Fact Check : 2016 ਵਿਚ ਝਾਂਸੀ ਅੰਦਰ ਬਸਪਾ ਦੀ ਹੋਈ ਸੀ ਬਾਈਕ ਰੈਲੀ, ਵੀਡੀਓ ਹੁਣ ਬਿਹਾਰ ਦੇ ਨਾਂ ਤੋਂ ਵਾਇਰਲ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਬਿਹਾਰ ਨਰ ਬਸਪਾ ਦੀ ਰੈਲੀ ਦੇ ਨਾਂ ਤੋਂ ਵਾਇਰਲ ਪੋਸਟ ਫਰਜੀ ਨਿਕਲੀ। ਝਾਂਸੀ ਵਿਚ 2016 ਅੰਦਰ ਕੱਢੀ ਗਈ ਬਸਪਾ ਦੀ ਇੱਕ ਬਾਈਕ ਰੈਲੀ ਨੂੰ ਹੁਣ ਕੁਝ ਲੋਕ ਬਿਹਾਰ ਦਾ ਦੱਸਕੇ ਵਾਇਰਲ ਕਰ ਰਹੇ ਹਨ।

ਨਵੀਂ ਦਿੱਲੀ (Vishvas News)। ਬਿਹਾਰ ਵਿਧਾਨਸਭਾ ਚੋਣਾਂ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਬਾਈਕ ਰੈਲੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਵੀਡੀਓ ਬਿਹਾਰ ਚੋਣਾਂ ਵਿਚ ਬਸਪਾ ਦੀ ਰੈਲੀ ਦਾ ਹੈ। ਵਿਸ਼ਵਾਸ ਟੀਮ ਨੇ ਵਾਇਰਲ ਵੀਡੀਓ ਦੀ ਪੜਤਾਲ ਕੀਤੀ। ਸਾਨੂੰ ਪਤਾ ਚਲਿਆ ਕਿ ਯੂਪੀ ਦੇ ਝਾਂਸੀ ਵਿਚ 2016 ਅੰਦਰ ਕੱਢੀ ਗਈ ਬਸਪਾ ਦੀ ਇੱਕ ਬਾਈਕ ਰੈਲੀ ਨੂੰ ਹੁਣ ਕੁਝ ਲੋਕ ਬਿਹਾਰ ਦਾ ਦੱਸਕੇ ਵਾਇਰਲ ਕਰ ਰਹੇ ਹਨ। ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ Yuva BSP ਨੇ 17 ਅਕਤੂਬਰ ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ: ‘रैली नही ये रेला है, बसपाइयों का मेला है। बिहार चुनाव के लिए बसपा को बड़ी तादात में जनसमर्थन मिल रहा है। #बिहारमांगेबसपा_शासन..💪💪💪💪बीएसपी जिंदाबाद…👇👇

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਦੀ ਲੋ ਕੁਆਲਿਟੀ ਵੇਖ ਕੇ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਇਹ ਵੀਡੀਓ ਕਾਫੀ ਪੁਰਾਣਾ ਹੈ। ਇਸਦੇ ਅਲਾਵਾ ਪੂਰੇ ਵੀਡੀਓ ਵਿਚ ਸਾਨੂੰ ਇੱਕ ਵਿਅਕਤੀ ਵੀ ਚਿਹਰੇ ‘ਤੇ ਮਾਸਕ ਲਾਏ ਹੋਏ ਨਹੀਂ ਦਿੱਸਿਆ, ਜਦਕਿ ਕੋਰੋਨਾ ਮਹਾਮਾਰੀ ਵਿਚਕਾਰ ਅਜਿਹਾ ਸੰਭਵ ਨਹੀਂ ਹੈ।

ਇਸਦੇ ਬਾਅਦ ਅਸੀਂ Youtube ‘ਤੇ ਵੱਖ-ਵੱਖ ਕੀਵਰਡ ਟਾਈਪ ਕਰਕੇ ਅਸਲ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। ਆਖਿਰਕਾਰ ਅਸਲ ਵੀਡੀਓ ਸਾਨੂੰ 31 ਦਸੰਬਰ 2016 ਨੂੰ ਅਪਲੋਡ ਇੱਕ Youtube ਚੈੱਨਲ ‘ਤੇ ਅਪਲੋਡ ਮਿਲਿਆ। ਲਲਿਤ ਕੁਸ਼ਵਾਹਾ ਨਾਂ ਦੇ ਇਸ ਚੈੱਨਲ ‘ਤੇ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ ਸੀ ਕਿ ਝਾਂਸੀ ਵਿਚ ਸੀਤਾਰਾਮ ਕੁਸ਼ਵਾਹਾ ਬਸਪਾ ਉਮੀਦਵਾਰ ਲਈ ਯਾਦਗਾਰ ਬਾਈਕ ਰੈਲੀ। ਪੂਰੀ ਵੀਡੀਓ ਤੁਸੀਂ ਹੇਠਾਂ ਵੇਖ ਸਕਦੇ ਹੋ।

ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਲਲਿਤ ਕੁਸ਼ਵਾਹਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਅਸਲ ਵਿਚ ਦਸੰਬਰ 2016 ਦਾ ਹੈ। ਉਨ੍ਹਾਂ ਦੇ ਫੁੱਫੜ ਸੀਤਾਰਾਮ ਕੁਸ਼ਵਾਹਾ ਝਾਂਸੀ ਵਿਧਾਨਸਭਾ (223) ਸੀਟ ਤੋਂ ਚੋਣ ਲੜੇ ਸੀ। ਵੀਡੀਓ ਓਸੇ ਦੌਰਾਨ ਦਾ ਹੈ। ਝਾਂਸੀ ਵਿਚ ਬਸਪਾ ਦਾ ਇੱਕ ਜਿਲਾ ਸਤਰੀਏ ਮੇਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਓਸੇ ਲਈ ਬਾਈਕ ਰੈਲੀ ਕੱਢੀ ਗਈ ਸੀ। ਵੀਡੀਓ ਆਪ ਲਲਿਤ ਕੁਸ਼ਵਾਹਾ ਨੇ ਬਣਾਇਆ ਸੀ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Yuva BSP ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਬਿਹਾਰ ਨਰ ਬਸਪਾ ਦੀ ਰੈਲੀ ਦੇ ਨਾਂ ਤੋਂ ਵਾਇਰਲ ਪੋਸਟ ਫਰਜੀ ਨਿਕਲੀ। ਝਾਂਸੀ ਵਿਚ 2016 ਅੰਦਰ ਕੱਢੀ ਗਈ ਬਸਪਾ ਦੀ ਇੱਕ ਬਾਈਕ ਰੈਲੀ ਨੂੰ ਹੁਣ ਕੁਝ ਲੋਕ ਬਿਹਾਰ ਦਾ ਦੱਸਕੇ ਵਾਇਰਲ ਕਰ ਰਹੇ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts