Fact Check: ਮਹਾਰਾਸ਼ਟਰ ਵਿਚ ਦੰਪਤੀ ਦੀ ਖੁਦਕੁਸ਼ੀ ਦੀ ਪੁਰਾਣੀ ਤਸਵੀਰ ਨੂੰ ਮੁੜ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੀ ਤਸਵੀਰ ਨੂੰ ਹਾਲ ਦੇ ਸਮੇਂ ਵਿਚ ਵਾਇਰਲ ਕੀਤਾ ਜਾ ਰਿਹਾ ਹੈ ਉਹ ਮਹਾਰਾਸ਼ਟਰ ਵਿਚ ਹੋਈ ਇੱਕ ਪੁਰਾਣੀ ਘਟਨਾ ਨਾਲ ਸਬੰਧਿਤ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਤਸਵੀਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕਡਾਊਨ ਦੌਰਾਨ ਇੱਕ ਪਰਿਵਾਰ ਨੇ ਖੁਦਕੁਸ਼ੀ ਕੀਤੀ ਹੈ। ਯੂਜ਼ਰ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਭਾਰਤੀ ਸਰਕਾਰ ਦੇ ਸਿਸਟਮ ਨੂੰ ਮਾੜਾ ਬੋਲ ਰਿਹਾ ਹੈ। ਪੋਸਟ ਨਾਲ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਆਤਮਹੱਤਿਆ ਲੋਕਡਾਊਨ ਵਿਚਕਾਰ ਇੱਕ ਗਰੀਬ ਦੰਪਤੀ ਨੇ ਕੀਤੀ ਹੈ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੀ ਤਸਵੀਰ ਨੂੰ ਹਾਲ ਦੇ ਸਮੇਂ ਵਿਚ ਵਾਇਰਲ ਕੀਤਾ ਜਾ ਰਿਹਾ ਹੈ ਉਹ ਮਹਾਰਾਸ਼ਟਰ ਵਿਚ ਹੋਈ ਇੱਕ ਪੁਰਾਣੀ ਘਟਨਾ ਨਾਲ ਸਬੰਧਿਤ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਰਣਇੰਦਰ ਸਿੰਘ ਬਰਾੜ ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ, “ਮੋਦੀ ਦੇ ਭਾਰਤ ਵਿਸ਼ਵਗੁਰੂ ਦੀ ਸਚਾਈ ਹੈ ਇਸ ਤਸਵੀਰ ਵਿੱਚ, ਪਰ ਗੋਦੀ ਮੀਡੀਆ ਨੂੰ ਇਹ ਸਭ ਨਹੀਂ ਦਿਸਦਾ ਤੇ ਨਾ ਹੀ ਮੋਦੀ ਅੰਡ-ਭਗਤਾਂ ਨੂੰ 😢😢… ਮੈਂ ਥੁੱਕਦਾ ਹਾਂ ਐਸੇ ਸਿਸਟਮ ਤੇ”

ਇਸ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਵਾਈਲ ਪੋਸਟ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਨੂੰ ਰਿਵਰਸ ਇਮੇਜ ਕਰਨ ‘ਤੇ ਸਾਨੂੰ nagpurtoday.in ਨਾਂ ਦੀ ਵੈੱਬਸਾਈਟ ‘ਤੇ 13 ਜੂਨ 2018 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ, ਜਿਸਦੇ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ।


ਨਾਗਪੁਰ ਟੁਡੇ ਵਿਚ 13 ਜੂਨ 2018 ਨੂੰ ਪ੍ਰਕਾਸ਼ਿਤ ਖਬਰ

ਖਬਰ ਮੁਤਾਬਕ, ਮਹਾਰਾਸ਼ਟਰ ਦੇ ਵਰਧਾ ਜਿਲੇ ਦੇ ਆਰਵੀ ਕਸਬੇ ਵਿਚ ਇੱਕ ਪਰਿਵਾਰ ਨੇ ਆਪਣੀ ਧੀ ਨਾਲ ਆਤਮਹੱਤਿਆ ਕਰ ਲਈ। ਪ੍ਰਾਥਮਿਕ ਰੂਪ ਤੋਂ ਪਤਾ ਚਲ ਪਾਇਆ ਹੈ ਕਿ ਫਾਂਸੀ ‘ਤੇ ਝੁਲ ਰਹੀ ਇਹ ਲਾਸ਼ਾਂ ਪਤੀ ਅਨਿਲ ਵਾਨਖੇੜੇ ਅਤੇ ਪਤਨੀ ਸਵਾਤੀ ਅਤੇ ਧੀ ਆਸਥਾ ਦੀ ਹੈ। ਪੁਲਿਸ ਪਰਿਵਾਰਕ ਵਿਵਾਦ ਅਤੇ ਕਰਜ ਦੇ ਕਾਰਣ ਨੂੰ ਧਿਆਨ ਵਿਚ ਰੱਖਦੇ ਹੋਏ ਮਾਮਲੇ ਦੀ ਜਾਂਚ ਕਰ ਰਹੀ ਹੈ।

ਵਿਸ਼ਵਾਸ ਟੀਮ ਨੇ ਇਸ ਮਾਮਲੇ ਨੂੰ ਲੈ ਕੇ ਨਾਗਪੁਰ ਟੁਡੇ ਦੀ ਵੈੱਬਸਾਈਟ ‘ਤੇ ਦਿੱਤੇ ਗਏ ਨੰਬਰ ‘ਤੇ ਸੰਪਰਕ ਕੀਤਾ। ਵੈੱਬਸਾਇਟ ਦੇ ਮਾਰਕੀਟਿੰਗ ਹੈਡ ਅਰਵਿੰਦ ਟੁਪੈ ਨੇ ਦੱਸਿਆ, ‘ਇਹ ਪੁਰਾਣੀ ਘਟਨਾ ਦੀ ਤਸਵੀਰ ਹੈ ਅਤੇ ਕਈ ਹੋਰ ਲੋਕਲ ਮੀਡੀਆ ਨੇ ਵੀ ਇਸ ਘਟਨਾ ਨੂੰ ਕਵਰ ਕੀਤਾ ਸੀ।’

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਰਣਇੰਦਰ ਸਿੰਘ ਬਰਾੜ ਨਾਂ ਦਾ ਫੇਸਬੁੱਕ ਯੂਜ਼ਰ।

(Story Edited and Written by Bhagwant Singh)

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੀ ਤਸਵੀਰ ਨੂੰ ਹਾਲ ਦੇ ਸਮੇਂ ਵਿਚ ਵਾਇਰਲ ਕੀਤਾ ਜਾ ਰਿਹਾ ਹੈ ਉਹ ਮਹਾਰਾਸ਼ਟਰ ਵਿਚ ਹੋਈ ਇੱਕ ਪੁਰਾਣੀ ਘਟਨਾ ਨਾਲ ਸਬੰਧਿਤ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts