ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਦਿੱਲੀ ਦੇ ਨਾਂ ‘ਤੇ ਵਾਇਰਲ ਵੀਡੀਓ ਪ੍ਰਯਾਗਰਾਜ ਦਾ ਹੈ। ਇੱਕ ਸਾਲ ਪੁਰਾਣਾ ਇਹ ਵੀਡੀਓ ਉਸ ਸਮੇਂ ਵੀ ਕਾਫੀ ਵਾਇਰਲ ਹੋਇਆ ਸੀ।
ਨਵੀਂ ਦਿੱਲੀ (Vishvas News)। ਉੱਤਰ ਭਾਰਤ ਵਿਚ ਮੀਂਹ ਦੇ ਨਾਲ ਹੀ ਮੀਂਹ ਨਾਲ ਜੁੜੇ ਪੁਰਾਣੇ ਵੀਡੀਓ, ਤਸਵੀਰਾਂ ਫਰਜੀ ਦਾਅਵੇ ਨਾਲ ਮੁੜ ਆ ਗਏ ਹਨ। ਫੇਸਬੁੱਕ, ਟਵਿੱਟਰ, ਵਾਹਟਸਐੱਪ ‘ਤੇ ਇੱਕ ਵੀਡੀਓ ਨੂੰ ਵਾਇਰਲ ਕਰਦੇ ਹੋਏ ਉਸਨੂੰ ਦਿੱਲੀ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਵਿਚ ਇੱਕ ਮਹਿਲਾ ਅਤੇ ਆਦਮੀ ਨੂੰ ਘਰ ਵਿਚ ਭਰੇ ਪਾਣੀ ਅੰਦਰ ਤੈਰਾਕੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਨੂੰ ਪਤਾ ਚਲਿਆ ਕਿ ਜਿਹੜੇ ਵੀਡੀਓ ਨੂੰ ਦਿੱਲੀ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ, ਅਸਲ ਵਿਚ ਉਹ ਯੂਪੀ ਦੇ ਪ੍ਰਯਾਗਰਾਜ ਦਾ ਹੈ।
ਫੇਸਬੁੱਕ ਯੂਜ਼ਰ Shadab Ali ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: ‘विश्व स्तरीय स्विमिंग पूल ,एक और वादा पूरा ? कृपया करके केजरीवाल जी का नाम ना लें’
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਵਾਇਰਲ ਪੋਸਟ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕਰਕੇ ਕਈ ਕੀਗਰੇਬ ਕੱਢੇ। ਇਨ੍ਹਾਂ ਨੂੰ ਜਦੋਂ ਅਸੀਂ ਰਿਵਰਸ ਇਮੇਜ ਵਿਚ ਸਰਚ ਕੀਤਾ ਤਾਂ ਸਾਨੂੰ ਸਚਾਈ ਪਤਾ ਲੱਗ ਗਈ। ਵਾਇਰਲ ਵੀਡੀਓ ਸਾਨੂੰ ਕਈ ਥਾਵਾਂ ‘ਤੇ ਮਿਲਿਆ।
ਜ਼ੀ ਨਿਊਜ਼ ਨੇ 22 ਸਿਤੰਬਰ 2019 ਨੂੰ ਇੱਕ ਖਬਰ ਵਿਚ ਇਸਦਾ ਇਸਤੇਮਾਲ ਕੀਤਾ ਸੀ। ਇਸਦੇ ਵਿਚ ਦੱਸਿਆ ਗਿਆ ਕਿ ਪ੍ਰਯਾਗਰਾਜ ਵਿਚ ਗੰਗਾ ਨਦੀ ਦਾ ਪਾਣੀ ਜਦੋਂ ਘਰਾਂ ਅੰਦਰ ਆ ਗਿਆ ਤਾਂ ਇੱਕ ਪਰਿਵਾਰ ਘਰ ਵਿਚ ਹੀ ਗੋਤੇ ਲਾਉਣ ਲੱਗ ਗਿਆ। ਜਿਸਦੇ ਬਾਅਦ ਉਨ੍ਹਾਂ ਦਾ ਵੀਡੀਓ ਕਾਫੀ ਵਾਇਰਲ ਹੋ ਗਿਆ।
ਪੜਤਾਲ ਦੌਰਾਨ ਸਾਨੂੰ India News ਦੇ ਯੂਟਿਊਬ ‘ਤੇ ਇਹ ਵੀਡੀਓ ਮਿਲਿਆ। ਇਸਨੂੰ 22 ਸਿਤੰਬਰ 2019 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਨੂੰ ਲੈ ਕੇ ਦੱਸਿਆ ਗਿਆ ਕਿ ਪ੍ਰਯਾਗਰਾਜ ਵਿਚ ਗੰਗਾ ਦਾ ਪਾਣੀ ਘਰ ਵਿਚ ਆਉਣ ਦੇ ਬਾਅਦ ਪਤੀ-ਪਤਨੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਪੂਰਾ ਵੀਡੀਓ ਵੇਖੋ।
ਵੀਡੀਓ ਬਾਰੇ ਵੱਧ ਜਾਣਨ ਲਈ ਅਸੀਂ ਪ੍ਰਯਾਗਰਾਜ ਵਿਚ ਸੰਪਰਕ ਕੀਤਾ। ਪ੍ਰਯਾਗ ਧਰਮ ਸੰਘ ਦੇ ਪ੍ਰਮੁੱਖ ਰਾਜੇਂਦਰ ਪਾਲੀਵਾਲ ਨੇ ਵਿਸ਼ਵਾਸ ਟੀਮ ਨੂੰ ਦੱਸਿਆ ਕਿ ਇਹ ਵੀਡੀਓ ਸਾਲ 2019 ਅਗਸਤ ਵਿਚ ਪ੍ਰਯਾਗਰਾਜ ਅੰਦਰ ਆਏ ਹੜ ਦਾ ਹੈ। ਓਦੋਂ ਘਰ ਵਿਚ ਪਾਣੀ ਆ ਜਾਣ ਕਰਕੇ ਪਤੀ-ਪਤਨੀ ਤੈਰਾਕੀ ਦਾ ਮਾਣ ਲੈ ਰਹੇ ਹਨ। ਉਸ ਸਮੇਂ ਇਹ ਵੀਡੀਓ ਕਾਫੀ ਚਰਚਾ ਵਿਚ ਰਿਹਾ ਸੀ। ਇਸ ਸਾਲ ਹਾਲੇ ਪ੍ਰਯਾਗਰਾਜ ਵਿਚ ਹੜ ਨਹੀਂ ਆਇਆ ਹੈ। ਗੰਗਾ ਅਤੇ ਯਮੁਨਾ ਦਾ ਜਲ-ਸਤਰ ਥੋੜਾ ਘੱਟ ਰਿਹਾ ਹੈ।
ਇਸ ਵੀਡੀਓ ਨੂੰ ਫਰਜੀ ਦਾਅਵੇ ਨਾਲ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Shadab Ali ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਦਿੱਲੀ ਦੇ ਨਾਂ ‘ਤੇ ਵਾਇਰਲ ਵੀਡੀਓ ਪ੍ਰਯਾਗਰਾਜ ਦਾ ਹੈ। ਇੱਕ ਸਾਲ ਪੁਰਾਣਾ ਇਹ ਵੀਡੀਓ ਉਸ ਸਮੇਂ ਵੀ ਕਾਫੀ ਵਾਇਰਲ ਹੋਇਆ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।