Fact Check: ਪੱਛਮੀ ਬੰਗਾਲ ਦੇ ਪੁਰਾਣੇ ਵੀਡੀਓ ਨੂੰ ਉੱਤਰ ਪ੍ਰਦੇਸ਼ ਚੋਣਾਂ ਨਾਲ ਜੋੜਦੇ ਹੋਏ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਨੇ ਇਸ ਵੀਡੀਓ ਦੀ ਜਾਂਚ ਕੀਤੀ ਅਤੇ ਅਸੀਂ ਪਾਇਆ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦਾ ਨਹੀਂ ਹੈ। ਵਾਇਰਲ ਵੀਡੀਓ ਅਪ੍ਰੈਲ 2020 ਦਾ ਪੱਛਮੀ ਬੰਗਾਲ ਦਾ ਹੈ। ਇਸ ਦਾ ਉੱਤਰ ਪ੍ਰਦੇਸ਼ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

Fact Check: ਪੱਛਮੀ ਬੰਗਾਲ ਦੇ ਪੁਰਾਣੇ ਵੀਡੀਓ ਨੂੰ ਉੱਤਰ ਪ੍ਰਦੇਸ਼ ਚੋਣਾਂ ਨਾਲ ਜੋੜਦੇ ਹੋਏ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਕੁਝ ਲੋਕ ਇੱਕ ਮਹਿਲਾ ਮੰਤਰੀ ਦਾ ਪਿੱਛਾ ਕਰਦੇ ਹੋਏ ਅਤੇ ਉਨ੍ਹਾਂ ਨੂੰ ਜਾਣ ਲਈ ਕਹਿੰਦੇ ਹੋਏ ਨਜ਼ਰ ਆ ਰਹੇ ਹਨ। ਹੁਣ ਇਸ ਵੀਡੀਓ ਨੂੰ ਉੱਤਰ ਪ੍ਰਦੇਸ਼ ਚੋਣਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਉੱਤਰ ਪ੍ਰਦੇਸ਼ ‘ਚ ਵੋਟ ਮੰਗਣ ਪਹੁੰਚੀ ਭਾਜਪਾ ਦੀ ਉਮੀਦਵਾਰ ਨੂੰ ਲੋਕਾਂ ਨੇ ਭਜਾਇਆ। ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਵੀਡੀਓ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦਾ ਨਹੀਂ ਹੈ। ਵਾਇਰਲ ਵੀਡੀਓ ਅਪ੍ਰੈਲ 2020 ਦਾ ਪੱਛਮੀ ਬੰਗਾਲ ਦਾ ਹੈ,ਜਦੋਂ ਬੀਜੇਪੀ ਉਮੀਦਵਾਰ ਨੂੰ ਲੋਕਾਂ ਨੇ ਚੇਜ਼ ਕੀਤਾ ਸੀ। ਹਾਲਾਂਕਿ ,ਇਸ ਦਾ ਉੱਤਰ ਪ੍ਰਦੇਸ਼ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ਪੰਜਾਬੀ ਅਨੁਵਾਦ ‘ ‘ਵੋਟ ਮੰਗਣ ਆਏ ਬੀਜੇਪੀ ਦੇ ਅਧਿਕਾਰਿਤ ਉਮੀਦਵਾਰਾਂ ਦਾ ਉੱਤਰ ਪ੍ਰਦੇਸ਼ ਦੀ ਜਨਤਾ ਨੇ ਕੀਤਾ ਸਵਾਗਤ ਕੁਝ ਇਸ ਤਰ੍ਹਾਂ ।’

ਪੋਸਟ ਦਾ ਆਰਕਾਈਵ ਵਰਜਨ ਨੂੰ ਇੱਥੇ ਦੇਖੋ।

ਪੜਤਾਲ

ਜਾਂਚ ਨੂੰ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਵੀਡੀਓ ‘ਚ ‘Zee24 Ghanta’ ਚੈਨਲ ਦਾ ਲੋਗੋ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਅਸੀਂ ਇਸ ਯੂਟਿਊਬ ਚੈਨਲ ਤੇ ਕੀਵਰਡ ਸਰਚ ਨਾਲ ਤਲਾਸ਼ ਕਰਨਾ ਸ਼ੁਰੂ ਕੀਤਾ। ਸਰਚ ਕਰਨ ਤੇ ਸਾਨੂੰ ਇਹ ਵੀਡੀਓ 10 ਅਪ੍ਰੈਲ 2021 ਨੂੰ ਅੱਪਲੋਡ ਹੋਇਆ ਮਿਲਿਆ । ਵੀਡੀਓ ‘ਚ ਦਿੱਤੀ ਗਈ ਜਾਣਕਾਰੀ ਮੁਤਾਬਿਕ ‘ ਚੁਚੂਰਾ ‘ਚ ਜ਼ੋਰਦਾਰ ਵਿਰੋਧ ਦੇ ਵਿਚਕਾਰ ਲਾਕੇਟ ਚੈਟਰਜੀ, ਲਾਕੇਟ ਦੀ ਗੱਡੀ ਦੇ ਆਲੇ-ਦੁਆਲੇ ਵਿਰੋਧ ਪ੍ਰਦਰਸ਼ਨ ਚੋਣ ਹਿੰਸਾ।’

ਇਸ ਮਾਮਲੇ ਨਾਲ ਜੁੜੀ ਖ਼ਬਰ ਸਾਨੂੰ ਏਬੀਪੀ ਨਿਊਜ਼ ਦੇ ਯੂਟਿਊਬ ਚੈਨਲ ਤੇ ਵੀ ਮਿਲੀ। 10 ਅਪ੍ਰੈਲ 2021 ਨੂੰ ਅਪਲੋਡ ਹੋਏ ਵੀਡੀਓ ਦੇ ਅਨੁਸਾਰ, ‘ਪੱਛਮੀ ਬੰਗਾਲ ਦੇ ਹੁਗਲੀ ਵਿੱਚ ਬੀਜੇਪੀ ਦੀ ਉਮੀਦਵਾਰ ਲਾਕੇਟ ਚੈਟਰਜੀ ਦੀ ਕਾਰ ਤੇ ਹਮਲਾ ਹੋਇਆ । ਪੂਰੀ ਵੀਡੀਓ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।

ਵਿਸ਼ਵਾਸ ਨਿਊਜ਼ ਨੇ ਪੁਸ਼ਟੀ ਲਈ ਆਪਣੇ ਸਹਿਯੋਗੀ ਸੰਸਥਾਨ ਦੈਨਿਕ ਜਾਗਰਣ ਦੇ ਕੋਲਕਾਤਾ ਰਿਪੋਰਟਰ ਵਿਸ਼ਾਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਵੀਡੀਓ ਨਾਲ ਜੁੜੀ ਜਾਣਕਾਰੀ ਦਿੰਦੇ ਹੋਏ ਦੱਸਿਆ, ”ਇਹ ਵੀਡੀਓ ਬੰਗਾਲ ਚੋਣਾਂ ਦਾ ਪਿਛਲੇ ਸਾਲ ਦਾ ਵੀਡੀਓ ਹੈ। ਉਸ ਸਮੇਂ ਬੀਜੇਪੀ ਉਮੀਦਵਾਰ ਲਾਕੇਟ ਚੈਟਰਜੀ ਚੁਚੂਰਾ ਗਈ ਸੀ , ਉਦੋਂ ਹੀ ਕਥਿਤ ਟੀਐਮਸੀ ਦੇ ਲੋਕਾਂ ਨੇ ਗੋ-ਬੈਕ ਦੇ ਨਾਅਰੇ ਲਗਾਏ ਅਤੇ ਉਨ੍ਹਾਂ ਦੇ ਕਾਫਲੇ ਨੂੰ ਉੱਥੋਂ ਜਾਣ ਲਈ ਕਿਹਾ ਸੀ।”

ਗੁੰਮਰਾਹਕੁਨ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਵਿੱਚ, ਅਸੀਂ ਪਾਇਆ ਕਿ ਯੂਜ਼ਰ ਤੁਮਕੁਰ ਦਾ ਰਹਿਣ ਵਾਲਾ ਹੈ ਅਤੇ ਫੇਸਬੁੱਕ ਤੇ ਦਿੱਤੇ ਗਏ ਬਾਇਓ ਦੇ ਅਨੁਸਾਰ, ਉਹ ਪੋਲਿਟੀਸ਼ੀਅਨ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਇਸ ਵੀਡੀਓ ਦੀ ਜਾਂਚ ਕੀਤੀ ਅਤੇ ਅਸੀਂ ਪਾਇਆ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦਾ ਨਹੀਂ ਹੈ। ਵਾਇਰਲ ਵੀਡੀਓ ਅਪ੍ਰੈਲ 2020 ਦਾ ਪੱਛਮੀ ਬੰਗਾਲ ਦਾ ਹੈ। ਇਸ ਦਾ ਉੱਤਰ ਪ੍ਰਦੇਸ਼ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts