Fact Check : ਮੋਹਾਲੀ ਦੇ ਇੱਕ ਸਾਲ ਪੁਰਾਣੇ ਪ੍ਰਦਰਸ਼ਨ ਦੇ ਵੀਡੀਓ ਨੂੰ ਹੁਣ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹ ਕਰਨ ਵਾਲੀ ਸਾਬਿਤ ਹੋਈ। ਇਹ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਇੱਕ ਸਾਲ ਪੁਰਾਣਾ ਹੈ।

ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਕੁਝ ਲੋਕਾਂ ਨੂੰ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਪ੍ਰਦਰਸ਼ਨਕਾਰੀਆਂ ਨੂੰ ਕਸ਼ਮੀਰ ਵਿਚ ਧਾਰਾ 370 ਦੇ ਹਟਾਉਣ ਦਾ ਵਿਰੋਧ ਕਰਦੇ ਹੋਏ ਵੇਖਿਆ ਜਾ ਸਕਦਾ ਹੈ।

ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਸਾਨੂੰ ਪਤਾ ਚਲਿਆ ਕਿ ਇੱਕ ਸਾਲ ਪਹਿਲਾਂ 2019 ਵਿਚ ਹੋਏ ਇੱਕ ਪ੍ਰਦਰਸ਼ਨ ਦੇ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਕੁਝ ਲੋਕ ਵਾਇਰਲ ਕਰ ਰਹੇ ਹਨ। ਵਾਇਰਲ ਪੋਸਟ ਗੁੰਮਰਾਹਕਰਨ ਸਾਬਤ ਹੋਈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ “What is our duty towards imam mehdi -a.j.f” ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: ‘Now Punjab demands 370 restoration’

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸਦੇ ਵਿਚ ਸਾਨੂੰ ਇੱਕ ਵੀ ਸ਼ਕਸ ਮਾਸਕ ਲਾਏ ਹੋਏ ਨਹੀਂ ਦਿੱਸਿਆ। ਦੂਜੀ ਗੱਲ, ਕੋਰੋਨਾ ਕਾਲ ਵਿਚ ਇੰਨੀ ਵੱਡੀ ਗਿਣਤੀ ਵਿਚ ਭੀੜ ਜੁਟਾਉਣਾ ਆਪਣੇ ਆਪ ਵਿਚ ਇੱਕ ਵੱਡੀ ਖਬਰ ਹੁੰਦੀ ਹੈ, ਪਰ ਸਾਨੂੰ ਗੂਗਲ ਸਰਚ ਵਿਚ ਵੀ ਅਜੇਹੀ ਕੋਈ ਤਾਜ਼ੀ ਖਬਰ ਨਹੀਂ ਮਿਲੀ।

ਇਸਦੇ ਬਾਅਦ ਅਸੀਂ ਵਾਇਰਲ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕਰਕੇ ਕਈ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਾਨੂੰ Youtube ‘ਤੇ ਅਜਿਹੇ ਕਈ ਵੀਡੀਓ ਮਿਲੇ, ਜਿਸਦੇ ਵਿਚ ਵਾਇਰਲ ਹੋ ਰਹੇ ਵੀਡੀਓ ਵਿਚ ਦਿੱਸ ਰਹੇ ਪ੍ਰਦਰਸ਼ਨਕਾਰੀ ਮੌਜੂਦ ਹਨ। ਵੀਡੀਓ ਵਿਚ ਸਾਨੂੰ ਇੱਕ ਪੀਲੀ ਟੀਸ਼ਰਟ ਪਾਏ ਕੁੜੀ ਨਜ਼ਰ ਆਈ। Rj Qasim Pakistani ਨਾਂ ਦੇ ਇੱਕ ਯੂਟਿਊਬ ਚੈੱਨਲ ਨੇ 17 ਸਿਤੰਬਰ 2019 ਨੂੰ ਵੀਡੀਓ ਅਪਲੋਡ ਕੀਤਾ। ਇਸਦੇ ਵਿਚ ਦੱਸਿਆ ਗਿਆ ਕਿ ਕਸ਼ਮੀਰ ਨੂੰ ਲੈ ਕੇ ਪੰਜਾਬ ਵਿਚ ਸਟੂਡੈਂਟਸ ਅਤੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ।

ਇਸਦੇ ਬਾਅਦ ਅਸੀਂ ਗੂਗਲ ਵਿਚ ‘ਧਾਰਾ 370 ਪ੍ਰਦਰਸ਼ਨ, ਪੰਜਾਬ’ ਵਰਗੇ ਕੀਵਰਡ ਦਾ ਇਸਤੇਮਾਲ ਕਰਦੇ ਹੋਏ ਖਬਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ ਤਾਂ ਸਾਨੂੰ ਪੰਜਾਬ ਕੇਸਰੀ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। 16 ਸਿਤੰਬਰ 2019 ਨੂੰ ਪ੍ਰਕਾਸ਼ਿਤ ਇਸ ਖਬਰ ਵਿਚ ਸਾਨੂੰ ਪੀਲੀ ਟੀਸ਼ਰਟ ਪਾਏ ਕੁੜੀ ਨਜ਼ਰ ਆਈ। ਇਹੀ ਕੁੜੀ ਸਾਨੂੰ ਹੁਣ ਵਾਇਰਲ ਹੋ ਰਹੇ ਵੀਡੀਓ ਵਿਚ ਵੀ ਨਜ਼ਰ ਆਈ। ਮਤਲਬ ਸਾਫ ਸੀ ਕਿ ਇੱਕ ਸਾਲ ਪਹਿਲਾਂ ਹੋਏ ਪ੍ਰਦਰਸ਼ਨ ਦੇ ਵੀਡੀਓ ਨੂੰ ਕੁਝ ਲੋਕ ਹੁਣ ਦਾ ਦੱਸਦੇ ਹੋਏ ਵਾਇਰਲ ਕਰ ਰਹੇ ਹਨ।

ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਦੈਨਿਕ ਜਾਗਰਣ ਚੰਡੀਗੜ੍ਹ ਦੇ ਨਿਊਜ਼ ਐਡੀਟਰ ਬਰਿੰਦਰ ਰਾਵਤ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਮੋਹਾਲੀ ਵਿਚ ਹਾਲੇ ਅਜਿਹਾ ਕੋਈ ਪ੍ਰਦਰਸ਼ਨ ਨਹੀਂ ਹੋ ਰਿਹਾ ਹੈ। ਵਾਇਰਲ ਵੀਡੀਓ ਇੱਕ ਸਾਲ ਪੁਰਾਣਾ ਹੈ। ਉਸ ਸਮੇਂ ਕਾਫੀ ਸਟੂਡੈਂਟ ਅਤੇ ਕਿਸਾਨਾਂ ਨੇ ਕਸ਼ਮੀਰ ਵਿਚ ਧਾਰਾ 370 ਨੂੰ ਬਹਾਲ ਕਰਨ ਲਈ ਪ੍ਰਦਰਸ਼ਨ ਕੀਤਾ ਸੀ। ਹੁਣ ਵਾਇਰਲ ਹੋ ਰਿਹਾ ਵੀਡੀਓ ਓਸੇ ਦੌਰਾਨ ਦਾ ਹੈ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ
What is our duty towards imam mehdi -a.j.f ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹ ਕਰਨ ਵਾਲੀ ਸਾਬਿਤ ਹੋਈ। ਇਹ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਇੱਕ ਸਾਲ ਪੁਰਾਣਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts