ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਵੀਡੀਓ ਪੁਰਾਣਾ ਨਿਕਲਿਆ। ਫਰਵਰੀ 2020 ਵਿਚ ਦਿੱਲੀ ਚੋਣਾਂ ਦੇ ਮਤਦਾਨ ਤੋਂ ਬਾਅਦ ਜਦੋਂ ਸ਼ਰਾਬ ਦੀਆਂ ਦੁਕਾਨਾਂ ਖੁੱਲੀਆਂ ਸਨ ਤਾਂ ਅਜਿਹੀ ਭੀੜ ਵੇਖਣ ਨੂੰ ਮਿਲੀ ਸੀ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੋਰੋਨਾ ਮਹਾਮਾਰੀ ਵਿਚਕਾਰ ਜਾਰੀ ਲੋਕਡਾਊਨ ਚਲਦੇ ਸ਼ਰਾਬ ਦੀਆਂ ਦੁਕਾਨਾਂ ਨੂੰ ਖੋਲਣ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ ਵਿਚ ਕਈ ਪੁਰਾਣੇ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ ਹੋ ਰਹੇ ਹਨ। ਦਿੱਲੀ ਦਾ ਇੱਕ ਅਜਿਹਾ ਹੀ ਪੁਰਾਣਾ ਵੀਡੀਓ ਵਾਇਰਲ ਕਰਦੇ ਹੋਏ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਲੋਕਡਾਊਨ ਵਿਚ ਲੋਕ ਮਾਸਕ ਅਤੇ ਸੋਸ਼ਲ ਡਿਸਟੇਨਸਿੰਗ ਦੀ ਪਰਵਾਹ ਕੀਤੇ ਬਗੈਰ ਸ਼ਰਾਬ ਖਰੀਦਣ ਲਈ ਆਏ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਵੀਡੀਓ ਪੁਰਾਣਾ ਨਿਕਲਿਆ। ਫਰਵਰੀ 2020 ਵਿਚ ਦਿੱਲੀ ਚੋਣਾਂ ਦੇ ਮਤਦਾਨ ਤੋਂ ਬਾਅਦ ਜਦੋਂ ਸ਼ਰਾਬ ਦੀਆਂ ਦੁਕਾਨਾਂ ਖੁੱਲੀਆਂ ਸਨ ਤਾਂ ਅਜਿਹੀ ਭੀੜ ਵੇਖਣ ਨੂੰ ਮਿਲੀ ਸੀ। ਵਾਇਰਲ ਵੀਡੀਓ ਦਿੱਲੀ ਦੇ ਪਹਾੜਗੰਜ ਪੈਂਦੀ ਇੱਕ ਸ਼ਰਾਬ ਦੀ ਦੁਕਾਨ ਦੇ ਬਾਹਰ ਦਾ ਫਰਵਰੀ 2020 ਦਾ ਹੈ।
ਫੇਸਬੁੱਕ ਪੇਜ “Mohammad Ishaque” ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: ”मुझे आज अंधभक्तों से अपने सवाल का जवाब चाहिए, यह निजामुद्दीन मरकज नहीं है, बल्कि दिल्ली में एक शराब की दुकान के बाहर की भीड़ है। सोशल डिस्टैंसिंग किधर है? एक-दो के चेहरे पर छोड़ बाकी लोग के चेहरे पर मास्क किधर है ? लॉकडाउन कहां है ? मीडिया नाराज क्यों नहीं है ? पहले से ही भारत में 40,000 मामले और सरकार गंभीर क्यों नहीं हैं ?”
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਕਈ ਸਾਰੇ ਲੋਕ ਸਵੈਟਰ ਅਤੇ ਜੈਕਟਾਂ ਪਾਏ ਦਿਖੇ। ਮਤਲਬ ਸਾਫ ਸੀ ਕਿ ਇਹ ਵੀਡੀਓ ਨਵਾਂ ਨਹੀਂ ਹੈ। ਇਹ ਠੰਡ ਦੇ ਮੌਸਮ ਦਾ ਵੀਡੀਓ ਹੈ। ਇਸਦੇ ਬਾਅਦ ਅਸੀਂ ਸ਼ੁਰੂਆਤ ਵਿਚ ਹੀ ਵੀਡੀਓ ਵਿਚ ਇੱਕ ਥਾਂ Hotel Aman Inn ਲਿਖਿਆ ਹੋਇਆ ਨਜ਼ਰ ਆਇਆ।
ਇਸਦੇ ਬਾਅਦ ਅਸੀਂ ਗੂਗਲ ਵਿਚ Hotel Aman Inn ਤਲਾਸ਼ਣਾ ਸ਼ੁਰੂ ਕੀਤਾ। ਸਾਨੂੰ ਪਤਾ ਚਲਿਆ ਕਿ ਦਿੱਲੀ ਦੇ ਪਹਾੜਗੰਜ ਵਿਚ ਇਸ ਨਾਂ ਦਾ ਹੋਟਲ ਹੈ। ਇਸਦੇ ਬਾਅਦ ਅਸੀਂ ਗੂਗਲ ਵਿਚ ਇਸ ਹੋਟਲ ਦੀ ਤਸਵੀਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਹੋਟਲ ਅਮਨ ਇੰਨ ਦੀਆਂ ਕਈ ਤਸਵੀਰਾਂ ਮਿਲੀਆਂ। ਯਾਤਰਾ ਡਾਟ ਕੌਮ ‘ਤੇ ਮੌਜੂਦ ਤਸਵੀਰ ਵਿਚ ਹੋਟਲ ਦੇ ਖੱਬੇ ਪਾਸੇ ਵਾਈਨ ਸ਼ੋਪ ਵੀ ਨਜ਼ਰ ਆਈ, ਜਦਕਿ ਹੋਟਲ ਦੇ ਖੱਬੇ ਪਾਸੇ ਸੈਂਟ੍ਰਲ ਬੈਂਕ ਆਫ ਇੰਡੀਆ ਦੀ ਬ੍ਰਾਂਚ ਨਜ਼ਰ ਆਈ।
ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਗੂਗਲ ‘ਤੇ ਹੋਟਲ ਅਮਨ ਇੰਨ ਦਾ ਨੰਬਰ ਤਲਾਸ਼ਣਾ ਸ਼ੁਰੂ ਕੀਤਾ। ਕਾਫੀ ਮਸ਼ੱਕਤ ਦੇ ਬਾਅਦ ਸਾਨੂੰ ਹੋਟਲ ਦੇ ਮੈਨੇਜਰ ਅਖਿਲੇਸ਼ ਸਿੰਘ ਦਾ ਨੰਬਰ ਮਿਲਿਆ। ਵਿਸ਼ਵਾਸ ਨਿਊਜ਼ ਨੇ ਸਿੱਧਾ ਉਨ੍ਹਾਂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਉਨ੍ਹਾਂ ਦੇ ਹੋਟਲ ਨੇੜੇ ਪੈਂਦੀ ਵਾਈਨ ਸ਼ੋਪ ਦਾ ਹੈ। ਇਹ ਵੀਡੀਓ ਦਿੱਲੀ ਚੋਣਾਂ ਦੇ ਬਾਅਦ ਦਾ ਹੈ। ਉਸ ਸਮੇਂ ਵੀ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ। ਫਿਲਹਾਲ ਵੀਡੀਓ ਵਿਚ ਦਿੱਸ ਰਹੀ ਦੁਕਾਨ ਬੰਦ ਹੈ।
ਇਸ ਵੀਡੀਓ ਨੂੰ ਸ਼ੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Mohammad Ishaque ਨਾਂ ਦੀ ਫੇਸਬੁੱਕ ਪ੍ਰੋਫ਼ਾਈਲ। ਇਹ ਯੂਜ਼ਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਹਾਲ ਦੇ ਸਮੇਂ ਮੁੰਬਈ ਵਿਚ ਕੰਮ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਵੀਡੀਓ ਪੁਰਾਣਾ ਨਿਕਲਿਆ। ਫਰਵਰੀ 2020 ਵਿਚ ਦਿੱਲੀ ਚੋਣਾਂ ਦੇ ਮਤਦਾਨ ਤੋਂ ਬਾਅਦ ਜਦੋਂ ਸ਼ਰਾਬ ਦੀਆਂ ਦੁਕਾਨਾਂ ਖੁੱਲੀਆਂ ਸਨ ਤਾਂ ਅਜਿਹੀ ਭੀੜ ਵੇਖਣ ਨੂੰ ਮਿਲੀ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।