Fact Check: ਕੇਂਦਰੀ ਸਿਹਤ ਮੰਤਰੀ ਨਾਲ ਜੁੜੀ ਫਰਜ਼ੀ ਪੋਸਟ ਵਾਇਰਲ, ਲੁਡੋ ਖੇਡਣ ਵਾਲੀ ਤਸਵੀਰ ਇੱਕ ਸਾਲ ਪੁਰਾਣੀ
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚਲਿਆ ਕਿ ਡਾ. ਹਰਸ਼ਵਰਧਨ ਦੀ ਲੁਡੋ ਖੇਡਦੇ ਦੀ ਵਾਇਰਲ ਤਸਵੀਰ ਇੱਕ ਸਾਲ ਪੁਰਾਣੀ ਹੈ। ਇਸਨੂੰ ਕੁਝ ਲੋਕ ਹੁਣ ਲੋਕਡਾਊਨ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।
- By: Ashish Maharishi
- Published: Apr 2, 2020 at 07:33 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਦੇਸ਼ਭਰ ਵਿਚ ਕੋਰੋਨਾ ਵਾਇਰਸ ਦੇ ਸੰਕ੍ਰਮਣ ਦੇ ਕਰਕੇ ਲੋਕਡਾਊਨ ਲਾਗੂ ਹੈ। ਇਸੇ ਵਿਚਕਾਰ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦੀ ਇੱਕ ਲੁਡੋ ਖੇਡਦੇ ਹੋਏ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ। ਇਸਦੇ ਵਿਚ ਡਾ. ਹਰਸ਼ਵਰਧਨ ਨੂੰ ਆਪਣੀ ਪਤਨੀ ਨਾਲ ਲੁਡੋ ਖੇਡਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਲੋਕਡਾਊਨ ਵਿਚਕਾਰ ਸਿਹਤ ਮਿਨਿਸਟਰ ਲੁਡੋ ਖੇਡ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਜਦੋਂ ਵਾਇਰਲ ਤਸਵੀਰ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਤਸਵੀਰ ਲੱਗਭਗ ਇੱਕ ਸਾਲ ਪੁਰਾਣੀ ਹੈ। ਸਾਡੀ ਜਾਂਚ ਵਿਚ ਵਾਇਰਲ ਪੋਸਟ ਫਰਜ਼ੀ ਨਿਕਲੀ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Manohar Lal Agarwal ਨੇ ਡਾ. ਹਰਸ਼ਵਰਧਨ ਦੀ ਲੁਡੋ ਖੇਲਦੇ ਹੋਏ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: Work at Home Health minister of India.
ਵਾਇਰਲ ਪੋਸਟ ਦਾ ਆਰਕਾਇਵਡ ਵਰਜ਼ਨ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ Yandex ਵਿਚ ਅਪਲੋਡ ਕਰਕੇ ਸਰਚ ਕੀਤਾ। ਸਾਨੂੰ ਟ੍ਰਿਬਿਊਨ ਦੀ ਵੈੱਬਸਾਈਟ ‘ਤੇ ਇਹ ਤਸਵੀਰ ਮਿਲੀ। ਇਸਦੇ ਵਿਚ ਡਾ. ਹਰਸ਼ਵਰਧਨ ਨੂੰ ਲੁਡੋ ਖੇਡਦੇ ਹੋਏ ਵੇਖਿਆ ਜਾ ਸਕਦਾ ਹੈ। ਇਹ ਤਸਵੀਰ 14 ਮਈ 2019 ਨੂੰ ਅਪਲੋਡ ਕੀਤੀ ਗਈ ਸੀ। ਮਤਲਬ ਕਰੀਬ ਇੱਕ ਸਾਲ ਪਹਿਲਾਂ।
ਹੁਣ ਇਸੇ ਤਸਵੀਰ ਨੂੰ ਕੁਝ ਲੋਕ ਲੋਕਡਾਊਨ ਨਾਲ ਜੋੜ ਵਾਇਰਲ ਕਰ ਰਹੇ ਹਨ। ਟ੍ਰਿਬਿਊਨ ਦੀ ਵੈੱਬਸਾਈਟ ‘ਤੇ ਮੌਜੂਦ ਖਬਰ ਵਿਚ ਦੱਸਿਆ ਗਿਆ ਕਿ ਲੋਕਸਭਾ ਚੋਣਾਂ ਵਿਚ ਮਤਦਾਨ ਬਾਅਦ ਦਿੱਲੀ ਦੀ ਚਾਂਦਨੀ ਚੋਂਕ ਲੋਕਸਭਾ ਸੀਟ ਉਮੀਦਵਾਰ ਡਾ. ਹਰਸ਼ਵਰਧਨ ਲੁਡੋ ਖੇਡਦੇ ਹੋਏ। ਪੂਰੀ ਖਬਰ ਤੁਸੀਂ ਇਥੇ ਪੜ੍ਹ ਸਕਦੇ ਹੋ।
ਇਸਦੇ ਬਾਅਦ ਅਸੀਂ ਡਾ. ਹਰਸ਼ਵਰਧਨ ਨਾਲ ਸੰਪਰਕ ਕੀਤਾ। ਸਾਨੂੰ ਉਨ੍ਹਾਂ ਦੀ ਧੀ ਇਨਾਕਸ਼ੀ ਦੀ ਤਰਫ਼ੋਂ ਦੱਸਿਆ ਗਿਆ, ”ਵਾਇਰਲ ਹੋ ਰਹੀ ਤਸਵੀਰ ਮੈਂ ਹੀ ਇੱਕ ਸਾਲ ਪਹਿਲਾਂ ਖਿੱਚੀ ਸੀ। ਕੁਝ ਲੋਕ ਅਜਿਹੇ ਮੁਸ਼ਕਿਲ ਸਮੇਂ ਵਿਚ ਵੀ ਫਰਜ਼ੀ ਪੋਸਟ ਵਾਇਰਲ ਕਰਨ ਤੋਂ ਬਾਜ ਨਹੀਂ ਆ ਰਹੇ ਹਨ।”
ਇਸ ਤਸਵੀਰ ਨੂੰ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Manohar Lal Agarwal ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚਲਿਆ ਕਿ ਡਾ. ਹਰਸ਼ਵਰਧਨ ਦੀ ਲੁਡੋ ਖੇਡਦੇ ਦੀ ਵਾਇਰਲ ਤਸਵੀਰ ਇੱਕ ਸਾਲ ਪੁਰਾਣੀ ਹੈ। ਇਸਨੂੰ ਕੁਝ ਲੋਕ ਹੁਣ ਲੋਕਡਾਊਨ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।
- Claim Review : Work at Home Health minister of India
- Claimed By : FB User- Manohar Lal Aggarwal
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...