Fact Check: ਦੋ ਸਾਲ ਪਹਿਲਾਂ ਕੇਦਾਰਨਾਥ ਵਿਚ ਹੋਏ ਹੇਲੀਕੋਪਟਰ ਕਰੈਸ਼ ਦੀ ਤਸਵੀਰ ਨੂੰ ਹੁਣ ਲੱਦਾਖ ਦਾ ਦੱਸਕੇ ਕੀਆ ਗਿਆ ਵਾਇਰਲ

2018 ਵਿਚ ਕੇਦਾਰਨਾਥ ਅੰਦਰ ਹੋਏ ਇੱਕ ਹੇਲੀਕੋਪਟਰ ਕਰੈਸ਼ ਦੀ ਤਸਵੀਰ ਨੂੰ ਹੁਣ ਝੂਠੇ ਦਾਅਵੇ ਨਾਲ ਲੱਦਾਖ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਸਾਡੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹ ਕਰਨ ਵਾਲੀ ਸਾਬਿਤ ਹੋਈ।

ਨਵੀਂ ਦਿੱਲੀ (Vishvas News)। ਭਾਰਤ-ਚੀਨ ਸੀਮਾ ‘ਤੇ ਤਣਾਅ ਵਿਚਕਾਰ ਸੋਸ਼ਲ ਮੀਡੀਆ ‘ਤੇ ਪਾਕਿਸਤਾਨ ਦੀ ਤਰਫੋਂ ਕਈ ਪ੍ਰਕਾਰ ਦੇ ਝੂਠ ਫੈਲਾਏ ਜਾ ਰਹੇ ਹਨ। ਇੱਕ ਅਜਿਹਾ ਹੀ ਝੂਠ ਫੈਲਾਉਂਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੱਦਾਖ ਵਿਚ ਭਾਰਤੀ M 17 ਹੇਲੀਕੋਪਟਰ ਕਰੈਸ਼ ਹੋ ਗਿਆ ਹੈ। ਦਾਅਵੇ ਨਾਲ ਇੱਕ ਤਸਵੀਰ ਵੀ ਲਾਈ ਗਈ ਹੈ। ਇਸਦੇ ਵਿਚ ਇੱਕ ਹੇਲੀਕੋਪਟਰ ਨੂੰ ਕਰੈਸ਼ ਵੇਖਿਆ ਜਾ ਸਕਦਾ ਹੈ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਕੇਦਾਰਨਾਥ ਵਿਚ 2018 ਅੰਦਰ ਹੇਲੀਕੋਪਟਰ ਕਰੈਸ਼ ਦੀ ਤਸਵੀਰ ਨੂੰ ਹੁਣ ਲੱਦਾਖ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਅਤੇ ਟਵਿੱਟਰ ਦੇ ਜਰੀਏ ਇਹ ਝੂਠ ਫੈਲਾਇਆ ਜਾ ਰਿਹਾ ਹੈ ਕਿ ਭਾਰਤੀ ਸੈਨਾ ਦਾ ਇੱਕ ਹੇਲੀਕੋਪਟਰ ਕਰੈਸ਼ ਹੋ ਗਿਆ ਹੈ। ਫੇਸਬੁੱਕ ਯੂਜ਼ਰ Basit Ali ਨੇ 14 ਸਿਤੰਬਰ ਨੂੰ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: Indian MI 17 Helicopter has crashed in Ladakh.I’m sure that they have crossed the line… #ladakh #BasitAli”

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੌਰਾਨ ਇਹ ਤਸਵੀਰ ਸਾਨੂੰ ਕਈ ਥਾਵਾਂ ‘ਤੇ ਮਿਲੀ। ਹਰ ਵੈੱਬਸਾਈਟ ‘ਤੇ ਇਸਨੂੰ 2018 ਵਿਚ ਕੇਦਾਰਨਾਥ ਵਿਚ ਹੋਏ ਇੱਕ ਹੇਲੀਕੋਪਟਰ ਕਰੈਸ਼ ਦੀ ਤਸਵੀਰ ਦੱਸਿਆ ਗਿਆ।

ਟਾਇਮਸ ਆਫ ਇੰਡੀਆ ਦੀ ਵੈੱਬਸਾਈਟ ‘ਤੇ 3 ਅਪ੍ਰੈਲ ਨੂੰ ਪ੍ਰਕਾਸ਼ਿਤ ਇੱਕ ਖਬਰ ਵਿਚ ਦੱਸਿਆ ਗਿਆ ਕਿ ਉੱਤਰਾਖੰਡ ਦੇ ਕੇਦਾਰਨਾਥ ਮੰਦਿਰ ਦੇ ਨੇੜੇ ਭਾਰਤੀ ਹਵਾਈ ਸੈਨਾ ਦਾ ਇੱਕ ਕਾਰਗੋ ਹੇਲੀਕੋਪਟਰ ਕਰੈਸ਼ ਹੋ ਗਿਆ। ਪੂਰੀ ਖਬਰ ਇਥੇ ਪੜ੍ਹੋ।

ਪੜਤਾਲ ਦੌਰਾਨ ਸਾਨੂੰ ANI ਦੇ Youtube ਚੈੱਨਲ ‘ਤੇ ਕੇਦਾਰਨਾਥ ਕਰੈਸ਼ ਦਾ ਇੱਕ ਵੀਡੀਓ ਮਿਲਿਆ। ਇਹ ਵੀਡੀਓ 3 ਅਪ੍ਰੈਲ 2018 ਨੂੰ ਅਪਲੋਡ ਕੀਤਾ ਗਿਆ ਸੀ।

ਇਸੇ ਤਰ੍ਹਾਂ WION ਦੇ Youtube ਚੈੱਨਲ ‘ਤੇ ਵੀ ਸਾਨੂੰ ਇੱਕ ਖਬਰ ਮਿਲੀ। ਇਸਦੇ ਵਿਚ ਵੀ ਕੇਦਾਰਨਾਥ ਮੰਦਿਰ ਦੇ ਨੇੜੇ ਭਾਰਤੀ ਹਵਾਈ ਸੈਨਾ ਦੇ ਕਾਰਗੋ ਹੇਲੀਕੋਪਟਰ ਦੇ ਕਰੈਸ਼ ਹੋਣ ਬਾਰੇ ਦੱਸਿਆ ਹੈ। ਵੀਡੀਓ 3 ਅਪ੍ਰੈਲ 2018 ਨੂੰ ਅਪਲੋਡ ਕੀਤਾ ਗਿਆ ਸੀ।

ਵੱਧ ਜਾਣਕਾਰੀ ਲਈ ਅਸੀਂ ਭਾਰਤੀ ਸੈਨਾ ਦੇ ਅਫਸਰਾਂ ਨਾਲ ਸੰਪਰਕ ਕੀਤਾ। ਸੈਨਾ ਦੇ ਬੁਲਾਰੇ ਨੇ ਸਾਨੂੰ ਦੱਸਿਆ ਕਿ ਵਾਇਰਲ ਤਸਵੀਰ ਪੁਰਾਣੀ ਹੈ। ਅਜੇਹੀ ਕੋਈ ਵੀ ਘਟਨਾ ਇਨ੍ਹਾਂ ਦਿਨਾਂ ਵਿਚ ਲੱਦਾਖ ਅੰਦਰ ਨਹੀਂ ਹੋਈ ਹੈ। ਵਾਇਰਲ ਤਸਵੀਰ ਕੇਦਾਰਨਾਥ ਦੀ ਹੈ।

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Basit Ali ਨਾਂ ਦਾ ਫੇਸਬੁੱਕ ਯੂਜ਼ਰ।

Instagram video:

https://www.instagram.com/p/CFbiifdnV4O/

ਨਤੀਜਾ: 2018 ਵਿਚ ਕੇਦਾਰਨਾਥ ਅੰਦਰ ਹੋਏ ਇੱਕ ਹੇਲੀਕੋਪਟਰ ਕਰੈਸ਼ ਦੀ ਤਸਵੀਰ ਨੂੰ ਹੁਣ ਝੂਠੇ ਦਾਅਵੇ ਨਾਲ ਲੱਦਾਖ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਸਾਡੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹ ਕਰਨ ਵਾਲੀ ਸਾਬਿਤ ਹੋਈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts