Fact Check: ਮੁੱਖ ਮੰਤਰੀ ਕੇਜਰੀਵਾਲ ਨਾਲ ਜੁੜਿਆ ਚਾਰ ਸਾਲ ਪੁਰਾਣਾ ਵੀਡੀਓ ਹਾਲੀਆ ਚੋਣਾਂ ਨਾਲ ਜੋੜਕੇ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਹੋ ਰਿਹਾ ਵੀਡੀਓ ਸਾਲ 2018 ਦਾ ਹੈ, ਜਿਸ ਨੂੰ ਹਾਲੀਆ ਦੱਸਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਇਸ ਦਾ ਹਾਲੀਆ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ।
- By: Jyoti Kumari
- Published: Feb 9, 2022 at 06:31 PM
- Updated: Mar 4, 2022 at 12:38 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜੁੜਿਆ 47 ਸੈਕਿੰਡ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਇੱਕ ਹਿੰਦੀ ਨਿਊਜ਼ ਚੈਨਲ ਦੇ ਬੁਲੇਟਿਨ ਦਾ ਹਿੱਸਾ ਹੈ, ਜਿਸ ਨੂੰ ਹਾਲੀਆ ਦੱਸਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਦੇ ਭਾਣਜੇ ਨੂੰ ਐਂਟੀ ਕਰੱਪਸ਼ਨ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਹੋ ਰਿਹਾ ਵੀਡੀਓ ਸਾਲ 2018 ਦਾ ਹੈ, ਜਿਸ ਨੂੰ ਹਾਲੀਆ ਦੱਸਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਇਸ ਦਾ ਹਾਲੀਆ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ “Rohit Sharma” ने ਬਠਿੰਡੇ ਦੀ ਰਾਜਨੀਤੀ ਪੇਜ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ: “ਚੰਨੀ ਤੋ ਬਾਅਦ ਕੇਜਰੀਵਾਲ ਦਾ ਭਾਣਜਾ ਵੀ ਗ੍ਰਿਫਤਾਰ ਦੋ ਮੁੱਖਮੰਤਰੀ
ਦੋਨੋ ਆਮ ਆਦਮੀ ਦਾ ਡਰਾਮਾ ਕਰਦੇ ਦੋਹਾਂ ਦੇ ਭਾਣਜੇ ਗ੍ਰਿਫਤਾਰ ਦੋਹਾਂ ਭਾਣਜਿਆਂ ਨੇ 10 ਕਰੋੜ ਦਾ ਘਪਲਾ ਕੀਤਾ”
ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਜਿਉਂ ਦਾ ਤਿਉਂ ਰੱਖਿਆ ਗਿਆ ਹੈ। ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਸੱਚਾਈ ਦਾ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ InVID ਟੂਲ ਦੀ ਵਰਤੋਂ ਕੀਤੀ। ਇਸ ਰਾਹੀਂ ਵਾਇਰਲ ਵੀਡੀਓ ਦੇ ਕਈ ਗਰੇਬਸ ਕੱਢੇ। ਇਸ ਤੋਂ ਬਾਅਦ ਇਹਨਾਂ ਦੀ ਮਦਦ ਨਾਲ ਗੂਗਲ ਰਿਵਰਸ ਸਰਚ ਟੂਲ ਦੀ ਵਰਤੋਂ ਕਰਕੇ ਅਸਲ ਸਰੋਤ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ। ਸਰਚ ਵਿੱਚ ਸਾਨੂੰ ABP ਨਿਊਜ਼ ਚੈਨਲ ਦੇ ਅਧਿਕਾਰਤ ਯੂਟਿਊਬ ਚੈਨਲ ਤੇ 10 ਮਈ 2018 ਨੂੰ ਅੱਪਲੋਡ ਕੀਤਾ ਗਿਆ ਇੱਕ ਵੀਡੀਓ ਬੁਲੇਟਿਨ ਮਿਲਿਆ। ਵੀਡੀਓ ਦਾ ਕੈਪਸ਼ਨ ਸੀ: “PWD घोटाले में दिल्ली के CM Kejriwal का रिश्तेदार गिरफ्तार | ABP News Hindi ” ਵੀਡੀਓ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ’10 ਕਰੋੜ ਦੇ ਪੀਡਬਲਯੂਡੀ ਘੁਟਾਲੇ ‘ਚ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਦੇ ਰਿਸ਼ਤੇਦਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੇਜਰੀਵਾਲ ਦੇ ਸਾਢੂ ਸੁਰਿੰਦਰ ਕੁਮਾਰ ਬੰਸਲ ਦਾ ਬੇਟਾ ਹੈ ਵਿਨੈ ਬੰਸਲ। ਆਰੋਪ ਹੈ ਕਿ ਕੇਜਰੀਵਾਲ ਦੇ ਸਾਢੂ ਦੀ ਕੰਪਨੀ ਨੇ ਸੜਕ ਅਤੇ ਸੀਵਰੇਜ ਦੇ ਠੇਕਿਆਂ ਵਿੱਚ ਅਨਿਯਮਿਤਾ ਕੀਤੀ ਹੈ ਅਤੇ ਜਾਅਲੀ ਬਿੱਲ ਲਗਾ ਕੇ ਸਰਕਾਰ ਨੂੰ 10 ਕਰੋੜ ਦਾ ਚੂਨਾ ਲਗਾਇਆ ਹੈ।” ਪੂਰੀ ਵੀਡੀਓ ਇੱਥੇ ਦੇਖੋ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕਈ ਕੀਵਰਡਸ ਰਾਹੀਂ ਗੂਗਲ ਤੇ ਖੋਜ ਕੀਤੀ, ਇਸ ਦੌਰਾਨ ਸਾਨੂੰ ਦੈਨਿਕ ਜਾਗਰਣ ਤੇ 10 ਮਈ 2018 ਨੂੰ ਵਾਇਰਲ ਦਾਅਵੇ ਨਾਲ ਜੁੜੀ ਇੱਕ ਰਿਪੋਰਟ ਪ੍ਰਕਾਸ਼ਿਤ ਮਿਲੀ। ਰਿਪੋਰਟ ਦੇ ਮੁਤਾਬਿਕ ,’लोक निर्माण विभाग (पीडब्ल्यूडी) में हुए घोटाले में दिल्ली सरकार की भ्रष्टाचार निरोधक शाखा (एसीबी) ने मुख्यमंत्री अरविंद केजरीवाल के साढ़ू सुरेंद्र कुमार बंसल के बेटे विनय कुमार बंसल को गिरफ्तार किया है।बाहरी दिल्ली व अन्य इलाके में सड़कों व नालों के निर्माण कार्य में करोड़ों रुपये के घोटाले के आरोप में एसीबी ने गत वर्ष मई में अलग-अलग तीन एफआइआर दर्ज की थी। इनमें एक एफआइआर में सुरेंद्र कुमार बंसल व उनके बेटे विनय कुमार बंसल समेत अन्य को आरोपित बनाया गया था। ‘ ਕਈ ਹੋਰ ਰਿਪੋਰਟਾਂ ਵਿੱਚ ਸਾਨੂੰ ਇਸ ਘਟਨਾ ਨਾਲ ਜੁੜੀ ਜਾਣਕਾਰੀ ਮਿਲੀ।
ਹੁਣ ਤੱਕ ਦੀ ਜਾਂਚ ਤੋਂ ਇਹ ਸਾਫ਼ ਹੋ ਗਿਆ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਹਾਲ – ਫਿਲਹਾਲ ਦਾ ਨਹੀਂ ਹੈ, ਸਗੋਂ ਚਾਰ ਸਾਲ ਪੁਰਾਣੀ ਘਟਨਾ ਨਾਲ ਸੰਬੰਧਿਤ ਹੈ। ਵਧੇਰੇ ਜਾਣਕਾਰੀ ਲਈ ਅਸੀਂ ਦਿੱਲੀ ਦੈਨਿਕ ਜਾਗਰਣ ਦੇ ਪ੍ਰਮੁੱਖ ਪੱਤਰਕਾਰ ਵੀ ਕੇ ਸ਼ੁਕਲਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਘਟਨਾ ਹਾਲ -ਫਿਲਹਾਲ ਦੀ ਨਹੀਂ ਸਗੋਂ 4 ਸਾਲ ਪੁਰਾਣੀ ਹੈ। ਇਸ ਦਾ ਹਾਲੀਆ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਯੂਜ਼ਰਸ ਇਸ ਨੂੰ ਗਲਤ ਸੰਦਰਭ ‘ਚ ਸ਼ੇਅਰ ਕਰ ਰਹੇ ਹਨ।
“ਤੁਹਾਨੂੰ ਦੱਸ ਦੇਈਏ ਇਨਫੋਰਸਮੈਂਟ ਡਾਇਰੈਕਟੋਰੇਟ ਨੇ 18 ਜਨਵਰੀ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਅਤੇ ਉਸ ਦੇ ਸਾਥੀਆਂ ਦੇ ਮੋਹਾਲੀ ਅਤੇ ਲੁਧਿਆਣਾ ਸਥਿਤ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਈਡੀ ਨੂੰ ਭੁਪਿੰਦਰ ਦੇ ਟਿਕਾਣੇ ਤੋਂ 7.9 ਕਰੋੜ, ਭੁਪਿੰਦਰ ਦੇ ਸਾਥੀ ਸੰਦੀਪ ਦੇ ਟਿਕਾਣੇ ਤੋਂ 2 ਕਰੋੜ, 21 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 12 ਲੱਖ ਦੀ ਰੋਲੇਕਸ ਘੜੀ ਬਰਾਮਦ ਕੀਤੀ ਸੀ। ਇਸ ਤਹਿਤ ਈਡੀ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫ਼ਤਾਰ ਕੀਤਾ ਸੀ। ਮਾਮਲੇ ਵਿੱਚ ਭੁਪਿੰਦਰ ਸਿੰਘ ਹਨੀ ਨੂੰ 8 ਫਰਵਰੀ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ।”
ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕਰਨ ਵਾਲੇ ਪੇਜ ਨੂੰ ਫੇਸਬੁੱਕ ਤੇ ਲਗਭਗ 14.1K ਹਜ਼ਾਰ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਹੋ ਰਿਹਾ ਵੀਡੀਓ ਸਾਲ 2018 ਦਾ ਹੈ, ਜਿਸ ਨੂੰ ਹਾਲੀਆ ਦੱਸਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਇਸ ਦਾ ਹਾਲੀਆ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ।
- Claim Review : ਚੰਨੀ ਤੋ ਬਾਅਦ ਕੇਜਰੀਵਾਲ ਦਾ ਭਾਣਜਾ ਵੀ ਗ੍ਰਿਫਤਾਰ
- Claimed By : Rohit Sharma
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...