ਰੌਲਾ ਪਾਉਣ ਦੀ ਕਿ ਗੱਲ ਹੈ ਗਈ ? ਕੇਵਲ ਸਿੰਘ ਢਿੱਲੋਂ ਨੂੰ ਕੱਲੀ -ਕੱਲੀ ਵੋਟ ਪਾ ਕੇ ਤੁਸੀਂ ਕਾਮਯਾਬ ਕਰਨਾ ਹੇਗਾ, ਦੇਖੋ ਇਹ ਕਿਸੇ ਨੂੰ ਵੀ ਗ਼ਲਤੀ ਨਾਲ ਬੋਲਿਆ ਜਾ ਸਕਦਾ ਹੈ, ਮੇਰਾ … ਪੂਰੀ ਖਬਰ ਇੱਥੇ ਪੜ੍ਹੋ।
ਵਾਇਰਲ ਵੀਡੀਓ ਨੂੰ ਭਗਵੰਤ ਮਾਨ ਨੇ ਆਪਣੇ ਫੇਸਬੁੱਕ ਪੇਜ ਤੇ 17 ਮਈ 2019 ਨੂੰ ਸ਼ੇਅਰ ਕੀਤਾ ਸੀ। ਭਗਵੰਤ ਮਾਨ ਦੇ ਅਧਿਕਾਰਿਕ ਪੇਜ ਵੱਲੋਂ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵੀਡੀਓ ਦਾ ਕੈਪਸ਼ਨ ਲਿਖਿਆ ਗਿਆ ਸੀ, “ਹਰਚੰਦ ਕੌਰ ਘਨੌਰੀ ਸਾਬਕਾ ਵਿਧਾਇਕ ਕਾਂਗਰਸ..ਮੇਰੇ ਲਈ ਵੋਟਾਂ ਮੰਗਦੀ ਹੋਈ…ਇਹ ਵੀਡੀਓ ਵਾਇਰਲ ਨਾ ਕਰੋ ਦੋਸਤੋ ..ਬੌਖਲਾਹਟ ਦੀ ਨਿਸ਼ਾਨੀ ਐ..”
ਸਾਨੂੰ ਇਹ ਵੀਡੀਓ ਕਈ ਪੁਰਾਣੇ ਫੇਸਬੁੱਕ ਪੇਜ ਤੇ 2019 ਨੂੰ ਅਪਲੋਡ ਮਿਲਿਆ।
ਅਸੀਂ ਬਰਨਾਲਾ ਦੇ ਪੰਜਾਬੀ ਜਾਗਰਣ ਦੇ ਜ਼ਿਲਾ ਇਨਚਾਰਜ ਯਾਦਵਿੰਦਰ ਸਿੰਘ ਭੁੱਲਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਸਗੋ ਪੁਰਾਣਾ ਹੈ। ਇਹ ਵੀਡੀਓ ਪਹਿਲਾਂ ਵੀ ਕਈ ਵਾਰ ਵਾਇਰਲ ਹੋ ਚੁੱਕਿਆ ਹੈ। ਚੌਣਾਂ ਦੌਰਾਨ ਲੋਕੀ ਅਜਿਹੀ ਪੋਸਟ ਵਾਇਰਲ ਕਰਦੇ ਰਹਿੰਦੇ ਹਨ। ਇਹ ਵੀਡੀਓ ਪੁਰਾਣੀ ਹੈ ਇਸਦਾ ਹਾਲੀਆ ਪੰਜਾਬ 2022 ਚੌਣਾਂ ਨਾਲ ਕੋਈ ਸੰਬੰਧ ਨਹੀਂ ਹੈ।
ਜਾਂਚ ਵਿੱਚ ਸਾਨੂੰ ਪਤਾ ਲੱਗਿਆ ਕਿ ਭਗਵੰਤ ਮਾਨ ਸਂਗਰੂਰ ਜ਼ਿਲ੍ਹੇ ਦੇ ਧੂਰੀ ਵਿਧਾਨ ਸਭਾ ਸੀਟ ਤੋਂ ਚੌਣ ਲੜਨਗੇ ਅਤੇ ਹਰਚੰਦ ਕੌਰ ਘਨੌਰੀ ਪੰਜਾਬ ਦੀ ਮਹਿਲਕਲਾਂ ਵਿਧਾਨ ਸਭਾ ਸੀਟ ਬਰਨਾਲਾ ਜ਼ਿਲ੍ਹੇ ਤੋਂ ਚੌਣ ਲੜਨਗੀ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 33,414 ਲੋਕ ਫੋਲੋ ਕਰਦੇ ਹਨ ਅਤੇ ਇਹ ਪੇਜ 11 ਦਸੰਬਰ 2020 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ। ਹਾਲੀਆ ਪੰਜਾਬ 2022 ਚੌਣਾਂ ਨਾਲ ਜੋੜਦੇ ਹੋਏ ਵਾਇਰਲ ਕੀਤਾ ਜਾ ਰਿਹਾ ਇਹ ਵੀਡੀਓ 2019 ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।