Fact Check: ਅਗਵਾ ਹੋਣ ਤੋਂ ਕੁੜੀ ਨੂੰ ਬਚਾਉਂਦੇ ਸਮੇਂ ਜਖਮੀ ਹੋਏ ਸਿੱਖ ਦੀ ਤਸਵੀਰ ਨੂੰ ਗੁੰਮਰਾਹਕਰਨ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹ ਕਰਨ ਵਾਲਾ ਸਾਬਤ ਹੋਇਆ। ਤਸਵੀਰ ਵਿਚ ਦਿੱਸ ਰਹੇ ਸਿੱਖ ਨੌਜਵਾਨ ਨਾਲ ਹੋਈ ਵਾਪਰੀ ਇਹ ਘਟਨਾ ਇੱਕ ਸਾਲ ਪੁਰਾਣੀ ਹੈ ਅਤੇ ਪੰਜਾਬ ਦੀ ਹੈ। ਇਸ ਸਿੱਖ ਨੌਜਵਾਨ ਨੇ ਇੱਕ ਕੁੜੀ ਨੂੰ ਅਗਵਾ ਹੋਣ ਤੋਂ ਬਚਾਇਆ ਸੀ। ਓਸੇ ਦੌਰਾਨ ਇਹ ਸਿੱਖ ਜਖਮੀ ਹੋ ਗਿਆ ਸੀ। ਤਸਵੀਰ ਵਿਚ ਦਿੱਸ ਰਹੇ ਸਿੱਖ ਆਮ ਆਦਮੀ ਪਾਰਟੀ ਪੰਜਾਬ ਦੇ ਲੀਡਰ ਚੇਤਨ ਸਿੰਘ ਹਨ। ਇਸ ਦਾਅਵੇ ਦਾ ਯੂਪੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

Fact Check: ਅਗਵਾ ਹੋਣ ਤੋਂ ਕੁੜੀ ਨੂੰ ਬਚਾਉਂਦੇ ਸਮੇਂ ਜਖਮੀ ਹੋਏ ਸਿੱਖ ਦੀ ਤਸਵੀਰ ਨੂੰ ਗੁੰਮਰਾਹਕਰਨ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (Vishvas News). ਫੇਸਬੁੱਕ, ਵਹਟਸਐੱਪ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮ ‘ਤੇ ਇੱਕ ਤਸਵੀਰ ਤੇਜੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਇੱਕ ਜਖਮੀ ਸਿੱਖ ਨੌਜਵਾਨ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਦਿੱਸ ਰਹੇ ਸਿੱਖ ਨੌਜਵਾਨ ਨੇ ਇੱਕ ਕੁੜੀ ਨੂੰ ਬਲਾਤਕਾਰੀਆਂ ਤੋਂ ਬਚਾਇਆ ਅਤੇ ਫੇਰ ਬਲਾਤਕਾਰੀਆਂ ਨੇ ਉਸਦੇ ਉੱਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਨੂੰ ਯੂਪੀ ਦੇ ਸ਼ਾਹਜਹਾਂਪੁਰ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹ ਕਰਨ ਵਾਲਾ ਪਾਇਆ। ਤਸਵੀਰ ਵਿਚ ਦਿੱਸ ਰਹੇ ਸਿੱਖ ਨੌਜਵਾਨ ਨਾਲ ਹੋਈ ਵਾਪਰੀ ਇਹ ਘਟਨਾ ਇੱਕ ਸਾਲ ਪੁਰਾਣੀ ਹੈ ਅਤੇ ਪੰਜਾਬ ਦੀ ਹੈ। ਇਸ ਸਿੱਖ ਨੌਜਵਾਨ ਨੇ ਇੱਕ ਕੁੜੀ ਨੂੰ ਅਗਵਾ ਹੋਣ ਤੋਂ ਬਚਾਇਆ ਸੀ। ਓਸੇ ਦੌਰਾਨ ਇਹ ਸਿੱਖ ਜਖਮੀ ਹੋ ਗਿਆ ਸੀ। ਤਸਵੀਰ ਵਿਚ ਦਿੱਸ ਰਹੇ ਸਿੱਖ ਆਮ ਆਦਮੀ ਪਾਰਟੀ ਪੰਜਾਬ ਦੇ ਲੀਡਰ ਚੇਤਨ ਸਿੰਘ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Tajender Singh Gopa” ਨੇ 20 ਅਕਤੂਬਰ ਨੂੰ ਇੱਕ ਜਖਮੀ ਸਿੱਖ ਦੀ ਤਸਵੀਰ ਨੂੰ ਅਪਲੋਡ ਕੀਤਾ, ਜਿਸਦੇ ਨਾਲ ਦਾਅਵਾ ਕੀਤਾ ਗਿਆ ਕਿ ਤਸਵੀਰ ਵਿਚ ਦਿੱਸ ਰਹੇ ਸਿੱਖ ਨੌਜਵਾਨ ਨੇ ਇੱਕ ਕੁੜੀ ਨੂੰ ਬਲਾਤਕਾਰੀਆਂ ਤੋਂ ਬਚਾਇਆ ਅਤੇ ਫੇਰ ਬਲਾਤਕਾਰੀਆਂ ਨੇ ਉਸਦੇ ਉੱਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਨੂੰ ਯੂਪੀ ਦੇ ਸ਼ਾਹਜਹਾਂਪੁਰ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਇਸ ਤਸਵੀਰ ਬਾਰੇ ਲੱਭਣਾ ਸ਼ੁਰੂ ਕੀਤਾ। ਰਿਵਰਸ ਇਮੇਜ ਅਤੇ ਕੀਵਰਡ ਸਰਚ ਦੇ ਸਹਾਰੇ ਤੋਂ ਅਸੀਂ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਦੇ ਇੱਕ ਟਵੀਟ ‘ਤੇ ਜਾ ਪੁੱਜੇ, ਜਿਹੜਾ 14 ਮਾਰਚ 2019 ਨੂੰ ਕੀਤਾ ਗਿਆ ਸੀ। ਇਸ ਟਵੀਟ ਵਿਚ ਵਾਇਰਲ ਤਸਵੀਰ ਅੰਦਰ ਦਿੱਸ ਰਹੇ ਸਿੱਖ ਵਿਅਕਤੀ ਨੂੰ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ: “ਗੁੰਡਿਆਂ ਤੋਂ ਇੱਕ ਮਹਿਲਾ ਦੀ ਸੁਰੱਖਿਆ ਕਰਦੇ ਸਮੇਂ @AAPPunjab ਪਟਿਆਲਾ ਦਿਹਾਤੀ ਦੇ ਜਿਲ੍ਹਾ ਮੁਖੀ ਚੇਤਨ ਸਿੰਘ ਨੂੰ ਸਰੇਆਮ ਗੋਲੀ ਮਾਰ ਦਿੱਤੀ ਗਈ, ਮੈਂ ਉਨ੍ਹਾਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ ਅਤੇ ਪੰਜਾਬ ਦੇ ਮੁੱਖਮੰਤਰੀ @capt_amarinder ਜੀ ਤੋਂ ਇਸ ਮਾਮਲੇ ਵਿਚ ਛੇਤੀ ਤੋਂ ਛੇਤੀ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰਦਾ ਹਾਂ।

ਇਸ ਟਵੀਟ ਅਨੁਸਾਰ ਤਸਵੀਰ ਵਿਚ ਦਿੱਸ ਰਹੇ ਸ਼ਕਸ ਆਮ ਆਦਮੀ ਪਾਰਟੀ ਪੰਜਾਬ ਦੇ ਪਟਿਆਲਾ ਦਿਹਾਤੀ ਦੇ ਜਿਲਾ ਮੁਖੀ ਚੇਤਨ ਸਿੰਘ ਹਨ। ਇਸ ਟਵੀਟ ਨੂੰ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਰਿਟਵਿਟ ਕੀਤਾ ਸੀ, ਜਿਸਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਹੁਣ ਅਸੀਂ ਇਸ ਮਾਮਲੇ ਨਾਲ ਜੁੜੀਆਂ ਖਬਰਾਂ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਇਸ ਮਾਮਲੇ ਨਾਲ ਜੁੜੀ ਕਈ ਖਬਰਾਂ ਮਿਲੀਆਂ, ਜਿਨ੍ਹਾਂ ਨਾਲ ਇਹ ਸਾਫ ਹੋਇਆ ਕਿ ਘਟਨਾ ਪੁਰਾਣੀ ਹੈ। ਤਸਵੀਰ ਵਿਚ ਦਿੱਸ ਰਹੇ ਸ਼ਕਸ ਆਮ ਆਦਮੀ ਪਾਰਟੀ ਪੰਜਾਬ ਸੇ ਪਟਿਆਲਾ ਦਿਹਾਤੀ ਦੇ ਜਿਲ੍ਹਾ ਮੁਖੀ ਚੇਤਨ ਸਿੰਘ ਹਨ, ਜਿਨ੍ਹਾਂ ਨੇ ਇੱਕ ਕੁੜੀ ਨੂੰ ਅਗਵਾ ਹੋਣ ਤੋਂ ਬਚਾਇਆ ਸੀ। The Tribune ਅਤੇ ਦੈਨਿਕ ਭਾਸਕਰ ਦੀ ਇਸ ਮਾਮਲੇ ਨੂੰ ਲੈ ਕੇ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਹੁਣ ਅਸੀਂ ਪੜਤਾਲ ਦੇ ਅਗਲੇ ਚਰਣ ਵਿਚ ਚੇਤਨ ਸਿੰਘ ਨਾਲ ਸੰਪਰਕ ਕੀਤਾ। ਚੇਤਨ ਸਿੰਘ ਨੇ ਸਾਡੇ ਨਾਲ ਇਸ ਪੂਰੇ ਮਾਮਲੇ ਨੂੰ ਸਾਂਝਾ ਕਰਦੇ ਹੋਏ ਕਿਹਾ, “ਇਹ ਘਟਨਾ 14 ਮਾਰਚ 2019 ਦੀ ਹੈ ਜਦੋਂ ਮੈਂ ਤਰਨ ਤਾਰਨ ਗੁਰਦੁਆਰੇ ਜਾ ਰਿਹਾ ਸੀ। ਪੱਟੀ ਚੌਂਕ ਦੇ ਨੇੜੇ ਮੇਰੇ ਸਾਹਮਣਿਓਂ ਇੱਕ ਵਰਨਾ ਗੱਡੀ ਲੰਘੀ ਜਿਸਦੇ ਵਿਚ 4 ਲੋਕ ਬੈਠੇ ਹੋਏ ਸਨ। ਉਹ ਲੋਕ ਚੌਂਕ ਦੇ ਨੇੜੇ ਖੜੀ ਇੱਕ ਕੁੜੀ ਕੋਲ ਜਾ ਪੁੱਜੇ ਅਤੇ ਉਸਨੂੰ ਗੱਡੀ ਅੰਦਰ ਖਿੱਚ ਲਿਆ। ਓਥੇ ਖੜੇ ਲੋਕ ਸਿਰਫ ਤਮਾਸ਼ਾ ਵੇਖ ਰਹੇ ਸਨ ਇਸਲਈ ਮੈਂ ਸਿੱਧਾ ਗੱਡੀ ਅੰਦਰ ਵੜ ਗਿਆ ਅਤੇ ਉਨ੍ਹਾਂ ਮੁੰਡਿਆਂ ਤੋਂ ਕੁੜੀ ਨੂੰ ਛੱਡਣ ਲਈ ਕਿਹਾ। ਉਨ੍ਹਾਂ ਦੇ ਇਸ ਗੱਲੋਂ ਇਨਕਾਰ ਕਰਨ ‘ਤੇ ਮੈਂ ਕੁੜੀ ਨੂੰ ਬਾਹਰ ਕੱਢ ਲਿਆ। ਇਸਤੋਂ ਬਾਅਦ ਗੁੱਸੇ ਵਿਚ ਬੈਠੇ ਮੁੰਡਿਆਂ ਨੇ ਮੇਰੇ ਉੱਤੇ ਗੋਲੀਆਂ ਚਲਾ ਦਿੱਤੀ। ਇੱਕ ਗੋਲੀ ਮੇਰੀ ਗਰਦਨ ਅਤੇ ਇੱਕ ਮੇਰੇ ਮੋਢੇ ‘ਤੇ ਵੱਜੀ ਸੀ।

ਵਾਇਰਲ ਦਾਅਵੇ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਦਾਅਵੇ ਦਾ ਖੰਡਨ ਸ਼ਾਹਜਹਾਂਪੁਰ ਪੁਲਿਸ ਦੇ ਟਵਿੱਟਰ ਹੈਂਡਲ ‘ਤੇ ਵੀ ਵੇਖਣ ਨੂੰ ਮਿਲਦਾ ਹੈ। ਇਸ ਦਾਅਵੇ ਨੂੰ ਲੈ ਕੇ ਸ਼ਾਹਜਹਾਂਪੁਰ ਪੁਲਿਸ ਦੇ ਟਵੀਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਇਹ ਸਾਫ ਹੋ ਗਿਆ ਸੀ ਕਿ ਵਾਇਰਲ ਪੋਸਟ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਇਸਲਈ ਹੁਣ ਵਾਰੀ ਸੀ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਅਕਾਊਂਟ Tajender Singh Gopa ਦੀ ਸੋਸ਼ਲ ਸਕੈਨਿੰਗ ਕਰਨ ਦੀ। ਇਸ ਅਕਾਊਂਟ ਨੂੰ 1,459 ਲੋਕ ਫਾਲੋ ਕਰਦੇ ਹਨ ਅਤੇ ਇਹ ਯੂਜ਼ਰ ਦਿੱਲੀ ਵਿਚ ਰਹਿੰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹ ਕਰਨ ਵਾਲਾ ਸਾਬਤ ਹੋਇਆ। ਤਸਵੀਰ ਵਿਚ ਦਿੱਸ ਰਹੇ ਸਿੱਖ ਨੌਜਵਾਨ ਨਾਲ ਹੋਈ ਵਾਪਰੀ ਇਹ ਘਟਨਾ ਇੱਕ ਸਾਲ ਪੁਰਾਣੀ ਹੈ ਅਤੇ ਪੰਜਾਬ ਦੀ ਹੈ। ਇਸ ਸਿੱਖ ਨੌਜਵਾਨ ਨੇ ਇੱਕ ਕੁੜੀ ਨੂੰ ਅਗਵਾ ਹੋਣ ਤੋਂ ਬਚਾਇਆ ਸੀ। ਓਸੇ ਦੌਰਾਨ ਇਹ ਸਿੱਖ ਜਖਮੀ ਹੋ ਗਿਆ ਸੀ। ਤਸਵੀਰ ਵਿਚ ਦਿੱਸ ਰਹੇ ਸਿੱਖ ਆਮ ਆਦਮੀ ਪਾਰਟੀ ਪੰਜਾਬ ਦੇ ਲੀਡਰ ਚੇਤਨ ਸਿੰਘ ਹਨ। ਇਸ ਦਾਅਵੇ ਦਾ ਯੂਪੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts