Fact Check: ਲਖਨਊ ਹਿੰਸਾ ਦੀ ਪੁਰਾਣੀ ਤਸਵੀਰ ਦਿੱਲੀ ਦੰਗਿਆਂ ਦੇ ਨਾਂ ਤੋਂ ਹੋ ਰਹੀ ਹੈ ਵਾਇਰਲ

ਇਹ ਤਸਵੀਰ ਦਿੱਲੀ ਦੀ ਨਹੀਂ ਬਲਕਿ ਲਖਨਊ ਦੀ ਹੈ। ਇਹ ਤਸਵੀਰ 19 ਦਸੰਬਰ 2019 ਦੀ ਹੈ ਜਦੋਂ ਉੱਤਰ ਪ੍ਰਦੇਸ਼ ਦੇ ਲਖਨਊ ਵਿਚ CAA ਅਤੇ NRC ਖਿਲਾਫ ਹਿੰਸਾ ਭੜਕ ਗਈ ਸੀ।

Fact Check: ਲਖਨਊ ਹਿੰਸਾ ਦੀ ਪੁਰਾਣੀ ਤਸਵੀਰ ਦਿੱਲੀ ਦੰਗਿਆਂ ਦੇ ਨਾਂ ਤੋਂ ਹੋ ਰਹੀ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਦਿੱਲੀ ਵਿਚ ਹੋਏ ਦੰਗਿਆਂ ਵਿਚਕਾਰ ਇੱਕ ਪੁਲਿਸ ਦੇ ਜਵਾਨ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਕੁਝ ਯੂਜ਼ਰ ਨੇ ਦਾਅਵਾ ਕੀਤਾ ਕਿ ਇਹ ਤਸਵੀਰ ਦਿੱਲੀ ਦੀ ਹੈ। ਇਸਦੇ ਵਿਚ ਇੱਕ ਪੁਲਿਸ ਦੇ ਜਵਾਨ ਨੂੰ ਪੱਥਰਬਾਜ਼ੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵਿਸ਼ਵਾਸ ਨਿਊਜ਼ ਨੇ ਜਦੋਂ ਇਸ ਤਸਵੀਰ ਦੀ ਜਾਂਚ ਕੀਤੀ ਤਾਂ ਸਾਨੂੰ ਪਤਾ ਚਲਿਆ ਕਿ ਵਾਇਰਲ ਪੋਸਟ ਦਾ ਦਾਅਵਾ ਫਰਜ਼ੀ ਹੈ। ਅਸਲ ਵਿਚ 19 ਦਸੰਬਰ 2019 ਨੂੰ ਯੂਪੀ ਦੀ ਰਾਜਧਾਨੀ ਲਖਨਊ ਵਿਚ CAA ਅਤੇ NRC ਖਿਲਾਫ ਹਿੰਸਾ ਭੜਕ ਗਈ ਸੀ। ਵਾਇਰਲ ਤਸਵੀਰ ਓਸੇ ਦੌਰਾਨ ਦੀ ਹੈ। ਹੁਣ ਕੁਝ ਯੂਜ਼ਰ ਲਖਨਊ ਦੀ ਤਸਵੀਰ ਨੂੰ ਦਿੱਲੀ ਦੰਗੇ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Munshi Rasid” ਨੇ ਪੁਲਿਸ ਵਾਲੇ ਦੀ ਇੱਕ ਤਸਵੀਰ ਨੂੰ ਅਪਲੋਡ ਕੀਤਾ ਜਿਸਦੇ ਉੱਤੇ ਲਿਖਿਆ ਹੋਇਆ ਸੀ: दंगाईयो के साथ दिल्ली पुलिस फूल एक्शन में

ਪੋਸਟ ਦਾ ਆਰਕਾਇਵਡ ਵਰਜ਼ਨ

ਪੜਤਾਲ

ਤਸਵੀਰ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ 20 ਦਸੰਬਰ 2019 ਨੂੰ ਪ੍ਰਕਾਸ਼ਿਤ ਕੀਤਾ ਗਿਆ India Times ਦਾ ਇੱਕ ਨਿਊਜ਼ ਆਰਟੀਕਲ ਮਿਲਿਆ ਜਿਸਦੇ ਵਿਚ ਇਸ ਤਸਵੀਰ ਦਾ ਇਸਤੇਮਾਲ ਕਿਤਾ ਗਿਆ ਸੀ। ਇਸ ਆਰਟੀਕਲ ਦੀ ਹੇਡਲਾਈਨ ਸੀ: “India Will Unite Again For Second Consecutive Day And Protest Against Citizenship Act”

ਖਬਰ ਵਿਚ ਇਸਤੇਮਾਲ ਕੀਤੀ ਗਈ ਇਸ ਤਸਵੀਰ ਵਿਚ ਪੁਲਿਸ ਵਾਲੇ ਦੇ ਪਿੱਛੇ ਇੱਕ ਫਾਰਮੇਸੀ ਦੀ ਦੁਕਾਨ ਦਾ ਬੋਰਡ ਨਜ਼ਰ ਆ ਰਿਹਾ ਹੈ ਜਿਸਦੇ ਉੱਤੇ ਲਿਖਿਆ ਹੋਇਆ ਹੈ “ਸ਼ੁਕਲਾ ਮੇਡੀਕਲਸ” ਅਤੇ ਬੋਰਡ ਵਿਚ ਦੁਕਾਨ ਦਾ ਪਤਾ ਲਿਖਿਆ ਗਿਆ ਹੈ “ਖਦਰਾ ਚੁਗੀ, ਸਿਤਾਪੂਰ ਰੋਡ, ਲਖਨਊ-20”

ਸਾਨੂੰ ਰਿਵਰਸ ਇਮੇਜ ਸਰਚ ਵਿਚ 13 ਫਰਵਰੀ 2020 ਨੂੰ ਪ੍ਰਕਾਸ਼ਿਤ Scroll.in ਦੀ ਖਬਰ ਦਾ ਇੱਕ ਲਿੰਕ ਮਿਲਿਆ ਜਿਸਦੇ ਵਿਚ ਇਸ ਤਸਵੀਰ ਨਾਲ ਕੈਪਸ਼ਨ ਲਿਖਿਆ ਗਿਆ ਸੀ: “Police throw stones at protesters during demonstrations against India’s new citizenship law in Lucknow on December 19. | AFP”

ਕੈਪਸ਼ਨ ਅਨੁਸਾਰ ਵੀ ਇਹ ਤਸਵੀਰ ਲਖਨਊ ਦੀ ਹੈ ਅਤੇ 19 ਦਸੰਬਰ 2019 ਦੀ ਦੱਸੀ ਜਾ ਰਹੀ ਹੈ। ਇਸ ਤਸਵੀਰ ਦਾ ਕਰੈਡਿਟ AFP ਨਿਊਜ਼ ਏਜੰਸੀ ਨੂੰ ਦਿੱਤਾ ਗਿਆ ਹੈ।

ਹੁਣ ਅਸੀਂ ਗੂਗਲ ਮੈਪ ਦੀ ਮਦਦ ਨਾਲ ਇਸ ਦੁਕਾਨ ਦਾ ਪਤਾ ਲਗਾਇਆ। ਇਸ ਦੁਕਾਨ ਦਾ ਪੂਰਾ ਪਤਾ ਗੂਗਲ ਮੈਪ ਅਨੁਸਾਰ ਹੈ “ਪੱਕਾ ਪੁਲ, ਸਿਤਾਪੂਰ ਰੋਡ, ਇਰਾਦਤ ਨਗਰ, ਲਖਨਊ, ਉੱਤਰ ਪ੍ਰਦੇਸ਼ 226020”

ਗੂਗਲ ਮੈਪ ਦੀ ਮਦਦ ਤੋਂ ਸਾਨੂੰ ਇਸ ਦੁਕਾਨ ਦੇ ਮਾਲਿਕ ਦਾ ਵੀ ਨੰਬਰ ਮਿਲ ਗਿਆ। ਅਸੀਂ ਇਸ ਤਸਵੀਰ ਨੂੰ ਲੈ ਕੇ ਸ਼ੁਕਲਾ ਮੇਡੀਲਕਸ ਦੇ ਮਾਲਿਕ ਯੋਗੇਂਦਰ ਸ਼ੁਕਲਾ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਤਸਵੀਰ ਉਨ੍ਹਾਂ ਦੇ ਦੁਕਾਨ ਦੇ ਸਾਹਮਣੇ ਦੀ ਹੈ ਦਿੱਲੀ ਦੀ ਨਹੀਂ। ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰ ਦਸੰਬਰ 2019 ਦੀ ਹੈ ਜਦੋਂ ਲਖਨਊ ਵਿਚ CAA ਅਤੇ NRC ਖਿਲਾਫ ਹਿੰਸਾ ਭੜਕ ਗਈ ਸੀ।

ਦੁਕਾਨ ਦੇ ਮਾਲਿਕ ਯੋਗੇਂਦਰ ਸ਼ੁਕਲਾ ਨੇ ਸਾਡੇ ਨਾਲ ਦੁਕਾਨ ਦੀ ਹਾਲੀਆ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਸਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।

ਇਹ ਗੱਲ ਸਾਫ ਹੋ ਗਈ ਸੀ ਕਿ ਦਿੱਲੀ ਪੁਲਿਸ ਦੇ ਨਾਂ ਤੋਂ ਵਾਇਰਲ ਹੋ ਰਹੀ ਇਹ ਤਸਵੀਰ ਲਖਨਊ ਦੀ ਹੈ ਅਤੇ ਫਰਜ਼ੀ ਦਾਅਵੇ ਨਾਲ ਵਾਇਰਲ ਹੋ ਰਹੀ ਹੈ। ਹੁਣ ਅਸੀਂ ਇਸ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ “Munshi Rasid” ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਯੂਜ਼ਰ ਕਲਕੱਤਾ ਵਿਚ ਰਹਿੰਦਾ ਹੈ ਅਤੇ ਇੱਕ ਖਾਸ ਵਿਚਾਰਧਾਰਾ ਦਾ ਸਮਰਥਕ ਲਗਦਾ ਹੈ।

ਨਤੀਜਾ: ਇਹ ਤਸਵੀਰ ਦਿੱਲੀ ਦੀ ਨਹੀਂ ਬਲਕਿ ਲਖਨਊ ਦੀ ਹੈ। ਇਹ ਤਸਵੀਰ 19 ਦਸੰਬਰ 2019 ਦੀ ਹੈ ਜਦੋਂ ਉੱਤਰ ਪ੍ਰਦੇਸ਼ ਦੇ ਲਖਨਊ ਵਿਚ CAA ਅਤੇ NRC ਖਿਲਾਫ ਹਿੰਸਾ ਭੜਕ ਗਈ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts