Fact Check: ਵਾਇਰਲ ਹੋ ਰਹੀ ਤਸਵੀਰ ਰਾਹੁਲ ਗਾਂਧੀ ਦੇ ਜਾਲੌਰ ਰੈਲੀ ਦੀ ਨਹੀਂ, 2013 ਵਿਚ ਹਰਿਆਣਾ ਵਿਚ ਹੋਈ ਕਾਂਗਰਸ ਦੀ ਰੈਲੀ ਦੀ ਹੈ

ਨਵੀਂ ਦਿੱਲੀ, (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਰਾਜਸਥਾਨ ਦੇ ਜਾਲੌਰ ਵਿਚ ਹੋਈ ਕਾਂਗਰਸ ਦੀ ਰੈਲੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ”ਭਾਰੀ ਭੀੜ” ਨੂੰ ਦਿਖਾਉਂਦੀਆਂ ਦੋ ਤਸਵੀਰਾਂ ਦੇ ਜ਼ਰੀਏ ਦਾਅਵਾ ਕੀਤਾ ਗਿਆ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੁਣਨ ਦੇ ਲਈ ਰਾਜਸਥਾਨ ਦੇ ਜਾਲੌਰ ਵਿਚ ”6 ਲੱਖ ਲੋਕਾਂ ਦਾ ਜਨਸੈਲਾਬ ਉਮੜ” ਪਿਆ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਸਾਬਿਤ ਹੁੰਦਾ ਹੈ। ਜਿਨ੍ਹਾਂ ਤਸਵੀਰਾਂ ਨੂੰ ਜਾਲੌਰ ਵਿਚ ਹੋਈ ਕਾਂਗਰਸ ਦੀ ਰੈਲੀ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਪੁਰਾਣੀਆਂ ਤਸਵੀਰਾਂ ਹਨ ਅਤੇ ਅਜਿਹੇ ਹੀ ਮਿਲਦੇ-ਜੁਲਦੇ ਦਾਅਵਿਆਂ ਦੇ ਨਾਲ ਵਾਇਰਲ ਹੋ ਚੁੱਕੀਆਂ ਹਨ।

ਕੀ ਹੈ ਵਾਇਰਲ ਪੋਸਟ ਵਿਚ?

ਵਾਇਰਲ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ, ‘# ਰਾਜਸਥਾਨ ਦੀ ਧਰਤੀ # ਜਾਲੌਰ ਵਿਚ ਇਤਿਹਾਸ ਰਚ ਦਿੱਤਾ ਗਿਆ ਅੱਜ 6 ਲੱਖ ਲੋਕਾਂ ਦਾ ਜਨਸੈਲਾਬ ਉਮੜ ਪਿਆ # ਰਾਹੁਲ_ਗਾਂਧੀ ਨੂੰ ਸੁਣਨ ਦੇ ਲਈ         ਜੈ ਕਾਗਰਸ।’

ਫੇਸਬੁੱਕ (Facebook) ‘ਤੇ ਇਹ ਪੋਸਟ ਅਨਿਲ ਡਡਵਾਲ (Anil Dadwal) ਨੇ ਪੋਸਟ ਕੀਤਾ ਹੈ। ਫੇਸਬੁੱਕ ‘ਤੇ ਹੋਰ ਯੂਜ਼ਰਸ ਵੀ ਇਨਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਬਰਾਬਰ ਦਾਅਵਾ ਕਰ ਰਹੇ ਹਨ।

ਪੜਤਾਲ:

ਸੋਸ਼ਲ ਮੀਡੀਆ ‘ਤੇ ਜੋ ਤਸਵੀਰ ਵਾਇਰਲ ਹੋ ਰਹੀ ਹੈ, ਉਹ ਦਰਅਸਲ ਰਾਜਸਥਾਨ ਵਿਚ ਹੋਈ ਰੈਲੀ ਦੀ ਨਾ ਹੋ ਕੇ ਹਰਿਆਣਾ ਵਿਚ ਹੋਈ ਰੈਲੀ ਦੀ ਹੈ। ਰੀਵਰਸ ਇਮੇਜ ਦੇ ਜ਼ਰੀਏ ਸਾਨੂੰ ਪਤਾ ਲੱਗਾ ਕਿ ਇਹ ਤਸਵੀਰ ਅਕਤੂਬਰ 2018 ਵਿਚ ਰਾਹੁਲ ਗਾਂਧੀ ਦੀ ”ਬੀਕਾਨੇਰ ਰੈਲੀ ਵਿਚ ਉਮੜੀ ਇਤਿਹਾਸਿਕ ਭੀੜ” ਦੇ ਦਾਅਵੇ ਦੇ ਨਾਲ ਵਾਇਰਲ ਹੋ ਚੁੱਕੀ ਹੈ।

ਦਰਅਸਲ ਜਿੰਨਾਂ ਦੋ ਤਸਵੀਰਾਂ ਨੂੰ ਰਾਜਸਥਾਨ ਦੇ ਜਾਲਨਾ ਵਿਚ ਹੋਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ 10 ਨਵੰਬਰ 2013 ਨੂੰ ਹਰਿਆਣਾ ਦੇ ਸੋਨੀਪਤ ਵਿਚ ਕਾਂਗਰਸ ਦੀ ਰੈਲੀ ਦੀ ਹੈ।

10 ਨਵੰਬਰ 2013 ਨੂੰ ਹਰਿਆਣਾ ਦੇ ਸੋਨੀਪਤ ਦੇ ਗੋਹਾਣਾ ਵਿਚ ਰਾਜ ਦੇ ਤੱਤਕਾਲੀਨ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ”ਹਰਿਆਣਾ ਸ਼ਕਤੀ ਰੈਲੀ” ਨੂੰ ਸੰਬੋਧਿਤ ਕੀਤਾ ਸੀ। ਇਸ ਰੈਲੀ ਦਾ ਆਯੋਜਨ ਹੁੱਡਾ ਸਰਕਾਰ ਦੇ ਪਿਛਲੇ 9 ਸਾਲ ਦੇ ਕਾਰਜਕਾਲ ਦੇ ਦੌਰਾਨ ਹੋਈਆਂ ਉਪਲਬਧੀਆਂ ਦਾ ਪ੍ਰਦਰਸ਼ਨ ਕਰਨ ਦੇ ਲਈ ਕੀਤਾ ਗਿਆ ਸੀ। ਹੁੱਡਾ ਸਰਕਾਰ ਦੇ ਦੂਸਰੇ ਕਾਰਜਕਾਲ ਦੇ ਚਾਰ ਸਾਲ ਪੂਰੇ ਹੋਣ ਦੇ ਮੌਕੇ ‘ਤੇ ਇਸ ਰੈਲੀ ਦਾ ਆਯੋਜਨ ਕੀਤਾ ਸੀ।

ਇਨ੍ਹਾਂ ਦੋਵਾਂ ਤਸਵੀਰਾਂ ਵਿਚ 10 ਨਵੰਬਰ, 2013 ਨੂੰ ਸੋਨੀਪਤ ਦੇ ਗੋਹਾਣਾ ਵਿਚ ਰਾਜ ਦੇ ਤੱਤਕਾਲੀਨ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੀ ਰੈਲੀ ਦੀਆਂ ਤਸਵੀਰਾਂ ਦੇ ਏਰੀਅਲ ਵਿਊ (Aerial View) ਨੂੰ ਦੇਖਿਆ ਜਾ ਸਕਦਾ ਹੈ।

ਇਸ ਦੇ ਬਾਅਦ ਅਸੀਂ ਨਿਊਜ਼ ਸਰਚ ਦੀ ਮਦਦ ਨਾਲ ਰਾਜਸਥਾਨ ਦੇ ਜਾਲੌਰ ਵਿਚ ਹੋਈ ਕਾਂਗਰਸ ਦੀ ਰੈਲੀ ਦੀ ਖਬਰ ਨੂੰ ਤਲਾਸ਼ਣ ਦੀ ਕੋਸ਼ਿਸ਼ ਕੀਤੀ। ਕਾਂਗਰਸ ਦੇ ਅਧਿਕਾਰਿਕ ਫੇਸਬੁੱਕ (Facebook) ਹੈਂਡਲ ਅਤੇ ਟਵਿੱਟਰ (Twitter) ਹੈਂਡਲ ਦੋਵਾਂ ਤੇ ਰਾਹੁਲ ਗਾਂਧੀ ਦੇ ਇਸ ਭਾਸ਼ਣ ਨੂੰ ਲਾਈਵ ਕੀਤਾ ਗਿਆ ਹੈ।

ਨਤੀਜਾ: ਸਾਡੀ ਪੜਤਾਲ ਵਿਚ ਰਾਹੁਲ ਗਾਂਧੀ ਦੇ ਜਾਲੌਰ ਰੈਲੀ ਨੂੰ ਲੈ ਕੇ ਵਾਇਰਲ ਹੋ ਤਸਵੀਰ ਗਲਤ ਸਾਬਿਤ ਹੁੰਦੀ ਹੈ। ਜਿਨ੍ਹਾਂ ਤਸਵੀਰਾਂ ਨੂੰ ਜਾਲੌਰ ਰੈਲੀ ਦਾ ਦੱਸ ਦੇ ਵਾਇਰਲ ਕੀਤਾ ਜਾ ਰਿਹਾ ਹੈ, ਉਹ 2013 ਵਿਚ ਹਰਿਆਣਾ ਦੇ ਤੱਤਕਾਲੀਨ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੀ ਸੋਨੀਪਤ ਵਿਚ ਹੋਈ ਰੈਲੀ ਦੀ ਤਸਵੀਰ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts