Fact Check : ਬਿਹਾਰ ਚੋਣਾਂ ਵਿਚ ਕੁੱਟਮਾਰ ਦੇ ਨਾਂ ‘ਤੇ ਵਾਇਰਲ ਹੋਇਆ ਦੋ ਸਾਲ ਪੁਰਾਣਾ ਵੀਡੀਓ
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਬਿਹਾਰ ਅੰਦਰ ਭਾਜਪਾ ਨੇਤਾ ਦੀ ਪਿਟਾਈ ਦਾ ਦਾਅਵਾ ਕਰਨ ਵਾਲੀ ਇਹ ਪੋਸਟ ਫਰਜੀ ਸਾਬਿਤ ਹੋਈ। ਕਰੀਬ 2 ਸਾਲ ਪੁਰਾਣੇ ਵੀਡੀਓ ਨੂੰ ਬਿਹਾਰ ਚੋਣਾਂ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
- By: Ashish Maharishi
- Published: Nov 15, 2020 at 04:14 PM
ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਇੱਕ ਵਿਅਕਤੀ ਭੀੜ ਦੁਆਰਾ ਮਾਰ ਖਾਂਦੇ ਵੇਖਿਆ ਜਾ ਸਕਦਾ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਵੀਡੀਓ ਬਿਹਾਰ ਚੋਣਾਂ ਨਾਲ ਜੁੜਿਆ ਹੋਇਆ ਹੈ। ਦਾਅਵਾ ਇਥੇ ਤੱਕ ਕੀਤਾ ਜਾ ਰਿਹਾ ਹੈ ਕਿ ਹਿੰਦੂ-ਮੁਸਲਿਮ ਨਫਰਤ ਫੈਲਾਉਣ ਕਾਰਨ ਭਾਜਪਾ ਲੀਡਰਾਂ ਦੀ ਕੁੱਟਮਾਰ ਕੀਤੀ ਗਈ।
ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਨੂੰ ਪਤਾ ਚਲਿਆ ਕਿ ਵਾਇਰਲ ਪੋਸਟ ਫਰਜੀ ਹੈ। ਇਹ ਵੀਡੀਓ ਘਟੋਂ-ਘਟ 2 ਸਾਲ ਤੋਂ ਇੰਟਰਨੈੱਟ ‘ਤੇ ਮੌਜੂਦ ਹੈ। ਇਸਦਾ ਬਿਹਾਰ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Jaykaran Bhaiya ਨੇ 6 ਨਵੰਬਰ ਨੂੰ ਇੱਕ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “#बिहार में कल वोटिंग से ठीक पहले #हिन्दू -मुस्लिम की नफ़रत फैला रहे #भाजपा नेताओं और #कार्यकर्ताओं हिन्दू और मुस्लिम भाईयों ने मिलकर जूता से पीटा🥾👞👢😃😂👇👇👇”
ਇਸ ਵੀਡੀਓ ਦਾ ਆਰਕਾਇਵਡ ਲਿੰਕ।
ਪੜਤਾਲ
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕੀਤਾ। ਇਸਦੇ ਨਾਲ ਕਈ ਵੀਡੀਓ ਗਰੇਬ ਕੱਢੇ। ਇਸਦੇ ਬਾਅਦ ਇਨ੍ਹਾਂ ਗਰੇਬਸ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਸਬਤੋਂ ਪੁਰਾਣਾ ਅਤੇ ਵੱਧ ਅਵਧੀ ਦਾ ਵੀਡੀਓ Youtube ਚੈੱਨਲ ‘ਤੇ ਮਿਲਿਆ। Shamshudin Shamshu ਨਾਂ ਦੇ ਚੈੱਨਲ ‘ਤੇ ਇਸ ਵੀਡੀਓ ਨੂੰ 17 ਅਪ੍ਰੈਲ 2018 ਨੂੰ ਅਪਲੋਡ ਕੀਤਾ ਗਿਆ ਸੀ।
ਇਸ ਵੀਡੀਓ ਨੂੰ ਧਿਆਨ ਨਾਲ ਵੇਖਣ ‘ਤੇ ਸਾਨੂੰ ਕੁਝ ਦੁਕਾਨਾਂ ਦੇ ਨਾਂ ਬਾਂਗਲਾ ਵਿਚ ਲਿਖੇ ਨਜ਼ਰ ਆਏ। ਮਤਲਬ ਸਾਫ ਸੀ ਕਿ ਪੱਛਮ ਬੰਗਾਲ ਦੇ ਪੁਰਾਣੇ ਵੀਡੀਓ ਦਾ ਹੁਣ ਬਿਹਾਰ ਚੋਣਾਂ ਨਾਲ ਜੋੜਕੇ ਗਲਤ ਪ੍ਰਚਾਰ ਫੈਲਾਉਣ ਵਿਚ ਇਸਤੇਮਾਲ ਕੀਤਾ ਗਿਆ।
ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਦੈਨਿਕ ਜਾਗਰਣ ਦੇ ਪੱਛਮ ਬੰਗਾਲ ਬਿਊਰੋ ਚੀਫ ਜੀ ਕੇ ਵਾਜਪਾਈ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਮਾਮਲੇ ਨੂੰ ਲੈ ਕੇ ਕਿਹਾ, “ਇਹ ਬੰਗਾਲ ਦਾ ਪੁਰਾਣਾ ਵੀਡੀਓ ਹੈ। ਇਸਦੀ ਸਹੀ ਲੋਕੇਸ਼ਨ ਦੱਸਣਾ ਮੁਸ਼ਕਲ ਹੈ।”
ਇਸ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ Jaykaran Bhaiya ਨੇ ਆਪਣੇ ਆਪ ਨੂੰ ਅਹਿਮਦਾਬਾਦ ਦਾ ਰਹਿਣ ਵਾਲਾ ਦੱਸਿਆ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਬਿਹਾਰ ਅੰਦਰ ਭਾਜਪਾ ਨੇਤਾ ਦੀ ਪਿਟਾਈ ਦਾ ਦਾਅਵਾ ਕਰਨ ਵਾਲੀ ਇਹ ਪੋਸਟ ਫਰਜੀ ਸਾਬਿਤ ਹੋਈ। ਕਰੀਬ 2 ਸਾਲ ਪੁਰਾਣੇ ਵੀਡੀਓ ਨੂੰ ਬਿਹਾਰ ਚੋਣਾਂ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਯੂਜ਼ਰ ਦਾਅਵਾ ਕਰ ਰਹੇ ਹਨ ਕਿ ਵੀਡੀਓ ਬਿਹਾਰ ਚੋਣਾਂ ਨਾਲ ਜੁੜਿਆ ਹੋਇਆ ਹੈ।
- Claimed By : FB User- Jaykaran Bhaiya
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...