Fact Check : ਆਮ ਆਦਮੀ ਪਾਰਟੀ ਦੀ ਰੈਲੀ ਦੀ ਇਹ ਤਸਵੀਰ ਹੈ ਪੁਰਾਣੀ, ਗੁਮਰਾਹਕੁੰਨ ਦਾਅਵੇ ਨਾਲ ਕੀਤੀ ਜਾ ਰਹੀ ਹੈ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2017 ਵਿਚ ਆਪ ਦੁਆਰਾ ਕੀਤੀ ਇਨਕਲਾਬ ਰੈਲੀ ਦੀ ਹੈ। ਹੁਣ ਪੁਰਾਣੀ ਰੈਲੀ ਦੀ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ਵਿੱਚ ਵੱਡੀ ਤਦਾਦ ਵਿੱਚ ਲੋਕਾਂ ਦੇ ਹੁਜੂਮ ਨੂੰ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਭੀੜ ਆਮ ਆਦਮੀ ਪਾਰਟੀ ਦੀ ਹਾਲੀਆ ਰੈਲੀ ਦੀ ਹੈ। ਸੋਸ਼ਲ ਮੀਡਿਆ ਤੇ ਯੂਜ਼ਰਸ ਇਸ ਤਸਵੀਰ ਨੂੰ ਹਾਲੀਆ ਪੰਜਾਬ ਚੋਣਾਂ ਨਾਲ ਜੋੜਦੇ ਹੋਏ ਸ਼ੇਅਰ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਇਸਨੂੰ ਭ੍ਰਮਕ ਪਾਇਆ। ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2017 ਵਿੱਚ ਆਪ ਦੁਆਰਾ ਕੀਤੀ ਇਨਕਲਾਬ ਰੈਲੀ ਦੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ” Endless Bawa ” ਨੇ 12 ਫਰਵਰੀ ਨੂੰ ਇਹ ਤਸਵੀਰ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ “ਅੱਡੀ ਚੋਟੀ ਦਾ ਜ਼ੋਰ ਲਾ ਲੈਣ ਅਕਾਲੀ ਕਾਂਗਰਸੀ ਸੱਤ ਜਨਮਾਂ ਤੱਕ ਐਨਾ ਇਕੱਠ ਨੀ ਕਰਵਾ ਸਕਦੇ
ਵਾਹ ਮਾਨਾਂ ਜਿਉਂਦਾ ਰਹਿ ਸਾਡੀ ਉਮਰ ਵੀ ਲੱਗ‌‌ ਜੇ ਤੈਨੂੰ ❤️
ਆਜੋ ਚੱਮਚਿਓ ਲੈਣਾ ਪੰਗਾ 🖕🖕🖕”

ਅਜਿਹੇ ਹੀ ਇੱਕ ਹੋਰ ਯੂਜ਼ਰ ” Sukhjinder Singh Sandhu “ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ” ਅੱਡੀ ਚੋਟੀ ਦਾ ਜ਼ੋਰ ਲਾ ਲੈਣ ਅਕਾਲੀ ਕਾਂਗਰਸੀ ਸੱਤ ਜਨਮਾਂ ਤੱਕ ਐਨਾ ਇਕੱਠ ਨੀ ਕਰਵਾ ਸਕਦੇ!😘😎✌ਵੀਰੋ ਸੋਚ-ਸਮਝ ਕੇ ਵੋਟ ਪਾਉਣਾ ਇਸ ਵਾਰ”

ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਅਤੇ ਉਸਦੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿੱਚ ਅਪਲੋਡ ਕਰ ਕੇ ਸਰਚ ਕੀਤਾ। ਸਰਚ ਦੌਰਾਨ ਸਾਨੂੰ ਵਾਇਰਲ ਤਸਵੀਰ ਫੇਸਬੁੱਕ ਪੇਜ ” ਮਾਂ ਬੋਲੀ ਪੰਜਾਬੀ ” ਤੇ 23 ਜਨਵਰੀ 2017 ਨੂੰ ਅਪਲੋਡ ਮਿਲੀ।

ਅਜਿਹੇ ਹੀ ਇੱਕ ਹੋਰ ਫੇਸਬੁੱਕ ਪੇਜ “Youngster Youth Of Aam Admi Party YYAAP ” ਨੇ 13,ਜਨਵਰੀ 2017 ਨੂੰ ਇਹ ਫੋਟੋ ਸ਼ੇਅਰ ਕੀਤੀ ਹੈ। Bhagwant Mann Fan Club ਪੇਜ ਤੇ 2 ਜਨਵਰੀ 2017 ਨੂੰ ਇਸ ਨਾਲ ਜੁੜੀਆਂ ਬਹੁਤ ਸਾਰੀਆਂ ਤਸਵੀਰਾਂ ਸਾਨੂੰ ਮਿਲੀਆ।

ਸਾਨੂੰ ਆਪਣੀ ਸਰਚ ਦੌਰਾਨ ਭਗਵੰਤ ਮਾਨ ਦੁਆਰਾ 2 ਜਨਵਰੀ 2017 ਨੂੰ ਕੀਤਾ ਇੱਕ ਟਵੀਟ ਮਿਲਿਆ। ਟਵੀਟ ਵਿੱਚ ਸਾਨੂੰ ਇਸ ਨਾਲ ਜੁੜੀਆਂ ਕਈ ਤਸਵੀਰਾਂ ਮਿਲੀਆਂ। ਭਗਵੰਤ ਮਾਨ ਦੁਆਰਾ ਕੀਤੇ ਗਏ ਟਵੀਟ ਨੂੰ ਅਸੀਂ ਗੌਰ ਨਾਲ ਦੇਖਿਆ ਤੇ ਪਾਇਆ ਕਿ ਸੋਸ਼ਲ ਮੀਡੀਆ ਉੱਪਰ ਵਾਇਰਲ ਤਸਵੀਰ ਅਤੇ ਭਗਵੰਤ ਮਾਨ ਦੁਆਰਾ ਸਾਲ 2017 ਵਿੱਚ ਕੀਤੇ ਗਏ ਟਵੀਟ ਨਾਲ ਸ਼ੇਅਰ ਕੀਤੀਆ ਤਸਵੀਰਾਂ ਚ ਕਾਫ਼ੀ ਸਾਮਾਨਤਾਵਾਂ ਸਨ। ਟਵੀਟ ਨੂੰ ਹੇਂਠਾ ਦੇਖਿਆ ਜਾ ਸਕਦਾ ਹੈ।

AAP Punjab ਦੇ ਅਧਿਕਾਰਿਤ ਟਵੀਟਰ ਅਕਾਊਂਟ ਤੇ ਵੀ ਤੁਸੀਂ 2 ਜਨਵਰੀ 2017 ਨੂੰ ਸ਼ੇਅਰ ਕੀਤੀ ਗਈ ਇਹਨਾਂ ਤਸਵੀਰਾਂ ਨੂੰ ਦੇਖ ਸਕਦੇ ਹੋ

ਵੱਧ ਜਾਣਕਾਰੀ ਲਈ ਅਸੀਂ ਬਰਨਾਲਾ ਦੇ ਪੰਜਾਬੀ ਜਾਗਰਣ ਦੇ ਜ਼ਿਲਾ ਇਨਚਾਰਜ ਯਾਦਵਿੰਦਰ ਸਿੰਘ ਭੁੱਲਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਸਗੋ ਪੁਰਾਣੀ ਹੈ। ਇੱਥੇ ਹਾਲੀਆ ਆਮ ਆਦਮੀ ਪਾਰਟੀ ਦੀ ਕੋਈ ਵੱਡੀ ਰੈਲੀ ਨਹੀਂ ਹੋਈ ਹੈ, ਵਾਇਰਲ ਤਸਵੀਰ ਬਹੁਤ ਪੁਰਾਣੀ ਹੈ।

ਵਿਸ਼ਵਾਸ ਨਿਊਜ਼ ਸੁਤੰਤਰ ਤੌਰ ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਫੋਟੋ ਕਦੋਂ ਦੀ ਹੈ, ਪਰ ਇਹ ਸਾਫ ਹੈ ਕਿ ਫੋਟੋ ਪੁਰਾਣੀ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਫੋਟੋ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਇਸ ਤੋਂ ਪਤਾ ਲੱਗਿਆ ਕਿ ਯੂਜ਼ਰ ਮੋਗਾ ਦਾ ਰਹਿਣ ਵਾਲਾ ਹੈ। ਯੂਜ਼ਰ ਨੂੰ 75 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2017 ਵਿਚ ਆਪ ਦੁਆਰਾ ਕੀਤੀ ਇਨਕਲਾਬ ਰੈਲੀ ਦੀ ਹੈ। ਹੁਣ ਪੁਰਾਣੀ ਰੈਲੀ ਦੀ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts