Fact Check: 2014 ਵਿਚ ਇੱਕ ਰੈਸਟੋਰੈਂਟ ਦੁਆਰਾ ਚੋਣ ਪ੍ਰਚਾਰ ਲਈ ਬਣਾਈ ਗਈ ਰੋਟੀਆਂ ਦੀ ਤਸਵੀਰਾਂ ਨੂੰ ਹਾਲੀਆ ਦੱਸ ਕੀਤਾ ਜਾ ਰਿਹਾ ਹੈ ਵਾਇਰਲ
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰਾਂ 2014 ਦੀਆਂ ਹਨ, ਜਦੋਂ ਵਾਰਾਣਸੀ ਦੇ ਇੱਕ ਰੈਸਟੋਰੈਂਟ ਨੇ ਇਨ੍ਹਾਂ ਰੋਟੀਆਂ ਨੂੰ ਬਣਾਇਆ ਸੀ ਅਤੇ ਵੇਚਿਆ ਸੀ। ਇਹ ਤਸਵੀਰ ਹਾਲ ਦੀ ਨਹੀਂ ਹਨ।
- By: Pallavi Mishra
- Published: Apr 27, 2020 at 05:58 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚ ਰੋਟੀਆਂ ‘ਤੇ ਸਟੰਪ ਲੱਗੀ ਹੋਈ ਹੈ ਅਤੇ ਲਿਖਿਆ ਹੋਇਆ ਹੈ, ‘ਅਬਕੀ ਬਾਰ ਮੋਦੀ ਸਰਕਾਰ’। ਕਈ ਸੋਸ਼ਲ ਮੀਡੀਆ ਯੂਜ਼ਰ ਇਨ੍ਹਾਂ ਤਸਵੀਰਾਂ ਨੂੰ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਲੋਕਡਾਊਨ ਵਿਚਕਾਰ ਭਾਜਪਾ ਕੁਝ ਇਸ ਤਰ੍ਹਾਂ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੀ ਹੈ ਅਤੇ ਗਰੀਬਾਂ ਨੂੰ ਇਹ ਰੋਟੀਆਂ ਵੰਡ ਰਹੀ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰਾਂ 2014 ਦੀਆਂ ਹਨ, ਜਦੋਂ ਵਾਰਾਣਸੀ ਦੇ ਇੱਕ ਰੈਸਟੋਰੈਂਟ ਨੇ ਇਨ੍ਹਾਂ ਰੋਟੀਆਂ ਨੂੰ ਬਣਾਇਆ ਸੀ ਅਤੇ ਵੇਚਿਆ ਸੀ। ਇਹ ਤਸਵੀਰ ਹਾਲ ਦੀ ਨਹੀਂ ਹਨ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Baljit Gumti ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ ਹੈ: ਦੁਰਫਿੱਟੇ ਮੂੰਹ ਥੋਡੇ ਜੰਮਣ ਆਲਿਆਂ ਦੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਗਰੀਬਾਂ ਨੂੰ ਰੋਟੀ ਦਿੱਤੀ ਉਸ ਉਪਰ ਵੀ ਅਬ ਕੀ ਵਾਰ ਮੋਦੀ ਸਰਕਾਰ ਡੁੱਬ ਕੇ ਮਰ ਜਾਉ—–
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ ਇਹ ਤਸਵੀਰ ਨਵਭਾਰਤ ਟਾਇਮਸ ਦੀ ਇੱਕ ਖਬਰ ‘ਤੇ ਮਿਲੀ। ਖਬਰ ਨੂੰ 6 ਮਈ 2014 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਖਬਰ ਅਨੁਸਾਰ, “ਬਨਾਰਸ ਵਿਚ ਯਾਦਵ ਢਾਬੇ ‘ਤੇ ਰੋਟੀ ਬਣਾਉਣ ਵਾਲੀ ਮਸ਼ੀਨ ਜਰੀਏ ਹਰ ਰੋਟੀ ‘ਤੇ ਅਬਕੀ ਬਾਰ ਮੋਦੀ ਸਰਕਾਰ ਲਿਖਿਆ ਗਿਆ।” ਇਹ ਖਬਰ 2014 ਲੋਕਸਭਾ ਚੋਣਾਂ ਦੇ ਸਮੇਂ ਦੀ ਹੈ।
ਸਾਨੂੰ ਸਰਚ ਕਰਨ ‘ਤੇ NDTV ਦੇ ਅਧਿਕਾਰਿਕ Youtube ਚੈੱਨਲ ਦਾ ਵੀ ਇੱਕ ਵੀਡੀਓ ਮਿਲਿਆ। ਇਸਦੇ ਵਿਚ ਸਟੰਪ ਲੱਗੀ ਰੋਟੀ ਦੇ ਬਾਰੇ ਵਿਚ ਜਾਣਕਾਰੀ ਸੀ। ਵੀਡੀਓ ਨੂੰ 9 ਮਈ, 2014 ਨੂੰ ਅਪਲੋਡ ਕੀਤਾ ਗਿਆ ਸੀ। ਖਬਰ ਮੁਤਾਬਕ, 2014 ਵਿਚ ਵਾਰਾਣਸੀ ਵਿਚ ਇੱਕ ਰੈਸਟੋਰੈਂਟ, ਯਾਦਵ ਢਾਬਾ ਨੇ ਇਸ ਰੋਟੀ ਨੂੰ ਵੇਚਿਆ ਸੀ। ਹਾਲਾਂਕਿ, ਹੋਰ ਧਿਰਾਂ ਨੂੰ ਇਸ ਨਾਲ ਸੱਮਸਿਆ ਸੀ ਜਿਸਦੇ ਕਾਰਣ ਢਾਬੇ ਨੂੰ ਇਨ੍ਹਾਂ ਰੋਟੀਆਂ ਨੂੰ ਵੇਚਣਾ ਬੰਦ ਕਰਨਾ ਪਿਆ।
ਪੁਸ਼ਟੀ ਲਈ ਅਸੀਂ ਯਾਦਵ ਢਾਬਾ ਦੇ ਮਾਲਕ, ਗੋਕੁਲ ਯਾਦਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਿਸ਼ਵਾਸ ਟੀਮ ਨੂੰ ਦੱਸਿਆ, “ਵਾਇਰਲ ਤਸਵੀਰ 2014 ਦੀ ਹੈ। ਉਸ ਸਮੇਂ ਅਸੀਂ ਇੱਕ ਮਸ਼ੀਨ ਦੇ ਜਰੀਏ ਰੋਟੀਆਂ ‘ਤੇ ਅਬਕੀ ਬਾਰ ਮੋਦੀ ਸਰਕਾਰ ਦੀ ਸਟੰਪ ਲਾਈ ਸੀ। ਪਰ ਪ੍ਰਸ਼ਾਸਨ ਦੇ ਆਰਡਰ ਕਰਕੇ ਸਾਨੂੰ ਇਹ ਪ੍ਰਚਾਰ ਬੰਦ ਕਰਨਾ ਪੈ ਗਿਆ ਸੀ।”
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Baljit Gumti ਨਾਂ ਦੀ ਫੇਸਬੁੱਕ ਪ੍ਰੋਫ਼ਾਈਲ। ਇਹ ਯੂਜ਼ਰ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰਾਂ 2014 ਦੀਆਂ ਹਨ, ਜਦੋਂ ਵਾਰਾਣਸੀ ਦੇ ਇੱਕ ਰੈਸਟੋਰੈਂਟ ਨੇ ਇਨ੍ਹਾਂ ਰੋਟੀਆਂ ਨੂੰ ਬਣਾਇਆ ਸੀ ਅਤੇ ਵੇਚਿਆ ਸੀ। ਇਹ ਤਸਵੀਰ ਹਾਲ ਦੀ ਨਹੀਂ ਹਨ।
- Claim Review : ਦੁਰਫਿੱਟੇ ਮੂੰਹ ਥੋਡੇ ਜੰਮਣ ਆਲਿਆਂ ਦੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਗਰੀਬਾਂ ਨੂੰ ਰੋਟੀ ਦਿੱਤੀ ਉਸ ਉਪਰ ਵੀ ਅਬ ਕੀ ਵਾਰ ਮੋਦੀ ਸਰਕਾਰ ਡੁੱਬ ਕੇ ਮਰ ਜਾਉ-----
- Claimed By : FB User- Baljit Gumti
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...