ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਤਸਵੀਰ ਵਾਰਾਣਸੀ ਦੀ ਨਹੀਂ, ਦਿੱਲੀ ਦੀ ਹੈ। ਇਸਨੂੰ ਗੁੰਮਰਾਹ ਕਰਨ ਵਾਲੇ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ‘ਤੇ ਖਰਾਬ ਸੜਕ ਅਤੇ ਡ੍ਰੇਨੇਜ ਸਿਸਟਮ ਨੂੰ ਦਿਖਾਉਂਦੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸਨੂੰ ਵਾਰਾਣਸੀ ਦੀ ਤਸਵੀਰ ਦੱਸਿਆ ਜਾ ਰਿਹਾ ਹੈ। ਵਿਸ਼ਵਾਸ ਟੀਮ ਨੂੰ ਕੁਝ ਯੂਜ਼ਰ ਦੀ ਤਰਫੋਂ ਫ਼ੈਕ੍ਟ ਚੈਕਿੰਗ ਵਹਟਸਪ ਚੈਟਬੋਟ ‘ਤੇ ਇਹ ਤਸਵੀਰ ਮਿਲੀ ਅਤੇ ਇਸਦੇ ਫ਼ੈਕ੍ਟ ਚੈਕ ਲਈ ਮੰਗ ਕੀਤੀ ਗਈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗੁੰਮਰਾਹ ਕਰਨ ਵਾਲਾ ਸਾਬਤ ਹੋਇਆ ਹੈ। ਦਿੱਲੀ ਦੇ ਸੰਗਮ ਵਿਹਾਰ ਦੀ ਇੱਕ ਸਾਲ ਪੁਰਾਣੀ ਤਸਵੀਰ ਨੂੰ ਵਾਰਾਣਸੀ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
ਜਿਤੇਂਦਰ ਯਾਦਵ ਨਾਂ ਦੇ ਫੇਸਬੁੱਕ ਯੂਜ਼ਰ ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਇਆ ਲਿਖਿਆ: “बनारस को bjp सरकार ने लंदन बना दिया है”
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਇਸ ਤਸਵੀਰ ‘ਤੇ ਗੂਗਲ ਰਿਵਰਸ ਇਮੇਜ ਸਰਚ ਟੂਲ ਦਾ ਇਸਤੇਮਾਲ ਕੀਤਾ। ਸਾਨੂੰ ਕਈ ਟਵਿੱਟਰ ਯੂਜ਼ਰ ਦੀ ਪੋਸਟ ਮਿਲੀਆਂ। ਸਾਨੂੰ ਦਿੱਲੀ ਭਾਜਪਾ ਦੇ ਨੇਤਾ ਵਿਜੇਯ ਗੋਯਲ ਦਾ 9 ਜਨਵਰੀ ਦਾ ਇੱਕ ਟਵੀਟ ਮਿਲਿਆ। ਇਸ ਟਵੀਟ ਵਿਚ ਵੀ ਕਈ ਤਸਵੀਰਾਂ ਨਾਲ ਇਹ ਤਸਵੀਰ ਵੀ ਸ਼ੇਅਰ ਕਰ ਦਿੱਲੀ ਦੀ ਸਰਕਾਰ ‘ਤੇ ਤੰਜ ਕਸਿਆ ਗਿਆ ਸੀ। ਇਸ ਟਵੀਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਇਸੇ ਤਰ੍ਹਾਂ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਦਾ ਵੀ 9 ਜਨਵਰੀ ਦਾ ਹੀ ਇੱਕ ਟਵੀਟ ਮਿਲਿਆ। ਇਸ ਟਵੀਟ ਵਿਚ ਵੀ ਇਹ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ, ‘ਦਿੱਲੀ ਨੂੰ ਲੰਡਨ ਬਣਾਉਣ ਦੀ ਅਰਵਿੰਦ ਕੇਜਰੀਵਾਲ ਦੇ ਵਾਦੇ ਦੀ ਕੁਝ ਤਸਵੀਰਾਂ।’ ਇਸ ਟਵੀਟ ਨੂੰ ਇਥੇ ਵੇਖਿਆ ਜਾ ਸਕਦਾ ਹੈ।
ਅਸੀਂ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਇਸ ਤਸਵੀਰ ਨੂੰ ਜ਼ੂਮ ਕਰ ਇਸਨੂੰ ਠੀਕ ਨਾਲ ਵੇਖਿਆ। ਇਸ ਤਸਵੀਰ ਵਿਚ ਸਾਨੂੰ ਦੁਕਾਨ ਦੇ 2 ਬੋਰਡ ਨਜ਼ਰ ਆਏ। ਇੱਕ ਬੋਰਡ ‘ਤੇ Aryan Footwear ਅਤੇ ਦੂਜੇ ‘ਤੇ Ansh Cake Palace ਲਿਖਿਆ ਦਿੱਸਿਆ। ਅਸੀਂ ਇਨ੍ਹਾਂ ਦੋਵੇਂ ਨਾਂ ਨੂੰ ਗੂਗਲ ‘ਤੇ ਸਰਚ ਕੀਤਾ। ਸਾਨੂੰ ਇਹ ਦੋਵੇਂ ਦਿੱਲੀ ਦੇ ਸੰਗਮ ਵਿਹਾਰ ਦੇ ਪਤੇ ਤੋਂ ਮਿਲੀਆਂ। ਸਾਨੂੰ ਇੰਟਰਨੈੱਟ ਤੋਂ ਹੀ Aryan Footwear ਦਾ ਨੰਬਰ ਵੀ ਮਿਲਿਆ। ਇਸ ਨੰਬਰ ‘ਤੇ ਸਾਡੀ ਗੱਲ Aryan Footwear ਦੇ ਰਾਜੇਂਦਰ ਗੁਪਤਾ ਨਾਲ ਹੋਈ। ਅਸੀਂ ਉਨ੍ਹਾਂ ਨੂੰ ਵਾਇਰਲ ਤਸਵੀਰ ਭੇਜੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਦਿੱਲੀ ਦੇ ਸੰਗਮ ਵਿਹਾਰ ਦੀ ਤਸਵੀਰ ਹੈ ਅਤੇ ਇਹ ਹਾਲਤ ਠੀਕ ਉਨ੍ਹਾਂ ਦੇ ਦੁਕਾਨ ਦੇ ਸਾਹਮਣੇ ਦੀ ਹੈ। ਰਾਜੇਂਦਰ ਗੁਪਤਾ ਮੁਤਾਬਕ, ਅੱਜ ਵੀ ਇਸ ਸੜਕ ਦਾ ਹਾਲ ਖਰਾਬ ਹੀ ਹੈ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Jitendra Yadav ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਤਸਵੀਰ ਵਾਰਾਣਸੀ ਦੀ ਨਹੀਂ, ਦਿੱਲੀ ਦੀ ਹੈ। ਇਸਨੂੰ ਗੁੰਮਰਾਹ ਕਰਨ ਵਾਲੇ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।