ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਇਹ ਤਸਵੀਰਾਂ ਹਾਲੀਆ ਨਹੀਂ, 2019 ਦੀਆਂ ਹਨ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਲੱਦਾਖ ਦੀ ਗਲਵਾਨ ਘਾਟੀ (Galwan Valley) ਵਿਚ ਚੀਨ ਦੀ ਸੈਨਾ ਨਾਲ ਭਾਰਤੀ ਜਵਾਨਾਂ ਦੀ ਖੂਨੀ ਝੜਪ ਹੋਣ ਬਾਅਦ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸਦੇ ਵਿਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੇ ਪੋਲਿਤ ਬਿਓਰੋ ਦੇ ਸਦਸ ਲੀ ਸ਼ੀ ਨਾਲ ਵੇਖਿਆ ਜਾ ਸਕਦਾ ਹੈ।
ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਹਾਲੀਆ ਹਨ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਇਹ ਤਸਵੀਰਾਂ ਹਾਲੀਆ ਨਹੀਂ, 2019 ਦੀਆਂ ਹਨ।
ਵਾਇਰਲ ਤਸਵੀਰ ਵਿਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੇ ਪੋਲਿਤ ਬਿਓਰੋ ਦੇ ਸਦਸ ਲੀ ਸ਼ੀ ਨਾਲ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ: “Latest pictures Sonia & Rahul Gandhi सोनिया गांधी चाहती है की मोदी सरकार उन्हें भारत चीन सीमा के हर विषय की विस्तृत जानकारी प्रदान करे !🤔🤔🤔😠😠😠”
ਇਸ ਪੋਸਟ ਦਾ ਆਰਕਾਇਵਡ ਲਿੰਕ।
ਇਸ ਤਸਵੀਰ ਦੀ ਪੜਤਾਲ ਲਈ ਅਸੀਂ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਰਚ ਦੌਰਾਨ ਸਾਨੂੰ ਵਾਇਰਲ ਤਸਵੀਰ ਨਾਲ ਮਿਲਦੀ-ਜੁਲਦੀ ਤਸਵੀਰਾਂ ਜਾਗਰਣ ਡਾਟ ਕੌਮ ਦੀ ਵੈੱਬਸਾਈਟ ‘ਤੇ ,ਮਿਲੀਆਂ। ਇਸ ਖਬਰ ਨੂੰ 6 ਜੂਨ 2019 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਖਬਰ ਅਨੁਸਾਰ, “ਚੀਨ ਦੀ ਕਮਿਊਨਿਸਟ ਪਾਰਟੀ ਦੇ ਪੋਲਿਤ ਬਿਊਰੋ ਦੇ ਸਦਸ ਲੀ ਸ਼ੀ ਦੇ ਲੀਡ ਵਿਚ ਅੱਠ ਸਦਸ ਚੀਨੀ ਪ੍ਰਤੀਨਿਧੀਮੰਡਲ ਨੇ 6 ਜੂਨ 2019 ਨੂੰ ਦਿੱਲੀ ਵਿਚ ਸੋਨੀਆ ਗਾਂਧੀ ਅਤੇ ਕਾਂਗਰੇਸ ਲੀਡਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਨ੍ਹਾਂ ਨੇ ਇਨ੍ਹਾਂ ਦੋਹਾਂ ਤੋਂ ਮਿਲਣ ਤੋਂ ਪਹਿਲਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ ਸੀ।”
ਸਾਨੂੰ ਇਸ ਮੁਲਾਕਾਤ ਨੂੰ ਲੈ ਕੇ ਨਿਊਜ਼ ਏਜੰਸੀ ANI ਦਾ ਵੀ ਇੱਕ ਟਵੀਟ ਮਿਲਿਆ।
ਸਾਨੂੰ ਇਹ ਤਸਵੀਰ www.newindianexpress.com ‘ਤੇ ਵੀ ਮਿਲੀ। 06 ਜੂਨ 2019 ਨੂੰ ਪ੍ਰਕਾਸ਼ਿਤ ਇਸ ਖਬਰ ਵਿਚ ਵਾਇਰਲ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ।
ਸਰਚ ਕਰਨ ‘ਤੇ ਸਾਨੂੰ ਪਤਾ ਚਲਿਆ ਕਿ ਵਾਇਰਲ ਤਸਵੀਰ ਨੂੰ ਨਿਊਜ਼ ਏਜੰਸੀ PTI ਦੇ ਫੋਟੋ ਪੱਤਰਕਾਰ ਵਿਜੇ ਵਰਮਾ ਨੇ ਖਿਚਿਆ ਸੀ। ਸਾਡੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕੰਫਰਮ ਕੀਤਾ, “ਇਹ ਤਸਵੀਰਾਂ ਮੈਂ ਹੀ 6 ਜੂਨ 2019 ਨੂੰ ਖਿੱਚੀਆਂ ਸਨ।”
ਭਾਰਤ ਦੇ ਦੌਰੇ ‘ਤੇ ਆਏ ਵਿਦੇਸ਼ੀ ਡੈਲੀਗੇਸ਼ਨ ਦਾ ਸਰਕਾਰੀ ਪ੍ਰਤੀਨਿਧੀ ਨਾਲ ਮਿਲਣ ਤੋਂ ਬਾਅਦ ਵਿਪਕ੍ਸ਼ੀ ਨੇਤਾਵਾਂ ਨਾਲ ਗੱਲ ਕਰਨਾ ਆਮ ਗੱਲ ਹੈ। UPA ਸਰਕਾਰ ਦੇ ਕਾਰਜਕਾਲ ਦੇ ਦੌਰਾਨ ਵੀ ਕਈ ਵਿਦੇਸ਼ੀ ਡੈਲੀਗੇਸ਼ਨ ਭਾਜਪਾ ਨੇਤਾਵਾਂ ਨਾਲ ਮੁਲਾਕਾਤ ਕਰਦੇ ਰਹੇ ਹਨ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Sanjay Mandyal ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਇਹ ਤਸਵੀਰਾਂ ਹਾਲੀਆ ਨਹੀਂ, 2019 ਦੀਆਂ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।