ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਨੂੰ ਪਤਾ ਚਲਿਆ ਕਿ ਵਾਇਰਲ ਤਸਵੀਰ ਸਾਲ 2014 ਦੀ ਹੈ। ਉਸ ਸਮੇਂ ਪੀਐਮ ਮੋਦੀ ਰਿਲਾਇੰਸ ਫਾਊਂਡੇਸ਼ਨ ਦੇ ਇੱਕ ਹਸਪਤਾਲ ਦਾ ਉਦਘਾਟਨ ਕਰਨ ਮੁੰਬਈ ਗਏ ਸਨ।
ਨਵੀਂ ਦਿੱਲੀ (Vishvas News)। ਸੋਸ਼ਲ ਮੀਡਿਆ ‘ਤੇ ਪ੍ਰਧਾਨਮੰਤਰੀ ਮੋਦੀ ਦੀ ਇੱਕ ਫਲਿਪਡ ਤਸਵੀਰ ਵਾਇਰਲ ਹੋ ਰਹੀ ਹੈ। ਇਸਦੇ ਵਿਚ ਉਨ੍ਹਾਂ ਨੂੰ ਮੁਕੇਸ਼ ਅੰਬਾਨੀ ਦੇ ਨਾਲ ਇੱਕ ਹਸਪਤਾਲ ਅੰਦਰ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਹੁਣ ਸੋਸ਼ਲ ਮੀਡਿਆ ‘ਤੇ ਕੁਝ ਲੋਕ ਕਿਸਾਨ ਅੰਦੋਲਨ ਨਾਲ ਜੋੜਕੇ ਵਾਇਰਲ ਕਰ ਰਹੇ ਹਨ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਪ੍ਰਧਾਨਮੰਤਰੀ ਕਿਸਾਨਾਂ ਨਾਲ ਨਹੀਂ ਮੁਲਾਕਾਤ ਕਰ ਰਹੇ, ਪਰ ਅੰਬਾਨੀ ਦੇ ਪੋਤੇ ਨਾਲ ਮਿਲਣ ਲਈ ਹਸਪਤਾਲ ਗਏ।
ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਨੂੰ ਪਤਾ ਚਲਿਆ ਕਿ ਵਾਇਰਲ ਤਸਵੀਰ ਸਾਲ 2014 ਦੀ ਹੈ। ਉਸ ਸਮੇਂ ਪੀਐਮ ਮੋਦੀ ਰਿਲਾਇੰਸ ਫਾਊਂਡੇਸ਼ਨ ਦੇ ਇੱਕ ਹਸਪਤਾਲ ਦਾ ਉਦਘਾਟਨ ਕਰਨ ਮੁੰਬਈ ਗਏ ਸਨ।
ਫੇਸਬੁੱਕ ਯੂਜ਼ਰ Gurpreet Singh Vicky ਨੇ ਵਾਇਰਲ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਮੀਂਹ ਤੇ ਦਸੰਬਰ ਦੀ ਠੰਢ ਚ ਬੈਠਾ ਇਸਨੂੰ ਕਿਸਾਨ ਨਹੀ ਦਿਸਿਆ ਪਰ ਅੰਬਾਨੀ ਘਰ ਹੋਇਆ ਪੋਤਰਾ ਦਿਸ ਗਿਆ ਤੇ ੲਿਹ ਮੋਦੀ ਕੰਜਰ ਵਧਾਈ ਦੇਣ ਤੁਰ ਗਿਆ”
ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ ਇਥੇ ਵੇਖੋ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰਕੇ ਸਰਚ ਕੀਤਾ। ਸਾਨੂੰ ਓਰਿਜਿਨਲ ਤਸਵੀਰ ਇੰਡੀਆ ਇੰਫੋ ਲਾਇਨ ਨਾਂ ਦੀ ਵੈੱਬਸਾਈਟ ‘ਤੇ ਮਿਲੀ। 27 ਅਕਤੂਬਰ 2014 ਨੂੰ ਅਪਲੋਡ ਖਬਰ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ।
ਖਬਰ ਵਿਚ ਦੱਸਿਆ ਗਿਆ ਕਿ ਸ਼੍ਰੀ ਐੱਚ ਐਨ ਰਿਲਾਇੰਸ ਫਾਊਂਡੇਸ਼ਨ ਹੌਸਪੀਟਲ ਐਂਡ ਰਿਸਰਚ ਸੈਂਟਰ ਦੇ ਉਦਘਾਟਨ ‘ਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਮੁੰਬਈ ਪੁੱਜੇ ਸਨ। ਪੂਰੀ ਖਬਰ ਨੂੰ ਇਥੇ ਪੜ੍ਹਿਆ ਜਾ ਸਕਦਾ ਹੈ।
ਪੜਤਾਲ ਦੇ ਅਗਲੇ ਚਰਣ ਵਿਚ ਵਿਸ਼ਵਾਸ ਨਿਊਜ਼ ਨੇ ਰਿਲਾਇੰਸ ਸਮੂਹ ਨਾਲ ਜੁੜੇ ਬੁਲਾਰੇ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਤਸਵੀਰ ਅਕਤੂਬਰ 2014 ਦੀ ਹੈ, ਜਦੋਂ ਹਸਪਤਾਲ ਦਾ ਉਦਘਾਟਨ ਕੀਤਾ ਗਿਆ।
ਇਸ ਤਸਵੀਰ ਨੂੰ ਕਿਸਾਨ ਅੰਦੋਲਨ ਨਾਲ ਜੋੜਕੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Gurpreet Singh Vicky ਨਾਂ ਦਾ ਫੇਸਬੁੱਕ ਯੂਜ਼ਰ। ਅਕਾਊਂਟ ਇੰਟਰੋ ਅਨੁਸਾਰ ਇਹ ਯੂਜ਼ਰ ਨਿਊਜ਼ੀਲੈਂਡ ਵਿਚ ਰਹਿੰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਨੂੰ ਪਤਾ ਚਲਿਆ ਕਿ ਵਾਇਰਲ ਤਸਵੀਰ ਸਾਲ 2014 ਦੀ ਹੈ। ਉਸ ਸਮੇਂ ਪੀਐਮ ਮੋਦੀ ਰਿਲਾਇੰਸ ਫਾਊਂਡੇਸ਼ਨ ਦੇ ਇੱਕ ਹਸਪਤਾਲ ਦਾ ਉਦਘਾਟਨ ਕਰਨ ਮੁੰਬਈ ਗਏ ਸਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।