Fact Check : ਟੀ-ਸ਼ਰਟ ਵਿੱਚ ਯੋਗਾ ਕਰਦੇ ਹੋਏ ਯੋਗੀ ਆਦਿੱਤਿਆਨਾਥ ਦੀ ਵਾਇਰਲ ਤਸਵੀਰ ਤਿੰਨ ਸਾਲ ਪੁਰਾਣੀ ਹੈ
ਵਿਸ਼ਵਾਸ ਨਿਊਜ਼ ਦੀ ਜਾਂਚ ਵਿਚ ਯੋਗੀ ਆਦਿੱਤਿਆਨਾਥ ਨਾਲ ਜੁੜੀ ਪੋਸਟ ਗੁੰਮਰਾਹਕੁੰਨ ਸਾਬਤ ਹੋਈ। ਕੁਝ ਲੋਕ ਸਾਲ 2018 ਦੀ ਤਸਵੀਰ ਨੂੰ ਹੁਣ ਦਾ ਮੰਨਦੇ ਹੋਏ ਵਾਇਰਲ ਕਰ ਰਹੇ ਹਨ। 2018 ਵਿਚ ਯੋਗੀ ਆਦਿੱਤਿਆਨਾਥ ਨੇ ਲਖਨਊ ਵਿੱਚ ਟੀ-ਸ਼ਰਟ ਪਾ ਕੇ ਯੋਗਾ ਕੀਤਾ ਸੀ।
- By: Ashish Maharishi
- Published: Jun 28, 2021 at 06:01 PM
- Updated: Jun 28, 2021 at 06:16 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਉਨ੍ਹਾਂ ਨੂੰ ਟੀ-ਸ਼ਰਟ ਚ ਯੋਗਾ ਕਰਦੇ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਵਾਇਰਲ ਕਰਦੇ ਹੋਏ ਯੂਜ਼ਰਸ ਸਾਲ 2021 ਦੇ ਯੋਗ ਦਿਵਸ ਦੀ ਦੱਸ ਰਹੇ ਹਨ। ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿਚ ਵਾਇਰਲ ਪੋਸਟ ਨਾਲ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਨਿਕਲਿਆ। ਸੋਸ਼ਲ ਮੀਡੀਆ ਯੂਜ਼ਰਸ 2018 ਦੀ ਤਸਵੀਰ ਨੂੰ ਹੁਣ ਦਾ ਮੰਨਦੇ ਵਾਇਰਲ ਕਰ ਰਹੇ ਹਨ ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਨਿਰਭਯਕਾਂਤ ਮਿਸ਼ਰਾ ਨੇ 21 ਜੂਨ ਨੂੰ ਯੋਗੀ ਆਦਿੱਤਿਆਨਾਥ ਦੀ ਤਸਵੀਰ ਪੋਸਟ ਕਰਦਿਆਂ ਦਾਅਵਾ ਕੀਤਾ: ‘ਹਿੰਦੂ ਹ੍ਰਿਦਯ ਸਮਰਾਟ ਯੋਗੀ ਆਦਿੱਤਿਆਨਾਥ ਜੀ ਦਾ ਅੱਜ ਦਾ ਯੋਗ ਦਰਸ਼ਨ। ਯੋਗੀ ਜੀ ਨੂੰ ਪਹਿਲੀ ਵਾਰ ਟੀ-ਸ਼ਰਟ ਵਿੱਚ ਵੇਖਿਆ ਹੈ।’
ਦੂਸਰੇ ਯੂਜ਼ਰ ਵੀ ਇਸ ਤਸਵੀਰ ਨੂੰ ਬਹੁਤ ਵਾਇਰਲ ਕਰ ਰਹੇ ਹਨ। ਫੇਸਬੁੱਕ ਪੋਸਟ ਦਾ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਗੂਗਲ ਰਿਵਰਸ ਈਮੇਜ਼ ਟੂਲ ਦੀ ਵਰਤੋਂ ਕਰਦਿਆਂ ਵਾਇਰਲ ਤਸਵੀਰ ਦੀ ਖੋਜ ਸ਼ੁਰੂ ਕੀਤੀ। ਸ਼ੁਰੂਆਤੀ ਜਾਂਚ ਵਿੱਚ ਸਾਨੂੰ ਯੋਗੀ ਆਦਿੱਤਿਆਨਾਥ ਦੀ ਟੀ-ਸ਼ਰਟ ਪਾਈ ਹੋਈ ਵਾਇਰਲ ਤਸਵੀਰ ਆਜਤਕ ਦੀ ਵੈੱਬਸਾਈਟ ਉੱਤੇ ਮਿਲੀ। 21 ਜੂਨ, 2018 ਨੂੰ ਇਕ ਖ਼ਬਰ ਵਿੱਚ ਇਸ ਤਸਵੀਰ ਦੀ ਵਰਤੋਂ ਕਰਦਿਆਂ ਕਿਹਾ ਗਿਆ ਕਿ ਯੋਗੀ ਆਦਿੱਤਿਆਨਾਥ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਲਖਨਊ ਦੇ ਰਾਜ ਭਵਨ ਵਿਖੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਨਾਲ ਯੋਗੀ ਆਦਿੱਤਿਆਨਾਥ ਨੇ ਟੀ-ਸ਼ਰਟ ਪਾ ਕੇ ਯੋਗ ਕੀਤਾ। ਪੂਰੀ ਖ਼ਬਰ ਇੱਥੇ ਪੜ੍ਹ ਸਕਦੇ ਹੋ।
ਜਾਂਚ ਨੂੰ ਹੋਰ ਅੱਗੇ ਵਧਾਉਂਦੇ ਹੋਏ ਵਿਸ਼ਵਾਸ਼ ਨਿਊਜ਼ ਨੇ InVID ਦੇ ਟਵਿੱਟਰ ਸਰਚ ਟੂਲ ਦੀ ਵਰਤੋਂ ਕੀਤੀ। ਇਸ ਦੇ ਜ਼ਰੀਏ ਸਾਨੂੰ ਵਰਸ਼ 2018 ਦੇ ਏ.ਐਨ.ਆਈ ਯੂ.ਪੀ ਅਤੇ ਯੋਗੀ ਆਦਿੱਤਿਆਨਾਥ ਦੇ ਉਸ ਸਮੇਂ ਦੇ ਟਵੀਟ ਮਿਲੇ। ਦੋਵਾਂ ਟਵੀਟ ਵਿੱਚ ਤੁਸੀਂ ਯੋਗੀ ਆਦਿੱਤਿਆਨਾਥ ਨੂੰ ਟੀ-ਸ਼ਰਟ ਪਹਿਨੇ ਵੇਖ ਸਕਦੇ ਹੋ।
21 ਜੂਨ 2018 ਨੂੰ ਯੋਗੀ ਆਦਿੱਤਿਆਨਾਥ ਦੇ ਹੈਂਡਲ ਤੋਂ ਇੱਕ ਟਵੀਟ ਕੀਤਾ ਗਿਆ ਸੀ। ਤਸਵੀਰ ਦੇ ਪਿਛੋਕੜ ਅਤੇ ਟੀ-ਸ਼ਰਟ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਾਇਰਲ ਤਸਵੀਰ ਵੀ ਇਸੇ ਪ੍ਰੋਗਰਾਮ ਦੀ ਹੈ।
ਜਾਂਚ ਦੌਰਾਨ ਸਾਨੂੰ ਯੂ.ਪੀ ਸਰਕਾਰ ਦੇ ਸੀ.ਐਮ ਦਫਤਰ ਦੇ ਟਵਿੱਟਰ ਹੈਂਡਲ ਤੇ ਚਾਰ ਤਸਵੀਰਾਂ ਮਿਲੀਆਂ। ਇਸ ਵਿੱਚ ਵੀ ਯੋਗੀ ਆਦਿੱਤਿਆਨਾਥ ਨੂੰ ਟੀ-ਸ਼ਰਟ ਵਿੱਚ ਵੇਖਿਆ ਜਾ ਸਕਦਾ ਹੈ। ਇਹ ਟਵੀਟ ਵੀ 21 ਜੂਨ 2018 ਨੂੰ ਕੀਤਾ ਗਿਆ ਸੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ਼ ਨਿਊਜ਼ ਨੇ ਯੂ.ਪੀ ਭਾਜਪਾ ਦੇ ਪ੍ਰਵਕਤਾ ਰਾਕੇਸ਼ ਤ੍ਰਿਪਾਠੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਵਾਇਰਲ ਤਸਵੀਰ ਸਾਲ 2018 ਦੀ ਹੈ।
ਵਿਸ਼ਵਾਸ਼ ਨਿਊਜ਼ ਨੇ ਜਾਂਚ ਦੇ ਅੰਤਿਮ ਪੜਾਵ ਵਿੱਚ ਯੋਗੀ ਆਦਿੱਤਿਆਨਾਥ ਦੀ ਪੁਰਾਣੀ ਤਸਵੀਰ ਨੂੰ ਹੁਣ ਵਾਇਰਲ ਕਰਨ ਵਾਲੇ ਫੇਸਬੁੱਕ ਯੂਜ਼ਰ ਨਿਰਭਯਕਾਂਤ ਮਿਸ਼ਰਾ ਦੀ ਪ੍ਰੋਫਾਈਲ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਇਸ ਸਮੇਂ ਯੂਜ਼ਰ ਵਿਰਾਟਨਗਰ ਵਿੱਚ ਰਹਿੰਦਾ ਹੈ। ਉਸ ਦੇ ਤਿੰਨ ਹਜ਼ਾਰ ਤੋਂ ਵੱਧ ਫੇਸਬੁੱਕ ਮਿੱਤਰ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿਚ ਯੋਗੀ ਆਦਿੱਤਿਆਨਾਥ ਨਾਲ ਜੁੜੀ ਪੋਸਟ ਗੁੰਮਰਾਹਕੁੰਨ ਸਾਬਤ ਹੋਈ। ਕੁਝ ਲੋਕ ਸਾਲ 2018 ਦੀ ਤਸਵੀਰ ਨੂੰ ਹੁਣ ਦਾ ਮੰਨਦੇ ਹੋਏ ਵਾਇਰਲ ਕਰ ਰਹੇ ਹਨ। 2018 ਵਿਚ ਯੋਗੀ ਆਦਿੱਤਿਆਨਾਥ ਨੇ ਲਖਨਊ ਵਿੱਚ ਟੀ-ਸ਼ਰਟ ਪਾ ਕੇ ਯੋਗਾ ਕੀਤਾ ਸੀ।
- Claim Review : ਯੋਗੀ ਆਦਿੱਤਿਆਨਾਥ ਜੀ ਦਾ ਅੱਜ ਦਾ ਯੋਗ ਦਰਸ਼ਨ।
- Claimed By : ਫੇਸਬੁੱਕ ਯੂਜ਼ਰ ਨਿਰਭਯਕਾਂਤ ਮਿਸ਼ਰਾ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...