Fact Check : 2018 ਵਿਚ ਸ਼੍ਰੀਨਗਰ ਅੰਦਰ ਹੋਏ ਪਥਰਾਵ ਦੀ ਤਸਵੀਰ ਨੂੰ ਰਿਆਜ਼ ਨਾਯਕੂ ਦੀ ਮੌਤ ਨਾਲ ਜੋੜ ਕੀਤਾ ਜਾ ਰਿਹਾ ਹੈ ਵਾਇਰਲ
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਈ। 2018 ਦੀ ਸ਼੍ਰੀਨਗਰ ਦੀ ਤਸਵੀਰ ਨੂੰ ਕੁਝ ਲੋਕ ਅਵੰਤੀਪੁਰਾ ਵਿਚ ਹੋਏ ਪਥਰਾਵ ਨਾਲ ਜੋੜ ਕੇ ਵਾਇਰਲ ਕਰ ਰਹੇ ਹਨ।
- By: Ashish Maharishi
- Published: May 12, 2020 at 06:23 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਸ਼੍ਰੀਨਗਰ ਦੀ ਪਥਰਾਵ ਦੀ ਇੱਕ ਪੁਰਾਣੀ ਤਸਵੀਰ ਵਾਇਰਲ ਹੋ ਰਹੀ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਤਸਵੀਰ ਅਵੰਤੀਪੁਰਾ ਵਿਚ ਮਾਰੇ ਗਏ ਰਿਆਜ਼ ਨਾਯਕੂ ਲਈ ਹੋਏ ਪਥਰਾਵ ਦੀ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਈ। 2018 ਦੀ ਸ਼੍ਰੀਨਗਰ ਦੀ ਤਸਵੀਰ ਨੂੰ ਕੁਝ ਲੋਕ ਅਵੰਤੀਪੁਰਾ ਵਿਚ ਹੋਏ ਪਥਰਾਵ ਨਾਲ ਜੋੜ ਕੇ ਵਾਇਰਲ ਕਰ ਰਹੇ ਹਨ।
ਸਾਡੀ ਪੜਤਾਲ ਵਿਚ ਪਤਾ ਚਲਿਆ ਕਿ 6 ਮਈ ਨੂੰ ਅਵੰਤੀਪੁਰਾ ਵਿਚ ਹੋਈ ਮੁਠਭੇੜ ਵਿਚ ਰਿਆਜ਼ ਨਾਯਕੂ ਮਾਰਾ ਗਿਆ ਸੀ। ਇਸਦੀ ਮੌਤ ਦੇ ਬਾਅਦ ਕਈ ਇਲਾਕਿਆਂ ਵਿਚ ਲੋਕਾਂ ਨੇ ਸੁਰੱਖਿਆ ਬਲਾਂ ‘ਤੇ ਪਥਰਾਵ ਕੀਤਾ ਸੀ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ अनिल हिन्दू भारतीय ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: ”आतंकी ,,रियाज नायकू के मारे जाने के बाद जम्मू कश्मीर के अवंतिपुरा में सैकड़ों लोगों की भीड़ ने सुरक्षाबलों पर पथराव किया ।।।।। पर देश द्रोही मत बोलना इनको,,, वरना ये वही घिसी पीटी लाइन सुनाएंगे,,,”सबका खून शामिल है इस मिट्टी में”,, अरे थू है ऐसे खून पर।”
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਦੋ ਭਾਗਾਂ ‘ਤੇ ਕਰਨ ਦਾ ਫੈਸਲਾ ਕੀਤਾ। ਸਬਤੋਂ ਪਹਿਲਾਂ ਅਸੀਂ ਇਹ ਜਾਣਨਾ ਸੀ ਕਿ ਵਾਇਰਲ ਤਸਵੀਰ ਦੀ ਸਚਾਈ ਕੀ ਹੈ। ਇਸਦੇ ਲਈ ਅਸੀਂ ਗੂਗਲ ਰਿਵਰਸ ਇਮੇਜ ਤੂਲ ਦਾ ਸਹਾਰਾ ਲਿਆ। ਗੂਗਲ ਰਿਵਰਸ ਇਮੇਜ ਦੌਰਾਨ ਸਾਨੂੰ ਅਸਲੀ ਤਸਵੀਰ ਹਿੰਦੁਸਤਾਨ ਟਾਇਮਸ ਦੀ ਵੈੱਬਸਾਈਟ ‘ਤੇ ਮਿਲੀ।
22 ਜੂਨ 2018 ਨੂੰ ਪ੍ਰਕਾਸ਼ਿਤ ਇੱਕ ਸਟੋਰੀ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਖਬਰ ਵਿਚ ਦੱਸਿਆ ਗਿਆ ਕਿ ਅਨੰਤਨਾਗ ਵਿਚ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਸ਼੍ਰੀਨਗਰ ਦੇ ਬਾਹਰੀ ਇਲਾਕਿਆਂ ਵਿਚ ਕਸ਼ਮੀਰੀ ਪੱਥਰਬਾਜ਼ਾਂ ਨੇ ਪੁਲਿਸ ‘ਤੇ ਪਥਰਾਵ ਕੀਤਾ। ਇਸ ਤਸਵੀਰ ਨੂੰ ਵਸੀਮ ਅੰਦ੍ਰਾਬੀ ਨੇ ਕਲਿਕ ਕੀਤਾ ਸੀ।
ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਦੈਨਿਕ ਜਾਗਰਣ ਦੇ ਜੰਮੂ ਅਤੇ ਕਸ਼ਮੀਰ ਦੇ ਸੰਵਾਦਾਤਾ ਰਾਹੁਲ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਿਆਜ਼ ਦੇ ਫਸੇ ਹੋਣ ਦੀ ਜਦੋਂ ਖਬਰ ਆਈ ਤਾਂ ਕਈ ਥਾਵਾਂ ‘ਤੇ ਪਥਰਾਵ ਹੋਇਆ ਸੀ। ਰਿਆਜ਼ ਦੀ ਮੌਤ ਬਾਅਦ ਅਵੰਤੀਪੁਰਾ ਅੰਦਰ ਵੀ ਸੈਂਕੜਾ ਲੋਕਾਂ ਨੇ ਸੜਕ ‘ਤੇ ਆ ਕੇ ਪੁਲਿਸ ‘ਤੇ ਪਥਰਾਵ ਕੀਤਾ।
ਹੁਣ ਵਾਰੀ ਸੀ ਵਾਇਰਲ ਤਸਵੀਰ ਖਿੱਚਣ ਵਾਲੇ ਫੋਟੋਗ੍ਰਾਫਰ ਨਾਲ ਸੰਪਰਕ ਕਰਨ ਦੀ। ਵਸੀਮ ਅੰਦ੍ਰਾਬੀ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਵਾਇਰਲ ਹੋ ਰਹੀ ਤਸਵੀਰ 2018 ਦੀ ਹੈ। ਹਾਲੇ ਦੀ ਘਟਨਾ ਨਾਲ ਇਸ ਤਸਵੀਰ ਦਾ ਕੋਈ ਸਬੰਧ ਨਹੀਂ ਹੈ। 22 ਜੂਨ 2018 ਨੂੰ ਸ਼੍ਰੀਨਗਰ ਦੇ ਬਾਹਰੀ ਇਲਾਕੇ ਵਿਚ ਇਹ ਪੱਥਰਬਾਜ਼ੀ ਹੋਈ ਸੀ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ अनिल हिन्दू भारतीय ਨਾਂ ਦਾ ਫੇਸਬੁੱਕ ਯੂਜ਼ਰ। ਇਹ ਯੂਜ਼ਰ ਇੱਕ ਖਾਸ ਵਿਚਾਰਧਾਰਾ ਨਾਲ ਜੁੜੇ ਪੋਸਟ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਈ। 2018 ਦੀ ਸ਼੍ਰੀਨਗਰ ਦੀ ਤਸਵੀਰ ਨੂੰ ਕੁਝ ਲੋਕ ਅਵੰਤੀਪੁਰਾ ਵਿਚ ਹੋਏ ਪਥਰਾਵ ਨਾਲ ਜੋੜ ਕੇ ਵਾਇਰਲ ਕਰ ਰਹੇ ਹਨ।
- Claim Review : ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਤਸਵੀਰ ਅਵੰਤੀਪੁਰਾ ਵਿਚ ਮਾਰੇ ਗਏ ਰਿਆਜ਼ ਨਾਯਕੂ ਲਈ ਹੋਏ ਪਥਰਾਵ ਦੀ ਹੈ
- Claimed By : FB User- अनिल हिन्दू भारतीय
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...