ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਲੱਗਿਆ ਕਿ ਜਿਹੜੀ ਤਸਵੀਰ ਦੇ ਜਰੀਏ ਕੇਂਦਰ ਸਰਕਾਰ ਅਤੇ ਪਾਕਿਸਤਾਨ ‘ਤੇ ਨਿਸ਼ਨਾ ਕੀਤਾ ਜਾ ਰਿਹਾ ਹੈ, ਉਹ 2017 ਦੀ ਇੱਕ ਪੁਰਾਣੀ ਤਸਵੀਰ ਹੈ। ਇਸ ਤਸਵੀਰ ਦਾ ਅੱਜ ਦੇ ਸਮੇਂ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਨਹੀਂ ਹੈ। ਇਸ ਲਈ ਵਾਇਰਲ ਪੋਸਟ ਫਰਜੀ ਸਾਬਤ ਹੁੰਦਾ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਇੱਕ ਪਰਿਵਾਰ ਦੀ ਆਤਮਹੱਤਿਆ ਦੀ ਤਸਵੀਰ ਦੇ ਜਰੀਏ ਕੁਝ ਯੂਜ਼ਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧ ਰਹੇ ਹਨ। ਤਸਵੀਰ ਨੂੰ ਸਰਕਾਰੀ ਰਾਹਤਾਂ ਨਾਲ ਜੋੜਦੇ ਹੋਏ ਕੁਝ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਤਸਵੀਰ ਸਰਕਾਰੀ ਦਾਅਵਿਆਂ ਦੀ ਪੋਲ ਖੋਲ ਰਹੀ ਹੈ। ਕੁਝ ਯੂਜ਼ਰ ਤਾਂ ਇਸ ਤਸਵੀਰ ਦੇ ਬਹਾਨੇ ਪਾਕਿਸਤਾਨ ‘ਤੇ ਇਲਜ਼ਾਮ ਲਾਉਂਦੇ ਹੋਏ ਦਾਅਵਾ ਕਰ ਰਹੇ ਹਨ ਕਿ ਪਾਕਿਸਤਾਨ ਵਿਚ ਅਜਿਹਾ ਕੁਝ ਹਿੰਦੂਆਂ ਨਾਲ ਵੀ ਹੁੰਦਾ ਹੈ।
ਦੇਸ਼ਭਰ ਵਿਚ ਕੋਰੋਨਾ ਸੰਕਟ ਵਿਚਕਾਰ ਇਸ ਤਸਵੀਰ ਨੂੰ ਜਦੋਂ ਵਾਇਰਲ ਕੀਤਾ ਜਾਣ ਲੱਗਿਆ ਤਾਂ ਵਿਸ਼ਵਾਸ ਟੀਮ ਨੇ ਇਸਦੇ ਜਾਂਚ ਕੀਤੀ। ਸਾਨੂੰ ਪਤਾ ਚਲਿਆ ਕਿ 2017 ਵਿਚ ਰਾਜਸਥਾਨ ਦੇ ਜੋਧਪੁਰ ਵਿਚ ਇੱਕ ਪਿੰਡ ਵਿਚ ਪੂਰੇ ਪਰਿਵਾਰ ਨੇ ਆਤਮਹੱਤਿਆ ਕਰ ਲਈ ਸੀ। ਓਸੇ ਘਟਨਾ ਦੀ ਤਸਵੀਰ ਨੂੰ ਹੁਣ ਕੁਝ ਲੋਕ ਵਾਇਰਲ ਕਰ ਰਹੇ ਹਨ।
ਫੇਸਬੁੱਕ ਯੂਜ਼ਰ “G Preet Samra” ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਆ ਮੋਦੀ ਨੂੰ ਰਾਤ ਨੂੰ ਨੀਂਦ ਖਨੀ ਕਿਮੇ ਆ ਜਾਂਦੀਆਂ ਦੁਰਫਿਟੇ ਮੂਹ ਤੈਨੂੰ ਜੰਮਣ ਵਾਲੀ ਦੇ ਬੁਚੜਾ ਕੀ ਪੈਸਾ ਹਿਕ ਤੇ ਧਰਕੇ ਲੈਜੇ ਗਾ । ਇਹ ਆਤਮਹੱਤਿਆ ਨਹੀ ਵੀਰੋ ਮਜੂਦਾ ਸਰਕਾਰ ਵਲੋ ਕੀਤੇ ਗਏ ਕਤਲ ਹਨ। ਕਿਸੇ ਅਕਸੇ ਕਮਾਰ ਅਬਾਨੀ ਅਡਾਨੀਆ ਟਾਟਿਆ ਦਾ ਰਪੱਈਆ ਨਹੀ ਪੁਹਚਿਆ ਏਹਨਾ ਭੁੱਖ ਦੇ ਮਾਰੇ ਗਰੀਬਾਂ ਤੱਕ । ਜੰਤਾ ਇਕ ਰਾਜੇ ਦੇ ਬੱਚਿਆਂ ਵਰਗੀ ਹੁੰਦੀ ਹੈ। ਕੀ ਫਾਇਦਾ ਰਾਜ ਗੱਦੀਆਂ ਤੇ ਬੈਠਣ ਦਾ ਜੇ ਦੇਸ਼ ਦੀ ਜੰਤਾ ਭੁੱਖ ਦੀ ਮਾਰੀ ਮਰੀ ਜਾਦੀ ਹੋਵੇ। ਹੁਣ ਤਾਂ ਜਾਗੋ ਲੋਕੋ ਇਹਨਾਂ ਬੁਡੇ ਬੁਚੜਾ ਨੂੰ ਥੋਡੇ ਤੇ ਕੋਈ ਤਰਸ ਨਹੀਂ। ਕੱਲ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਵਾਰੀ ਥੋਡੀ ਵੀ ਹੋ ਸਕਦੀ ਹੈ। 😢”
ਓਥੇ, ਕਈ ਯੂਜ਼ਰ ਵਾਇਰਲ ਤਸਵੀਰ ਨੂੰ ਪਾਕਿਸਤਾਨ ਦਾ ਦੱਸਕੇ ਵਾਇਰਲ ਕਰ ਰਹੇ ਹਨ। ਯੂਜ਼ਰ ਕਹਿ ਰਹੇ ਹਨ ਕਿ ਪਾਕਿਸਤਾਨ ਵਿਚ ਹਿੰਦੂਆਂ ਦੀ ਹੱਤਿਆ ਇਸੇ ਤਰ੍ਹਾਂ ਕੀਤੀ ਜਾ ਰਹੀ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਸਾਨੂੰ ਇਹ ਤਸਵੀਰ ਇਜ਼ਿਪਸ਼ਨ ਜਰਨਲ ਆੱਫ ਫੋਰਨਸਿਕ ਸਾਇੰਸ ਦੀ ਵੈਬਸਾਈਟ ‘ਤੇ ਮਿਲੀ। 30 ਅਕਤੂਬਰ 2019 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ।
ਰਿਪੋਰਟ ਦੇ ਲੇਖਕਾਂ ਵਿਚ ਇੱਕ ਨਾਂ ਸਾਨੂੰ ਨਵਨੀਤ ਅਟੇਰਿਆ ਦਾ ਮਿਲਿਆ। ਇਸਤੋਂ ਬਾਅਦ ਅਸੀਂ ਇਸਦੇ ਬਾਰੇ ਵਿਚ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਪਤਾ ਚੱਲਿਆ ਕਿ ਡਾਕਟਰ ਨਵਨੀਤ ਫਿਲਹਾਲ ਗੋਰਖਪੁਰ ਦੇ AIIMS ਵਿਚ ਸਹਾਇਕ ਪ੍ਰੋਫੈਸਰ ਹਨ।
ਪੜਤਾਲ ਦੇ ਅਗਲੇ ਭਾਗ ਵਿਚ ਅਸੀਂ ਡਾਕਟਰ ਨਵਨੀਤ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਵਾਇਰਲ ਹੋ ਰਹੀ ਤਸਵੀਰ ਦਾ ਇਸਤੇਮਾਲ ਇੱਕ ਰਿਪੋਰਟ ਵਿਚ ਕੀਤਾ ਗਿਆ ਸੀ। ਤਸਵੀਰ 2017 ਦੀ ਹੈ। ਉਸ ਸਮੇਂ ਜੋਧਪੁਰ ਦੇ ਇੱਕ ਪਿੰਡ ਵਿਚ ਗਰੀਬੀ ਤੋਂ ਤੰਗ ਆ ਕੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਆਪਣੀ ਜਾਣ ਦੇ ਦਿੱਤੀ ਸੀ। ਨਵਨੀਤ ਨੇ ਸਾਨੂੰ ਇਸ ਨਾਲ ਜੁੜੀ ਇੱਕ ਖ਼ਬਰ ਦਾ ਲਿੰਕ ਵੀ ਭੇਜਿਆ।
ਗੂਗਲ ਸਰਚ ਦੋਰਾਨ ਜੋਧਪੁਰ ਵਿਚ ਆਤਮਹੱਤਿਆ ਦੀ ਘਟਨਾ ਦੀ ਕਈ ਖਬਰਾਂ ਮਿਲੀਆਂ। 1 ਸਤੰਬਰ 2017 ਨੂੰ ਆਜਤਕ ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਖਬਰ ਮੁਤਾਬਕ, ਇਹ ਘਟਨਾ ਜੋਧਪੁਰ ਦੇ ਭਿਕਾਰੀ ਪਿੰਡ ਵਿਚ ਖੇਤਾਂ ਦੇ ਕੋਲ ਬਣੇ ਕਮਰੇ ਵਿਚ ਘਟੀ ਸੀ।
ਇਸ ਤੋਂ ਬਾਅਦ ਅਸੀਂ ਫੇਸਬੁੱਕ ਯੂਜ਼ਰ G Preet Samra ਦੇ ਅਕਾਊਂਟ ਦੀ ਜਾਂਚ ਕੀਤੀ। ਯੂਜ਼ਰ ਪੇਸ਼ੇ ਤੋਂ ਫਿਲਮ ਡਾਇਰੈਕਟਰ ਹੈ ਅਤੇ ਪੰਜਾਬ ਦੇ ਮੋਹਾਲੀ ਵਿਚ ਰਹਿੰਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਲੱਗਿਆ ਕਿ ਜਿਹੜੀ ਤਸਵੀਰ ਦੇ ਜਰੀਏ ਕੇਂਦਰ ਸਰਕਾਰ ਅਤੇ ਪਾਕਿਸਤਾਨ ‘ਤੇ ਨਿਸ਼ਨਾ ਕੀਤਾ ਜਾ ਰਿਹਾ ਹੈ, ਉਹ 2017 ਦੀ ਇੱਕ ਪੁਰਾਣੀ ਤਸਵੀਰ ਹੈ। ਇਸ ਤਸਵੀਰ ਦਾ ਅੱਜ ਦੇ ਸਮੇਂ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਨਹੀਂ ਹੈ। ਇਸ ਲਈ ਵਾਇਰਲ ਪੋਸਟ ਫਰਜੀ ਸਾਬਤ ਹੁੰਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।