ਵਿਸ਼ਵਾਸ ਟੀਮ ਨੇ ਇਸ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵੀਡੀਓ ਤਕਰੀਬਨ 5 ਸਾਲ ਪੁਰਾਣਾ ਹੈ। ਰਵੀ ਕਿਸ਼ਨ ਨੇ ਆਪਣੇ ਸਮਰਥਕਾਂ ਨਾਲ ਹਾਸੇ -ਮਜ਼ਾਕ ਕਰਦੇ ਹੋਏ ਕਿਹਾ ਸੀ ਕਿ ਤੁਹਾਡਾ ਪਸੀਨਾ ਬਹੁਤ ਮਹਿਕਤਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਭਾਰਤੀ ਜਨਤਾ ਪਾਰਟੀ ਦੇ ਗੋਰਖਪੁਰ ਦੇ ਸੰਸਦ ਰਵੀ ਕਿਸ਼ਨ ਕੁਝ ਦਿਨਾਂ ਪਹਿਲਾਂ ਇੱਕ ਦਲਿਤ ਦੇ ਘਰ ਖਾਣਾ ਖਾਣ ਲਈ ਪਹੁੰਚੇ ਸਨ। ਇਸ ਨਾਲ ਹੀ ਜੋੜਦੇ ਹੋਏ ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਰਵੀ ਕਿਸ਼ਨ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ , “तुम्हारा पसीना ऐसा महक रहा है क्या बोलें?” ਇਸ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਵੀ ਕਿਸ਼ਨ ਨੇ ਮਜਬੂਰੀ ਵਿੱਚ ਦਲਿਤ ਦੇ ਘਰ ਖਾਣਾ ਖਾਧਾ ਹੈ। ਉਨ੍ਹਾਂ ਨੂੰ ਦਲਿਤਾਂ ਦੇ ਪਸੀਨੇ ਦੀ ਬਦਬੂ ਆਉਂਦੀ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਅਤੇ ਦਾਅਵਿਆਂ ਦੀ ਵਿਸਥਾਰ ਨਾਲ ਜਾਂਚ ਕੀਤੀ। ਜਾਂਚ ਵਿੱਚ ਇਹ ਦਾਅਵਾ ਗ਼ਲਤ ਅਤੇ ਦੁਸ਼ ਪ੍ਰਚਾਰ ਨਿਕਲਿਆ। ਵਿਸ਼ਵਾਸ ਟੀਮ ਦੀ ਜਾਂਚ ‘ਚ ਪਤਾ ਲੱਗਾ ਕਿ ਵੀਡੀਓ ਹਾਲ-ਫਿਲਹਾਲ ਦਾ ਨਹੀਂ ,ਸਗੋਂ 2017 ਦਾ ਹੈ। ਰਵੀ ਕਿਸ਼ਨ ਨੇ ਆਪਣੇ ਸਮਰਥਕਾਂ ਨਾਲ ਵਿਅਕਤੀਗਤ ਗੱਲਬਾਤ ਦੌਰਾਨ ਇਹ ਗੱਲ ਕਹੀ ਸੀ। ਉਨ੍ਹਾਂ ਨੇ ਕਿਸੇ ਵੀ ਧਰਮ, ਜਾਤ ਨੂੰ ਲੈ ਕੇ ਇਹ ਟਿੱਪਣੀ ਨਹੀਂ ਕੀਤੀ ਸੀ। ਇਸ ਵੀਡੀਓ ਨੂੰ ਸ਼ੇਅਰ ਕਰਕੇ ਜਾਤੀਵਾਦ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Tasnim Bloch ਨੇ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਾਅਵਾ ਕੀਤਾ: ‘ਗੋਰਖਪੁਰ ਦੇ ਸੰਸਦ ਰਵੀ ਕਿਸ਼ਨ ਨੇ ਚੋਣਾਂ ਦੇ ਕਾਰਨ ਮਜਬੂਰੀ ਵਿੱਚ ਦਲਿਤ ਦੇ ਘਰ ਖਾਣਾ ਤਾਂ ਖਾ ਲਿਆ ਇਸ ਤੋਂ ਬਾਅਦ ਉਸ ਦਲਿਤ ਦਾ ਮਜ਼ਾਕ ਉਡਾਇਆ ਵੀਡੀਓ ਵਾਇਰਲ।’
ਸੋਸ਼ਲ ਮੀਡੀਆ ਤੇ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ। ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਸੱਚਾਈ ਜਾਨਣ ਦੇ ਲਈ InVID ਟੂਲ ਦੀ ਵਰਤੋਂ ਕੀਤੀ। ਵਾਇਰਲ ਵੀਡੀਓ ਦੇ ਕਈ ਗਰੈਬਸ ਇਸ ਦੇ ਜ਼ਰੀਏ ਕੱਢੇ ਗਏ। ਇਸ ਤੋਂ ਬਾਅਦ ਇਹਨਾਂ ਦੀ ਮਦਦ ਨਾਲ ਗੂਗਲ ਰਿਵਰਸ ਸਰਚ ਟੂਲ ਦੀ ਵਰਤੋਂ ਕਰਕੇ ਅਸਲ ਸਰੋਤ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ Bahujan Herald ਨਾਮ ਦੇ ਫੇਸਬੁੱਕ ਅਕਾਊਂਟ ਤੇ 15 ਮਈ 2020 ਨੂੰ ਅਪਲੋਡ ਮਿਲਿਆ। ਪੋਸਟ ‘ਚ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਵੀ ਕਿਸ਼ਨ ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ ਗਿਆ ਹੈ ਕਿ ਇਹ ਹੈ ਗੋਰਖਪੁਰ ਦੇ ਭਾਜਪਾ ਸੰਸਦ ਬ੍ਰਾਹਮਣ ਰਵੀ ਕਿਸ਼ਨ ਸ਼ੁਕਲਾ ਇਨ੍ਹਾਂ ਨੂੰ ਜਨਤਾ ਦੇ ਪਸੀਨੇ ਤੋਂ ਬਦਬੂ ਆਉਂਦੀ ਹੈ।
ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਅਸੀਂ ਗੂਗਲ ਉੱਪਰ ਕੁਝ ਕੀਵਰਡਸ ਰਾਹੀਂ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਇੱਕ ਰਿਪੋਰਟ ਲਾਈਵ ਹਿੰਦੁਸਤਾਨ ਦੀ ਵੈੱਬਸਾਈਟ ਤੇ 17 ਮਈ 2020 ਨੂੰ ਪ੍ਰਕਾਸ਼ਿਤ ਮਿਲੀ। ਰਿਪੋਰਟ ਦੇ ਮੁਤਾਬਿਕ ਸਾਲ 2020 ‘ਚ ਵੀ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ। ਉਸ ਦੌਰਾਨ ਲੋਕਾਂ ਨੇ ਰਵੀ ਕਿਸ਼ਨ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਰਵੀ ਕਿਸ਼ਨ ਨੂੰ ਗਰੀਬਾਂ ਦੇ ਪਸੀਨੇ ਚੋਂ ਬਦਬੂ ਆਉਂਦੀ ਹੈ। ਜਿਸ ਤੋਂ ਬਾਅਦ ਰਵੀ ਕਿਸ਼ਨ ਨੇ ਸਪੱਸ਼ਟੀਕਰਨ ਜਾਰੀ ਕਰਦੇ ਹੋਏ ਕਿਹਾ ਸੀ ਕਿ ਇਹ ਵੀਡੀਓ ਲਾਕਡਾਊਨ ਦਾ ਨਹੀਂ ਹੈ। ਇਹ 2017 ਵਿੱਚ ਉੱਤਰ ਪ੍ਰਦੇਸ਼ ਵਿੱਚ ਹੋਏ ਚੋਣਾਂ ਦੇ ਸਮੇਂ ਦਾ ਹੈ ਅਤੇ ਉਨ੍ਹਾਂ ਨੇ ਇਹ ਸਾਰੀਆਂ ਗੱਲਾਂ ਆਪਣੇ ਸਮਰਥਕਾਂ ਨਾਲ ਅਨ-ਉਪਚਾਰਿਕ ਗੱਲਬਾਤ ਦੌਰਾਨ ਕਹੀਆਂ ਸਨ। ਜਿਸ ਨੂੰ ਕੁਝ ਲੋਕ ਜਾਨਬੁਝ ਕੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੇ ਲਈ ਗ਼ਲਤ ਤਰੀਕੇ ਨਾਲ ਸ਼ੇਅਰ ਕਰ ਰਹੇ ਹਨ। ਇੱਥੇ ਪੂਰੀ ਖ਼ਬਰ ਪੜ੍ਹੋ।
ਵਧੇਰੇ ਜਾਣਕਾਰੀ ਲਈ ਅਸੀਂ ਗੋਰਖਪੁਰ ਦੈਨਿਕ ਜਾਗਰਣ ਦੇ ਸੀਨੀਅਰ ਪੱਤਰਕਾਰ ਰਾਜੇਸ਼ ਰਾਏ ਨਾਲ ਸੰਪਰਕ ਕੀਤਾ। ਵਾਇਰਲ ਵੀਡੀਓ ਨੂੰ ਅਸੀਂ ਉਨ੍ਹਾਂ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ।
ਵਿਸ਼ਵਾਸ ਨਿਊਜ਼ ਨੇ ਰਵੀ ਕਿਸ਼ਨ ਦੇ ਜਨਸੰਪਰਕ ਅਧਿਕਾਰੀ ਪਵਨ ਦੂਬੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਉਨ੍ਹਾਂ ਨੇ ਦਲਿਤਾਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਹ ਵੀਡੀਓ ਲਗਭਗ 5 ਸਾਲ ਪੁਰਾਣੀ ਹੈ, ਇਹ ਵੀਡੀਓ ਸਾਲ 2017 ਦਾ ਹੈ। ਸਾਰੇ ਸਾਥੀ ਕਾਰ ਵਿੱਚ ਸਨ। ਸਾਰੇ ਲੋਕ ਇੱਕ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ। ਉਸੇ ਸਮੇਂ ਉਨ੍ਹਾਂ ਨੇ ਮਜ਼ਾਕ ‘ਚ ਇਹ ਕਿਹਾ ਸੀ। ਉਨ੍ਹਾਂ ਨੇ ਇਹ ਸਾਰੀਆਂ ਗੱਲਾਂ ਨਿੱਜੀ ਤੌਰ ਤੇ ਮਜ਼ਾਕੀਆ ਲਹਿਜੇ ਵਿੱਚ ਆਖੀ ਸੀ। ਜਦੋਂ ਅਸੀਂ ਸਾਰੇ ਲੋਕ ਇਕੱਠੇ ਬੈਠਦੇ ਹਾਂ, ਤਾਂ ਇਸ ਤਰ੍ਹਾਂ ਦੇ ਮਜ਼ਾਕ ਹੁੰਦੇ ਹਨ। ਸਾਰੇ ਕਰਦੇ ਹਨ , ਐਦਾਂ ਹੀ ਉਨ੍ਹਾਂ ਨੇ ਵੀ ਕੀਤਾ ਸੀ ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ Tasnim Bloch ਦੀ ਸੋਸ਼ਲ ਸਕੈਨਿੰਗ ਕੀਤੀ । ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਯੂਜ਼ਰ ਕਿਸੇ ਵਿਸ਼ੇਸ਼ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਯੂਜ਼ਰ ਅਕਤੂਬਰ 2016 ਤੋਂ ਫੇਸਬੁੱਕ ਤੇ ਐਕਟਿਵ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਇਸ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵੀਡੀਓ ਤਕਰੀਬਨ 5 ਸਾਲ ਪੁਰਾਣਾ ਹੈ। ਰਵੀ ਕਿਸ਼ਨ ਨੇ ਆਪਣੇ ਸਮਰਥਕਾਂ ਨਾਲ ਹਾਸੇ -ਮਜ਼ਾਕ ਕਰਦੇ ਹੋਏ ਕਿਹਾ ਸੀ ਕਿ ਤੁਹਾਡਾ ਪਸੀਨਾ ਬਹੁਤ ਮਹਿਕਤਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।