Fact Check : ਕੈਪਟਨ ਅਮਰਿੰਦਰ ਸਿੰਘ ਦੇ ਪੋਤੇ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਦੀ ਨਹੀਂ ਹੋਈ ਹੈ ਮੰਗਣੀ, ਵਾਇਰਲ ਦਾਅਵਾ ਫਰਜੀ ਹੈ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ । ਵਾਇਰਲ ਹੋ ਰਹੀ ਤਸਵੀਰ 2016 ਦੀ ਹੈ। ਤਸਵੀਰ ਵਿੱਚ ਦਿੱਖ ਰਹੀ ਕੁੜੀ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਨਹੀਂ , ਬਲਕਿ ਸੀਨੀਅਰ ਕਾਂਗਰਸ ਲੀਡਰ ਕਰਨ ਸਿੰਘ ਦੀ ਪੋਤੀ ਹੈ।

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) : ਕੈਪਟਨ ਅਮਰਿੰਦਰ ਦੇ ਪੋਤੇ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਤਸਵੀਰ ਨੂੰ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਦੇ ਪੋਤੇ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਦੀ ਮੰਗਣੀ ਹੋ ਗਈ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ , ਸਾਨੂੰ ਪਤਾ ਚੱਲਿਆ ਕਿ ਵਾਇਰਲ ਹੋ ਰਹੀ ਤਸਵੀਰ 2016 ਦੀ ਹੈ। ਤਸਵੀਰ ਵਿੱਚ ਦਿੱਖ ਰਹੀ ਕੁੜੀ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਨਹੀਂ , ਬਲਕਿ ਸੀਨੀਅਰ ਕਾਂਗਰਸ ਲੀਡਰ ਕਰਨ ਸਿੰਘ ਦੀ ਪੋਤੀ ਹੈ। ਵਾਇਰਲ ਪੋਸਟ ਪੂਰੀ ਤਰ੍ਹਾਂ ਤੋਂ ਫ਼ਰਜ਼ੀ ਹੈ ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ “ਸੱਚ ਦੀ ਅਵਾਜ” ਨੇ 4 ਅਕਤੂਬਰ ਨੂੰ ਤਸਵੀਰ ਨੂੰ ਸ਼ੇਅਰ ਕੀਤਾ ਅਤੇ ਲਿਖਿਆ ਹੈ ” ਸਭ ਇਕੋ ਥਾਲੀ ਦੇ ਬੈਂਗਨ ਆ,,,” ਪੋਸਟ ਵਿੱਚ ਲਿਖਿਆ ਹੋਇਆ ਹੈ ,’ਅਮਰਿੰਦਰ ਦੇ ਪੋਤੇ ਅਤੇ ਬਾਦਲ ਦੀ ਦੋਹਤੀ ਦੀ ਮੰਗਣੀ ਦੀ ਤਸਵੀਰ । ਕਾਲੀ ਕਾਂਗਰਸ ਇੱਕੋ ਹੀ ਪਰਿਵਾਰ ਹੈ!!
ਪੰਜਾਬਿਯੋੰ ਦੇਵੋ ਵਿਧਾਈਆਂ ਦੋਵਾਂ ਪਰਿਵਾਰਾਂ ਨੂੰ । ਜਿਹੜੇ ਤੁਹਾਨੂੰ ਲੁੱਟਣ ਲਈ ਹੋਰ ਮਜ਼ਬੂਤ ਹੋ ਰਹੇ ਨੇ !!

ਪੋਸਟ ਅਤੇ ਉਸਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਵਾਇਰਲ ਪੋਸਟ ਦੇ ਸਕ੍ਰੀਨਸ਼ਾਟ ਨੂੰ yandex ਟੂਲ ਵਿੱਚ ਪਾਇਆ , ਸਾਨੂੰ ਇਹ ਤਸਵੀਰ ਕਈ ਨਿਊਜ਼ ਵੈਬਸਾਈਟਾਂ ਦੀ ਖਬਰਾਂ ਵਿੱਚ ਲੱਗੀ ਮਿਲੀ। 13 ਅਪ੍ਰੈਲ 2016 ਨੂੰ ਅਮਰ ਉਜਾਲਾ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਖਬਰਾ ਵਿੱਚ ਤਸਵੀਰ ਨਾਲ ਲਿਖਿਆ ਹੋਇਆ ਸੀ ” पंजाब और जम्मू कश्मीर राज्यों के दो शाही परिवारों के बीच सात फेरों का बंधन बनने जा रहा है। पंजाब के शाही परिवार कैप्टन अमरिंदर सिंह के पोते और जम्मू कश्मीर के डा. कर्ण सिंह की पोती का विवाह होगा।” ਪੂਰੀ ਖਬਰ ਇੱਥੇ ਵੇਖੋ।

u4uvoice.com  ਤੇ ਪ੍ਰਕਾਸ਼ਿਤ ਖਬਰ ਵਿੱਚ ਵੀ ਸਾਨੂੰ ਇਸ ਮੰਗਣੀ ਦੀਆਂ ਤਸਵੀਰਾਂ ਮਿਲੀਆਂ । ਖਬਰ ਅਨੁਸਾਰ ” marked a historical moment when Dr. Karan Singh’s granddaughter and Yuvraj Vikramaditya Singh’s daughter, Mriganka Singh was engaged to marry Nirvan Singh the grandson of Captain Amarinder Singh.” ਖਬਰ ਅਨੁਸਾਰ ਡਾ. ਕਰਨ ਸਿੰਘ ਦੀ ਪੋਤੀ ਅਤੇ ਯੁਵਰਾਜ ਵਿਕ੍ਰਮਆਦਿਤਿਆ ਸਿੰਘ ਦੀ ਧੀ ਮ੍ਰਿਗਨਕਾ ਸਿੰਘ ਦੀ ਮੰਗਣੀ ਕੈਪਟਨ ਅਮਰਿੰਦਰ ਦੇ ਪੋਤੇ ਨਿਰਵਾਣ ਸਿੰਘ ਨਾਲ ਹੋਈ। ਖਬਰ ਨੂੰ ਇੱਥੇ ਪੜ੍ਹੋ।

indiancelebrityevents ਦੇ ਆਰਟੀਕਲ ਵਿੱਚ ਵੀ ਇਸ ਰੋਇਲ ਵੈਡਿੰਗ ਅਤੇ ਮੰਗਣੀ ਦੀ ਤਸਵੀਰਾਂ ਨੂੰ ਦੇਖਿਆ ਜਾ ਸਕਦਾ ਹੈ । ਇਸ ਵਿੱਚ ਕੁੜੀ ਡਾ ਨਾਮ ਮ੍ਰਿਗਨਕਾ ਸਿੰਘ ਦੱਸਿਆ ਗਿਆ ਹੈ, ਜੋ ਡਾ. ਕਰਨ ਸਿੰਘ ਦੀ ਪੋਤੀ ਅਤੇ ਯੁਵਰਾਜ ਵਿਕ੍ਰਮਆਦਿਤਿਆ ਸਿੰਘ ਦੀ ਧੀ ਹੈ।

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਤੇ ਇਸ ਤਸਵੀਰ ਦੀ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਪੰਜਾਬ ਦੇ ਡਿਪਟੀ ਨਿਊਜ਼ ਐਡੀਟਰ ਕਮਲੇਸ਼ ਭੱਟ ਨਾਲ ਗੱਲ ਕੀਤੀ। ਅਸੀਂ ਉਨ੍ਹਾਂ ਦੇ ਨਾਲ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ , ਉਨ੍ਹਾਂ ਨੇ ਸਾਨੂੰ ਦੱਸਿਆ ਕਿ ਫੋਟੋ ਵਿੱਚ ਦਿੱਖ ਰਹੀ ਕੁੜੀ ਬਾਦਲ ਦੀ ਦੋਹਤੀ ਨਹੀਂ , ਬਲਕਿ ਸੀਨੀਅਰ ਕਾਂਗਰਸ ਲੀਡਰ ਕਰਨ ਸਿੰਘ ਦੀ ਪੋਤੀ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਫਰਜੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪੇਜ ਨੂੰ 270 ਲੋਕ ਫੋਲੋ ਕਰਦੇ ਹਨ ਅਤੇ ਪੇਜ ਨੂੰ 1 ਜਨਵਰੀ 2021 ਨੂੰ ਬਣਾਇਆ ਗਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ । ਵਾਇਰਲ ਹੋ ਰਹੀ ਤਸਵੀਰ 2016 ਦੀ ਹੈ। ਤਸਵੀਰ ਵਿੱਚ ਦਿੱਖ ਰਹੀ ਕੁੜੀ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਨਹੀਂ , ਬਲਕਿ ਸੀਨੀਅਰ ਕਾਂਗਰਸ ਲੀਡਰ ਕਰਨ ਸਿੰਘ ਦੀ ਪੋਤੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts