Fact Check: ਇਹ ਹਾਲੀਆ ਕਿਸਾਨ ਅੰਦੋਲਨ ਦੀ ਤਸਵੀਰ ਨਹੀਂ ਹੈ, 2013 ਦੀ ਤਸਵੀਰ ਗੁੰਮਰਾਹਕਰਨ ਦਾਅਵੇ ਨਾਲ ਵਾਇਰਲ

ਬੁਜ਼ੁਰਗ ਵਿਅਕਤੀ ਸਾਹਮਣੇ ਬੰਦੂਕ ਫੜੇ ਖੜੇ ਪੁਲਿਸ ਅਧਿਕਾਰੀ ਦੀ ਤਸਵੀਰ ਹਾਲੀਆ ਕਿਸਾਨਾਂ ਦੇ ਅੰਦੋਲਨ ਦੀ ਨਹੀਂ ਹੈ, ਇਹ ਤਸਵੀਰ 2013 ਵਿਚ ਮੇਰਠ ਦੇ ਖੇੜਾ ਪਿੰਡ ਦੀ ਹੈ। ਵਾਇਰਲ ਦਾਅਵਾ ਫਰਜੀ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ): ਰਵਿਵਾਰ (14 Sep 2020) ਨੂੰ ਰਾਜਸਭਾ ਵਿਚ ਤਿੰਨ ਵਿਚੋਂ ਦੀ 2 ਖੇਤੀ ਆਰਡੀਨੈਂਸ ਬਿੱਲ ਨੂੰ ਮਨਜੂਰੀ ਦੇ ਦਿੱਤੀ ਗਈ। ਮਨਜੂਰ ਦੋ ਬਿੱਲ ਹਨ- ‘ਕਿਸਾਨ ਉਤਪਾਦਨ ਅਤੇ ਵਣੀਜਯ ਵਿਧੇਯਕ, 2020’, ਅਤੇ ‘ਮੁੱਲ ਆਸ਼ਵਾਸਨ ਅਤੇ ਫਾਰਮ ਸੇਵਾ ਵਿਧੇਯਕ, 2020’। ਇਸਦੇ ਬਾਅਦ, ਪੂਰੇ ਦੇਸ਼ ਵਿਚ, ਖਾਸਕਰ ਹਰਿਆਣਾ ਅਤੇ ਪੰਜਾਬ ਵਿਚ, ਕਿਸਾਨਾਂ ਨੇ ਅੰਦੋਲਨ ਕੀਤਾ। ਹੁਣ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਇੱਕ ਪੁਲਿਸਕਰਮੀ ਇੱਕ ਬੁਜ਼ੁਰਗ ਵਿਅਕਤੀ ਮੂਹਰੇ ਬੰਦੂਕ ਫੜੇ ਖੜਾ ਹੋਇਆ ਹੈ। ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਾਲੀਆ ਪ੍ਰਦਰਸ਼ਨ ਦੌਰਾਨ ਦੀ ਤਸਵੀਰ ਹੈ। ਪਰ ਵਿਸ਼ਵਾਸ ਟੀਮ ਦੀ ਪੜਤਾਲ ਦੌਰਾਨ ਵੇਖਿਆ ਗਿਆ ਕਿ ਇਹ ਤਸਵੀਰ ਪੁਰਾਣੀ ਸੀ। ਇਹ ਤਸਵੀਰ 2013 ਵਿਚ ਮੇਰਠ ਦੇ ਖੇੜਾ ਵਿਚ ਲਈ ਗਈ ਸੀ, ਜਿਸਨੂੰ ਹਾਲੀਆ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਟਵਿੱਟਰ ਯੂਜ਼ਰ “Lalit Bharti” ਨੇ 20 ਸਿਤੰਬਰ ਨੂੰ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ: बेटा ये “सावरकर” नहीं है जो तेरी पिस्तौल से डर कर माफ़ी माँग लेगा…..ये किसान है…अन्तिम साँस तक लड़ेगा….हिम्मत है तो…चला गोली… #किसानविरोधीअध्यादेशवापसलो @jayantrld @VikasSinghRLD @AyodhyaUP42 @Sourabh_RLD2022 @SudhirBhartiya @Saurabh_RLD @ASHWANI57882353

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਰਾਜਸਭਾ ਦੁਆਰਾ ਹਾਲ ਹੀ ਵਿਚ ਖੇਤੀ ਸੁਧਾਰ ਬਿਲਾਂ ਨੂੰ ਪਾਸ ਕਰਨ ਦੇ ਬਾਅਦ ਦੇਸ਼ਭਰ ਵਿਚ ਕਿਸਾਨਾਂ ਦੁਆਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਓਦੋਂ ਤੋਂ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਹਾਲੀਆ ਕਿਸਾਨਾਂ ਦੇ ਅੰਦੋਲਨ ਨਾਲ ਸਬੰਧਿਤ ਹੈ।

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਬਿੰਗ ਰਿਵਰਸ ਇਮੇਜ ‘ਤੇ ਸਰਚ ਕੀਤਾ। ਵਿਸ਼ਵਾਸ ਟੀਮ ਨੂੰ ‘The Pioneer‘ ਦੀ ਇੱਕ ਖਬਰ ਵਿਚ ਇਹ ਫੋਟੋ ਮਿਲੀ। 30 ਸਿਤੰਬਰ, 2013 ਨੂੰ ਪ੍ਰਕਾਸ਼ਿਤ ਇਸ ਰਿਪੋਰਟ ਵਿਚ ਲਿਖਿਆ ਸੀ, “ਉੱਤਰ ਪ੍ਰਦੇਸ਼ ਵਿਚ ਰਵਿਵਾਰ ਨੂੰ ਉਸ ਸਮੇਂ ਮੁਸੀਬਤ ਖੜੀ ਹੋ ਗਈ, ਜਦੋਂ ਭਾਜਪਾ MLA ਸੰਗੀਤ ਸੋਮ ਦੀ ਗਿਰਫਤਾਰੀ ਦਾ ਵਿਰੋਧ ਕਰ ਰਹੇ ਗ੍ਰਾਮੀਣਾਂ ਨੇ ਪੁਲਿਸ ਨਾਲ ਕੁੱਟਮਾਰ ਕੀਤੀ ਅਤੇ ਮੇਰਠ ਦੇ ਖੇੜਾ ਪਿੰਡ ਵਿਚ ਸਰਕਾਰੀ ਚੀਜਾਂ ਦਾ ਨੁਕਸਾਨ ਕੀਤਾ।”

Vishvas News ਨੂੰ indianexpress.com ਦੀ ਇੱਕ ਖਬਰ ਵਿਚ ਵੀ ਇਹੀ ਫੋਟੋ ਮਿਲੀ। 30 ਸਿਤੰਬਰ, 2013 ਨੂੰ ਪ੍ਰਕਾਸ਼ਿਤ ਇਸ ਖਬਰ ਵਿਚ ਵੀ ਹੀ ਲਿਖਿਆ ਸੀ ਕਿ ਘਟਨਾ ਮੇਰਠ ਦੇ ਖੇੜਾ ਪਿੰਡ ਦੀ ਹੈ।

ਕੈਪਸ਼ਨ ਅਨੁਸਾਰ, ਇਹ ਤਸਵੀਰ PTI ਦੀ ਹੈ।

ਮੇਰਠ ਦੇ ਖੇੜਾ ਪਿੰਡ ਦੇ ਪ੍ਰਧਾਨ ਓਮਬੀਰ ਸਿੰਘ ਨੇ ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ, “ਇਹ ਤਸਵੀਰ ਸਾਲ 2013 ਵਿਚ ਕਵਾਲ ਕਾਂਡ ਦੇ ਬਾਅਦ ਖੇੜਾ ਪਿੰਡ ਦੀ ਪੰਚਾਇਤ ਦੀ ਹੈ। ਇਸ ਪੰਚਾਇਤ ਵਿਚ ਸਹਾਰਨਪੁਰ ਤੱਕ ਤੋਂ ਲੋਕ ਆਏ ਸਨ। ਪੁਲਿਸ ਪੰਚਾਇਤ ਦੀ ਇਜਾਜ਼ਤ ਨਹੀਂ ਦੇ ਰਹੀ ਸੀ, ਇਸੇ ਕਰਕੇ ਦੋਵੇਂ ਪੱਖਾਂ ਵਿਚ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਸੀ।”

ਦੈਨਿਕ ਜਾਗਰਣ ਮੇਰਠ ਦੇ ਸੰਵਾਦਦਾਤਾ ਰਵੀ ਪ੍ਰਕਾਸ਼ ਤਿਵਾਰੀ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਹ ਤਸਵੀਰ 2013 ਦੀ ਹੈ, ਮੇਰਠ ਦੀ ਸਦਰ ਤਹਿਸੀਲ ਦੇ ਖੇੜਾ ਪਿੰਡ ਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕ ਚਾਹੁੰਦੇ ਸਨ ਕਿ ਓਥੇ ਪੰਚਾਇਤ ਹੋਵੇ, ਪਰ ਸਰਕਾਰ ਇਸਦੀ ਇਜਾਜ਼ਤ ਨਹੀਂ ਦੇ ਰਹੀ ਸੀ।

ਦੈਨਿਕ ਜਾਗਰਣ ਲਖਨਊ ਦੇ ਸੀਨੀਅਰ ਪੱਤਰਕਾਰ ਨੇ ਵੀ ਫੋਟੋ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਤਸਵੀਰ 29 ਸਿਤੰਬਰ, 2013 ਨੂੰ ਲਈ ਗਈ ਸੀ ਅਤੇ 30 ਸਿਤੰਬਰ 2013 ਨੂੰ ਪ੍ਰਕਾਸ਼ਿਤ ਹੋਈ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਤਸਵੀਰ PTI ਦੁਆਰਾ ਜਾਰੀ ਕੀਤੀ ਗਈ ਸੀ। ਉਨ੍ਹਾਂ ਨੇ 30 ਸਿਤੰਬਰ, 2013 ਦੇ ਦੈਨਿਕ ਜਾਗਰਣ ਦੇ ਪ੍ਰਿੰਟ ਸੰਸਕਰਣ ਨੂੰ ਵੀ ਸਾਡੇ ਨਾਲ ਸ਼ੇਅਰ ਕੀਤਾ।

ਇਸ ਤਸਵੀਰ ਨੂੰ ਸੋਸ਼ਲ ਮੀਡਿਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Lalit Bharti ਨਾਂ ਦਾ ਟਵਿੱਟਰ ਯੂਜ਼ਰ।

ਨਤੀਜਾ: ਬੁਜ਼ੁਰਗ ਵਿਅਕਤੀ ਸਾਹਮਣੇ ਬੰਦੂਕ ਫੜੇ ਖੜੇ ਪੁਲਿਸ ਅਧਿਕਾਰੀ ਦੀ ਤਸਵੀਰ ਹਾਲੀਆ ਕਿਸਾਨਾਂ ਦੇ ਅੰਦੋਲਨ ਦੀ ਨਹੀਂ ਹੈ, ਇਹ ਤਸਵੀਰ 2013 ਵਿਚ ਮੇਰਠ ਦੇ ਖੇੜਾ ਪਿੰਡ ਦੀ ਹੈ। ਵਾਇਰਲ ਦਾਅਵਾ ਫਰਜੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts