ਇਸ ਵੀਡੀਓ ਨੂੰ ਜਦੋਂ ਚੈਕ ਕੀਤਾ ਗਿਆ ਤਾਂ ਵਿਸ਼ਵਾਸ ਟੀਮ ਨੇ ਪਾਇਆ ਕਿ ਇਹ ਵੀਡੀਓ ਦੀਵਾਲੀ ਦਾ ਨਹੀਂ, ਬਲਕਿ ਵਿਸ਼ਾਖਾਪਟਨਮ ਵਿਚ ਫਰਵਰੀ 2016 ਵਿਚ ਆਯੋਜਿਤ ਕੀਤੇ ਗਏ ਇੰਟਰਨੈਸ਼ਨਲ ਫਲੀਟ ਰੀਵਿਊ ਦਾ ਹੈ।
ਨਵੀਂ ਦਿੱਲੀ ਵਿਸ਼ਵਾਸ ਟੀਮ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁਝ ਜਹਾਜਾਂ ਨੂੰ ਲਾਈਟਾਂ ਨਾਲ ਸਜਾ ਵੇਖਿਆ ਜਾ ਸਕਦਾ ਹੈ ਅਤੇ ਇਨ੍ਹਾਂ ਜਹਾਜਾਂ ਦੇ ਉੱਤੇ ਅਸਮਾਨ ਵਿਚ ਆਤਿਸ਼ਬਾਜ਼ੀਆਂ ਵੀ ਵੇਖੀ ਜਾ ਸਕਦੀਆਂ ਹਨ। ਵੀਡੀਓ ਨਾਲ ਲਿਖੇ ਕੈਪਸ਼ਨ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵੀਡੀਓ ਭਾਰਤੀ ਨੌਸੇਨਾ ਦੁਆਰਾ 2020 ਦੀ ਦੀਵਾਲੀ ਮਨਾਏ ਜਾਣ ਦਾ ਹੈ।
ਵੀਡੀਓ ਵੇਖਣ ਵਿਚ ਵਧੀਆ ਹੈ ਅਤੇ ਇਸ ਵੀਡੀਓ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਜਦੋਂ ਚੈਕ ਕੀਤਾ ਗਿਆ ਤਾਂ ਵਿਸ਼ਵਾਸ ਟੀਮ ਨੇ ਪਾਇਆ ਕਿ ਇਹ ਵੀਡੀਓ ਦੀਵਾਲੀ ਦਾ ਨਹੀਂ, ਬਲਕਿ ਵਿਸ਼ਾਖਾਪਟਨਮ ਵਿਚ ਫਰਵਰੀ 2016 ਵਿਚ ਆਯੋਜਿਤ ਕੀਤੇ ਗਏ ਇੰਟਰਨੈਸ਼ਨਲ ਫਲੀਟ ਰੀਵਿਊ ਦਾ ਹੈ।
ਵਾਇਰਲ ਵੀਡੀਓ ਵਿਚ ਕੁਝ ਜਹਾਜਾਂ ਨੂੰ ਲਾਈਟਾਂ ਨਾਲ ਸਜਾ ਵੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਵਿਚ ਇਨ੍ਹਾਂ ਜਹਾਜਾਂ ਦੇ ਉੱਤੇ ਅਸਮਾਨ ਵਿਚ ਆਤਿਸ਼ਬਾਜ਼ੀਆਂ ਵੀ ਵੇਖੀ ਜਾ ਸਕਦੀਆਂ ਹਨ। ਵੀਡੀਓ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ, “INDIAN Navy Celebrating Diwali HappyDiwali”
ਇਸ ਪੋਸਟ ਦਾ ਆਰਕਾਇਵਡ ਲਿੰਕ।
ਇਸ ਵੀਡੀਓ ਦੇ ਵੈਰੀਫਿਕੇਸ਼ਨ ਲਈ ਅਸੀਂ InVID ਟੂਲ ਦਾ ਸਹਾਰਾ ਲਿਆ। ਇਸਦੇ ਨਾਲ ਅਸੀਂ ਵੀਡੀਓ ਦੇ ਮੁਖ ਕੀਫ਼੍ਰੇਮਸ ਕੱਢੇ। ਹੁਣ ਅਸੀਂ ਇਨ੍ਹਾਂ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ‘ਤੇ ਪਾਇਆ ਅਤੇ ਸਰਚ ਕੀਤਾ। ਸਾਨੂੰ ਇੱਕ ਵੀਡੀਓ WildFilmsIndia ਨਾਂ ਦੇ Youtube ਚੈੱਨਲ ‘ਤੇ ਮਿਲਿਆ। ਇਸ ਵੀਡੀਓ ਵਿਚ ਵਾਇਰਲ ਵੀਡੀਓ ਦੀ ਝਲਕੀਆਂ ਵੇਖੀਆਂ ਜਾ ਸਕਦੀਆਂ ਹਨ। 18 ਮਈ 2016 ਨੂੰ ਅਪਲੋਡ ਇਸ ਵੀਡੀਓ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਸੀ, “Illuminated waships and fire works on Eastern Naval Command during International Fleet Review organise by Indian Navy. “
ਸਾਨੂੰ PM ਨਰੇਂਦਰ ਮੋਦੀ ਦੇ ਅਧਿਕਾਰਿਕ Youtube ਚੈੱਨਲ ‘ਤੇ ਵੀ ਇੰਟਰਨੈਸ਼ਨਲ ਫਲੀਟ ਰੀਵਿਊ ਦਾ ਇੱਕ ਵੀਡੀਓ ਮਿਲਿਆ, ਜਿਸਦੇ ਵਿਚ ਵਾਇਰਲ ਵੀਡੀਓ ਦੀ ਝਲਕੀਆਂ ਨੂੰ ਵੇਖਿਆ ਜਾ ਸਕਦਾ ਹੈ।
ਸਾਨੂੰ ਇੰਟਰਨੈਸ਼ਨਲ ਫਲੀਟ ਰੀਵਿਊ ਦੇ ਆਯੋਜਨ ‘ਤੇ ਇਕੋਨੋਮਿਕ ਟਾਇਮਸ ਦੀ ਗੈਲਰੀ ਵਿਚ ਵੀ ਇੱਕ ਤਸਵੀਰ ਮਿਲੀ, ਜਿਹੜੀ ਵਾਇਰਲ ਵੀਡੀਓ ਨਾਲ ਮਿਲਦੀ-ਜੁਲਦੀ ਸੀ।
ਇਸਦੇ ਬਾਅਦ ਅਸੀਂ ਸਰਚ ਕੀਤਾ ਕਿ ਕੀ ਭਾਰਤੀ ਨੇਵੀ ਨੇ 2020 ਦੀਵਾਲੀ ‘ਤੇ ਵਾਇਰਲ ਵੀਡੀਓ ਵਰਗਾ ਕੋਈ ਜਸ਼ਨ ਮਨਾਇਆ ਸੀ ਜਾਂ ਨਹੀਂ। ਸਾਨੂੰ ਭਾਰਤੀ ਨੇਵੀ ਦੇ ਟਵਿੱਟਰ ਹੈਂਡਲ ‘ਤੇ ਦੀਵਾਲੀ ਵਾਲੇ ਦਿਨ, ਮਤਲਬ 14 ਫਰਵਰੀ ਨੂੰ ਟਵੀਟ ਕੀਤਾ ਗਿਆ ਇੱਕ ਵੀਡੀਓ ਮਿਲਿਆ, ਜਿਸਦੇ ਵਿਚ ਕੁਝ ਮਿਸਾਇਲਾਂ ਦੇ ਪਰੀਖਣ ਦੀ ਕਲਿਪਸ ਵੇਖੀਆਂ ਜਾ ਸਕਦੀਆਂ ਹਨ। ਹਾਲਾਂਕਿ, ਉਹ ਵਾਇਰਲ ਵੀਡੀਓ ਤੋਂ ਬਿਲਕੁਲ ਵੱਖਰੀਆਂ ਹਨ। ਵੀਡੀਓ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਸੀ, “Fireworks at Sea – the #IndianNavy Way”
ਸਾਨੂੰ ਇਸ ਪੋਸਟ ਨੂੰ ਲੈ ਕੇ eurasiantimes.com ‘ਤੇ ਇੱਕ ਖਬਰ ਵੀ ਮਿਲੀ।
ਵਿਸ਼ਵਾਸ ਟੀਮ ਨੇ ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਭਾਰਤੀ ਨੌਸੇਨਾ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਵੀਡੀਓ ਹਾਲੀਆ ਨਹੀਂ ਹੈ। ਵੀਡੀਓ ਦੀਵਾਲੀ ਦਾ ਨਹੀਂ ਪੁਰਾਣਾ ਹੈ।”
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Palampur Khundian Balakrupi Thural ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਇਸ ਵੀਡੀਓ ਨੂੰ ਜਦੋਂ ਚੈਕ ਕੀਤਾ ਗਿਆ ਤਾਂ ਵਿਸ਼ਵਾਸ ਟੀਮ ਨੇ ਪਾਇਆ ਕਿ ਇਹ ਵੀਡੀਓ ਦੀਵਾਲੀ ਦਾ ਨਹੀਂ, ਬਲਕਿ ਵਿਸ਼ਾਖਾਪਟਨਮ ਵਿਚ ਫਰਵਰੀ 2016 ਵਿਚ ਆਯੋਜਿਤ ਕੀਤੇ ਗਏ ਇੰਟਰਨੈਸ਼ਨਲ ਫਲੀਟ ਰੀਵਿਊ ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।