Fact Check: ਸੰਸਦ ਮੈਂਬਰ ਭਗਵੰਤ ਮਾਨ ਅਤੇ ਪੀ.ਐਮ ਮੋਦੀ ਦੀ ਮੁਲਾਕਾਤ ਵਾਲੀ ਪੁਰਾਣੀ ਤਸਵੀਰਾਂ ਭ੍ਰਮਕ ਦਾਅਵੇ ਨਾਲ ਹੋ ਰਹੀ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੰਸਦ ਭਗਵੰਤ ਮਾਨ ਅਤੇ ਪੀ.ਐਮ ਨਰਿੰਦਰ ਮੋਦੀ ਦੀ ਇਹ ਤਸਵੀਰ ਤਕਰੀਬਨ 3 ਸਾਲ ਪੁਰਾਣੀ ਹੈ,ਜਿਸ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਹੁਣ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਸੰਸਦ ਭਗਵੰਤ ਮਾਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਪ੍ਰਕਾਰ ਦੇ ਝੂਠੇ ਦਾਅਵੇ ਵਾਇਰਲ ਹੁੰਦੇ ਰਹਿੰਦੇ ਹਨ। ਇਸ ਕ੍ਰਮ ਵਿੱਚ ਹੁਣ ਇੱਕ ਤਸਵੀਰਾਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੀ.ਐਮ ਨਰਿੰਦਰ ਮੋਦੀ, ਕ੍ਰਿਸ਼ੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਹੱਸਦਿਆਂ ਹੋਇਆ ਦੇਖਿਆ ਜਾ ਸਕਦਾ ਹੈ। ਯੂਜ਼ਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇਹਨਾਂ ਦੀ ਹਾਲੀਆ ਮੁਲਾਕਾਤ ਦੀ ਤਸਵੀਰ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ। ਸਾਡੀ ਜਾਂਚ ਵਿੱਚ ਸਾਹਮਣੇ ਆਇਆ ਕਿ ਵਾਇਰਲ ਹੋ ਰਹੀ ਇਹ ਤਸਵੀਰ ਤਕਰੀਬਨ 3 ਸਾਲ ਪੁਰਾਣੀ ਹੈ। ਜਿਸ ਨੂੰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ “Sukhpal Singh Khaira Fans” ਨੇ ਤਸਵੀਰ ਨੂੰ ਫੇਸਬੁੱਕ ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ “ਮੋਦੀ ਤੇ ਤੋਮਰ ਨਾਲ ਅਜਿਹੀ ਕਿਹੜੀ ਮੱਲ ਮਾਰ ਆਇਆ drunked man ਬੜਾ ਖੁਸ਼ ਆ…!!! ਅੰਦਰੂਨੀ ਗੱਠਜੋੜ🤔🤔”

ਫੇਸਬੁੱਕ ਪੋਸਟ ਅਤੇ ਪੋਸਟ ਦਾ ਆਰਕਾਇਵਡ ਵਰਜਨ ਇੱਥੇ ਵੇਖੋ।

ਅਜਿਹੀਆਂ ਹੋਰ ਪੋਸਟ ਵੀ ਫੇਸਬੁੱਕ ਤੇ ਮੌਜੂਦ ਹਨ।

ਪੜਤਾਲ

ਵਾਇਰਲ ਤਸਵੀਰ ਨੂੰ ਅਸੀਂ ਸਭ ਤੋਂ ਪਹਿਲਾਂ ਧਿਆਨ ਨਾਲ ਵੇਖਿਆ। ਅਸੀਂ ਵੇਖਿਆ ਕਿ ਇਸ ਫੋਟੋ ਵਿੱਚ ਕਿਸੇ ਨੇ ਵੀ ਮਾਸਕ ਨਹੀਂ ਪਾਇਆ ਹੈ ਜਦੋਂ ਕਿ ਅੱਜ ਕੋਰੋਨਾ ਕਾਲ ਵਿੱਚ ਮਾਸਕ ਪਹਿਨਣਾ ਜ਼ਰੂਰੀ ਹੈ। ਇਸ ਕਾਰਣ ਸਾਨੂੰ ਸ਼ੱਕ ਹੋਇਆ ਕਿ ਇਹ ਫੋਟੋ ਹਾਲੀਆ ਨਹੀਂ ਬਲਕਿ ਪੁਰਾਣੀ ਹੋਵੇਗੀ ।

ਇਸ ਗੱਲ ਨੂੰ ਆਧਾਰ ਬਣਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਗੂਗਲ ਰਿਵਰਸ ਸਰਚ ਟੂਲ ਦੀ ਵਰਤੋਂ ਕਰਦੇ ਹੋਏ ਵਾਇਰਲ ਤਸਵੀਰਾਂ ਨੂੰ ਇੰਟਰਨੈੱਟ ਤੇ ਸਰਚ ਕੀਤਾ। ਸਾਨੂੰ ਇਸ ਨਾਲ ਮਿਲਦੀ ਜੁਲਦੀ ਤਸਵੀਰ gulf-times.com ਦੀ ਇੱਕ ਖ਼ਬਰ ਵਿੱਚ ਮਿਲੀ।10 ਦਸੰਬਰ 2018 ਨੂੰ ਪ੍ਰਕਾਸ਼ਿਤ ਖਬਰ ਅਨੁਸਾਰ ” ਸੰਸਦ ਦੇ ਸ਼ੀਤਕਾਲੀਨ ਸਤਰ ਤੋਂ ਪਹਿਲਾ ਸਰਵਦਲੀਆ ਬੈਠਕ ਦੇ ਲਈ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੰਸਦ ਡੀ. ਰਾਜਾ ਨਾਲ ਗੱਲ ਕੀਤੀ” ਖਬਰ ਵਿੱਚ ਤੁਸੀਂ ਵਾਇਰਲ ਤਸਵੀਰ ਵੇਖ ਸਕਦੇ ਹੋ। ਪੂਰੀ ਖਬਰ ਇਥੇ ਪੜ੍ਹੋ।

ਇਸ ਤਸਵੀਰ ਨਾਲ ਜੁੜੀ ਜਾਣਕਾਰੀ ਦੀ ਹੋਰ ਭਾਲ ਕਰਨ ਤੇ ਸਾਨੂੰ financialexpress.com ਦੀ ਇੱਕ ਖ਼ਬਰ ਵਿੱਚ ਮਿਲੀ। 10 ਦਸੰਬਰ 2018 ਨੂੰ ਪ੍ਰਕਾਸ਼ਿਤ ਇਸ ਖਬਰ ਨੂੰ ਸਿਰਲੇਖ ਦਿੱਤਾ ਗਿਆ ਸੀ “Modi govt to push 45 bills during winter session of Parliament ” ਪੂਰੀ ਖਬਰ ਇੱਥੇ ਪੜ੍ਹੀ ਜਾ ਸਕਦੀ ਹੈ।

ਪੜਤਾਲ ਦੌਰਾਨ ਸਾਨੂੰ ਵਾਇਰਲ ਤਸਵੀਰ thehindu.com ਦੇ ਇੱਕ ਲੇਖ ਵਿੱਚ ਵੀ ਮਿਲੀ। ਪ੍ਰਕਾਸ਼ਿਤ ਖਬਰ ਦੀ ਤਸਵੀਰ ਦੇ ਕੈਪਸ਼ਨ ਅਨੁਸਾਰ” ਪੀ.ਐਮ ਨਰਿੰਦਰ ਮੋਦੀ, ਸੰਸਦੀ ਕਾਰਜਕਾਰੀ ਮੰਤਰੀ ਨਰਿੰਦਰ ਸਿੰਘ ਤੋਮਰ , ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਕਮਿਊਨਿਸਟ ਪਾਰਟੀ ਦੇ ਡੀ. ਰਾਜਾ ਸੰਸਦ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਆਲ- ਪਾਰਟੀ ਮੀਟਿੰਗ ਤੋਂ ਬਾਹਰ ਆਉਂਦੇ ਹੋਏ।” ਤਸਵੀਰ ਨਾਲ ਛਪੀ ਪੂਰੀ ਖਬਰ ਇੱਥੇ ਪੜ੍ਹੋ।

ਵਾਇਰਲ ਤਸਵੀਰ ਸਾਨੂੰ IndiaContent ਨਾਮ ਦੀ ਵੈੱਬਸਾਈਟ ਤੇ ਵੀ ਮਿਲੀ। ਫੋਟੋ ਨਾਲ ਦਿੱਤੇ ਕੈਪਸ਼ਨ ਮੁਤਾਬਿਕ ਇਹ ਤਸਵੀਰ 10 ਦਸੰਬਰ 2018 ਨੂੰ ਸਰਦ ਰੁੱਤ ਇਜਲਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਲੀਤੀ ਗਈ ਸੀ,ਇਥੇ ਮੌਜੂਦ ਜਾਣਕਾਰੀ ਅਨੁਸਾਰ ਵੀ ਇਹ ਤਸਵੀਰਾਂ  10 ਦਿਸੰਬਰ 2018 ਦੀਆਂ ਹਨ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਯੂਨੀਅਨ ਮਿਨਿਸਟਰ ਨਰਿੰਦਰ ਸਿੰਘ ਤੋਮਰ, ਭਗਵੰਤ ਮਾਨ ਅਤੇ ਡੀ ਰਾਜਾ ਨੂੰ ਸਾਰੀਆਂ ਧਿਰਾਂ ਦੀ ਮੀਟਿੰਗ ਤੋਂ ਬਾਅਦ ਬਾਹਰ ਆਉਂਦੇ ਵੇਖਿਆ ਗਿਆ ਸੀ। 

ਵੱਧ ਜਾਣਕਾਰੀ ਲਈ ਅਸੀਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੀਡੀਆ ਇੰਚਾਰਜ ਦਿਗਵਿਜੈ ਧੰਜੂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਖਬਰ ਬਹੁਤ ਪੁਰਾਣੀ ਹੈ ਅਤੇ ਜਿਹੜਾ ਦਾਅਵਾ ਫੋਟੋ ਨਾਲ ਕੀਤਾ ਜਾ ਰਿਹਾ ਹੈ ਉਹ ਵੀ ਗ਼ਲਤ ਹੈ। ਇਹ ਫੋਟੋ ਸਰਦ ਰੁੱਤ ਇਜਲਾਸ ਦੀ ਹੈ ਜਦੋਂ ਆਲ ਪਾਰਟੀ ਦੀ ਮੀਟਿੰਗ ਹੋਈ ਸੀ। ਇਸ ਫੋਟੋ ਦਾ ਹੁਣ ਦੇ ਸਮੇਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਮਾਮਲੇ ਵਿੱਚ ਹੋਰ ਪੁਸ਼ਟੀ ਲਈ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਨੈਸ਼ਨਲ ਬਿਊਰੋ ਚੀਫ ਆਸ਼ੂਤੋਸ਼ ਝਾ ਨਾਲ ਵਾਇਰਲ ਤਸਵੀਰ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਇਸ ਫੋਟੋ ਨੂੰ ਦੇਖਦੇ ਹੀ ਸਾਨੂੰ ਦੱਸਿਆ ਕਿ ਇਹ ਤਸਵੀਰ ਪੁਰਾਣੀ ਹੈ। ਉਨ੍ਹਾਂ ਨੇ ਕਿਹਾ ਕਿ ਫੋਟੋ ਵਿੱਚ ਕਿਸੇ ਨੇ ਵੀ ਮਾਸਕ ਨਹੀਂ ਲਾਇਆ ਆਇਆ ਹੈ ਇਸਤੋਂ ਪਤਾ ਲਗਦਾ ਹੈ ਕਿ ਇਹ ਤਸਵੀਰ ਪੁਰਾਣੀ ਹੈ।

ਪੜਤਾਲ ਦੇ ਅੰਤਿਮ ਪੜਾਵ ਵਿੱਚ ਅਸੀਂ ਵਾਇਰਲ ਪੋਸਟ ਕਰਨ ਵਾਲੇ ਪੇਜ “Sukhpal Singh Khaira Fans” ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪੇਜ ਨੂੰ 14,777 ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 28 ਸਿਤੰਬਰ, 2017 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੰਸਦ ਭਗਵੰਤ ਮਾਨ ਅਤੇ ਪੀ.ਐਮ ਨਰਿੰਦਰ ਮੋਦੀ ਦੀ ਇਹ ਤਸਵੀਰ ਤਕਰੀਬਨ 3 ਸਾਲ ਪੁਰਾਣੀ ਹੈ,ਜਿਸ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਹੁਣ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts