Fact Check: ਮ੍ਰਿਤਕ ਮਾਂ ਨਾਲ ਲਿਪਟਕੇ ਦੁੱਧ ਪੀਂਦੇ ਬੱਚੇ ਦੀ ਤਸਵੀਰ ਦਾ ਲਾਕਡਾਊਨ ਨਾਲ ਨਹੀਂ ਹੈ ਕੋਈ ਸਬੰਧ
ਮ੍ਰਿਤਕ ਮਾਂ ਨਾਲ ਲਿਪਟਕੇ ਦੁੱਧ ਪੀਂਦੇ ਬੱਚੇ ਦੀ ਵਾਇਰਲ ਹੋ ਰਹੀ ਤਸਵੀਰ 2017 ਵਿਚ ਮੱਧ ਪ੍ਰਦੇਸ਼ ਦੇ ਦਾਮੋਹ ਜਿਲੇ ਵਿਚ ਹੋਈ ਇੱਕ ਘਟਨਾ ਨਾਲ ਸਬੰਧਿਤ ਹੈ, ਜਿਸਦਾ ਲਾਕਡਾਊਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
- By: Abhishek Parashar
- Published: Jun 15, 2020 at 06:56 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਤਸਵੀਰ ਵਿਚ ਮ੍ਰਿਤਕ ਮਾਂ ਨਾਲ ਲਿਪਟਕੇ ਦੁੱਧ ਪੀਂਦੇ ਬੱਚੇ ਨੂੰ ਵੇਖਿਆ ਜਾ ਸਕਦਾ ਹੈ। ਪਰਵਾਸੀ ਮਜਦੂਰਾਂ ਸੰਕਟ ਨਾਲ ਜੋੜ ਫੈਲਾਈ ਜਾ ਰਹੀ ਇਸ ਤਸਵੀਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੱਧ ਪ੍ਰਦੇਸ਼ ਦੇ ਦਾਮੋਹ ਦੀ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਵਾਇਰਲ ਹੋ ਰਹੀ ਤਸਵੀਰ ਲਾਕਡਾਊਨ ਨਾਲ ਸਬੰਧਿਤ ਨਹੀਂ ਹੈ। ਇਹ ਇੱਕ ਪੁਰਾਣੇ ਹਾਦਸੇ ਦੀ ਤਸਵੀਰ ਹੈ, ਜਿਸਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ ‘ਬਲਜੀਤ ਸਿੰਘ ਰਾੲੇ’ ਨੇ ਅਫਸੋਸ ਜਾਹਰ ਕਰਨ ਵਾਲੀ ਇਮੋਜੀ ਨਾਲ ਇਸ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”ਬਹੁਤ ਦੁੱਖਦ ਰੇਲਵੇ ਸਟੇਸ਼ਨ ਤੇ ਇਕ ਹੋਰ ਮਾਂ ਆਪਣੇ ਮਾਸੂਮ ਬੱਚੇ ਨੂੰ ਦੁੱਧ ਪਿਓੰਦਿਆ ਹੀ ਛੱਡ ਗਈ,,😥😥 ਕੁੱਜ ਦਿਨ ਪਹਿਲਾਂ ਹੀ ਇੱਕ ਇਹੋ ਜਿਹੀ ਘਟਨਾ ਵੇਖੀ ਸੀ ਇਹ ਦੂਸਰੀ ਘਟਨਾ ਹੈ,, #ਵਾਇਰਲ_ਐ Woman lay dead by railway tracks in MP’s Damoh, infant son tries to breastfeed #Viral”
ਪੜਤਾਲ
ਕੁਝ ਦਿਨਾਂ ਪਹਿਲਾਂ ਹੀ ਬਿਹਾਰ ਦੇ ਮੁਜੱਫਰਪੁਰ ਰੇਲਵੇ ਸਟੇਸ਼ਨ ‘ਤੇ ਪਏ ਔਰਤ ਦੇ ਲਾਵਾਰਿਸ ਸ਼ਵ ਦੀ ਸਾਹਮਣੇ ਆਈ ਸੀ, ਜਿੱਥੇ ਮਾਂ ਦੀ ਮੌਤ ਤੋਂ ਅਣਜਾਣ ਬੱਚਾ ਉਸਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਵਾਇਰਲ ਤਸਵੀਰ ਨੂੰ ਵੀ ਪਰਵਾਸੀ ਮਜਦੂਰਾਂ ਦੀ ਬੁਰੀ ਹਾਲਤ ਨਾਲ ਜੋੜ ਵਾਇਰਲ ਕੀਤਾ ਜਾ ਰਿਹਾ ਹੈ।
ਰਿਵਰਸ ਇਮੇਜ ਕਰਨ ‘ਤੇ ਸਾਨੂੰ ਆਪਣੀ ਪੜਤਾਲ ਦੌਰਾਨ ਇੰਡੀਆ ਟੁਡੇ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ, ਜਿਸਦੇ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ।
25 ਮਈ 2017 ਨੂੰ ਪ੍ਰਕਾਸ਼ਿਤ ਇਸ ਰਿਪੋਰਟ ਅਨੁਸਾਰ, ਇਹ ਤਸਵੀਰ ਮੱਧ ਪ੍ਰਦੇਸ਼ ਦੇ ਦਾਮੋਹ ਜਿਲੇ ਦੀ ਹੈ, ਜਿਥੇ ਰੇਲਵੇ ਟ੍ਰੈਕ ਦੇ ਨੇੜੇ ਇੱਕ ਬੱਚਾ ਆਪਣੀ ਮ੍ਰਿਤਕ ਮਾਂ ਦਾ ਦੁੱਧ ਪੀਣ ਦੀ ਕੋਸ਼ਿਸ਼ ਕਰ ਰਿਹਾ ਸੀ।
ਹਿੰਦੀ ਨਿਊਜ਼ ਚੈੱਨਲ ਨਿਊਜ਼ ਨੇਸ਼ਨ ਦੀ ਵੈੱਬਸਾਈਟ ‘ਤੇ ਵੀ ਇਸ ਰਿਪੋਰਟ ਨੂੰ ਵੇਖਿਆ ਜਾ ਸਕਦਾ ਹੈ। 25 ਮਈ 2017 ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ‘ਮੱਧ ਪ੍ਰਦੇਸ਼ ਤੋਂ ਦਿਲ ਦਹਿਲਾ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ। ਜਿਥੇ ਰੇਲਵੇ ਟ੍ਰੈਕ ਨੇੜੇ ਇੱਕ ਬੱਚਾ ਆਪਣੀ ਮ੍ਰਿਤਕ ਮਾਂ ਦਾ ਦੁੱਧ ਪੀਣ ਦੀ ਕੋਸ਼ਿਸ਼ ਕਰ ਰਿਹਾ ਹੈ।’
ਵਿਸ਼ਵਾਸ ਟੀਮ ਨੇ ਇਸਨੂੰ ਲੈ ਕੇ ਨਿਊਜ਼ ਨੇਸ਼ਨ ਚੈਨਲ ਦੇ ਅਸਾਈਨਮੈਂਟ ਡੈਸਕ ਪ੍ਰਭਾਰੀ ਪਵਨ ਕੁਮਾਰ ਨਾਲ ਸੰਪਰਕ ਕੀਤਾ। ਕੁਮਾਰ ਨੇ ਦੱਸਿਆ, ‘ਇਹ ਲਾਕਡਾਊਨ ਤੋਂ ਪਹਿਲੇ ਦੀ ਤਸਵੀਰ ਹੈ। 2017 ਵਿਚ ਮੱਧ ਪ੍ਰਦੇਸ਼ ਦੇ ਦਾਮੋਹ ਵਿਚ ਇਹ ਮੰਦ ਭਾਣੀ ਘਟਨਾ ਵਾਪਰੀ ਸੀ।’
ਕੋਰੋਨਾ ਵਾਇਰਸ ਦੇ ਵੱਧਦੇ ਸੰਕ੍ਰਮਣ ਦੀ ਰੋਕਥਾਮ ਲਈ ਦੇਸ਼ਭਰ ਵਿਚ ਲਾਕਡਾਊਨ ਦੇ ਪਹਿਲੇ ਚਰਣ ਦੀ ਘੋਸ਼ਣਾ 25 ਮਾਰਚ 2020 ਨੂੰ ਕੀਤੀ ਗਈ ਸੀ, ਜਿਹੜਾ ਪੰਜਵੇ ਚਰਣ ਵਿਚ 30 ਜੂਨ ਤੱਕ ਪ੍ਰਭਾਵੀ ਹੈ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਬਲਜੀਤ ਸਿੰਘ ਰਾੲੇ ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਮ੍ਰਿਤਕ ਮਾਂ ਨਾਲ ਲਿਪਟਕੇ ਦੁੱਧ ਪੀਂਦੇ ਬੱਚੇ ਦੀ ਵਾਇਰਲ ਹੋ ਰਹੀ ਤਸਵੀਰ 2017 ਵਿਚ ਮੱਧ ਪ੍ਰਦੇਸ਼ ਦੇ ਦਾਮੋਹ ਜਿਲੇ ਵਿਚ ਹੋਈ ਇੱਕ ਘਟਨਾ ਨਾਲ ਸਬੰਧਿਤ ਹੈ, ਜਿਸਦਾ ਲਾਕਡਾਊਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
- Claim Review : ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਤਸਵੀਰ ਵਿਚ ਮ੍ਰਿਤਕ ਮਾਂ ਨਾਲ ਲਿਪਟਕੇ ਦੁੱਧ ਪੀਂਦੇ ਬੱਚੇ ਨੂੰ ਵੇਖਿਆ ਜਾ ਸਕਦਾ ਹੈ। ਪਰਵਾਸੀ ਮਜਦੂਰਾਂ ਸੰਕਟ ਨਾਲ ਜੋੜ ਫੈਲਾਈ ਜਾ ਰਹੀ ਇਸ ਤਸਵੀਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੱਧ ਪ੍ਰਦੇਸ਼ ਦੇ ਦਾਮੋਹ ਦੀ ਹੈ।
- Claimed By : FB User- ਬਲਜੀਤ ਸਿੰਘ ਰਾੲੇ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...