X
X

Fact Check: ਮੇਘਾਲਯ ਵਿਚ BSF ਜਵਾਨਾਂ ਨੂੰ ਲੈ ਜਾ ਰਹੇ ਬਸ ਹਾਦਸੇ ਦੇ ਪੁਰਾਣੇ ਵੀਡੀਓ ਨੂੰ ਲੱਦਾਖ ਵਿਚ ਹੋਈ ਹਿੰਸਕ ਝੜਪ ਦੱਸਕੇ ਕੀਤਾ ਜਾ ਰਿਹਾ ਵਾਇਰਲ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਵਾਇਰਲ ਪੋਸਟ ਫਰਜੀ ਸਾਬਤ ਹੋਇਆ। ਅਸਲ ਵਿਚ ਇਹ ਵੀਡੀਓ ਮੇਘਾਲਯ ਵਿਚ BSF ਜਵਾਨਾਂ ਨੂੰ ਲੈ ਕੇ ਜਾ ਰਹੀ ਬਸ ਘਟਨਾ ਨਾਲ ਸਬੰਧਿਤ ਹੈ। 31 ਅਕਤੂਬਰ 2019 ਨੂੰ ਮੇਘਾਲਯ ਵਿਚ ਇੱਕ ਬਸ ਦਾ ਐਕਸੀਡੈਂਟ ਹੋ ਗਿਆ ਸੀ, ਜਿਸਦੇ ਵਿਚ BSF ਦੇ ਜਵਾਨ ਸਵਾਰ ਸਨ। ਓਸੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਲੱਦਾਖ ਵਿਚ ਸੈਨਾ ਦੇ ਵੀਹ ਜਵਾਨਾਂ ਦੇ ਸ਼ਹੀਦ ਹੋਣ ਬਾਅਦ ਤੋਂ ਸੋਸ਼ਲ ਮੀਡੀਆ ‘ਤੇ ਸੈਨਾ ਅਤੇ ਸੁਰੱਖਿਆ ਬਲਾਂ ਨਾਲ ਜੁੜੀ ਪੁਰਾਣੀ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ। ਅਜਿਹੇ ਹੀ ਇੱਕ ਵੀਡੀਓ ਨੂੰ ਸੋਸ਼ਲ ਮੀਡੀਆ ਯੂਜ਼ਰ ਸ਼ੇਅਰ ਕਰ ਰਹੇ ਹਨ, ਜਿਸਦੇ ਵਿਚ ਕਈ ਜਵਾਨਾਂ ਨੂੰ ਜਖਮੀ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਹਾਲੀਆ ਕਿਸੀ ਘਟਨਾ ਨਾਲ ਜੋੜ ਵਾਇਰਲ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਸਾਬਤ ਹੋਇਆ। ਅਸਲ ਵਿਚ ਇਹ ਵੀਡੀਓ ਮੇਘਾਲਯ ਵਿਚ BSF ਜਵਾਨਾਂ ਨੂੰ ਲੈ ਕੇ ਜਾ ਰਹੀ ਬਸ ਘਟਨਾ ਨਾਲ ਸਬੰਧਿਤ ਹੈ। 31 ਅਕਤੂਬਰ 2019 ਨੂੰ ਮੇਘਾਲਯ ਵਿਚ ਇੱਕ ਬਸ ਦਾ ਐਕਸੀਡੈਂਟ ਹੋ ਗਿਆ ਸੀ, ਜਿਸਦੇ ਵਿਚ BSF ਦੇ ਜਵਾਨ ਸਵਾਰ ਸਨ। ਓਸੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ ‘Bagicha Singh Waraich’ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: ਚੀਨ ਦੇ ਫੌਜੀਆਂ ਨੇ ਕਿਸ ਤਰਾਂ ਕੀਤਾ ਹਮਲਾ ਭਾਰਤੀ ਫੌਜੀਆਂ ਤੇ ਵੇਖੋ ਵੀਡੀਓ

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਕਈ ਪਾਕਿਸਤਾਨੀ ਟਵਿੱਟਰ ਹੈਂਡਲ ਨੇ ਵੀ ਇਸ ਵੀਡੀਓ ਨੂੰ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨ ਵਿਚਕਾਰ ਹੋਈ ਝੜਪ ਦੱਸਦੇ ਹੋਏ ਸ਼ੇਅਰ ਕੀਤਾ ਹੈ।

https://twitter.com/Sheikh_faisal1/status/1274287051932930049

Invid ਟੂਲ ਦੀ ਮਦਦ ਨਾਲ ਮਿਲੇ ਕੀਫ਼੍ਰੇਮਸ ਨੂੰ ਰਿਵਰਸ ਇਮੇਜ ਕਰਨ ‘ਤੇ ਸਾਨੂੰ ਕਈ Youtube ਚੈਨਲ ‘ਤੇ ਇਹ ਵੀਡੀਓ ਮਿਲਿਆ। Youtube ਚੈਨਲ ‘THN TV24 NATIONAL HINDI NEWS CHANNEL’ ‘ਤੇ ਇਸ ਵੀਡੀਓ ਨੂੰ 2 ਨਵੰਬਰ 2019 ਨੂੰ ਅਪਲੋਡ ਕੀਤਾ ਗਿਆ ਸੀ। ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਵੀਡੀਓ ਮੇਘਾਲਯ ਵਿਚ ਹੋਈ ਬਸ ਐਕਸੀਡੈਂਟ ਨਾਲ ਸਬੰਧਿਤ ਹੈ, ਜਿਥੇ BSF ਜਵਾਨਾਂ ਨੂੰ ਲੈ ਕੇ ਜਾ ਰਹੀ ਬਸ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਉਹ ਖਾਈ ਵਿਚ ਡਿੱਗ ਗਈ ਸੀ।

ਨਿਊਜ਼ ਏਜੰਸੀ ANI ਦੀ ਰਿਪੋਰਟ ਨਾਲ ਵੀ ਇਸਦੀ ਪੁਸ਼ਟੀ ਹੁੰਦੀ ਹੈ। ਰਿਪੋਰਟ ਮੁਤਾਬਕ ਇਹ ਘਟਨਾ 31 ਅਕਤੂਬਰ 2019 ਦੀ ਹੈ, ਜਦੋਂ BSF ਜਵਾਨਾਂ ਨੂੰ ਲੈ ਜਾ ਰਹੀ ਬਸ ਪੂਰਬੀ ਜਯੰਤੀਆ ਹਿਲਸ ਇਲਾਕੇ ਵਿਚ ਘਟਨਾ ਦਾ ਸ਼ਿਕਾਰ ਹੋ ਗਈ ਸੀ।


ANI ਦੀ ਤਰਫ਼ੋਂ 7 ਨਵੰਬਰ 2019 ਨੂੰ ਜਾਰੀ ਰਿਪੋਰਟ

ਇਹ ਵੀਡੀਓ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ ਗਲਤ ਦਾਅਵੇ ਨਾਲ ਵਾਇਰਲ ਹੋ ਚੁਕਿਆ ਹੈ। ਇਸਤੋਂ ਪਹਿਲਾਂ ਵੀ ਇਸ ਵੀਡੀਓ ਨੂੰ ਪਾਕਿਸਤਾਨੀ ਮੀਡੀਆ ਨੇ ਇਸ ਵੀਡੀਓ ਨੂੰ ਪਾਕਿਸਤਾਨ ਸੈਨਾ ਦੀ ਕਾਰਵਾਈ ਦੱਸਦੇ ਹੋਏ ਵਾਇਰਲ ਕੀਤਾ ਸੀ, ਜਿਸਦੀ ਪੜਤਾਲ ਵਿਸ਼ਵਾਸ ਟੀਮ ਨੇ ਕੀਤੀ ਸੀ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਅਤੇ ਪ੍ਰੋਪੇਗੰਡਾ ਸਾਬਤ ਹੋਇਆ ਸੀ ਅਤੇ ਹੁਣ ਫੇਰ ਇਸ ਵੀਡੀਓ ਨੂੰ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਨਾਲ ਜੋੜ ਵਾਇਰਲ ਕੀਤਾ ਜਾ ਰਿਹਾ ਹੈ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Bagicha Singh Waraich ਨਾਂ ਦਾ ਫੇਸਬੁੱਕ ਪੇਜ। ਇਸ ਪੇਜ ਨੂੰ 19,362 ਲੋਕ ਫਾਲੋ ਕਰਦੇ ਹਨ ਅਤੇ ਇਹ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਵਾਇਰਲ ਪੋਸਟ ਫਰਜੀ ਸਾਬਤ ਹੋਇਆ। ਅਸਲ ਵਿਚ ਇਹ ਵੀਡੀਓ ਮੇਘਾਲਯ ਵਿਚ BSF ਜਵਾਨਾਂ ਨੂੰ ਲੈ ਕੇ ਜਾ ਰਹੀ ਬਸ ਘਟਨਾ ਨਾਲ ਸਬੰਧਿਤ ਹੈ। 31 ਅਕਤੂਬਰ 2019 ਨੂੰ ਮੇਘਾਲਯ ਵਿਚ ਇੱਕ ਬਸ ਦਾ ਐਕਸੀਡੈਂਟ ਹੋ ਗਿਆ ਸੀ, ਜਿਸਦੇ ਵਿਚ BSF ਦੇ ਜਵਾਨ ਸਵਾਰ ਸਨ। ਓਸੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਚੀਨ ਦੇ ਫੌਜੀਆਂ ਨੇ ਕਿਸ ਤਰਾਂ ਕੀਤਾ ਹਮਲਾ ਭਾਰਤੀ ਫੌਜੀਆਂ ਤੇ ਵੇਖੋ ਵੀਡੀਓ
  • Claimed By : FB User- Bagicha Singh Waraich
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later