ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਗੁੰਮਰਾਹ ਕਰਨ ਵਾਲਾ ਸਾਬਿਤ ਹੋਇਆ। ਇਹ ਤਸਵੀਰ 2017 ਵਿਚ ਰਾਜਸਥਾਨ ਦੇ ਸੀਕਰ ਵਿਚ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਦੀ ਹੈ ਜਿਸਨੂੰ ਹਾਲੀਆ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਪੰਜਾਬ ਅਤੇ ਹਰਿਆਣਾ ਵਿਚ ਹਾਲ ਦੇ ਸਮੇਂ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਚਲ ਰਿਹਾ ਹੈ। ਇਸ ਪ੍ਰਦਰਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਅਤੇ ਤਸਵੀਰਾਂ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਪ੍ਰਦਰਸ਼ਨ ਦੀ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਹਰਿਆਣਾ ਵਿਚ ਹੋ ਰਹੇ ਕਿਸਾਨਾਂ ਦੇ ਹਾਲੀਆ ਪ੍ਰਦਰਸ਼ਨ ਦੀ ਹੈ। ਤਸਵੀਰ ਵਿਚ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਨੂੰ ਸੜਕਾਂ ‘ਤੇ ਵੇਖਿਆ ਜਾ ਸਕਦਾ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਗੁੰਮਰਾਹ ਕਰਨ ਵਾਲਾ ਸਾਬਿਤ ਹੋਇਆ। ਇਹ ਤਸਵੀਰ 2017 ਵਿਚ ਰਾਜਸਥਾਨ ਦੇ ਸੀਕਰ ਵਿਚ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਦੀ ਹੈ ਜਿਸਨੂੰ ਹਾਲੀਆ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ Gurnam Singh Charuni ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ: अभी तो ली अंगड़ाई है आगे और लड़ाई है पिपली किसान बचाओ मंडी बचाओ महारैली में पहुंचने वाले सभी संगठनों किसानों और किसान पुत्रों को तहे दिल से धन्यवाद लड़ेंगे जीतेंगे
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ। ਇਸ ਤਸਵੀਰ ਨੂੰ ਪੰਜਾਬੀ ਹਾਸ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਵੀ ਸ਼ੇਅਰ ਕੀਤਾ ਹੈ। ਗੁਰਚੇਤ ਨੇ ਇਸ ਤਸਵੀਰ ਨੂੰ ਹਰਿਆਣਾ ਦਾ ਦੱਸਦੇ ਹੋਏ ਸ਼ੇਅਰ ਕੀਤਾ ਹੈ।
ਵਿਸ਼ਵਾਸ ਟੀਮ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਨੂੰ Rajasthan Patrika ਵੱਲੋਂ 2017 ਵਿਚ ਪ੍ਰਕਾਸ਼ਿਤ ਇੱਕ ਖਬਰ ਦਾ ਲਿੰਕ ਮਿਲਿਆ ਜਿਸਦੇ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਆਰਟੀਕਲ ਦੀ ਹੇਡਲਾਈਨ ਲਿਖੀ ਗਈ ਸੀ: VIDEO: यहां के लोगों ने पहली बार देखी इतनी बड़ी ‘शवयात्रा’, सैकड़ों महिलाएं भी हुई शामिल, 4 घंटे तक जाम रही सड़कें
ਇਸ ਖਬਰ ਅਨੁਸਾਰ: ਇਹ ਘਟਨਾ ਰਾਜਸਥਾਨ ਦੇ ਸੀਕਰ ਦੀ ਹੈ ਜਿੱਥੇ 2017 ਵਿਚ ਕਿਸਾਨਾਂ ਨੇ ਕਰਜ ਮੁਆਫੀ ਅਤੇ ਘੱਟ ਫਸਲਾਂ ਦੇ ਦਾਮਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਇਸ ਪ੍ਰਦਰਸ਼ਨ ਵਿਚ ਹਜਾਰਾਂ ਲੋਕਾਂ ਨੇ ਭਾਗ ਲਿਆ ਜਿਸਦੇ ਕਰਕੇ ਸੜਕਾਂ ਵਿਚ ਕਾਫੀ ਜਾਮ ਵੇਖਣ ਨੂੰ ਮਿਲਿਆ।
ਇਸ ਪ੍ਰਦਰਸ਼ਨ ਦੀਆਂ ਕੁਝ ਝਲਕੀਆਂ ਪਤ੍ਰਿਕਾ ਦੇ Youtube ਚੈੱਨਲ ‘ਤੇ ਅਪਲੋਡ ਇਸ ਵੀਡੀਓ ਵਿਚ ਵੇਖੀਆਂ ਜਾ ਸਕਦੀਆਂ ਹਨ। ਇਹ ਵੀਡੀਓ 4 ਸਿਤੰਬਰ 2017 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸਦੇ ਨਾਲ ਹੇਡਲਾਇਨ ਲਿਖੀ ਗਈ: kisan rally in sikar
ਹੁਣ ਅਸੀਂ ਇਸ ਤਸਵੀਰ ਨੂੰ ਲੈ ਕੇ ਸਾਡੇ ਦੈਨਿਕ ਜਾਗਰਣ ਦੇ ਜੈਪੁਰ ਇੰਚਾਰਜ ਨਰੇਂਦਰ ਸ਼ਰਮਾ ਨਾਲ ਗੱਲ ਕੀਤੀ। ਨਰੇਂਦਰ ਸ਼ਰਮਾ ਨੇ ਤਸਵੀਰ ਬਾਰੇ ਕੰਫਰਮ ਕਰਦੇ ਹੋਏ ਦੱਸਿਆ, “ਇਹ ਤਸਵੀਰ 2017 ਵਿਚ ਰਾਜਸਥਾਨ ਦੇ ਸੀਕਰ ਵਿਚ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਦੀ ਹੈ। ਇਸਦਾ ਪੰਜਾਬ-ਹਰਿਆਣਾ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ ਹੈ।”
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Gurnam Singh Charuni ਨਾਂ ਦਾ ਫੇਸਬੁੱਕ ਯੂਜ਼ਰ। ਹਾਸ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਵੀ ਇਸ ਤਸਵੀਰ ਨੂੰ ਪੰਜਾਬ-ਹਰਿਆਣਾ ਵਿਚ ਹੋ ਰਹੇ ਪ੍ਰਦਰਸ਼ਨ ਨਾਲ ਜੋੜਦੇ ਹੋਏ ਵਾਇਰਲ ਕੀਤਾ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਗੁੰਮਰਾਹ ਕਰਨ ਵਾਲਾ ਸਾਬਿਤ ਹੋਇਆ। ਇਹ ਤਸਵੀਰ 2017 ਵਿਚ ਰਾਜਸਥਾਨ ਦੇ ਸੀਕਰ ਵਿਚ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਦੀ ਹੈ ਜਿਸਨੂੰ ਹਾਲੀਆ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।