ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਮੁਲਾਇਮ ਸਿੰਘ ਨਾਲ ਜੁੜੀ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਉਨ੍ਹਾਂ ਨੇ ਇਹ ਬਿਆਨ 2015 ‘ਚ ਬਿਹਾਰ ਚੋਣਾਂ ਦੌਰਾਨ ਦਿੱਤਾ ਸੀ। ਇਸ ਬਿਆਨ ਦਾ ਯੂ.ਪੀ ਦੇ ਆਗਾਮੀ ਵਿਧਾਨ ਸਭਾ ਚੋਣਾਂ ਜਾਂ ਸੰਘ ਪ੍ਰਮੁੱਖ ਮੋਹਨ ਭਾਗਵਤ ਦੀ ਮੁਲਾਕਾਤ ਨਾਲ ਕੋਈ ਸੰਬੰਧ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਯੂ.ਪੀ ਵਿਧਾਨ ਸਭਾ ਚੋਣਾਂ ‘ਚ ਭਾਵੇਂ ਅਜੇ ਕੁਝ ਸਮਾਂ ਬਾਕੀ ਹੈ ਪਰ ਸੋਸ਼ਲ ਮੀਡੀਆ ਤੇ ਗਰਮੀ ਵੱਧ ਗਈ ਹੈ। ਮੁਲਾਇਮ ਸਿੰਘ ਦੇ ਇੱਕ ਪੁਰਾਣੇ ਬਿਆਨ ਨੂੰ ਹੁਣ ਯੂ.ਪੀ ਚੋਣਾਂ ਅਤੇ ਸੰਘ ਪ੍ਰਮੁੱਖ ਮੋਹਨ ਭਾਗਵਤ ਦੀ ਮੁਲਾਕਾਤ ਨਾਲ ਜੋੜਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਤਾਂ ਇਹ ਗੁੰਮਰਾਹਕੁੰਨ ਨਿਕਲਿਆ। ਮੁਲਾਇਮ ਸਿੰਘ ਨੇ ਹਾਲ -ਫਿਲਹਾਲ ਵਿੱਚ ਇਹ ਬਿਆਨ ਨਹੀਂ ਦਿੱਤਾ ਸੀ। ਉਨ੍ਹਾਂ ਨੇ ਬਿਹਾਰ ਚੋਣਾਂ ਦੌਰਾਨ 2015 ‘ਚ ਇਹ ਬਿਆਨ ਦਿੱਤਾ ਸੀ। ਇਸ ਬਿਆਨ ਦਾ ਯੂਪੀ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਇਸ ਲਈ ਸਾਡੀ ਪੜਤਾਲ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Asif Hassani AIMIM ਨੇ 24 ਦਸੰਬਰ ਨੂੰ ਦੋ ਸਕ੍ਰੀਨਸ਼ਾਟ ਨਾਲ ਬਣੇ ਇੱਕ ਕੋਲਾਜ ਤੇ ਲਿਖਿਆ ਗਿਆ : ‘ਮੋਹਨ ਭਾਗਵਤ ਮਿਲਣ ਤੋਂ ਬਾਅਦ ਮੁਲਾਇਮ ਨੂੰ ਲੱਗ ਰਿਹਾ ਹੈ ਕਿ ਉੱਤਰ ਪ੍ਰਦੇਸ਼ ‘ਚ ਬੀਜੇਪੀ ਦੀ ਸਰਕਾਰ ਬਣ ਰਹੀ ਹੈ।’
ਕੋਲਾਜ ਵਿੱਚ ਅੱਗੇ ਨਿਊਜ਼ ਚੈਨਲ ਜਿਹੀ ਬ੍ਰੇਕਿੰਗ ਪਲੇਟ ਦੀ ਵਰਤੋਂ ਕਰਦੇ ਹੋਏ ਮੁਲਾਇਮ ਸਿੰਘ ਦੀ ਤਸਵੀਰ ਲੈ ਗਈ । ਇਸ ‘ਚ ਮੁਲਾਇਮ ਸਿੰਘ ਦੇ ਹਵਾਲੇ ਤੋਂ ਲਿਖਿਆ ਗਿਆ ਕਿ ਮੈਨੂੰ ਬੀਜੇਪੀ ਸੱਤਾ ‘ਚ ਆਉਂਦੀ ਦਿੱਖ ਰਹੀ ਹੈ। ਦੂਜੀ ਪਲੇਟ ‘ਚ ਲਿਖਿਆ ਗਿਆ ਕਿ ਰਾਸ਼ਟਰਵਾਦ, ਸੀਮਾ ਅਤੇ ਭਾਸ਼ਾ ਤੇ ਬੀਜੇਪੀ-ਸਪਾ ਦੀ ਵਿਚਾਰਧਾਰਾ ਇੱਕ ।
ਪੋਸਟ ਦੇ ਕੰਟੇੰਟ ਨੂੰ ਇੱਥੇ ਜਿਉਂ ਦਾ ਤਿਉਂ ਦੇਖਿਆ ਜਾ ਸਕਦਾ ਹੈ। ਇਸ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਤਹਿ ਤੱਕ ਜਾਣ ਲਈ ਸਭ ਤੋਂ ਪਹਿਲਾਂ ਗੂਗਲ ਸਰਚ ਦੀ ਮਦਦ ਲਈ। ਸੰਬੰਧਿਤ ਕੀਵਰਡਸ ਦੀ ਮਦਦ ਨਾਲ ਅਸੀਂ ਇਹ ਜਾਨਣਾ ਚਾਹੁੰਦੇ ਸੀ ਕਿ ਮੁਲਾਇਮ ਸਿੰਘ ਯਾਦਵ ਨੇ ਅਜਿਹਾ ਕੋਈ ਬਿਆਨ ਹਾਲ-ਫਿਲਹਾਲ ਵਿੱਚ ਦਿੱਤਾ ਹੈ ਜਾ ਨਹੀਂ ? ਸਾਨੂੰ ਇੱਕ ਵੀ ਖਬਰ ਨਹੀਂ ਮਿਲੀ, ਜੋ ਵਾਇਰਲ ਪੋਸਟ ਦੀ ਸੱਚਾਈ ਤੇ ਮੁਹਰ ਲਗਾ ਸਕੇ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਯੂਟਿਊਬ ਚੈਨਲ ਤੇ ਸਰਚ ਸ਼ੁਰੂ ਕੀਤਾ। ਇੱਥੇ ਖੋਜ ਕਰਨ ਤੇ ਸਾਨੂੰ ਸਮਾਚਾਰ ਪਲੱਸ ਦੇ ਯੂਟਿਊਬ ਚੈਨਲ ਤੇ ਇੱਕ ਖਬਰ ਮਿਲੀ। ਇਸਨੂੰ 12 ਅਕਤੂਬਰ 2015 ਨੂੰ ਅਪਲੋਡ ਕੀਤਾ ਗਿਆ ਸੀ। ਇਸ ਵਿੱਚ ਸਾਨੂੰ ਉਹੀ ਬ੍ਰੇਕਿੰਗ ਪਲੇਟ ਦਿਖੀ , ਜੋ ਹੁਣ ਯੂਪੀ ਚੋਣਾਂ ਤੋਂ ਠੀਕ ਪਹਿਲਾਂ ਵਾਇਰਲ ਕੀਤੀ ਜਾ ਰਹੀ ਹੈ। ਮੁਲਾਇਮ ਸਿੰਘ ਨੇ ਬਿਹਾਰ ਚੋਣਾਂ ਦੌਰਾਨ 2015 ‘ਚ ਅਜਿਹਾ ਬਿਆਨ ਦਿੱਤਾ ਸੀ। ਇਸਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਵਕਤਾ ਡਾਕਟਰ ਆਸ਼ੂਤੋਸ਼ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਪੋਸਟ ਬਾਰੇ ਕਿਹਾ ਕਿ ਸਪਾ ਦੇ ਵੱਧਦੇ ਸਮਰਥਨ ਤੋਂ ਕੁਝ ਲੋਕ ਬੌਖਲਾ ਗਏ ਹਨ। ਇਸ ਲਈ ਇਸ ਤਰ੍ਹਾਂ ਦੀਆਂ ਪੋਸਟਾਂ ਵਾਇਰਲ ਕਰ ਰਹੇ ਹਨ। ਮੁਲਾਇਮ ਸਿੰਘ ਦੇ ਇਸ ਬਿਆਨ ਦਾ ਯੂ.ਪੀ ਨਾਲ ਕੋਈ ਸੰਬੰਧ ਨਹੀਂ ਹੈ।
ਜਾਂਚ ਦੇ ਅੰਤ ਵਿੱਚ, ਅਸੀਂ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। Asif hassani AIMIM ਨਾਮ ਦੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਤੋਂ ਪਤਾ ਲੱਗਿਆ ਹੈ ਕਿ ਯੂਜ਼ਰ ਨੂੰ ਦੋ ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਮੁਲਾਇਮ ਸਿੰਘ ਨਾਲ ਜੁੜੀ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਉਨ੍ਹਾਂ ਨੇ ਇਹ ਬਿਆਨ 2015 ‘ਚ ਬਿਹਾਰ ਚੋਣਾਂ ਦੌਰਾਨ ਦਿੱਤਾ ਸੀ। ਇਸ ਬਿਆਨ ਦਾ ਯੂ.ਪੀ ਦੇ ਆਗਾਮੀ ਵਿਧਾਨ ਸਭਾ ਚੋਣਾਂ ਜਾਂ ਸੰਘ ਪ੍ਰਮੁੱਖ ਮੋਹਨ ਭਾਗਵਤ ਦੀ ਮੁਲਾਕਾਤ ਨਾਲ ਕੋਈ ਸੰਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।