Fact Check: ਤਾਲਿਬਾਨੀਆਂ ਦੇ ਜੰਗੀ ਹੈਲੀਕਾਪਟਰ ਨੂੰ ਕਬਜ਼ੇ ਵਿੱਚ ਲੈ ਕੇ ਉਸਨੂੰ ਉਡਾਉਣ ਦੀ ਕੋਸ਼ਿਸ਼ ਕਰਨ ਦੇ ਦਾਅਵੇ ਨਾਲ ਵਾਇਰਲ ਵੀਡੀਓ ਤ੍ਰਿਪੋਲੀ ਦਾ ਹੈ

ਅਮਰੀਕਾ ਦੇ ਅਫਗਾਨਿਸਤਾਨ ਤੋਂ ਬਾਹਰ ਨਿਕਲਣ ਤੋਂ ਬਾਅਦ ਤਾਲਿਬਾਨੀਆਂ ਦੇ ਯੁੱਧ ਹੈਲੀਕਾਪਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉਸਨੂੰ ਉਡਾਉਣ ਦੀ ਕੋਸ਼ਿਸ਼ ਕਰਨ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਲੀਬਿਆ ਦੇ ਤ੍ਰਿਪੋਲੀ ਦਾ ਹੈ, ਜਿਸਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ, ਇੱਕ ਜੰਗੀ ਹੈਲੀਕਾਪਟਰ ਨੂੰ ਕਿਸੇ ਵਾਹਨ ਦੀ ਮਦਦ ਨਾਲ ਖਿੱਚਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਦੇ ਅਫਗਾਨਿਸਤਾਨ ਤੋਂ ਬਾਹਰ ਨਿਕਲਣ ਤੋਂ ਬਾਅਦ ਤਾਲਿਬਾਨ ਜੰਗੀ ਹੈਲੀਕਾਪਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਨੂੰ ਉਡਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਹੋ ਰਿਹਾ ਵੀਡੀਓ ਯੁੱਧ ਪ੍ਰਭਾਵਤ ਲੀਬਿਆ ਵਿੱਚ ਫੜੇ ਗਏ ਰੂਸੀ ਹੈਲੀਕਾਪਟਰ ਦਾ ਹੈ, ਜਿਸ ਨੂੰ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘ਭਦੋਹੀ ਵਾਲੇ ਗੁਪਤਾ ਜੀ’ ਨੇ ਵਾਇਰਲ ਵੀਡੀਓ (ਅਕਾਇਵ ਲਿੰਕ) ਨੂੰ ਸਾਂਝਾ ਕਰਦੇ ਹੋਏ ਲਿਖਿਆ, “ਤਾਲਿਬਾਨ ਦੇ ਹੱਥ ਅਮਰੀਕਾ ਦਾ ਖਜ਼ਾਨਾ ਲੱਗ ਗਿਆ ਹੈ ਅਤੇ ਤਾਲਿਬਾਨ ਇਸਦਾ ਉਹ ਹੀ ਹਾਲ ਕਰ ਰਹੇ ਹਨ ਜਿਵੇਂ ਬਾਂਦਰ ਦੇ ਹੱਥ ਮਲਮਲ ਦਾ ਕੱਪੜਾ ਆਉਣ ਤੇ ਹੁੰਦਾ ਹੈ…ਬਲੈਕਹੌਕ ਅਤੇ ਅਪਾਚੇ ਵਰਗੇ ਮਹਿੰਗੇ ਹੈਲੀਕਾਪਟਰ ਤਾਲਿਬਾਨੀਆਂ ਦੇ ਹੱਥ ਲੱਗ ਗਏ ਅਤੇ ਇਹ @#$$#@ ਤਾਲਿਬਾਨੀ ਉਨ੍ਹਾਂ ਨੂੰ ਸੜਕ ਤੇ ਭਜਾ ਕੇ ਮਜ਼ਾ ਲੈ ਰਹੇ ਹਨ … ਫਿਰ ਵੀ ਬਹੁਤ ਸਾਰੇ ਮੂਰਖ ਅਜੇ ਵੀ ਵਿਸ਼ਵਾਸ ਕਰ ਲੈਂਦੇ ਹਨ ਕਿ ਇਨ੍ਹਾਂ ਜਾਹਿਲਾਂ ਦੇ ਪੁਰਖਿਆਂ ਨੇ ਤਾਜ ਮਹਿਲ ਅਤੇ ਲਾਲ ਕਿਲ੍ਹਾ ਬਣਾਇਆ ਸੀ…।”

ਸੋਸ਼ਲ ਮੀਡਿਆ ਦੇ ਵੱਖ- ਵੱਖ ਪਲੇਟਫਾਰਮ ਤੇ ਕਈ ਹੋਰ ਯੂਜ਼ਰਸ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

https://twitter.com/i/status/1432631062014803968

ਪੜਤਾਲ

ਵਾਇਰਲ ਹੋ ਰਹੇ ਵੀਡੀਓ ਵਿੱਚ, ਇੱਕ ਜੰਗੀ ਹੈਲੀਕਾਪਟਰ ਨੂੰ ਕਿਸੇ ਗੱਡੀ ਨਾਲ ਖਿੱਚਦੇ ਹੋਏ ਵੇਖਿਆ ਜਾ ਸਕਦਾ ਹੈ। ਇਨਵਿਡ ਟੂਲ ਦੀ ਮਦਦ ਨਾਲ ਮਿਲੇ ਕੀ-ਫਰੇਮਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ਤੇ ਸਾਨੂੰ ਰੂਸੀ ਭਾਸ਼ਾ ਦੀ ਵੈਬਸਾਈਟ piter.tv ਦੀ ਵੈਬਸਾਈਟ ਤੇ ਪੰਜ ਜੂਨ, 2020 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ, ਜਿਸ ਵਿੱਚ ਵਾਇਰਲ ਹੋ ਰਹੇ ਵੀਡੀਓ ਦੇ ਸਕ੍ਰੀਨਸ਼ਾਟ ਨੂੰ ਵੇਖਿਆ ਜਾ ਸਕਦਾ ਹੈ।

ਰੂਸੀ ਭਾਸ਼ਾ ਦੀ ਵੈਬਸਾਈਟ piter.tv ਦੀ ਵੈਬਸਾਈਟ ਤੇ ਪੰਜ ਜੂਨ, 2020 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਇਸਤੇਮਾਲ ਕੀਤਾ ਗਿਆ ਵਾਇਰਲ ਵੀਡੀਓ ਦਾ ਸਕ੍ਰੀਨਸ਼ਾਟ

ਰਿਪੋਰਟ ਅਨੁਸਾਰ, ਲਿਬਿਆਈ ਸਰਕਾਰ ਨੇ ਰੂਸੀ Mi-35 ਹੈਲੀਕਾਪਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਹ ਹੈਲੀਕਾਪਟਰ ਪਹਿਲਾਂ ਲਿਬਿਆਈ ਨੈਸ਼ਨਲ ਆਰਮੀ ਦੇ ਕੋਲ ਸੀ, ਜਿਸ ਨੂੰ ਜੀਐਨਏ (ਗੋਵਰਮੈਂਟ ਆਫ ਨੈਸ਼ਨਲ ਏਕੋਰਡ ) ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਸੋਸ਼ਲ ਮੀਡੀਆ ਸਰਚ ਵਿੱਚ ਸਾਨੂੰ ਇਹ ਵੀਡੀਓ ਟਵਿੱਟਰ ਯੂਜ਼ਰ ‘Yakup Ekmen (Eng)’ ਦੀ ਪ੍ਰੋਫਾਈਲ ‘ਤੇ ਵੀ ਮਿਲਿਆ, ਜਿਸਨੂੰ ਉਨ੍ਹਾਂ ਨੇ 5 ਜੂਨ, 2020 ਨੂੰ ਸਾਂਝਾ ਕੀਤਾ ਹੈ।

ਯੂਜ਼ਰ ਨੇ ਆਪਣੀ ਪ੍ਰੋਫਾਈਲ ਵਿੱਚ ਆਪਣੇ ਆਪ ਨੂੰ ਤੁਰਕੀ ਦਾ ਰਹਿਣ ਵਾਲਾ ਪੱਤਰਕਾਰ ਦੱਸਿਆ ਹੈ। ਦਿੱਤੀ ਗਈ ਜਾਣਕਾਰੀ ਵਿੱਚ ਉਨ੍ਹਾਂ ਨੇ ਦੱਸਿਆ ਕਿ ਜੀਐਨਏ ਨੇ ਤ੍ਰਿਪੋਲੀ ਏਅਰਪੋਰਟ ਤੇ ਮੌਜੂਦ Mi-35 ਹੈਲੀਕਾਪਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਨਿਊਜ਼ ਸਰਚ ਵਿੱਚ ਸਾਨੂੰ ਇਹ ਵੀਡੀਓ ਤੁਰਕਿਸ਼ ਭਾਸ਼ਾ ਦੀ ਨਿਊਜ਼ ਵੈਬਸਾਈਟ yeniakit.com.tr ਤੇ 4 ਜੂਨ, 2020 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਲੱਗਾ ਮਿਲਿਆ।

ਤੁਰਕਿਸ਼ ਭਾਸ਼ਾ ਦੀ ਨਿਊਜ਼ ਵੈਬਸਾਈਟ yeniakit.com.tr ਤੇ 4 ਜੂਨ, 2020 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਇਸਤੇਮਾਲ ਕੀਤਾ ਗਿਆ ਵੀਡੀਓ

ਇਸ ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਉਪਰੋਕਤ ਰਿਪੋਰਟ ਨਾਲ ਮੇਲ ਖਾਂਦੀ ਹੈ। ਗੌਰਤਲਬ ਹੈ ਕੀ 15 ਅਗਸਤ 2021 ਨੂੰ ਤਾਲਿਬਾਨ ਨੇ ਕਾਬੁਲ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਇਸਦੇ ਕੁਝ ਹਫਤਿਆਂ ਬਾਅਦ ਕਾਬੁਲ ਸਥਿਤ ਹਵਾਈ ਅੱਡਾ ਉਨ੍ਹਾਂ ਦੇ ਕਬਜ਼ੇ ਵਿੱਚ ਆਇਆ ਸੀ , ਜਦੋਂ ਅਮਰੀਕੀ ਸੁਰੱਖਿਆ ਬਲਾਂ ਦਾ ਆਖਰੀ ਜੱਥਾ ਅਫਗਾਨਿਸਤਾਨ ਤੋਂ ਵਾਪਸ ਪਰਤ ਗਿਆ। ਲਾਸ ਏੰਜੇਲਿਸ ਟਾਈਮਜ਼ ਦੇ ਵਿਦੇਸ਼ੀ ਸੰਵਾਦਦਾਤਾ ਨਬੀਹ ਨੇ ਆਪਣੇ ਵੇਰੀਫਾਈਡ ਟਵਿੱਟਰ ਪ੍ਰੋਫਾਈਲ ਤੋਂ 31 ਅਗਸਤ ਨੂੰ ਇੱਕ ਵੀਡੀਓ ਪੋਸਟ ਕੀਤਾ ਸੀ , ਜਿਸ ਵਿੱਚ ਅਮਰੀਕਾ ਦੇ ਅਫਗਾਨਿਸਤਾਨ ਤੋਂ ਪੂਰੀ ਤਰ੍ਹਾਂ ਹਟ ਜਾਣ ਤੋਂ ਬਾਅਦ ਤਾਲਿਬਾਨੀਆਂ ਨੇ ਕਾਬੁਲ ਹਵਾਈ ਅੱਡੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਮੌਜੂਦ ਚਿਨੁਕ ਹੈਲੀਕਾਪਟਰ ਦਾ ਜਾਇਜਾ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ।

ਸਾਡੀ ਜਾਂਚ ਵਿੱਚ ਇਹ ਗੱਲ ਸਾਬਿਤ ਹੋਈ ਕੀ ਵਾਇਰਲ ਰੋ ਰਿਹਾ ਵੀਡੀਓ ਅਫਗਾਨਿਸਤਾਨ ਦਾ ਨਹੀਂ, ਸਗੋਂ ਲੀਬਿਆ ਦਾ ਹੈ, ਜਿਸ ਨੂੰ ਤਾਲੀਬਾਨ ਨਾਲ ਜੋੜਦੇ ਹੋਏ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਫੇਸਬੁੱਕ ਤੇ ਅਕਤੂਬਰ 2020 ਤੋਂ ਸਕ੍ਰਿਯ ਹੈ। ਉਨ੍ਹਾਂ ਨੇ ਆਪਣੀ ਪ੍ਰੋਫਾਈਲ ਵਿੱਚ ਆਪ ਨੂੰ ਬੀਜੇਪੀ ਦੇ ਆਈ.ਟੀ ਸੈੱਲ ਨਾਲ ਜੁੜੇ ਹੋਣ ਦੀ ਜਾਣਕਾਰੀ ਦਿੱਤੀ ਹੈ।

ਨਤੀਜਾ: ਅਮਰੀਕਾ ਦੇ ਅਫਗਾਨਿਸਤਾਨ ਤੋਂ ਬਾਹਰ ਨਿਕਲਣ ਤੋਂ ਬਾਅਦ ਤਾਲਿਬਾਨੀਆਂ ਦੇ ਯੁੱਧ ਹੈਲੀਕਾਪਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉਸਨੂੰ ਉਡਾਉਣ ਦੀ ਕੋਸ਼ਿਸ਼ ਕਰਨ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਲੀਬਿਆ ਦੇ ਤ੍ਰਿਪੋਲੀ ਦਾ ਹੈ, ਜਿਸਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts