X
X

Fact Check: ਹਰਿਆਣਾ ਦੇ ਜੀਂਦ ਦੇ ਨਾਂ ਤੋਂ ਵਾਇਰਲ ਹੋ ਰਹੀ ਹੈ ਰਾਜਸਥਾਨ ਦੀ 3 ਸਾਲ ਪੁਰਾਣੀ ਤਸਵੀਰ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਦਾ ਦਾਅਵਾ ਝੂਠਾ ਪਾਇਆ। ਇਹ ਤਸਵੀਰ ਹਾਲੀਆ ਨਹੀਂ, ਬਲਕਿ 3 ਸਾਲ ਪੁਰਾਣੀ ਹੈ। ਇਹ ਤਸਵੀਰ ਰਾਜਸਥਾਨ ਦੇ ਸੀਕਰ ਵਿਚ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਦੀ ਹੈ ਅਤੇ ਇਸਦਾ ਹਰਿਆਣਾ ਵਿਚ ਹੋ ਰਹੇ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ ਹੈ।

  • By: Bhagwant Singh
  • Published: Sep 23, 2020 at 06:12 PM
  • Updated: Sep 23, 2020 at 07:09 PM

ਨਵੀਂ ਦਿੱਲੀ (Vishvas News)। ਨਵੇਂ ਖੇਤੀ ਬਿੱਲ ਨੂੰ ਲੈ ਕੇ ਦੇਸ਼ ਦੇ ਕਈ ਇਲਾਕਿਆਂ ਵਿਚ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪਰ ਸੋਸ਼ਲ ਮੀਡੀਆ ‘ਤੇ ਪੁਰਾਣੀ ਤਸਵੀਰਾਂ ਨੂੰ ਹਾਲੀਆ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਇੱਕ ਅਜੇਹੀ ਹੀ ਪੋਸਟ ਵਿਚ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ ਗਿਆ ਹੈ ਕਿ ਫੋਟੋ ਹਰਿਆਣਾ ਦੇ ਜੀਂਦ ਵਿਚ ਹੋਏ ਕਿਸਾਨਾਂ ਦੇ ਹਾਲੀਆ ਪ੍ਰਦਰਸ਼ਨ ਦੀ ਹੈ, ਜਿਸਦੇ ਵਿਚ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਪ੍ਰਦਰਸ਼ਨ ਕੀਤਾ।

ਵਿਸ਼ਵਾਸ ਟੀਮ ਨੇ ਇਸ ਪੋਸਟ ਦੀ ਪੜਤਾਲ ਕੀਤੀ। ਅਸੀਂ ਪਾਇਆ ਕਿ 3 ਸਾਲ ਪੁਰਾਣੀ ਤਸਵੀਰ ਨੂੰ ਹਰਿਆਣਾ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਤਸਵੀਰ 2017 ਵਿਚ ਰਾਜਸਥਾਨ ਦੇ ਸੀਕਰ ਵਿਚ ਹੋਏ ਕਿਸਾਨਾਂ ਦੇ ਇੱਕ ਪੁਰਾਣੇ ਪ੍ਰਦਰਸ਼ਨ ਦੀ ਹੈ। ਇਸਦਾ ਹਰਿਆਣਾ ਵਿਚ ਹੋ ਰਹੇ ਪ੍ਰਦਰਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਵਾਇਰਲ ਪੋਸਟ ਫਰਜੀ ਸਾਬਿਤ ਹੋਈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “ਰਣਜੀਤ ਸਿੰਘ ਵੈਂੲੀ ਪੂੲੀ” ਨੇ 21 ਸਿਤੰਬਰ 2020 ਨੂੰ ਇੱਕ ਪ੍ਰਦਰਸ਼ਨ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਇਹ ਕਿਸਾਨਾਂ ਦਾ ਸਮੁੰਦਰ ਹਰਿਆਣਾ ਦੇ ਜੀਦ ਸਹਿਰ ਦਾ ਹੈ ਜੋ ਮੋਦੀ ਸਰਕਾਰ ਦੇ ਕਾਲੇ ਕਨੂੰਨ ਦਾ ਵਿਰੋਧ ਹੋ ਰਿਹਾ ਹੈ ਜਿਸ ਨੂੰ ਭਾਰਤੀ ਮੀਡੀਆਂ ਨਹੀਂ ਦਿਖਾਏਗਾ ਜੇ ਤੁਸੀ ਮਰਦ ਦੇ ਪੁੱਤ ਜੇ ਤਾਂ ਸੇਅਰ ਕਰਕੇ ਆਪਣਾ ਫਰਜ ਨਿਭਾ ਦਿਉ ਤਾਂ ਕੇ ਮੋਦੀ ਮੀਡੀਆ ਵੀ ਸੋਚੀ ਪੇ ਜਾਵੇ,,,?”

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਨਵੇਂ ਖੇਤੀ ਬਿੱਲ ਨੂੰ ਲੈ ਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਇਸਲਈ ਅਸੀਂ ਸਬਤੋਂ ਪਹਿਲਾਂ ਜੀਂਦ ਵਿਚ ਹੋ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਬਾਰੇ ਵਿਚ ਨਿਊਜ਼ ਸਰਚ ਨਾਲ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਦੈਨਿਕ ਜਾਗਰਣ ਡਾਟ ਕਾਮ ‘ਤੇ ਪ੍ਰਕਾਸ਼ਿਤ ਇਸ ਪ੍ਰਦਰਸ਼ਨ ਨੂੰ ਲੈ ਕੇ ਇੱਕ ਖਬਰ ਮਿਲੀ। ਇਹ ਖਬਰ 21 ਸਿਤੰਬਰ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਦੇ ਨਾਲ ਹੇਡਲਾਈਨ ਲਿਖੀ ਗਈ ਸੀ: किसानों के जाम से प्रभावित हुई रोडवेज बस सेवा, तीन घंटे बस अड्डे पर खड़े रहे यात्री

ਖਬਰ ਵਿਚ ਦੱਸਿਆ ਗਿਆ ਕਿ ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਗਏ ਤਿੰਨ ਵਿਧੇਯਕਾਂ ਦੇ ਵਿਰੋਧ ਵਿਚ ਰਵਿਵਾਰ ਨੂੰ ਕਿਸਾਨ ਸੜਕਾਂ ‘ਤੇ ਉੱਤਰੇ ਅਤੇ ਜਿਲੇ ਵਿਚ ਅੱਠ ਵੱਖ-ਵੱਖ ਥਾਵਾਂ ‘ਤੇ ਰੋਡ ਜਾਮ ਕਰ ਦਿੱਤਾ। ਰੋਡ ਜਾਮ ਕੀਤੇ ਜਾਣ ਕਰਕੇ ਰੋਡਵੇਜ਼ ਬਸ ਸੇਵਾ ਪ੍ਰਭਾਵਿਤ ਹੋਈ ਅਤੇ ਯਾਤਰੀਆਂ ਨੂੰ 3 ਤੋਂ 4 ਘੰਟੇ ਬਸ ਅੱਡੇ ‘ਤੇ ਹੀ ਬਿਤਾਉਣੇ ਪਏ, ਕਿਓਂਕਿ ਜਾਮ ਕਰਕੇ ਬਸਾਂ ਨੂੰ ਬਸ ਸਟੈਂਡ ‘ਤੇ ਹੀ ਰੋਕ ਦਿੱਤਾ ਗਿਆ ਸੀ।

ਇਹ ਗੱਲ ਸਾਫ ਸੀ ਕਿ ਜੀਂਦ ਵਿਚ ਪ੍ਰਦਰਸ਼ਨ ਹੋ ਰਿਹਾ ਹੈ ਅਤੇ ਹੁਣ ਸਾਨੂੰ ਜਾਣਨਾ ਸੀ ਕਿ ਕੀ ਵਾਇਰਲ ਤਸਵੀਰ ਓਸੇ ਪ੍ਰਦਰਸ਼ਨ ਦੀ ਹੈ। ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ‘ਤੇ ਅਸੀਂ ਇੱਕ ਫੇਸਬੁੱਕ ਪੋਸਟ ‘ਤੇ ਜਾ ਪੁੱਜੇ, ਜਿਸਨੂੰ 2017 ਵਿਚ ਅਪਲੋਡ ਕੀਤਾ ਗਿਆ ਸੀ। 5 ਸਿਤੰਬਰ 2017 ਨੂੰ JAT Hostel PALI ਨਾਂ ਦੇ ਫੇਸਬੁੱਕ ਪੇਜ ਦੁਆਰਾ ਅਪਲੋਡ ਇੱਕ ਪੋਸਟ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਪੋਸਟ ਨਾਲ ਇਹ ਸਾਫ ਹੋਇਆ ਕਿ ਵਾਇਰਲ ਤਸਵੀਰ ਪੁਰਾਣੀ ਹੈ। ਇਸ ਪੋਸਟ ਅਨੁਸਾਰ, ਇਹ ਤਸਵੀਰ ਰਾਜਸਥਾਨ ਦੇ ਸੀਕਰ ਵਿਚ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਦੀ ਹੈ। ਇਸ ਪੋਸਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਕੀਵਰਡ ਸਰਚ ਕਰਨ ‘ਤੇ ਸਾਨੂੰ The Logical Indian ਨਾਂ ਦੀ ਵੈੱਬਸਾਈਟ ‘ਤੇ ਇੱਕ ਆਰਟੀਕਲ ਵਿਚ ਇਹ ਤਸਵੀਰ ਅਪਲੋਡ ਮਿਲੀ। ਇਹ ਆਰਟੀਕਲ 13 ਸਿਤੰਬਰ 2017 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸਦੇ ਨਾਲ ਹੇਡਲਾਈਨ ਲਿਖੀ ਗਈ ਸੀ: Farmer’s protest in Sikar, Rajasthan turns into a people’s movement: Lakhs take to the street against govt

ਆਰਟੀਕਲ ਅਨੁਸਾਰ, ਇਹ ਤਸਵੀਰ ਰਾਜਸਥਾਨ ਦੇ ਸੀਕਰ ਵਿਚ 2017 ਵਿਚ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਦੀ ਹੈ। ਇਸ ਆਰਟੀਕਲ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਸ ਪ੍ਰਦਰਸ਼ਨ ਦੀਆਂ ਕੁਝ ਝਲਕੀਆਂ ਪਤ੍ਰਿਕਾ ਦੇ Youtube ਚੈੱਨਲ ‘ਤੇ ਅਪਲੋਡ ਇਸ ਵੀਡੀਓ ਵਿਚ ਵੇਖੀਆਂ ਜਾ ਸਕਦੀਆਂ ਹਨ। ਇਹ ਵੀਡੀਓ 4 ਸਿਤੰਬਰ 2017 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸਦੇ ਨਾਲ ਹੇਡਲਾਇਨ ਲਿਖੀ ਗਈ: kisan rally in sikar

ਹੁਣ ਅਸੀਂ ਇਸ ਤਸਵੀਰ ਨੂੰ ਲੈ ਕੇ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਜੈਪੁਰ ਇੰਚਾਰਜ ਨਰੇਂਦਰ ਸ਼ਰਮਾ ਨਾਲ ਗੱਲ ਕੀਤੀ। ਨਰੇਂਦਰ ਨੇ ਇਸ ਤਸਵੀਰ ਨੂੰ ਦੇਖਦੇ ਹੀ ਕਿਹਾ ਕਿ ਇਹ ਤਸਵੀਰ ਰਾਜਸਥਾਨ ਦੇ ਸੀਕਰ ਦੀ ਹੈ, ਹਰਿਆਣਾ ਦੀ ਨਹੀਂ। ਨਰੇਂਦਰ ਨੇ ਦੱਸਿਆ ਕਿ ਇਹ ਤਸਵੀਰ 2017 ਵਿਚ ਰਾਜਸਥਾਨ ਦੇ ਸੀਕਰ ਵਿਚ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਦੀ ਹੈ।

ਦੱਸ ਦਈਏ ਕਿ ਕੁਝ ਦਿਨਾਂ ਪਹਿਲਾਂ ਵੀ ਇਸੇ ਪ੍ਰਦਰਸ਼ਨ ਦੀ ਇੱਕ ਤਸਵੀਰ ਨੂੰ ਹਰਿਆਣਾ ਵਿਚ ਹੋਈ ਪ੍ਰਦਰਸ਼ਨ ਦੇ ਨਾਂ ਤੋਂ ਵਾਇਰਲ ਕੀਤਾ ਗਿਆ ਸੀ, ਜਿਸਦੀ ਪੜਤਾਲ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਇਹ ਪੜਤਾਲ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ‘ਰਣਜੀਤ ਸਿੰਘ ਵੈਂੲੀ ਪੂੲੀ’ ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਦਾ ਦਾਅਵਾ ਝੂਠਾ ਪਾਇਆ। ਇਹ ਤਸਵੀਰ ਹਾਲੀਆ ਨਹੀਂ, ਬਲਕਿ 3 ਸਾਲ ਪੁਰਾਣੀ ਹੈ। ਇਹ ਤਸਵੀਰ ਰਾਜਸਥਾਨ ਦੇ ਸੀਕਰ ਵਿਚ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਦੀ ਹੈ ਅਤੇ ਇਸਦਾ ਹਰਿਆਣਾ ਵਿਚ ਹੋ ਰਹੇ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ ਹੈ।

  • Claim Review : ਪੋਸਟ ਵਿਚ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ ਗਿਆ ਹੈ ਕਿ ਫੋਟੋ ਹਰਿਆਣਾ ਦੇ ਜੀਂਦ ਵਿਚ ਹੋਏ ਕਿਸਾਨਾਂ ਦੇ ਹਾਲੀਆ ਪ੍ਰਦਰਸ਼ਨ ਦੀ ਹੈ, ਜਿਸਦੇ ਵਿਚ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਪ੍ਰਦਰਸ਼ਨ ਕੀਤਾ।
  • Claimed By : FB User- ਰਣਜੀਤ ਸਿੰਘ ਵੈਂੲੀ ਪੂੲੀ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later